ਸਟੰਟ ਦੇ ਚੱਕਰ 'ਚ ਸ਼ਖਸ ਨੇ ਤੁੜਵਾ ਲਏ ਦੋਵੇਂ ਪੈਰ, ਲੋਕ ਬੋਲੇ: ਪਾਗਲਪਨ ਦੀ ਹੱਦ ਹੈ | viral-video--man-broken-his-legs-while-lifting-tractor-wheel shocking video viral more detail in punjabi Punjabi news - TV9 Punjabi

Viral Video: ਟਰੈਕਟਰ ਨਾਲ ਕਰ ਰਿਹਾ ਸੀ ਸਟੰਟ… ਲੱਕੜ ਵਾਂਗ ਟੁੱਟ ਗਏ ਪੈਰ, VIDEO ਵੇਖ ਕੇ ਸਹਿਮੇ ਲੋਕ ਬੋਲੇ – ਹੋਸ਼ ‘ਚ ਆਓ ਯਾਰ

Updated On: 

19 Sep 2024 12:21 PM

Shocking Tractor Stunt Video: ਟਰੈਕਟਰ ਦਾ ਪਹੀਆ ਚੁੱਕ ਕੇ ਕੂਲ ਦਿਖਣ ਦੀ ਕੋਸ਼ਿਸ਼ 'ਚ ਇਕ ਵਿਅਕਤੀ ਨੇ ਆਪਣੇ ਦੋਵੇਂ ਪੈਰ ਤੁੜਵਾ ਲਏ। ਅਜਿਹੀਆਂ ਵੀਡੀਓਜ਼ ਦੇਖਣ ਵਾਲੇ ਲੋਕਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਿਰਫ਼ ਮਨੋਰੰਜਨ ਹੀ ਨਹੀਂ ਸਗੋਂ ਇੱਕ ਗੰਭੀਰ ਚਿਤਾਵਨੀ ਵੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਅਤੇ ਸਿਹਤ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਦੇ ਖਤਰਨਾਕ ਸਟੰਟਸ ਤੋਂ ਦੂਰ ਰਹਿਣਾ ਚਾਹੀਦਾ ਹੈ।

Viral Video: ਟਰੈਕਟਰ ਨਾਲ ਕਰ ਰਿਹਾ ਸੀ ਸਟੰਟ... ਲੱਕੜ ਵਾਂਗ ਟੁੱਟ ਗਏ ਪੈਰ, VIDEO ਵੇਖ ਕੇ ਸਹਿਮੇ ਲੋਕ ਬੋਲੇ - ਹੋਸ਼ ਚ ਆਓ ਯਾਰ

ਸਟੰਟ ਦੇ ਚੱਕਰ 'ਚ ਸ਼ਖਸ ਨੇ ਤੁੜਵਾ ਲਏ ਦੋਵੇਂ ਪੈਰ

Follow Us On

ਅਜਿਹੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹਨ, ਜਿਸ ਵਿੱਚ ਕੁਝ ਲੋਕ ਨੇਟੀਜ਼ਨਸ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਖਤਰਨਾਕ ਅਤੇ ਅਸੁਰੱਖਿਅਤ ਸਟੰਟ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੀਆਂ ਘਟਨਾਵਾਂ ਵਾਇਰਲ ਹੋਣ ਦੀ ਨੀਅਤ ਨਾਲ ਹੀ ਹੁਦੀਆਂ ਹਨ ਪਰ ਇਨ੍ਹਾਂ ਦੇ ਸਿੱਟੇ ਬਹੁਤ ਗੰਭੀਰ ਹੋ ਸਕਦੇ ਹਨ। ਹੁਣ ਇਹ ਵੀਡੀਓ ਹੀ ਦੇਖ ਲਵੋ, ਜੋ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਵਿਅਕਤੀ ਦੀ ਬੇਵਕੂਫੀ ਕਾਰਨ ਉਸਦੇ ਦੋਵੇਂ ਪੈਰ ਟੁੱਟ ਗਏ। ਇਹ ਘਟਨਾ ਸਪੱਸ਼ਟ ਕਰਦੀ ਹੈ ਕਿ ਬਿਨਾਂ ਸੋਚੇ ਸਮਝੇ ਕੋਈ ਵੀ ਸਟੰਟ ਕਰਨਾ ਕਿੰਨਾ ਖਤਰਨਾਕ ਹੋ ਸਕਦਾ ਹੈ। ਇਹ ਵੀਡੀਓ ਸਾਰਿਆਂ ਲਈ ਸਬਕ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਇੱਕ ਸ਼ਖਸ ਨੂੰ ਆਪਣੀਆਂ ਦੋਵੇਂ ਲੱਤਾਂ ਨਾਲ ਟਰੈਕਟਰ ਦੇ ਪਿਛਲੇ ਪਹੀਏ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਦੇਖ ਸਕਦੇ ਹੋ। ਪਰ ਮੁੰਡੇ ਨੂੰ ਪਤਾ ਨਹੀਂ ਸੀ ਕਿ ਉਹ ਕਿੰਨੀ ਮੁਸੀਬਤ ਨੂੰ ਸੱਦਾ ਦੇ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਮੁੰਡਾ ਆਪਣੀ ਬੇਵਕੂਫੀ ਕਾਰਨ ਆਪਣੇ ਦੋਵੇਂ ਲੱਤਾ ਗਵਾ ਲੈਂਦਾ ਹੈ। ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਵਿਅਕਤੀ ਆਪਣੀਆਂ ਲੱਤਾਂ ਨਾਲ ਪਹੀਏ ਨੂੰ ਚੁੱਕਦਾ ਹੈ ਪਰ ਉਸ ਦੇ ਗੋਡੇ ਇੰਨਾ ਭਾਰ ਨਹੀਂ ਝੱਲ ਸਕਦੇ ਅਤੇ ਉਸ ਦੀਆਂ ਦੋਵੇਂ ਪੈਰ ਲੱਕੜ ਵਾਂਗ ਟੁੱਟ ਜਾਂਦੇ ਹਨ।

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @deathp0sitive ਨਾਮ ਦੇ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਇਕ ਦਿਨ ‘ਚ ਲਗਭਗ 2 ਕਰੋੜ ਵਾਰ ਦੇਖਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਕਈ ਲੋਕਾਂ ਨੇ ਕਮੈਂਟ ਵੀ ਕੀਤੇ ਹਨ। ਇਸ ਰੀਲ ਨੂੰ ਦੇਖ ਕੇ ਜ਼ਿਆਦਾਤਰ ਡਰ ਗਏ ਹਨ। ਇਕ ਯੂਜ਼ਰ ਨੇ ਕਮੈਂਟ ਕੀਤਾ, ਮੈਨੂੰ ਇਹ ਦੇਖ ਕੇ ਬਹੁਤ ਦਰਦ ਹੋ ਰਿਹਾ ਹੈ, ਫਿਰ ਉਸ ਸ਼ਖਸ ਨੂੰ ਕੀ ਹੋਇਆ ਹੋਵੇਗਾ। ਇਕ ਹੋਰ ਯੂਜ਼ਰ ਨੇ ਲਿਖਿਆ, ਪਹੀਏ ਦੀ ਬਜਾਏ ਭਰਾ ਦੀਆਂ ਦੋਵੇਂ ਲੱਤਾਂ ਉੱਠ ਗਈਆਂ। ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਅਜਿਹਾ ਨਾ ਕਰੋ ਦੋਸਤੋ। ਕਿਉਂ ਆਪਣੀ ਜ਼ਿੰਦਗੀ ਨਾਲ ਖੇਡਦੇ ਹੋ?

ਅਜਿਹੀਆਂ ਵੀਡੀਓਜ਼ ਦੇਖਣ ਵਾਲੇ ਲੋਕਾਂ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਇਹ ਸਿਰਫ਼ ਮਨੋਰੰਜਨ ਹੀ ਨਹੀਂ ਸਗੋਂ ਇੱਕ ਗੰਭੀਰ ਚਿਤਾਵਨੀ ਵੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਦਗੀ ਅਤੇ ਸਿਹਤ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਇਸ ਤਰ੍ਹਾਂ ਦੇ ਖਤਰਨਾਕ ਸਟੰਟਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

Related Stories
Video: ਪਾਕਿਸਤਾਨੀ ਟੀਵੀ ਸ਼ੋਅ ‘ਚ ਔਰਤ ਨੇ ਕੀਤੀ ਕੰਗਨਾ ਰਣੌਤ ਦੀ Mimicry, ਲੋਕ ਬੋਲੇ- ਸ਼ਾਨਦਾਰ ਐਕਟਿੰਗ!
Shocking News: ਚਲਦੀ ਟਰੇਨ ਦੇ ਦਰਵਾਜ਼ੇ ‘ਤੇ ਲਟਕ ਕੇ ‘ਸ਼ਕਤੀਮਾਨ’ ਬਣਨ ਲੱਗੇ ਚਾਚਾ, ਵਾਇਰਲ ਵੀਡੀਓ ਦੇਖ ਕੇ ਯੂਜ਼ਰ ਨੇ ਕਿਹਾ- ਉੱਡਤਾ ਤੀਰ ਚਾਚਾ ਨਿਕਲਿਆ ਵੀਰ
Cute Video: ਛੋਟੀ ਜਿਹੀ ‘Performer’ ਨੇ ਕੀਤਾ ਸਭ ਨੂੰ ਹੈਰਾਨ, ਡਾਂਸ ਵੀਡੀਓ ਦੇਖ ਕੇ ਯੂਜ਼ਰਸ ਬੋਲੇ- ਛੋਟਾ ਪੈਕੇਟ, ਵੱਡਾ ਧਮਾਕਾ
Shocking: ਸ਼ਖਸ ਭੀੜ ਦਾ ਫਾਇਦਾ ਉਠਾਉਂਦੇ ਹੋਏ ਔਰਤ ਨੂੰ ਗਲਤ ਤਰੀਕੇ ਨਾਲ ਕਰ ਰਿਹਾ ਸੀ Touch, ਹੈਦਰਾਬਾਦ ਪੁਲਿਸ ਨੇ ਵੀਡੀਓ ਕੀਤੀ ਵਾਇਰਲ
ਮੈਡਮ ਤੁਹਾਡਾ ਵਿਆਹ ਹੋ ਗਿਆ? ਔਨਲਾਈਨ ਕਲਾਸ ਵਿੱਚ ਵਿਦਿਆਰਥੀ ਨੇ ਟੀਚਰ ਨੂੰ ਕੀਤਾ ਪ੍ਰਪੋਜ਼; VIDEO ਵਾਇਰਲ
Shakira: ਮਨਾ ਕਰਨ ਦੇ ਬਾਵਜੂਦ ਸ਼ਕੀਰਾ ਦੀ ਡਰੈੱਸ ਦੇ ਹੇਠਾਂ ਤੋਂ ਵੀਡੀਓ ਬਣਾਉਂਦਾ ਰਿਹਾ ਸ਼ਖਸ, ਨਾਰਾਜ਼ ਸਿੰਗਰ ਨੇ ਅੱਧ ਵਿਚਾਲੇ ਛੱਡਿਆ ਸ਼ੋਅ
Exit mobile version