ਆਰਡਰ ਦੇਣ ਆਇਆ Swiggy ਦਾ ਡਿਲੀਵਰੀ ਬੁਆਏ, ਜੁੱਤੇ ਚੋਰੀ ਕਰਕੇ ਚੱਲਦਾ ਬਣਿਆ, CCTV ਫੁਟੇਜ ਦੇਖ ਕੇ ਪਬਲਿਕ ਬੋਲੀ-ਕੋਈ ਮਜਬੂਰੀ ਹੋਵੇਗੀ | swiggy-delivery-boy-stealing-shoes-outside-flat-in-noida-cctv-footage-goes-viral users comments more detail in punjabi Punjabi news - TV9 Punjabi

ਆਰਡਰ ਦੇਣ ਆਇਆ Swiggy ਦਾ ਡਿਲੀਵਰੀ ਬੁਆਏ, ਜੁੱਤੇ ਚੋਰੀ ਕਰਕੇ ਚੱਲਦਾ ਬਣਿਆ, CCTV ਫੁਟੇਜ ਦੇਖ ਕੇ ਪਬਲਿਕ ਬੋਲੀ-ਕੋਈ ਮਜਬੂਰੀ ਹੋਵੇਗੀ

Updated On: 

17 Sep 2024 16:05 PM

Swiggy Delivery Boy Viral Video: ਫਲੈਟ ਦੇ ਬਾਹਰੋਂ ਜੁੱਤੀ ਚੋਰੀ ਕਰਨ ਦੀ ਸਵਿਗੀ ਡਿਲੀਵਰੀ ਬੁਆਏ ਦੇ ਇਸ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਉਸ ਦੀ ਕੋਈ ਮਜਬੂਰੀ ਸੀ, ਜਦਕਿ ਕੁਝ ਇਹ ਵੀ ਕਹਿ ਰਹੇ ਹਨ ਕਿ ਹੁਣ ਇਸ ਕਾਰਨ ਹਰ ਡਿਲੀਵਰੀ ਬੁਆਏ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇਗਾ।

ਆਰਡਰ ਦੇਣ ਆਇਆ Swiggy ਦਾ ਡਿਲੀਵਰੀ ਬੁਆਏ, ਜੁੱਤੇ ਚੋਰੀ ਕਰਕੇ ਚੱਲਦਾ ਬਣਿਆ, CCTV ਫੁਟੇਜ ਦੇਖ ਕੇ ਪਬਲਿਕ ਬੋਲੀ-ਕੋਈ ਮਜਬੂਰੀ ਹੋਵੇਗੀ

ਜੁੱਤੇ ਚੋਰੀ ਕਰਦਿਆਂ ਡਿਲੀਵਰੀ ਬੁਆਏ ਦਾ VIDEO ਵਾਇਰਲ

Follow Us On

ਉੱਤਰ ਪ੍ਰਦੇਸ਼ ਦੇ ਨੋਇਡਾ ਤੋਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਹੈ, ਜੋ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ, ਇੱਕ ਕਥਿਤ ਸਵਿੱਗੀ ਡਿਲੀਵਰੀ ਏਜੰਟ ਇੱਕ ਸੋਸਾਇਟੀ ਵਿੱਚ ਸਾਮਾਨ ਦੀ ਡਿਲਿਵਰੀ ਕਰਨ ਗਿਆ ਸੀ। ਪਰ ਵਾਪਸ ਆਉਂਦੇ ਸਮੇਂ ਉਸ ਨੇ ਫਲੈਟ ਦੇ ਬਾਹਰ ਰੱਖੇ ਜੁੱਤੇ ਚੋਰੀ ਕਰ ਲਏ। ਡਿਲੀਵਰੀ ਬੁਆਏ ਦੀ ਸਾਰੀ ਹਰਕਟ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੀ ਫੁਟੇਜ ਹੁਣ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਕੁਝ ਲੋਕ ਯੂਪੀ ਪੁਲਿਸ ਨੂੰ ਟੈਗ ਕਰ ਕੇ ਕਾਰਵਾਈ ਦੀ ਮੰਗ ਕਰ ਰਹੇ ਹਨ, ਜਦਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਿਸੇ ਮਜਬੂਰੀ ਕਾਰਨ ਕੀਤਾ ਹੋਵੇਗਾ।ਨਾਲ ਹੀ ਕੁਝ ਲੋਕ ਇਹ ਵੀ ਕਹਿ ਰਹੇ ਹਨ ਕਿ ਹੁਣ ਇਕ ਵਿਅਕਤੀ ਕਾਰਨ ਹਰ ਡਿਲੀਵਰੀ ਬੁਆਏ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇਗਾ।

ਚੋਰੀ ਦੀ ਇਹ ਅਜੀਬੋ-ਗਰੀਬ ਘਟਨਾ ਨੋਇਡਾ ਦੇ ਸੈਕਟਰ 73 ਸਥਿਤ ਇੱਕ ਸੋਸਾਇਟੀ ਵਿੱਚ ਵਾਪਰੀ, ਜਦੋਂ ਸਵਿਗੀ ਏਜੰਟ ਸਾਮਾਨ ਦੀ ਡਿਲੀਵਰੀ ਕਰਨ ਆਇਆ ਸੀ। ਪਰ ਇਸ ਤੋਂ ਬਾਅਦ ਉਹ ਇੱਕ ਫਲੈਟ ਦੇ ਬਾਹਰ ਰੱਖੇ ਕੀਮਤੀ ਜੁੱਤੇ ਚੋਰੀ ਕਰਕੇ ਉਥੋਂ ਭੱਜ ਗਿਆ। ਫਲੈਟ ਮਾਲਕ ਦੀ ਸ਼ਿਕਾਇਤ ‘ਤੇ ਪੁਲਿਸ ਹੁਣ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਸ਼ੀ ਡਿਲੀਵਰੀ ਬੁਆਏ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਕੰਪਨੀ ਤੋਂ ਡਿਲੀਵਰੀ ਏਜੰਟ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ।

8 ਸੈਕਿੰਡ ਦੀ ਵਾਇਰਲ ਫੁਟੇਜ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੌੜੀਆਂ ਦੇ ਇੱਕ ਪਾਸੇ ਜੁੱਤੀਆਂ ਦਾ ਰੈਕ ਰੱਖਿਆ ਹੋਇਆ ਹੈ। ਇਸ ਦੌਰਾਨ ਸਵਿੱਗੀ ਦੀ ਟੀ-ਸ਼ਰਟ ਵਾਲਾ ਨੌਜਵਾਨ ਉੱਥੇ ਆਉਂਦਾ ਹੈ ਅਤੇ ਸ਼ੂ ਰੈਕ ‘ਚੋਂ ਇਕ ਮਹਿੰਗਾ ਸ਼ੂਅ ਪੇਅਰ ਕੱਢ ਕੇ ਆਪਣੇ ਬੈਗ ‘ਚ ਰੱਖ ਲੈਂਦਾ ਹੈ। ਨੌਜਵਾਨ ਨੇ ਹੈਲਮੇਟ ਪਾਇਆ ਹੋਇਆ ਸੀ, ਇਸ ਲਈ ਉਸ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਸੀ। ਸਾਰੀ ਖੇਡ 5 ਸਕਿੰਟਾਂ ਦੇ ਅੰਦਰ ਹੁੰਦੀ ਹੈ।

ਇੱਥੇ ਵੀਡੀਓ ਦੇਖੋ, Swiggy ਦੇ ਡਿਲੀਵਰੀ ਬੁਆਏ ਦੀ ਚੋਰੀ ਦਾ ਵੀਡੀਓ

ਇਸ ਵੀਡੀਓ ਨੂੰ ਸੋਸ਼ਲ ਸਾਈਟ ਐਕਸ ‘ਤੇ ਵੱਖ-ਵੱਖ ਅਕਾਊਂਟ ਤੋਂ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਆਦਾਤਰ ਐਕਸ ਯੂਜ਼ਰ ਚੋਰੀ ਦੀ ਇਸ ਘਟਨਾ ਨੂੰ ਮਜਬੂਰੀ ਦੱਸ ਕੇ ਭਾਵੁਕ ਹੋ ਰਹੇ ਹਨ। @KrishnaKanhiaya ਹੈਂਡਲ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਯੂਜ਼ਰ ਨੇ ਲਿਖਿਆ, ਯੂਪੀ ‘ਚ ਗਰੀਬੀ ਦਾ ਹਾਲ ਦੇਖੋ! @Swiggy ਡਿਲੀਵਰੀ ਬੁਆਏ ਨੇ ਫਲੈਟ ਦੇ ਬਾਹਰ ਰੱਖੇ ਜੁੱਤੇ ਚੋਰੀ ਕਰ ਲਏ। ਜਦੋਂ ਕਿ ਇੱਕ ਹੋਰ ਯੂਜ਼ਰ ਦਾ ਕਹਿਣਾ ਹੈ, ਬੇਰੁਜ਼ਗਾਰੀ ਕੀ ਨਹੀਂ ਕਰਵਾ ਦਿੰਦੀ। ਇਕ ਹੋਰ ਯੂਜ਼ਰ ਦਾ ਕਹਿਣਾ ਹੈ, ਹੁਣ ਇਕ ਵਿਅਕਤੀ ਦੇ ਕਾਰਨ ਬਾਕੀ ਸਾਰੇ ਡਿਲੀਵਰੀ ਏਜੰਟਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇਗਾ।

Related Stories
Video: ਪਾਕਿਸਤਾਨੀ ਟੀਵੀ ਸ਼ੋਅ ‘ਚ ਔਰਤ ਨੇ ਕੀਤੀ ਕੰਗਨਾ ਰਣੌਤ ਦੀ Mimicry, ਲੋਕ ਬੋਲੇ- ਸ਼ਾਨਦਾਰ ਐਕਟਿੰਗ!
Shocking News: ਚਲਦੀ ਟਰੇਨ ਦੇ ਦਰਵਾਜ਼ੇ ‘ਤੇ ਲਟਕ ਕੇ ‘ਸ਼ਕਤੀਮਾਨ’ ਬਣਨ ਲੱਗੇ ਚਾਚਾ, ਵਾਇਰਲ ਵੀਡੀਓ ਦੇਖ ਕੇ ਯੂਜ਼ਰ ਨੇ ਕਿਹਾ- ਉੱਡਤਾ ਤੀਰ ਚਾਚਾ ਨਿਕਲਿਆ ਵੀਰ
Cute Video: ਛੋਟੀ ਜਿਹੀ ‘Performer’ ਨੇ ਕੀਤਾ ਸਭ ਨੂੰ ਹੈਰਾਨ, ਡਾਂਸ ਵੀਡੀਓ ਦੇਖ ਕੇ ਯੂਜ਼ਰਸ ਬੋਲੇ- ਛੋਟਾ ਪੈਕੇਟ, ਵੱਡਾ ਧਮਾਕਾ
Shocking: ਸ਼ਖਸ ਭੀੜ ਦਾ ਫਾਇਦਾ ਉਠਾਉਂਦੇ ਹੋਏ ਔਰਤ ਨੂੰ ਗਲਤ ਤਰੀਕੇ ਨਾਲ ਕਰ ਰਿਹਾ ਸੀ Touch, ਹੈਦਰਾਬਾਦ ਪੁਲਿਸ ਨੇ ਵੀਡੀਓ ਕੀਤੀ ਵਾਇਰਲ
ਮੈਡਮ ਤੁਹਾਡਾ ਵਿਆਹ ਹੋ ਗਿਆ? ਔਨਲਾਈਨ ਕਲਾਸ ਵਿੱਚ ਵਿਦਿਆਰਥੀ ਨੇ ਟੀਚਰ ਨੂੰ ਕੀਤਾ ਪ੍ਰਪੋਜ਼; VIDEO ਵਾਇਰਲ
Shakira: ਮਨਾ ਕਰਨ ਦੇ ਬਾਵਜੂਦ ਸ਼ਕੀਰਾ ਦੀ ਡਰੈੱਸ ਦੇ ਹੇਠਾਂ ਤੋਂ ਵੀਡੀਓ ਬਣਾਉਂਦਾ ਰਿਹਾ ਸ਼ਖਸ, ਨਾਰਾਜ਼ ਸਿੰਗਰ ਨੇ ਅੱਧ ਵਿਚਾਲੇ ਛੱਡਿਆ ਸ਼ੋਅ
Exit mobile version