Puneet Superstar ਨੂੰ ਦੋ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ, ਰੋਂਦੇ ਹੋਏ ਯੂਟਿਊਬਰ ਨੇ ਮੰਗੀ ਮਾਫੀ, ਇਹ ਵੀਡੀਓ ਹੋਈ Video

Published: 

23 Nov 2024 09:26 AM IST

Punet Superstar Got Beaten Up: ਵਾਇਰਲ ਹੋ ਰਹੀ ਵੀਡੀਓ ਵਿੱਚ ਹਮਲਾਵਰਾਂ ਵਿੱਚੋਂ ਇੱਕ ਨੂੰ ਯੂਟਿਊਬਰ ਪੁਨੀਤ ਸੁਪਰਸਟਾਰ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਤੁਸੀਂ ਪੈਸੇ ਲੈ ਲਏ, ਪਰ ਪ੍ਰਮੋਸ਼ਨ ਨਹੀਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਨੀਤ ਨੂੰ ਗਾਲ੍ਹਾਂ ਕੱਢਦੇ ਹੋਏ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ।

Puneet Superstar ਨੂੰ ਦੋ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ, ਰੋਂਦੇ ਹੋਏ ਯੂਟਿਊਬਰ ਨੇ ਮੰਗੀ ਮਾਫੀ, ਇਹ ਵੀਡੀਓ ਹੋਈ Video

Puneet Superstar ਨੂੰ ਦੋ ਲੋਕਾਂ ਨੇ ਬੁਰੀ ਤਰ੍ਹਾਂ ਕੁੱਟਿਆ, ਵੀਡੀਓ ਹੋਈ Video

Follow Us On

ਆਪਣੀਆਂ ਅਜੀਬੋ-ਗਰੀਬ ਹਰਕਤਾਂ ਨਾਲ ਸੋਸ਼ਲ ਮੀਡੀਆ ‘ਤੇ ਮਸ਼ਹੂਰ ਯੂਟਿਊਬਰ ਪੁਨੀਤ ਸੁਪਰਸਟਾਰ ਦਾ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋਇਆ ਹੈ। ਇਸ ‘ਚ ਦੋ ਲੋਕ ਯੂਟਿਊਬਰ ਨੂੰ ਬੁਰੀ ਤਰ੍ਹਾਂ ਨਾਲ ਕੁੱਟਦੇ ਨਜ਼ਰ ਆ ਰਹੇ ਹਨ। ਇਲਜ਼ਾਮ ਹੈ ਕਿ ਪੁਨੀਤ ਨੇ ਉਨ੍ਹਾਂ ਤੋਂ ਪੈਸੇ ਲਏ, ਪਰ ਪ੍ਰਮੋਸ਼ਨ ਪੂਰੀ ਨਹੀਂ ਕੀਤੀ, ਜਿਸ ਕਾਰਨ ਵਿਵਾਦ ਹੋ ਗਿਆ ਅਤੇ ਉਨ੍ਹਾਂ ਨੂੰ ਕੈਮਰੇ ‘ਤੇ ਮਾਫੀ ਮੰਗਣ ਲਈ ਕਿਹਾ ਗਿਆ। ਵੀਡੀਓ ‘ਚ ਪੁਨੀਤ ਰੋਂਦੇ ਹੋਏ ਅਤੇ ਹੱਥ ਜੋੜ ਕੇ ਮੁਆਫੀ ਮੰਗਦੇ ਨਜ਼ਰ ਆ ਰਹੇ ਹਨ।

ਹਾਲਾਂਕਿ ਪੁਨੀਤ ਸੁਪਰਸਟਾਰ ਦੀ ਕੁੱਟਮਾਰ ਦੇ ਇਸ ਵੀਡੀਓ ਦੀ ਪ੍ਰਮਾਣਿਕਤਾ ਬੇਯਕੀਨੀ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਨੂੰ ਇਹ ਵੀਡੀਓ ਨੂੰ ਸਕ੍ਰਿਪਟਿਡ ਲੱਗੀ। ਲੋਕਾਂ ਦਾ ਕਹਿਣਾ ਹੈ ਕਿ ਸਕ੍ਰਿਪਟਡ ਵੀਡੀਓ ਕੰਟੈਂਟ ਬਣਾਉਣ ਦੇ ਪੁਨੀਤ ਦੇ ਇਤਿਹਾਸ ਨੂੰ ਦੇਖਦੇ ਹੋਏ ਇਹ ਕਹਿਣਾ ਮੁਸ਼ਕਲ ਹੈ ਕਿ ਉਨ੍ਹਾਂ ‘ਤੇ ਕੀਤਾ ਗਿਆ ਹਮਲਾ ਅਸਲ ਸੀ ਜਾਂ ਫਿਰ ਉਨ੍ਹਾਂ ਨੇ ਕੋਈ ਨਵਾਂ ਡਰਾਮਾ ਰਚਿਆ ਹੈ।

ਪੁਨੀਤ ਸੁਪਰਸਟਾਰ ਨੇ ਰੋਂਦੇ ਹੋਏ ਮੰਗੀ ਮਾਫੀ

ਵਾਇਰਲ ਹੋ ਰਹੀ ਵੀਡੀਓ ਵਿੱਚ ਹਮਲਾਵਰਾਂ ਵਿੱਚੋਂ ਇੱਕ ਨੂੰ ਪੁਨੀਤ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਤੂੰ ਪੈਸੇ ਲੈ ਲਏ, ਪਰ ਪ੍ਰਮੋਸ਼ਨ ਨਹੀਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਨੀਤ ਨੂੰ ਗਾਲ੍ਹਾਂ ਕੱਢਦੇ ਹੋਏ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁੱਸ਼-ਅੱਪਸ ਕਰਦੇ ਹੋਏ ਆਪਣੀ ਗਲਤੀ ਲਈ ਮੁਆਫੀ ਮੰਗਣ ਲਈ ਕਿਹਾ ਜਾਂਦਾ ਹੈ। ਇਸ ਦੌਰਾਨ ਪੁਨੀਤ ਰੋਂਦੇ ਹੋਏ ਉਨ੍ਹਾਂ ਤੋਂ ਮਾਫੀ ਮੰਗਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਸਾਈਟ ‘ਤੇ ਸ਼ੇਅਰ ਕੀਤਾ ਗਿਆ ਹੈ ਜੇਕਰ ਤੁਸੀਂ ਚਾਹੋ ਤਾਂ ਇਸ ਲਿੰਕ ‘ਤੇ ਕਲਿੱਕ ਕਰਕੇ ਦੇਖ ਸਕਦੇ ਹੋ।

VIDEO ਵੇਖਣ ਲਈ ਇੱਥੇ ਵੀ ਕਲਿੱਕ ਕਰ ਸਕਦੇ ਹੋ….

ਬਿੱਗ ਬੌਸ ਤੋਂ ਵੀ ਕੱਢੇ ਗਏ ਸਨ ਪੁਨੀਤ

ਜਦੋਂ ਤੁਸੀਂ ਪੁਨੀਤ ਦੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਨਜ਼ਰ ਮਾਰਦੇ ਹੋ, ਤਾਂ ਤੁਹਾਨੂੰ ਉੱਥੇ ਅਜਿਹੇ ਕਈ ਵੀਡੀਓ ਦੇਖਣ ਨੂੰ ਮਿਲਣਗੇ। ਉਹ ਅਕਸਰ ਅਜੀਬੋ-ਗਰੀਬ ਕੰਮ ਕਰਦੇ ਹਨ ਜਿਵੇਂ ਕਿ ਨਾਲੇ ਵਿੱਚ ਲੇਟਣਾ ਜਾਂ ਗੋਹਾ ਅਤੇ ਘੋੜੇ ਦਾ ਗੋਬਰ ਖਾਣਾ। ਇਹਨਾਂ ਕਾਰਵਾਈਆਂ ਦੇ ਕਾਰਨ, ਉਨ੍ਹਾਂ ਨੂੰ ਬਿੱਗ ਬੌਸ ਓਟੀਟੀ ਸੀਜ਼ਨ 2 ਤੋਂ ਵੀ ਬਾਹਰ ਕਰ ਦਿੱਤਾ ਗਿਆ ਸੀ। ਹਾਲਾਂਕਿ ਹਾਲ ਹੀ ਦੇ ਘਟਨਾਕ੍ਰਮ ‘ਤੇ ਪੁਨੀਤ ਦੇ ਪੱਖ ਤੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

Related Stories
Funny Viral Video: ਕੁੜੀ ਨੂੰ ਪੁੱਛਿਆ, “ਕੀ ਤੁਸੀਂ ਵੀ ਹੋ ਪਾਪਾ ਦੀ ਪਰੀ?” ਮਿਲਿਆ ਅਜਿਹਾ ਜਵਾਬ, ਲੋਟਪੋਟ ਹੋ ਗਈ ਜਨਤਾ
Viral Video: ਲਾੜੇ-ਲਾੜੀ ਦੀ ਥਾਂ ਇਨ੍ਹਾਂ ਮੁੰਡਿਆਂ ਨੇ ਲੁੱਟ ਲਈ ਮਹਿਫਿਲ, ਮਹਿਮਾਨਾਂ ਦੇ ਸਾਹਮਣੇ ਦਿੱਤੀ ਤਗੜੀ ਪਰਫਾਰਮੈਂਸ
Shocking Video: ਪ੍ਰੇਮੀ ਦੀ ਪਤਨੀ ਨੂੰ ਦੇਖ ਕੇ 10ਵੀਂ ਮੰਜ਼ਿਲ ਤੋਂ ਲਟਕੀ ਪ੍ਰੇਮਿਕਾ! ਫਿਲਮੀ ਸਟਾਈਲ ‘ਚ ਆਸ਼ਿਕ ਦੇ ਘਰ ਹੋਇਆ ਡਰਾਮਾ; ਦੇਖੋ ਵੀਡੀਓ
Shocking News: ਮੌਤ ਨੂੰ ਹਰਾ ਕੇ 68 ਦਿਨਾਂ ਬਾਅਦ ਪਰਤੀ ਕੁੜੀ, ਪਿਤਾ ਨੇ ਹੱਥ ਬੰਨ੍ਹ ਕੇ ਸੁੱਟਿਆ ਸੀ ਨਹਿਰ ਵਿੱਚ
Viral News: ਮਾਨਸਾ ਦੇ ਬੱਚਿਆਂ ਨੇ ਬਣਾਇਆ ਪਹਿਲਾ ਸਿੱਖ ਰੋਬੋਟ, ਜੌਨੀਜ਼ ਰੱਖਿਆ ਨਾਮ; ਉੱਚੀਆਂ ਥਾਵਾਂ ‘ਤੇ ਵੀ ਚੜ੍ਹ ਸਕਦਾ ਹੈ
ਲਾੜੀ ਥਾਰ ਚਲਾ ਕੇ ਪਹੁੰਚੀ ਸਹੁਰੇ ਘਰ, ਲਾੜੇ ਨੂੰ ਕਿਹਾ- ਬੈਠੋ… ਘਰ ਨਹੀਂ ਜਾਣਾ; ਰਸਤੇ ‘ਚ ਰਾਮ- ਰਾਮ ਕਹਿੰਦਾ ਨਜ਼ਰ ਆਇਆ ਮੁੰਡਾ