ਸ਼ਖਸ ਨੇ ਬਾਈਕ ਤੋਂ ਕਟਵਾਇਆ ਕੇਕ, ਇੰਝ ਮਨਾਇਆ ਕਾਰ ਦਾ ਜਨਮ ਦਿਨ; ਵੇਖੋ VIDEO | viral video man-cutting-birthday-cake-with-bike-of its anniversary video-goes-viral-on internet more detail in punjabi Punjabi news - TV9 Punjabi

Viral Video: ਸ਼ਖਸ ਨੇ ਬਾਈਕ ਤੋਂ ਕਟਵਾਇਆ ਕੇਕ, ਇੰਝ ਮਨਾਇਆ ਕਾਰ ਦਾ ਜਨਮ ਦਿਨ; ਵੇਖੋ VIDEO

Updated On: 

12 Sep 2024 11:49 AM

Bike Birthday Celebration Video Viral: ਆਪਣੀ ਬਾਈਕ ਦਾ ਜਨਮਦਿਨ ਮਨਾ ਰਹੇ ਇਕ ਵਿਅਕਤੀ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। @shivamurthy3893 ਨਾਮ ਦੇ ਅਕਾਊਂਟ ਰਾਹੀਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਛੋਟੀ ਕਲਿੱਪ ਨੂੰ ਹੁਣ ਤੱਕ ਦੋ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

Viral Video: ਸ਼ਖਸ ਨੇ ਬਾਈਕ ਤੋਂ ਕਟਵਾਇਆ ਕੇਕ, ਇੰਝ ਮਨਾਇਆ ਕਾਰ ਦਾ ਜਨਮ ਦਿਨ; ਵੇਖੋ VIDEO

ਸ਼ਖਸ ਨੇ ਬਾਈਕ ਤੋਂ ਕਟਵਾਇਆ ਕੇਕ

Follow Us On

ਸੋਸ਼ਲ ਮੀਡੀਆ ‘ਤੇ ਇਕ ਵਿਅਕਤੀ ਦੀ ਆਪਣੀ ਬਾਈਕ ਦਾ ਜਨਮਦਿਨ ਮਨਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਬਾਈਕ ਪ੍ਰੇਮੀ ਨੇ ਕਾਰ ਦੇ ਪਹੀਏ ‘ਤੇ ਚਾਕੂ ਚਿਪਕਾ ਕੇ ਅਤੇ ਉਸ ਨਾਲ ਕੇਕ ਕੱਟ ਕੇ ਉਸਦਾ ਜਨਮ ਦਿਨ ਮਨਾਇਆ। ਵੀਡੀਓ ਦੇ ਬੈਕਗ੍ਰਾਊਂਡ ‘ਚ ਜਨਮਦਿਨ ਦਾ ਗੀਤ ਸੁਣਿਆ ਜਾ ਸਕਦਾ ਹੈ।

ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਨੇ ਬਾਈਕ ਦਾ ਹੈਂਡਲ ਫੜਿਆ ਹੋਇਆ ਹੈ, ਜਦਕਿ ਦੂਜਾ ਹੱਥ ‘ਚ ਕੇਕ ਲੈ ਕੇ ਬਾਈਕ ਦੇ ਅਗਲੇ ਪਹੀਏ ਕੋਲ ਖੜਾ ਹੈ, ਜਿਸ ‘ਤੇ ਚਾਕੂ ਚਿਪਕਿਆ ਹੋਇਆ ਹੈ। ਇਸ ਤੋਂ ਬਾਅਦ ਵਿਅਕਤੀ ਹੈਂਡਲ ਨੂੰ ਫੜ ਕੇ ਬਾਈਕ ਨੂੰ ਅੱਗੇ-ਪਿੱਛੇ ਘੁੰਮਾਉਂਦਾ ਹੈ, ਜਿਸ ਕਾਰਨ ਕੇਕ ਕੱਟਿਆ ਜਾਂਦਾ ਹੈ। ਹੁਣ ਇੰਟਰਨੈੱਟ ਦੀ ਜਨਤਾ ਇਸ ਬਹੁਤ ਹੀ ਅਜੀਬ ਪਰ ਮਨਮੋਹਕ ਜਸ਼ਨ ਨੂੰ ਦੇਖ ਕੇ ਮੁਸਕਰਾਏ ਬਗੈਰ ਨਹੀਂ ਰਹਿ ਰਹੀ ਹੈ।

@shivamurthy3893 ਨਾਮ ਦੇ ਅਕਾਊਂਟ ਰਾਹੀਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਇਸ ਛੋਟੀ ਕਲਿੱਪ ਨੂੰ ਹੁਣ ਤੱਕ ਦੋ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਦੇ ਬੁੱਲਾਂ ‘ਤੇ ਮੁਸਕਰਾਹਟ ਆ ਗਈ ਅਤੇ ਉਨ੍ਹਾਂ ਨੇ ਕਮੈਂਟ ਸੈਕਸ਼ਨ ‘ਚ ‘ਵਾਹ’ ਲਿਖ ਕੇ ਬਾਈਕ ਪ੍ਰਤੀ ਵਿਅਕਤੀ ਦੇ ਪਿਆਰ ਦੀ ਤਾਰੀਫ ਕੀਤੀ।

ਇੱਥੇ ਦੇਖੋ ਬਾਈਕ ਦਾ ਜਨਮਦਿਨ ਮਨਾਉਦਿਆਂ ਸ਼ਖਸ ਦੀ ਵੀਡੀਓ

ਇੱਕ ਯੂਜ਼ਰ ਨੇ ਕਮੈਂਟ ਕੀਤਾ, ਲੋਕ ਕਿੰਨੇ ਕ੍ਰਿਏਟਿਵ ਹੁੰਦੇ ਹਨ। ਇੱਕ ਹੋਰ ਯੂਜ਼ਰ ਨੇ ਮਜ਼ਾਕੀਆ ਲਹਿਜੇ ਵਿੱਚ ਲਿਖਿਆ, ਉਹ ਪਹਿਲਾਂ ਸਾਈਲੈਂਸਰ ਦੀ ਵਰਤੋਂ ਕਰਕੇ ਮੋਮਬੱਤੀਆਂ ਨੂੰ ਬੁਝਾ ਸਕਦਾ ਸੀ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਇਸ ਵਿੱਚ ਹੱਸਣ ਵਾਲੀ ਕੋਈ ਗੱਲ ਨਹੀਂ ਹੈ। ਜੇਕਰ ਤੁਸੀਂ ਆਪਣੀ ਮਿਹਨਤ ਦੀ ਕਮਾਈ ਨਾਲ ਬਾਈਕ ਖਰੀਦੀ ਹੈ, ਤਾਂ ਸਪੱਸ਼ਟ ਹੈ ਕਿ ਤੁਹਾਨੂੰ ਇਹ ਪਸੰਦ ਆਵੇਗੀ। ਇਕ ਹੋਰ ਯੂਜ਼ਰ ਨੇ ਲਿਖਿਆ, ਗਜਬ ਲੋਕ ਹਨ। ਕਿੱਥੋਂ ਆਉਂਦੇ ਹਨ ਇਹ?

Exit mobile version