ਬੱਚਿਆਂ ਨੂੰ ਸਮਾਰਟਫੋਨ ਦੀ ਛੁਡਵਾਉਣੀ ਹੈ ਲਤ ਤਾਂ ਦਿਖਾ ਦਿਓ ਇਹ VIDEO, ਇੰਟਰਨੈੱਟ ‘ਤੇ ਹਿੱਟ ਹੈ ਫਾਰਮੂਲਾ!

Published: 

12 Sep 2024 19:15 PM

School Viral Video: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਮੇਸ਼ਾ ਆਪਣੇ ਸਮਾਰਟਫੋਨ ਨਾਲ ਚਿਪਕਾਏ ਰਹਿਣ ਨਾਲ ਉਨ੍ਹਾਂ ਦੀ ਸਿਹਤ, ਖਾਸ ਕਰਕੇ ਉਨ੍ਹਾਂ ਦੀਆਂ ਅੱਖਾਂ 'ਤੇ ਮਾੜਾ ਅਸਰ ਪੈਂਦਾ ਹੈ। ਅੱਜ ਕੱਲ੍ਹ ਬੱਚਿਆਂ ਵਿੱਚ ਫ਼ੋਨ ਦੀ ਲਤ ਇੱਕ ਗੰਭੀਰ ਸਮੱਸਿਆ ਹੈ।

ਬੱਚਿਆਂ ਨੂੰ ਸਮਾਰਟਫੋਨ ਦੀ ਛੁਡਵਾਉਣੀ ਹੈ ਲਤ ਤਾਂ ਦਿਖਾ ਦਿਓ ਇਹ VIDEO, ਇੰਟਰਨੈੱਟ ਤੇ ਹਿੱਟ ਹੈ ਫਾਰਮੂਲਾ!

ਬੱਚਿਆਂ ਸਾਹਮਣੇ ਨਾਟਕ ਕਰਦੇ ਟੀਚਰਸ

Follow Us On

ਬੱਚਿਆਂ ਦੀ ਸਮਾਰਟਫ਼ੋਨ ਦੀ ਲਤ ਨੂੰ ਕਿਵੇਂ ਛੁਡਾਉਣਾ ਹੈ? ਇਸ ਨੂੰ ਖੋਹਣ ਦੀ ਕੋਸ਼ਿਸ਼ ਕਰੋ, ਭੁੱਖ ਹੜਤਾਲ ‘ਤੇ ਬਹਿ ਜਾਂਦੇ ਹਨ। ਕਹਿੰਦੇ ਹਨ – ਫੋਨ ਤਾਂ ਚਾਹੀਦਾ ਹੀ ਚਾਹੀਦਾ ਹੈ। ਇਹ ਸਵਾਲ ਜ਼ਿਆਦਾਤਰ ਮਾਪਿਆਂ ਦਾ ਹੈ ਜੋ ਆਪਣੇ ਬੱਚਿਆਂ ਵਿੱਚ ਫ਼ੋਨ ਦੀ ਲਤ ਤੋਂ ਚਿੰਤਤ ਹਨ। ਜੇਕਰ ਤੁਹਾਡੇ ਬੱਚੇ ਨੂੰ ਵੀ ਫੋਨ ਦੀ ਲਤ ਹੈ ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਇਸ ਤੋਂ ਛੁਟਕਾਰਾ ਪਾਉਣ ਲਈ ਉੱਤਰ ਪ੍ਰਦੇਸ਼ ਦੇ ਇਕ ਸਕੂਲ ਨੇ ਅਜਿਹਾ ਹੱਲ ਕੱਢਿਆ ਕਿ ਬੱਚੇ ਵੀ ਕਹਿਣ ਲੱਗੇ ਕਿ ਉਨ੍ਹਾਂ ਨੂੰ ਫੋਨ ਨਹੀਂ ਚਾਹੀਦੇ। ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਹ ਪਹਿਲਕਦਮੀ ਯੂਪੀ ਦੇ ਬਦਾਯੂਂ ਸਥਿਤ ਐਚਪੀ ਇੰਟਰਨੈਸ਼ਨਲ ਸਕੂਲ ਦੀ ਦੱਸੀ ਜਾ ਰਹੀ ਹੈ, ਜਿਸ ਵਿੱਚ ਅਧਿਆਪਕਾਂ ਨੇ ਨਾਟਕੀ ਢੰਗ ਨਾਲ ਬੱਚਿਆਂ ਨੂੰ ਮੋਬਾਈਲ ਫੋਨਾਂ ਨਾਲ ਹੋਣ ਵਾਲੇ ਨੁਕਸਾਨ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ। ਅਧਿਆਪਕਾਂ ਨੇ ਬੱਚਿਆਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਹਮੇਸ਼ਾ ਫੋਨ ਨਾਲ ਚਿਪਕਾ ਕੇ ਰੱਖਣ ਨਾਲ ਉਨ੍ਹਾਂ ਦੀ ਸਿਹਤ, ਖਾਸ ਕਰਕੇ ਉਨ੍ਹਾਂ ਦੀਆਂ ਅੱਖਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਬੱਚਿਆਂ ਦੇ ਮਨਾਂ ਵਿੱਚ ਫ਼ੋਨ ਪ੍ਰਤੀ ਡਰ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਇਸਦੀ ਲੱਤ ਤੋਂ ਦੂਰ ਕਰਨਾ ਸੀ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਕੂਲ ਦੇ ਪਲੇਗ੍ਰਾਉਂਡ ‘ਚ ਵੱਡੀ ਗਿਣਤੀ ‘ਚ ਛੋਟੇ ਬੱਚੇ ਮੌਜੂਦ ਹਨ। ਇਸ ਦੌਰਾਨ ਇਕ ਮੈਡਮ ਅੱਖਾਂ ‘ਤੇ ਹੱਥ ਰੱਖ ਕੇ ਉਨ੍ਹਾਂ ਦੇ ਵਿਚਕਾਰ ਆਉਂਦੀ ਹੈ। ਜਿਸ ‘ਤੇ ਇਕ ਹੋਰ ਮੈਡਮ ਘਬਰਾ ਕੇ ਪੁੱਛਦੀ ਹੈ – ਤੁਹਾਨੂੰ ਕੀ ਹੋ ਗਿਆ ਹੈ? ਇਸ ‘ਤੇ ਮੈਡਮ ਜਵਾਬ ਦਿੰਦੀ ਹੈ ਕਿ ਜ਼ਿਆਦਾ ਫੋਨ ਦੇਖਣ ਕਾਰਨ ਉਨ੍ਹਾਂ ਨਾਲ ਅਜਿਹਾ ਹੋਇਆ ਹੈ।

ਇਸ ਤੋਂ ਬਾਅਦ ਉੱਥੇ ਮੌਜੂਦ ਇਕ ਹੋਰ ਟੀਚਰ ਬੱਚਿਆਂ ਨੂੰ ਕਹਿੰਦੀ ਹੈ, ਦੇਖੋ, ਮੈਡਮ ਨੂੰ ਕੀ ਹੋਇਆ। ਅੱਖਾਂ ਵਿੱਚੋਂ ਕਿੰਨਾ ਖੂਨ ਨਿਕਲ ਰਿਹਾ ਹੈ। ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਇਸ ਤੋਂ ਬਾਅਦ ਜਦੋਂ ਟੀਚਰ ਬੱਚਿਆਂ ਕੋਲ ਫ਼ੋਨ ਲੈ ਕੇ ਜਾਂਦੀ ਹੈ ਤਾਂ ਉਹ ਲੈਣ ਤੋਂ ਇਨਕਾਰ ਕਰਨ ਲੱਗਦੇ ਹਨ।

ਇੱਥੇ ਵੀਡੀਓ ਦੇਖੋ

ਹਾਲਾਂਕਿ ਸੋਸ਼ਲ ਮੀਡੀਆ ‘ਤੇ ਇਸ ਵੀਡੀਓ ‘ਤੇ ਮਿਲੀ-ਜੁਲੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਕੁਝ ਲੋਕਾਂ ਨੇ ਇਸ ਨੂੰ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਰੱਖਣ ਦਾ ਕਾਰਗਰ ਤਰੀਕਾ ਦੱਸਿਆ, ਜਦਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਝੂਠੀਆਂ ਕਹਾਣੀਆਂ ਰਾਹੀਂ ਪੜ੍ਹਾਉਣਾ ਉਨ੍ਹਾਂ ਦੇ ਭਵਿੱਖ ਲਈ ਬੁਰਾ ਹੋ ਸਕਦਾ ਹੈ, ਕਿਉਂਕਿ ਇਸ ਨਾਲ ਬੱਚਿਆਂ ਦਾ ਆਪਣੇ ਅਧਿਆਪਕਾਂ ‘ਤੋਂ ਭਰੋਸਾ ਟੁੱਟ ਸਕਦਾ ਹੈ।