ਮਹਾਂਕੁੰਭ ​​2025: ਅਨਾਜ ਬਾਬਾ ਨੇ ਸਿਰ ਤੋਂ ਉਤਾਰਿਆ ਕੱਪੜਾ , ਫ਼ਸਲ ਦੀ ਦਿਖਾਈ ਪੂਰੀ ਜੜ੍ਹ , ਸਵਾਲ ਉਠਾਉਣ ਵਾਲਿਆਂ ਨੂੰ ਮਿਲਿਆ ਢੁੱਕਵਾਂ ਜਵਾਬ!

Updated On: 

15 Jan 2025 13:34 PM

Viral Video: ਨਾਗਾ ਸਾਧੂਆਂ ਤੋਂ ਲੈ ਕੇ ਸਾਰੇ ਸੰਤ ਅਤੇ ਮਹਾਤਮਾ ਮਹਾਂਕੁੰਭ ​​ਵਿੱਚ ਤਪੱਸਿਆ ਲਈ ਪਹੁੰਚੇ ਹਨ। ਅਨਾਜ ਬਾਬਾ ਉਨ੍ਹਾਂ ਸੰਤਾਂ ਵਿੱਚੋਂ ਇੱਕ ਹਨ ਜੋ ਪ੍ਰਯਾਗਰਾਜ ਦੀ ਧਰਤੀ 'ਤੇ ਪਹੁੰਚੇ ਹਨ। ਪਰ ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਸਿਰ 'ਤੇ ਜਮੀ ਫਸਲ ਬਾਰੇ ਸਵਾਲ ਖੜ੍ਹੇ ਕੀਤੇ ਸਨ। ਅਜਿਹੀ ਸਥਿਤੀ ਵਿੱਚ, ਹੁਣ ਉਹਨਾਂ ਨੇ ਆਪਣੇ ਸਿਰ ਦੇ ਅੰਦਰ ਜਮੀਆਂ ਜੜ੍ਹਾਂ ਦਿਖਾ ਦਿੱਤੀਆਂ ਹਨ।

ਮਹਾਂਕੁੰਭ ​​2025: ਅਨਾਜ ਬਾਬਾ ਨੇ ਸਿਰ ਤੋਂ ਉਤਾਰਿਆ ਕੱਪੜਾ , ਫ਼ਸਲ ਦੀ ਦਿਖਾਈ ਪੂਰੀ ਜੜ੍ਹ , ਸਵਾਲ ਉਠਾਉਣ ਵਾਲਿਆਂ ਨੂੰ ਮਿਲਿਆ ਢੁੱਕਵਾਂ ਜਵਾਬ!
Follow Us On

ਪ੍ਰਯਾਗਰਾਜ ਦੇ ਮਹਾਂਕੁੰਭ ​​ਮੇਲੇ ਵਿੱਚ ਬਹੁਤ ਸਾਰੇ ਸੰਤ ਅਤੇ ਰਿਸ਼ੀ ਵੀ ਪਹੁੰਚੇ ਹਨ, ਜਿਨ੍ਹਾਂ ਨੂੰ ਦੇਖਣ ਲਈ ਲੋਕ ਵੱਡੀ ਗਿਣਤੀ ਵਿੱਚ ਇਕੱਠੇ ਹੁੰਦੇ ਹਨ। ਇਸ ਮਹਾਂਕੁੰਭ ​​ਵਿੱਚ ਨਾਗਾ ਸਾਧੂਆਂ ਤੋਂ ਲੈ ਕੇ ਅਖਾੜਿਆਂ ਦੇ ਅਜਿਹੇ ਕਈ ਬਾਬੇ ਆਏ ਹਨ, ਅਤੇ ਸ਼ਰਧਾਲੂ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਮਾਨ ਮਹਿਸੂਸ ਕਰ ਰਹੇ ਹਨ। ਅਨਾਜ ਬਾਬਾ ਵੀ ਮਹਾਂਕੁੰਭ ​​ਵਿੱਚ ਆਏ ਸੰਤਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਲੋਕਾਂ ਦਾ ਬਹੁਤ ਧਿਆਨ ਆਪਣੇ ਵੱਲ ਖਿੱਚਿਆ ਹੈ।

ਪਰ ਉਹਨਾਂ ਦੇ ਸਿਰ ‘ਤੇ ਹਰੀ ਫ਼ਸਲ ਉੱਗਦੀ ਦੇਖ ਕੇ, ਬਹੁਤ ਸਾਰੇ ਲੋਕ ਉਹਨਾਂ ਤੇ ਸਵਾਲ ਵੀ ਉਠਾ ਰਹੇ ਸਨ। ਕੁਝ ਯੂਟਿਊਬਰਾਂ ਨੇ ਉਹਨਾਂ ਦੀ ਵੀਡੀਓ ਬਣਾਉਂਦੇ ਹੋਏ, ਸਿਰ ਤੋਂ ਕੱਪੜਾ ਹਟਾਉਣ ਲਈ ਵੀ ਕਿਹਾ। ਪਰ ਇਸ ਨਾਲ ਬਾਬਾ ਬਹੁਤ ਗੁੱਸੇ ਹੋਏ ਅਤੇ ਉਨ੍ਹਾਂ ਨੇ ਕੱਪੜਾ ਉਤਾਰਨ ਤੋਂ ਇਨਕਾਰ ਕਰ ਦਿੱਤਾ। ਪਰ ਹੁਣ ਉਹਨਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਆਪਣੀ ਮਰਜ਼ੀ ਨਾਲ ਆਪਣਾ ਸਿਰ ਖੋਲ੍ਹਦੇ ਦੇਖਿਆ ਜਾ ਸਕਦਾ ਹੈ।

ਪਹਿਲਾਂ ਉਠਾਏ ਗਏ ਸਨ ਸਵਾਲ …

ਹਾਲ ਹੀ ਵਿੱਚ, ਇੱਕ ਵਾਇਰਲ ਵੀਡੀਓ ਵਿੱਚ, ਇੱਕ ਯੂਟਿਊਬਰ ਨੇ ਬਾਬਾ ਤੋਂ ਆਪਣੇ ਸਿਰ ਤੋਂ ਕੱਪੜਾ ਹਟਾਉਣ ਦੀ ਮੰਗ ਕੀਤੀ ਸੀ। ਬਾਬਾ ਇਸ ‘ਤੇ ਬਹੁਤ ਗੁੱਸੇ ਹੋਏ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਦੀ ਧਮਕੀ ਦਿੱਤੀ। ਦਰਅਸਲ, ਉਹ ਵਿਅਕਤੀ ਸਵੇਰੇ-ਸਵੇਰੇ ਬਾਬਾ ਕੋਲ ਜਾ ਕੇ ਅਤੇ ਉਨ੍ਹਾਂ ਨੂੰ 5 ਰੁਪਏ ਦੀ ਚਾਹ ਦੇ ਕੇ ਆਪਣੇ ਵਿਉਜ਼ ਨੂੰ ਵਧਾਉਣਾ ਚਾਹੁੰਦਾ ਹੋ ਸਕਦਾ ਹੈ! ਪਰ ਬਾਬਾ ਨੇ ਉਸਨੂੰ ਅਜਿਹਾ ਨਹੀਂ ਕਰਨ ਦਿੱਤਾ।

ਇਸ ਕਲਿੱਪ ਦੇ ਵਾਇਰਲ ਹੋਣ ਤੋਂ ਬਾਅਦ, ਲੋਕਾਂ ਨੇ ਮਹਾਂਕੁੰਭ ​​ਵਿੱਚ ਸੰਤਾਂ ਅਤੇ ਰਿਸ਼ੀ-ਮੁਨੀ ਨੂੰ ਪਰੇਸ਼ਾਨ ਕਰਨ ਲਈ ਉਸ ਸ਼ਖਸ ਦੀ ਆਲੋਚਨਾ ਵੀ ਕੀਤੀ। ਪਰ ਬਾਬਾ ਨੇ ਖੁਦ ਇਹ ਭੇਤ ਖੋਲ੍ਹ ਦਿੱਤਾ ਹੈ ਕਿ ਸੱਚ ਵਿੱਚ ਉਹਨਾਂ ਦੇ ਸਿਰ ‘ਤੇ ਅਸਲ ਫ਼ਸਲ ਉੱਗ ਰਹੀ ਹੈ।

ਬਾਬਾ ਨੇ ਫ਼ਸਲ ਦੀ ਜੜ੍ਹ ਦਿਖਾਈ…

ਇਸ ਵੀਡੀਓ ਵਿੱਚ, ਬਾਬਾ ਆਪਣੇ ਸਿਰ ਤੋਂ ਕੱਪੜਾ ਹਟਾਉਂਦੇ ਹੋਏ ਅਤੇ ਫਸਲ ਦੀ ਜੜ੍ਹ ਦਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਕਲਿੱਪ ਵਿੱਚ, ਉਹਨਾਂ ਦੇ ਵਾਲਾਂ ਦੇ ਅੰਦਰੋਂ ਜੜ੍ਹਾਂ ਬਾਹਰ ਨਿਕਲਦੀਆਂ ਵੇਖੀਆਂ ਜਾ ਸਕਦੀਆਂ ਹਨ। ਜੋ ਉਨ੍ਹਾਂ ਦੇ ਸਿਰਾਂ ‘ਤੇ ਹਰੀ ਫ਼ਸਲ ਵਾਂਗ ਉੱਗ ਰਹੀ ਹੈ। ਹਾਲਾਂਕਿ, ਉਬਨਾਂ ਨੇ 30 ਦਸੰਬਰ ਨੂੰ ਹੀ ਆਪਣੇ ਸਰ ਦੀ ਅਸਲੀਅਤ ਦਿਖਾ ਦਿੱਤੀ ਸੀ। ਪਰ ਹੁਣ ਇਹ ਵੀਡੀਓ ਵਾਇਰਲ ਹੋ ਰਿਹਾ ਹੈ।

ਜਿਸ ਕਾਰਨ ਕੁਝ ਯੂਟਿਊਬਰ ਅਤੇ ਵਲੌਗਰ ਮਹਾਕੁੰਭ ਪਹੁੰਚੇ ਅਤੇ ਉਨ੍ਹਾਂ ਤੋਂ ਆਪਣੇ ਸਿਰ ਤੋਂ ਕੱਪੜਾ ਹਟਾਉਣ ਦੀ ਮੰਗ ਕਰ ਰਹੇ ਸਨ। ਜਿਸ ਤੋਂ ਬਾਅਦ ਇਹ ਵੀਡੀਓ ਹੁਣ ਕਾਫ਼ੀ ਚਰਚਾ ਵਿੱਚ ਹੈ। 30 ਦਸੰਬਰ ਨੂੰ ਪੋਸਟ ਕੀਤੀ ਗਈ ਇਸ ਕਲਿੱਪ ਨੂੰ ਕਰੋੜਾਂ ਵਿਊਜ਼ ਅਤੇ ਲੱਖਾਂ ਲਾਈਕਸ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ- Viral Video: ਕੁੱਤੇ ਤੇ ਭਾਰੀ ਪਿਆ 3 ਸਾਲ ਦਾ ਬੱਚਾ, ਪੁਸ਼ਪਾ ਸਟਾਇਲ ਵਿੱਚ ਵੱਡਿਆ ਕੰਨ , ਦੇਖੋ Video

ਅਨਾਜ ਬਾਬਾ ਨੂੰ ਦੇਖ ਕੇ ਯੂਜ਼ਰਸ ਕਾਫ਼ੀ ਪ੍ਰਭਾਵਿਤ ਹੋਏ ਹਨ ਅਤੇ ਟਿੱਪਣੀ ਭਾਗ ਵਿੱਚ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ – ਸਾਡਾ ਹਿੰਦੂ ਧਰਮ ਅਜਿਹੇ ਸੰਤਾਂ ਅਤੇ ਮਹਾਤਮਾਵਾਂ ਦੁਆਰਾ ਵਸਾਇਆ ਗਿਆ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਭਰਾ, ਮੈਂ ਵੀ ਇਸ ਵਾਰ ਜਾ ਰਿਹਾ ਹਾਂ। ਇਸ ਤੋਂ ਇਲਾਵਾ, ਜ਼ਿਆਦਾਤਰ ਯੁਜ਼ਰ ਟਿੱਪਣੀ ਭਾਗ ਵਿੱਚ ‘ਹਰ ਹਰ ਮਹਾਦੇਵ’ ਕਹਿੰਦੇ ਦਿਖਾਈ ਦੇ ਰਹੇ ਹਨ।