ਰੀਲ ਦਾ ਚਸਕਾ! ਵਿੱਚ ਸੜਕ ਦੇ ਸ਼ਖਸ ਨੇ ਰੀਲ ਬਣਾਉਣ ਖੜੀ ਕਰ ਦਿੱਤੀ ਕਾਰ, ਲੱਗ ਗਿਆ ਜਾਮ, ਭੜਕੇ ਲੋਕ – Punjabi News

ਰੀਲ ਦਾ ਚਸਕਾ! ਵਿੱਚ ਸੜਕ ਦੇ ਸ਼ਖਸ ਨੇ ਰੀਲ ਬਣਾਉਣ ਖੜੀ ਕਰ ਦਿੱਤੀ ਕਾਰ, ਲੱਗ ਗਿਆ ਜਾਮ, ਭੜਕੇ ਲੋਕ

Updated On: 

29 Mar 2024 17:01 PM

Viral Video: ਇੱਕ ਵਿਅਕਤੀ ਨੂੰ ਰੀਲ ਬਣਾਉਣ ਦਾ ਇੰਨਾ ਜਨੂੰਨ ਸੀ ਕਿ ਉਸਨੇ ਆਪਣੀ ਕਾਰ ਸੜਕ ਦੇ ਵਿਚਕਾਰ ਰੋਕ ਦਿੱਤੀ ਅਤੇ ਹੇਠਾਂ ਉਤਰ ਕੇ ਪੋਜ਼ ਦੇਣ ਲੱਗ ਪਿਆ। ਇਸ ਕਾਰਨ ਲੰਬਾ ਜਾਮ ਲੱਗ ਗਿਆ। ਜਦੋਂ ਇਸ ਵਿਅਕਤੀ ਦੀ ਹਰਕਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਤਾਂ ਲੋਕ ਇਸ ਨੂੰ ਦੇਖ ਕੇ ਗੁੱਸੇ 'ਚ ਆ ਗਏ ਅਤੇ ਉਸ ਦੇ ਖਿਲਾਫ ਕਾਰਵਾਈ ਦੀ ਮੰਗ ਕਰਨ ਲੱਗੇ।

ਰੀਲ ਦਾ ਚਸਕਾ! ਵਿੱਚ ਸੜਕ ਦੇ ਸ਼ਖਸ ਨੇ ਰੀਲ ਬਣਾਉਣ ਖੜੀ ਕਰ ਦਿੱਤੀ ਕਾਰ, ਲੱਗ ਗਿਆ ਜਾਮ, ਭੜਕੇ ਲੋਕ

Photo: @divya_gandotra

Follow Us On

ਅੱਜਕੱਲ੍ਹ ਲੋਕਾਂ ਵਿੱਚ ਰੀਲਾਂ ਬਣਾਉਣ ਦਾ ਜਨੂੰਨ ਜ਼ੋਰਾਂ ਤੇ ਚੱਲ ਰਿਹਾ ਹੈ। ਕੁਝ ਲੋਕ ਦਿੱਲੀ ਮੈਟਰੋ ਦੇ ਅੰਦਰ ਨੱਚਦੇ ਦਿਖਾਈ ਦਿੰਦੇ ਹਨ, ਕੁਝ ਗਾਉਂਦੇ ਹਨ ਅਤੇ ਕੁਝ ਸੜਕਾਂ ‘ਤੇ ਡਰਾਮਾ ਕਰਨ ਲੱਗਦੇ ਹਨ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵਾਇਰਲ ਹੋਈਆਂ, ਜਿਸ ‘ਚ ਕੁੜੀਆਂ ਨੇ ਹੋਲੀ ਦੇ ਨਾਂ ‘ਤੇ ਮੈਟਰੋ ਤੋਂ ਲੈ ਕੇ ਸੜਕ ਤੱਕ ਅਸ਼ਲੀਲਤਾ ਫੈਲਾਈ, ਜਿਸ ਨੂੰ ਦੇਖ ਕੇ ਲੋਕ ਗੁੱਸੇ ‘ਚ ਵੀ ਆ ਗਏ। ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ ਇਹ ਵੀਡੀਓ ਅਸ਼ਲੀਲ ਨਹੀਂ ਹੈ ਪਰ ਇਸ ‘ਚ ਅਜਿਹਾ ਕੁਝ ਜਰੂਰ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕਾਂ ਦਾ ਗੁੱਸਾ ਭੜਕ ਉੱਠਿਆ ਹੈ।

ਦਰਅਸਲ, ਇਸ ਵੀਡੀਓ ‘ਚ ਦੋ ਲੋਕ ਸੜਕ ਦੇ ਵਿਚਕਾਰ ਆਪਣੀ ਕਾਰ ਖੜ੍ਹੀ ਕਰਕੇ ਟ੍ਰੈਫਿਕ ਜਾਮ ਲਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਫਲਾਈਓਵਰ ‘ਤੇ ਇਕ ਸੁਨਹਿਰੀ ਰੰਗ ਦੀ ਕਾਰ ਰੁਕਦੀ ਹੈ ਅਤੇ ਦੋ ਲੋੰਕ ਉਸ ‘ਚੋਂ ਨਿਕਲਦੇ ਹਨ। ਉਨ੍ਹਾਂ ਵਿੱਚੋਂ ਇੱਕ ਨੇ ਆਪਣੇ ਗਲੇ ਵਿੱਚ ਸੋਨੇ ਦੇ ਢੇਰ ਸਾਰੇ ਗਹਿਣੇ ਪਾਏ ਹੋਏ ਸਨ। ਫਿਰ ਦੋਵੇਂ ਕਾਰ ਦੇ ਸਾਹਮਣੇ ਖੜ੍ਹੇ ਹੋ ਕੇ ਪੋਜ਼ ਦੇਣ ਲੱਗਦੇ ਹਨ। ਉਨ੍ਹਾ ਦੀ ਇਸ ਹਰਕਤ ਕਾਰਨ ਫਲਾਈਓਵਰ ਤੇ ਲੰਬਾ ਟਰੈਫਿਕ ਜਾਮ ਲੱਗ ਗਿਆ ਪਰ ਉਨ੍ਹਾਂ ਨੂੰ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਸਿਰਫ਼ ਰੀਲਾਂ ਬਣਾਉਣ ਵਿੱਚ ਰੁੱਝੇ ਹੋਏ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਦਿੱਲੀ ਦੇ ਪੱਛਮ ਵਿਹਾਰ ਫਲਾਈਓਵਰ ਦਾ ਹੈ।

ਇਹ ਵੀ ਪੜ੍ਹੋ – ਵੀਤ ਬਲਜੀਤ ਨੇ ਗਾਇਆ ਮੂਸੇਵਾਲਾ ਦਾ ਗਾਣਾ, ਬਾਪੂ ਬਲਕੌਰ ਸਿੰਘ ਨੇ ਪਾਇਆ ਜੋਸ਼ ਨਾਲ ਭੰਗੜਾ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @divya_gandotra ਆਈਡੀ ਨਾਲ ਸਾਂਝਾ ਕੀਤਾ ਗਿਆ ਹੈ ਅਤੇ ਕੈਪਸ਼ਨ ‘ਚ ਲਿਖਿਆ ਹੈ, ‘ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਇਕ ਇੰਸਟਾਗ੍ਰਾਮ ਇਨਫਿਲੂਐਂਸਰ ਆਪਣੀ ਕਾਰ ਨੂੰ ਸੜਕ ਦੇ ਵਿਚਕਾਰ ਪਾਰਕ ਕਰਕੇ ਪੱਛਮੀ ਵਿਹਾਰ ਫਲਾਈਓਵਰ ‘ਤੇ ਟ੍ਰੈਫਿਕ ਨੂੰ ਰੋਕ ਰਿਹਾ ਹੈ। ਇਸ ਤਰ੍ਹਾਂ ਦੇ ਵਤੀਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਦਿੱਲੀ ਟ੍ਰੈਫਿਕ ਪੁਲਿਸ ਨੂੰ ਉਨ੍ਹਾਂ ‘ਤੇ ਭਾਰੀ ਜੁਰਮਾਨਾ ਲਗਾਉਣਾ ਚਾਹੀਦਾ ਹੈ।

ਸਿਰਫ਼ 22 ਸੈਕਿੰਡ ਦੇ ਇਸ ਵੀਡੀਓ ਨੂੰ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਹਜ਼ਾਰਾਂ ਲੋਕਾਂ ਨੇ ਇਸ ਵੀਡੀਓ ਨੂੰ ਪਸੰਦ ਕੀਤਾ ਹੈ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ ਹੈ ਕਿ ‘ਪੱਛਮ ਵਿਹਾਰ ਅਤੇ ਪੀਰਾਗੜ੍ਹੀ ‘ਚ ਵੀ ਅਜਿਹਾ ਹੀ ਹੁੰਦਾ ਹੈ’, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ‘ਰੱਬ ਕਰੇ ਇਨ੍ਹਾਂ ਦੀ ਕਾਰ ਪਲਟ ਜਾਵੇ।’ ਇਹ ਬਚ ਜਾਣ, ਪਰ ਇਨ੍ਹਾਂ ਦੀ ਕਾਰ ਤਬਾਹ ਹੋ ਜਾਵੇ। ਇਸੇ ਤਰ੍ਹਾਂ ਕੁਝ ਯੂਜ਼ਰ ਦਿੱਲੀ ਪੁਲਿਸ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

Exit mobile version