OMG! ਪਤਨੀ ਨੇ ਪਤੀ ਨੂੰ ਡਰਾਉਣ ਦਾ ਬਣਾਇਆ ਸੀ ਪਲਾਨ, ਪਰ ਉਸ ਨਾਲ ਹੀ ਹੋ ਗਈ ਖੇਡ, ਕਦੇ ਨਹੀਂ ਭੁੱਲੇਗੀ ਇਹ ਪ੍ਰੈਂਕ, ਦੇਖੋ ਵੀਡੀਓ

Updated On: 

26 Oct 2024 13:17 PM IST

Funny Viral Video: ਪਤੀ-ਪਤਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ, ਜਿਸਨੂੰ ਵੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ। ਇਸ ਵੀਡੀਓ ਨੂੰ @Mr_mikoo ਨਾਮ ਦੇ ਸ਼ੋਸ਼ਲ ਮੀਡੀਆ ਅਕਾਉਂਟ ਤੋਂ X 'ਤੇ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ ਹੈ, 'ਡਰਨਾ ਥਾ ਭਾਈ ਤੁਝੇ।' ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 21 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।

OMG! ਪਤਨੀ ਨੇ ਪਤੀ ਨੂੰ ਡਰਾਉਣ ਦਾ ਬਣਾਇਆ ਸੀ ਪਲਾਨ, ਪਰ ਉਸ ਨਾਲ ਹੀ ਹੋ ਗਈ ਖੇਡ, ਕਦੇ ਨਹੀਂ ਭੁੱਲੇਗੀ ਇਹ ਪ੍ਰੈਂਕ, ਦੇਖੋ ਵੀਡੀਓ

ScreenShots : X @Mr_mikoo

Follow Us On

ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ ਕੋਈ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਨਾ ਹੁੰਦੀ ਹੋਵੇ। ਹਰ ਰੋਜ਼ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਕਈ ਵੀਡੀਓਜ਼ ਵਾਇਰਲ ਹੁੰਦੇ ਹਨ। ਕੁਝ ਵੀਡੀਓ ਲੜਾਈ ਦੇ ਹਨ ਅਤੇ ਕੁਝ ਵੀਡੀਓਜ਼ ‘ਚ ਅਦਭੁਤ ਜੁਗਾੜ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵੀ ਕਈ ਵੀਡੀਓ ਵਾਇਰਲ ਹੁੰਦੇ ਹਨ, ਜਿਨ੍ਹਾਂ ‘ਚ ਸਟੰਟ, ਡਾਂਸ, ਟੈਲੇਂਟ ਆਦਿ ਦੇਖਣ ਨੂੰ ਮਿਲਦਾ ਹੈ। ਖੈਰ, ਇਸ ਸਭ ਤੋਂ ਹੱਟ ਕੇ ਇਸ ਵੇਲ੍ਹੇ ਇੱਕ ਫਨੀ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਹਾਸੇ ‘ਤੇ ਕਾਬੂ ਰੱਖਣਾ ਵੀ ਚਾਹੋਗੇ ਤਾਂ ਵੀ ਨਹੀਂ ਰੱਖ ਸਕੋਗੇ।

ਇੱਥੇ ਵਾਇਰਲ ਵੀਡੀਓ ਦੇਖੋ

ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਦੀਦੀ ਨਾਲ ਕੁਝ ਤਾਂ ਗਲਤ ਹੋਇਆ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਤਾਂ ਪੁੱਠਾ ਹੀ ਹੋ ਗਿਆ। ਤੀਜੇ ਯੂਜ਼ਰ ਨੇ ਲਿਖਿਆ- ਉਹ ਪਤੀ ਹੈ ਜਾਂ ਦੁਸ਼ਮਣ? ਚੌਥੇ ਯੂਜ਼ਰ ਨੇ ਲਿਖਿਆ- – ਯਾਰ, ਮੈਂ ਬਾਲ੍ਹਾ ਹੀ ਜੋਰ ਨਾਲ ਮਾਰ ਦਿੱਤਾ।