ਸ਼ਕੀਰਾ ਦੇ ਵਾਰ-ਵਾਰ ਮਨਾ ਕਰਨ ਤੇ ਵੀ ਨਹੀਂ ਹਟਿਆ ਸ਼ਖਸ, ਡਰੈੱਸ ਦੇ ਹੇਠਾਂ ਤੋਂ ਬਣਾਉਂਦਾ ਰਿਹਾ ਵੀਡੀਓ, ਨਾਰਾਜ਼ ਸਿੰਗਰ ਨੇ ਅੱਧ ਵਿਚਾਲੇ ਛੱਡਿਆ ਸ਼ੋਅ | pop singer Shakira fans recorded video under her dress angry singer left the show in the mid video goes viral in punjabi Punjabi news - TV9 Punjabi

Shakira: ਮਨਾ ਕਰਨ ਦੇ ਬਾਵਜੂਦ ਸ਼ਕੀਰਾ ਦੀ ਡਰੈੱਸ ਦੇ ਹੇਠਾਂ ਤੋਂ ਵੀਡੀਓ ਬਣਾਉਂਦਾ ਰਿਹਾ ਸ਼ਖਸ, ਨਾਰਾਜ਼ ਸਿੰਗਰ ਨੇ ਅੱਧ ਵਿਚਾਲੇ ਛੱਡਿਆ ਸ਼ੋਅ

Updated On: 

18 Sep 2024 18:41 PM

Shakira Live Performance Video Viral: ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ 'ਤੇ ਹਰ ਕੋਈ ਸ਼ਕੀਰਾ ਦੇ ਸਮਰਥਨ 'ਚ ਉੱਤਰ ਆਇਆ ਹੈ ਅਤੇ ਉਸ ਵਿਅਕਤੀ ਦੀ ਸ਼ਖਸ ਦੀ ਮੰਗ ਕਰ ਰਿਹਾ ਹੈ। ਇਸ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਲੋਕਾਂ ਨੂੰ ਕਲਾਕਾਰਾਂ ਦੇ ਸਨਮਾਨ ਅਤੇ ਨਿੱਜਤਾ ਦਾ ਖਿਆਲ ਰੱਖਣਾ ਚਾਹੀਦਾ ਹੈ। ਇਕ ਹੋਰ ਨੇ ਲਿਖਿਆ- ਅਜਿਹੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ। ਤੀਜੇ ਨੇ ਲਿਖਿਆ- ਸ਼ਕੀਰਾ ਨੇ ਬਿਲਕੁਲ ਸਹੀ ਕੀਤਾ, ਅਜਿਹੇ ਜਾਨਵਰਾਂ ਵਿਚ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਸਕਦਾ।

Shakira: ਮਨਾ ਕਰਨ ਦੇ ਬਾਵਜੂਦ ਸ਼ਕੀਰਾ ਦੀ ਡਰੈੱਸ ਦੇ ਹੇਠਾਂ ਤੋਂ ਵੀਡੀਓ ਬਣਾਉਂਦਾ ਰਿਹਾ ਸ਼ਖਸ, ਨਾਰਾਜ਼ ਸਿੰਗਰ ਨੇ ਅੱਧ ਵਿਚਾਲੇ ਛੱਡਿਆ ਸ਼ੋਅ

ਸ਼ਕੀਰਾ ਦੇ ਮਨਾ ਕਰਨ 'ਤੇ ਵੀ ਡਰੈੱਸ ਦੇ ਹੇਠਾਂ ਤੋਂ VIDEO ਬਣਾਉਦਾ ਰਿਹਾ ਸ਼ਖਸ

Follow Us On

ਦੁਨੀਆ ਪੌਪ ਗਾਇਕਾ ਸ਼ਕੀਰਾ ਲਈ ਇੰਨੀ ਪਾਗਲ ਹੈ ਕਿ ਲੋਕ ਉਨ੍ਹਾਂ ਦੀ ਲਾਈਵ ਪਰਫਾਰਮੈਂਸ ਦੇਖਣ ਲਈ ਕਿਸੇ ਵੀ ਕੀਮਤ ‘ਤੇ ਟਿਕਟਾਂ ਖਰੀਦਦੇ ਹਨ। ਸਟੇਜ ਨੂੰ ਅੱਗ ਲਾ ਦੇਣ ਵਾਲੀ ਇਹ ਗਾਇਕਾ ਹਾਲ ਹੀ ਵਿੱਚ ਇੱਕ ਸ਼ਰਮਨਾਕ ਅਤੇ ਗੰਦੀ ਹਰਕਤ ਦਾ ਸ਼ਿਕਾਰ ਹੋ ਗਈ। ਅਸਲ ‘ਚ ਸ਼ਕੀਰਾ LIV ਮਿਆਮੀ ਸ਼ੋਅ ਦੌਰਾਨ ਸਟੇਜ ‘ਤੇ ਪਰਫਾਰਮ ਕਰ ਰਹੀ ਸੀ। ਉਦੋਂ ਇਕ ਵਿਅਕਤੀ ਨੇ ਉਸ ਨਾਲ ਅਜਿਹੀ ਹਰਕਤ ਕੀਤੀ ਕਿ ਉਹ ਗੁੱਸੇ ‘ਚ ਆ ਕੇ ਸਟੇਜ ਤੋਂ ਚਲੀ ਗਈ।

ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਸ਼ਕੀਰਾ ਦੇ ਫੈਨਜ਼ ਵਿੱਚ ਭਾਰੀ ਨਰਾਜ਼ਗੀ ਹੈ। ਲੋਕ ਇਸ ਗੰਦੀ ਹਰਕਤ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ।

ਸ਼ਕੀਰਾ ਨਾਲ ਲਾਈਵ ਸ਼ੋਅ ‘ਚ ਹੋਈ ਗੰਦੀ ਹਰਕਤ

ਵਾਇਰਲ ਹੋ ਰਹੇ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ਕੀਰਾ ਸਟੇਜ ‘ਤੇ ਆਪਣੀ ਕਮਰ ਮਟਕਾਉਂਦੀ ਹੋਈ ਗੀਤ ਗਾ ਰਹੀ ਹੈ। ਫਿਰ ਅਚਾਨਕ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਕੋਈ ਵਿਅਕਤੀ ਉਸ ਦੀ ਡਰੈੱਸ ਦੇ ਹੇਠਾਂ ਤੋਂ ਵੀਡੀਓ ਬਣਾ ਰਿਹਾ ਹੈ। ਅਜਿਹੇ ‘ਚ ਪਹਿਲਾਂ ਤਾਂ ਉਹ ਉਸ ਨੂੰ ਮਨ੍ਹਾ ਕਰਦੀ ਹੈ ਅਤੇ ਆਪਣੀ ਡਰੈੱਸ ਨੂੰ ਐਡਜਸਟ ਕਰਨਾ ਸ਼ੁਰੂ ਕਰ ਦਿੰਦੀ ਹੈ।

ਸ਼ਖਸ ਨੂੰ ਮਨਾ ਕਰਨ ਤੋਂ ਬਾਅਦ, ਸ਼ਕੀਰਾ ਆਪਣੇ ਚਿਹਰੇ ‘ਤੇ ਮੁਸਕਰਾਹਟ ਦੇ ਨਾਲ ਦੁਬਾਰਾ ਡਾਂਸ ਸ਼ੁਰੂ ਕਰ ਦਿੰਦੀ ਹੈ, ਪਰ ਉਹ ਸ਼ਖਸ ਫਿਰ ਤੋਂ ਉਸਦੀ ਵੀਡੀਓ ਰਿਕਾਰਡ ਕਰਨਾ ਸ਼ੁਰੂ ਕਰ ਦਿੰਦਾ ਹੈ। ਉਸ ਦੇ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ, ਉਹ ਸ਼ਖਸ ਉਸ ਦੀ ਡਰੈੱਸ ਦੇ ਹੇਠਾਂ ਤੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ। ਇਹ ਦੇਖ ਕੇ ਸ਼ਕੀਰਾ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਸ਼ੋਅ ਦੇ ਵਿਚਕਾਰ ਹੀ ਸਟੇਜ ਛੱਡ ਕੇ ਚਲੀ ਜਾਂਦੀ ਹੈ।

ਇੱਥੇ ਵੇਖੋ ਸ਼ਕੀਰਾ ਦੀ ਪਰਫਾਰਮੈਸ ਦੀ ਵਾਇਰਲ ਵੀਡੀਓ

Exit mobile version