Shocking Video: ਸ਼ਖਸ ਨੇ ਮਗਰਮੱਛ ਨੂੰ ਇੰਝ ਪਾਈ ਜੱਫੀ, ਵੀਡੀਓ ਨੇ ਉਡਾ ਦਿੱਤੇ ਹੋਸ਼

kusum-chopra
Published: 

08 Apr 2025 21:31 PM

Shocking Video of Crocodile: ਜਿਸ ਮਗਰਮੱਛ ਨੂੰ ਵੇਖ ਕੇ 'ਜੰਗਲ ਦੇ ਰਾਜੇ' ਸ਼ੇਰ ਦੀ ਵੀ ਹਵਾ ਖਰਾਬ ਹੋ ਜਾਂਦੀ ਹੈ, ਉਸਦੇ ਨਾਲ ਇੱਕ ਸ਼ਖਸ ਨੂੰ ਬੜੇ ਹੀ ਪਿਆਰ ਨਾਲ ਚਿਲ ਕਰਦਿਆਂ ਅਤੇ ਗਲੇ ਲਗਾਉਂਦਿਆਂ ਕੈਮਰੇ ਵਿੱਚ ਕੈਦ ਕੀਤਾ ਗਿਆ ਹੈ। ਇਸ ਰੂਹ ਕੰਬਾਉਣ ਵਾਲੇ ਵੀਡੀਓ ਨੂੰ ਜਿਸ ਨੇ ਵੀ ਦੇਖਿਆ ਉਸ ਦੀ ਰੂਹ ਤੱਕ ਕੰਬ ਗਈ।

Shocking Video: ਸ਼ਖਸ ਨੇ ਮਗਰਮੱਛ ਨੂੰ ਇੰਝ ਪਾਈ ਜੱਫੀ, ਵੀਡੀਓ ਨੇ ਉਡਾ ਦਿੱਤੇ ਹੋਸ਼

ਸ਼ਖਸ ਨੇ ਮਗਰਮੱਛ ਨੂੰ ਇੰਝ ਪਾਈ ਜੱਫੀ, ਵੀਡੀਓ ਨੇ ਉਡਾ ਦਿੱਤੇ ਹੋਸ਼

Follow Us On

ਇੰਟਰਨੈੱਟ ‘ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸਨੂੰ ਵੇਖ ਕੇ ਲੂ-ਕੰਢੇ ਖੜੇ ਹੋ ਰਹੇ ਹਨ। ਦਰਅਸਲ, ਜਿਸ ਤਰ੍ਹਾਂ ਇੱਕ ਸ਼ਖਸ ਆਪਣੇ ਤੋਂ ਵੀ ਵੱਡੇ ਮਗਰਮੱਛ ਨੂੰ ਜੱਫੀ ਪਾਉਂਦਾ ਦਿਖਾਈ ਦੇ ਰਿਹਾ ਹੈ, ਉਸਨੂੰ ਦੇਖ ਕੇ ਕਿਸੇ ਦੇ ਵੀ ਹਾਰਟਬੀਟ ਵੱਧ ਸਕਦੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਰਿਹਾ ਹੈ। ਜਿਸਨੇ ਵੀ ਇਹ ਕਲਿੱਪ ਦੇਖੀ ਉਹ ਦੰਗ ਰਹਿ ਗਿਆ।

ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸ਼ਖਸ ਇੱਕ ਵਿਸ਼ਾਲ ਮਗਰਮੱਛ ਨਾਲ ਜ਼ਮੀਨ ‘ਤੇ ਲੇਟਿਆ ਹੋਇਆ ਹੈ। ਇਹ ਸੀਨ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਕਿਉਂਕਿ ਜਿਸ ਮਗਰਮੱਛ ਨੂੰ ਵੇਖ ਕੇ ‘ਜੰਗਲ ਦੇ ਰਾਜੇ’ ਸ਼ੇਰ ਦੀ ਵੀ ਹਵਾ ਖਰਾਬ ਹੋ ਜਾਂਦੀ ਹੈ, ਉਸਨੂੰ ਇਹ ਆਦਮੀ ਬੜੇ ਹੀ ਆਰਾਮ ਨਾਲ ਜੱਫੀ ਪਾ ਰਿਹਾ ਹੈ। ਆਦਮੀ ਦੇ ਹਾਵ-ਭਾਵ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਉਹ ਮਗਰਮੱਛ ਤੋਂ ਬਿਲਕੁਲ ਵੀ ਨਹੀਂ ਡਰਦਾ।

ਦਿਲ ਦਹਿਲਾ ਦੇਣ ਵਾਲੇ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @jayprehistoricpets ਹੈਂਡਲ ਨਾਲ ਸਾਂਝਾ ਕੀਤਾ ਗਿਆ ਹੈ। ਜੇ ਬਰੂਅਰ ਨਾਮ ਦੇ ਇੱਕ ਯੂਜ਼ਰ ਨੇ ਦੱਸਿਆ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਮਗਰਮੱਛ ਇੱਕ ਡਾਰਥ ਗੇਟਰ (Darth Gator) ਹੈ, ਜਿਸ ਨਾਲ ਉਹ ਕੁਸ਼ਤੀ ਕਰ ਰਿਹਾ ਹੈ। ਉਸਨੇ ਕਿਹਾ, ਇਹ ਤੁਹਾਨੂੰ ਪਾਗਲਪਨ ਲੱਗ ਸਕਦਾ ਹੈ, ਪਰ ਮੈਂ ਆਪਣਾ ਸੁਪਨਾ ਜੀ ਰਿਹਾ ਹਾਂ। ਉਹ ਆਦਮੀ ਕਹਿੰਦਾ ਹੈ ਕਿ ਕੁਸ਼ਤੀ ਰਿੰਗ ਵਿੱਚ ਦਾਖਲ ਹੋਣਾ ਹਮੇਸ਼ਾ ਉਸਦਾ ਸੁਪਨਾ ਸੀ, ਅਤੇ ਉਹ ਖੁਸ਼ਕਿਸਮਤ ਹੈ ਕਿ ਉਸਨੂੰ ਡਾਰਥ ਗੇਟਰ ਵਰਗਾ ਸਾਥੀ ਮਿਲਿਆ।

ਵੀਡੀਓ ਇੱਥੇ ਦੇਖੋ, ਸ਼ਖਸ ਨੇ ਪਾਈ ਖਤਰਨਾਕ ਮਗਰਮੱਛ ਨੂੰ ਜੱਫੀ

ਕੌਣ ਹੈ ਇਹ ਸ਼ਖਸ?

ਜੇ ਬਰੂਅਰ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਸਥਿਤ ‘ਦ ਰੇਪਟਾਈਲ ਚਿੜੀਆਘਰ’ ਦੇ ਸੰਸਥਾਪਕ ਹਨ। ਉਹ ਅਤੇ ਉਨ੍ਹਾਂ ਦੀ ਧੀ ਜੂਲੀਅਟ ਸੋਸ਼ਲ ਮੀਡੀਆ ‘ਤੇ ਬਹੁਤ ਮਸ਼ਹੂਰ ਹਨ। ਇੰਸਟਾਗ੍ਰਾਮ ‘ਤੇ 85 ਲੱਖ ਤੋਂ ਵੱਧ ਲੋਕ ਬਰੂਅਰ ਨੂੰ ਫਾਲੋ ਕਰਦੇ ਹਨ। ਉਨ੍ਹਾਂ ਦੀ ਪ੍ਰੋਫਾਈਲ ਅਜਿਹੀਆਂ ਸ਼ਾਨਦਾਰ ਰੀਲਾਂ ਨਾਲ ਭਰੀ ਹੋਈ ਹੈ।

ਇਹ ਵੀ ਦੇਖੋ: ਵਾਇਰਲ: Washing Machine ਨਾਲ ਔਰਤ ਨੇ 5 ਮਿੰਟਾਂ ਵਿੱਚ ਛਿੱਲੇ ਆਲੂ, ਅਨੋਖਾ ਜੁਗਾੜ ਦੇਖ ਘੁੰਮ ਜਾਵੇਗਾ ਦਿਮਾਗ

ਤੁਹਾਨੂੰ ਦੱਸ ਦੇਈਏ ਕਿ ਕੈਲੀਫੋਰਨੀਆ ਵਿੱਚ ਪਾਇਆ ਜਾਣ ਵਾਲਾ ਡਾਰਥ ਗੇਟਰ ਇੱਕ ਬਹੁਤ ਹੀ ਹਮਲਾਵਰ ਪ੍ਰਜਾਤੀ ਹੈ। ਇਸਨੂੰ ਪਾਲਤੂ ਜਾਨਵਰ ਵਜੋਂ ਰੱਖਣਾ ਗੈਰ-ਕਾਨੂੰਨੀ ਹੈ। 7 ਅਪ੍ਰੈਲ ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 15 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ, ਜਦੋਂ ਕਿ ਕੁਮੈਂਟ ਸੈਕਸ਼ਨ ਵਿੱਚ ਰਿਐਕਸ਼ਨ ਦਾ ਹੜ੍ਹ ਆਇਆ ਹੋਇਆ ਹੈ।

ਇੱਕ ਯੂਜ਼ਰ ਨੇ ਕੁਮੈਂਟ ਕੀਤਾ, ਸਾਨੂੰ ਤੁਹਾਡੀ ਹਿੰਮਤ ਦੀ ਦਾਦ ਦੇਣੀ ਹੋਵੇਗੀ। ਇੱਕ ਹੋਰ ਯੂਜ਼ਰ ਨੇ ਲਿਖਿਆ, ਇਨ੍ਹਾਂ ਤੋਂ ਦੂਰ ਰਹੋ ਭਰਾ। ਕੀ ਪਤਾ ਇਹ ਕਦੋਂ ਲਪਕ ਲਵੇ। ਇੱਕ ਹੋਰ ਯੂਜ਼ਰ ਨੇ ਕਿਹਾ, ਇਹ ਬਹੁਤ ਖਤਰਨਾਕ ਸਟੰਟ ਹੈ। ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਕਿ ਤੁਸੀਂ ਕਦੋਂ ਇਸਦਾ ਸ਼ਿਕਾਰ ਬਣ ਜਾਓਗੇ। ਇੱਕ ਹੋਰ ਯੂਜ਼ਰ ਨੇ ਕੁਮੈਂਟ ਕੀਤਾ, ਇਹ ਤਾਂ ਪਾਗਲਪਨ ਹੈ।