Viral Video: ਹੱਥਕੜੀ ਵੀ ਨਹੀਂ ਰੋਕ ਪਾਈ ‘ਯਾਰ’ ਦਾ ਜਨੂੰਨ! ਦੋਸਤ ਦੇ ਵਿਆਹ ਵਿੱਚ ਕੈਦੀ ਨੇ ਮਚਾਇਆ ਅਜਿਹਾ ਧਮਾਲ, ਵੇਖਦੀ ਰਹਿ ਗਈ ਪੁਲਿਸ।

Updated On: 

20 Nov 2025 13:08 PM IST

Sikh Prisoner Dance Viral Video: ਇਸ ਵੀਡੀਓ ਨੂੰ ਹੇਮਾਂਗ ਨਾਮ ਦੇ ਇੱਕ ਯੂਜ਼ਰ ਨੇ @JrSehgal ਹੈਂਡਲ ਦੀ ਵਰਤੋਂ ਕਰਦੇ ਹੋਏ X 'ਤੇ ਸਾਂਝਾ ਕੀਤਾ। ਵੀਡੀਓ ਦੇ ਉੱਪਰ ਲਿਖਿਆ ਹੈ, "ਜੇਲ੍ਹ ਤੋਂ ਦੋਸਤ ਦੇ ਵਿਆਹ ਵਿੱਚ ਨੱਚਣ ਲਈ ਆਇਆ।" ਸਿਰਫ਼ ਇੱਕ ਦਿਨ ਵਿੱਚ, ਵੀਡੀਓ ਨੂੰ 875,000 ਤੋਂ ਵੱਧ ਵਾਰ ਦੇਖਿਆ ਗਿਆ ਹੈ। ਵੀਡੀਓ ਵਿੱਚ ਕੈਦੀ ਦਾ ਸਵੈਗ ਦੇਖਣ ਯੋਗ ਹੈ।

Viral Video: ਹੱਥਕੜੀ ਵੀ ਨਹੀਂ ਰੋਕ ਪਾਈ ਯਾਰ ਦਾ ਜਨੂੰਨ! ਦੋਸਤ ਦੇ ਵਿਆਹ ਵਿੱਚ ਕੈਦੀ ਨੇ ਮਚਾਇਆ ਅਜਿਹਾ ਧਮਾਲ, ਵੇਖਦੀ ਰਹਿ ਗਈ ਪੁਲਿਸ।

Image Credit source: X/@JrSehgal

Follow Us On

ਕਥਿਤ ਤੌਰ ‘ਤੇ ਜੇਲ੍ਹ ਵਿੱਚ ਬੰਦ ਇੱਕ ਸਿੱਖ ਸ਼ਖ ਨੇ ਆਪਣੇ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਜੋ ਕੀਤਾ, ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। 27 ਸਕਿੰਟ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ, ਅਤੇ ਇਸਨੂੰ ਦੇਖਣ ਤੋਂ ਬਾਅਦ, ਜਨਤਾ ਇੱਕ ਸੁਰ ਵਿੱਚ ਕਹਿ ਰਹੀ ਹੈ, “ਦੋਸਤੀ ਹੋਵੇ ਤਾਂ ਇਸ ਤਰ੍ਹਾਂ ਦੀ!”

ਵਾਇਰਲ ਵੀਡੀਓ ਵਿੱਚ, ਇੱਕ ਸਿੱਖ ਸ਼ਖਸ ਨੂੰ ਵਿਆਹ ਦੇ ਡਾਂਸ ਫਲੋਰ ‘ਤੇ ਜੋਰਦਾਰ ਢੰਗ ਨਾਲ ਨੱਚਦੇ ਦੇਖਿਆ ਜਾ ਸਕਦਾ ਹੈ, ਪਰ ਬੰਦੇ ਦੇ ਹੱਥ ਵਿੱਚ ਹੱਥਕੜੀਆਂ ਲਗਾਈਆਂ ਹੋਈਆਂ ਹਨ। ਜੀ ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ। ਇਹ ਕੈਦੀ ਪੁਲਿਸ ਸੁਰੱਖਿਆ ਹੇਠ ਹੱਥਕੜੀ ਲਗਾ ਕੇ ਪਹੁੰਚਿਆ ਅਤੇ ਫਿਰ ਇੰਨਾ ਜ਼ੋਰਦਾਰ ਨੱਚਿਆ ਕਿ ਹਰ ਕੋਈ ਦੇਖਦਾ ਹੀ ਰਹਿ ਗਿਆ।

ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਕੈਦੀ ਦੇ ਹੱਥਾਂ ‘ਚ ਲੱਗੀ ਹੱਥਕੜੀ ਦੀ ਕਮਾਨ ਡੀਜੇ ਦੇ ਬਿਲਕੁਲ ਕੋਲ ਖੜ੍ਹੇ ਇੱਕ ਪੁਲਿਸ ਵਾਲੇ ਦੇ ਹੱਥ ਵਿੱਚ ਹੈ। ਇਸ ਦੇ ਬਾਵਜੂਦ, ਪੰਜਾਬੀ ਆਦਮੀ ਦਾ ਸਵੈਗ ਘੱਟ ਨਹੀਂ ਹੋਇਆ, ਅਤੇ ਉਹ ਡੀਜੇ ਦੀ ਬੀਟਸ ‘ਤੇ ਨੱਚਦਾ ਰਿਹਾ ਅਤੇ ਪਾਰਟੀ ਦਾ ਆਨੰਦ ਮਾਣਦਾ ਰਿਹਾ। ਇਹ ਵੀ ਦੇਖੋ: ਕਿੰਗ ਕੋਬਰਾ ਦਾ ਖੌਫਨਾਕ ਸ਼ਿਕਾਰ, ਦੂਜੇ ਸੱਪ ਨੂੰ ਨੂਡਲਜ਼ ਵਾਂਗ ਨਿਗਲ ਗਿਆ, ਸਹਿਮੇ ਲੋਕ!

ਇਹ ਵੀਡੀਓ ਸੋਸ਼ਲ ਮੀਡੀਆ ਸਾਈਟ X (ਪਹਿਲਾਂ ਟਵਿੱਟਰ) ‘ਤੇ ਹੇਮਾਂਗ ਨਾਮ ਦੇ ਇੱਕ ਯੂਜਰ ਦੁਆਰਾ @JrSehgal ਹੈਂਡਲ ਹੇਠ ਸ਼ੇਅਰ ਕੀਤਾ ਗਿਆ ਸੀ। ਵੀਡੀਓ ਦੇ ਉੱਪਰ ਟੈਕਸਟ ਲਿਖਿਆ ਹੈ, “ਜੇਲ੍ਹ ਤੋਂ ਇੱਕ ਦੋਸਤ ਦੇ ਵਿਆਹ ਵਿੱਚ ਨੱਚਣ ਲਈ ਆਇਆ।” ਵੀਡੀਓ ਨੂੰ 875,000 ਤੋਂ ਵੱਧ ਵਿਊਜ਼ ਅਤੇ 16,000 ਤੋਂ ਵੱਧ ਲਾਈਕਸ ਮਿਲੇ ਹਨ। ਕੁਮੈਂਟ ਸੈਕਸ਼ਨ ਨੇਟੀਜ਼ਨਸ ਦੀਆਂ ਪ੍ਰਤੀਕਿਰਿਆਵਾਂ ਨਾਲ ਭਰਿਆ ਹੋਇਆ ਹੈ।

ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਨੇਟੀਜ਼ਨਸ ਦਾਅਵਾ ਕਰ ਰਹੇ ਹਨ ਕਿ ਇਹ ਆਦਮੀ ਸਪੈਸ਼ਲ ਪੈਰੋਲ ‘ਤੇ ਆਪਣੇ ਦੋਸਤ ਦੇ ਵਿਆਹ ਵਿੱਚ ਨੱਚਣ ਆਇਆ ਸੀ। ਹਾਲਾਂਕਿ ਇਸ ਦਾਅਵੇ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ, ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਲੋਕ ਕਹਿ ਰਹੇ ਹਨ ਕਿ ਜੇਕਰ ਕੋਈ ਪੁਲਿਸ ਸੁਰੱਖਿਆ ਹੇਠ ਹੱਥਕੜੀ ਪਾ ਕੇ ਆ ਸਕਦਾ ਹੈ, ਤਾਂ ਦਫਤਰ ਦੇ ਸਟਾਫ ਕੋਲ ਹੁਣ ਕੋਈ ਬਹਾਨਾ ਨਹੀਂ ਰਹੇਗਾ।

ਪੰਜਾਬ ਪੁਲਿਸ ਨੇ ਕੀਤਾ ਖੰਡਨ

ਵੀਡੀਓ ਵਿੱਚ ਸਿੱਖ ਸ਼ਖਸ ਹੋਣ ਕਰਕੇ ਸੋਸ਼ਲ ਮੀਡੀਆ ਤੇ ਲੋਕ ਇਸਨੂੰ ਪੰਜਾਬ ਨਾਲ ਸਬੰਧਿਤ ਵੀਡੀਓ ਸਮਝ ਕੇ ਸ਼ੇਅਰ ਕਰਨ ਲੱਗੇ ਤਾਂ ਤੁਰੰਤ ਪੰਜਾਬ ਪੁਲਿਸ ਦਾ ਸਪਸ਼ਟੀਕਰਨ ਵੀ ਸਾਹਮਣੇ ਆ ਗਿਆ। ਪੰਜਾਬ ਪੁਲਿਸ ਨੇ ਆਪਣੇ ਟਵਿਟਰ ਹੈਂਡਲ ਤੇ ਲਿਖਿਆ, ਇਹ ਵੀਡੀਓ ਪੂਰੀ ਤਰ੍ਹਾਂ ਫੇਕ ਹੈ ਅਤੇ ਪੰਜਾਬ ਦੀ ਵੀਡੀਓ ਨਹੀਂ ਹੈ, ਕਿਉਂਕਿ ਪੰਜਾਬ ਪੁਲਿਸ ਅਜਿਹੀ ਵਰਦੀ ਨਹੀਂ ਪਾਉਂਦੀ। ਜਿਸਤੋਂ ਬਾਅਦ ਸਾਫ ਨਹੀਂ ਹੋ ਸਕਿਆ ਹੈ ਕਿ ਇਹ ਕਿਹੜੇ ਸੂਬੇ ਦਾ ਵੀਡੀਓ ਹੈ।