ਸਾੜੀ 'ਚ ਵਿਦੇਸ਼ੀ ਔਰਤ ਨੇ ਦੇਸੀ ਗੀਤ 'ਤੇ ਕੀਤਾ ਜ਼ਬਰਦਸਤ ਡਾਂਸ, VIDEO 'ਤੇ ਆਉਣ ਲੱਗੇ ਅਜਿਹੇ ਕਮੈਂਟਸ | viral-video-foreigner-women-dances-i sarree on-desi-song-in-front-of-murugan-statue users comments more detail in punjabi Punjabi news - TV9 Punjabi

ਸਾੜੀ ‘ਚ ਵਿਦੇਸ਼ੀ ਔਰਤ ਨੇ ਦੇਸੀ ਗੀਤ ‘ਤੇ ਕੀਤਾ ਜ਼ਬਰਦਸਤ ਡਾਂਸ, VIDEO ‘ਤੇ ਆਉਣ ਲੱਗੇ ਅਜਿਹੇ ਕਮੈਂਟਸ

Updated On: 

17 Sep 2024 18:40 PM

Woman Dance Video Viral: ਔਰਤ ਦੀ ਪਛਾਣ Anaïs ਟਰੈਵਲ ਵਲੋਗਰ ਵਜੋਂ ਹੋਈ ਹੈ। ਵੀਡੀਓ 'ਚ ਮਲੇਸ਼ੀਆ 'ਚ ਮੁਰੂਗਨ ਦੀ ਬਹੁਤ ਹੀ ਚਰਚਿਤ ਮੂਰਤੀ ਦੇ ਸਾਹਮਣੇ ਔਰਤ ਨੂੰ ਦੇਸੀ ਧੁਨਾਂ 'ਤੇ ਜ਼ੋਰਦਾਰ ਨੱਚਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਨੂੰ ਹੁਣ ਤੱਕ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ।

ਸਾੜੀ ਚ ਵਿਦੇਸ਼ੀ ਔਰਤ ਨੇ ਦੇਸੀ ਗੀਤ ਤੇ ਕੀਤਾ ਜ਼ਬਰਦਸਤ ਡਾਂਸ, VIDEO ਤੇ ਆਉਣ ਲੱਗੇ ਅਜਿਹੇ ਕਮੈਂਟਸ

ਵਿਦੇਸ਼ੀ ਔਰਤ ਨੇ ਦੇਸੀ ਗੀਤ 'ਤੇ ਕੀਤਾ ਡਾਂਸ

Follow Us On

ਇਨ੍ਹੀਂ ਦਿਨੀਂ ਗਣੇਸ਼ ਉਤਸਵ ਨਾਲ ਜੁੜੀਆਂ ਕੁਝ ਡਾਂਸ ਰੀਲਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਧੂਮ ਮਚਾ ਰਹੀਆਂ ਹਨ। ਪਰ ਇਨ੍ਹਾਂ ‘ਚੋਂ ਇਕ ਵੀਡੀਓ ਅਜਿਹੀ ਹੈ ਕਿ ਤੁਸੀਂ ਇਸ ਨੂੰ ਦੇਖੇ ਬਿਨਾਂ ਨਹੀਂ ਰਹਿ ਸਕਦੇ। ਇਸ ‘ਚ ਮਲੇਸ਼ੀਆ ‘ਚ ਇਕ ਵਿਦੇਸ਼ੀ ਔਰਤ ਸਾੜੀ ਪਾ ਕੇ ਮਸ਼ਹੂਰ ਮੁਰੂਗਨ ਦੀ ਮੂਰਤੀ ਦੇ ਸਾਹਮਣੇ ਦੇਸੀ ਧੁਨਾਂ ‘ਤੇ ਜ਼ੋਰਦਾਰ ਨੱਚਦੀ ਨਜ਼ਰ ਆ ਰਹੀ ਹੈ।

ਔਰਤ ਦੀ ਪਛਾਣ ਅਨਾਇਸ ਟਰੈਵਲ ਵਲੋਗਰ ਵਜੋਂ ਹੋਈ ਹੈ। ਵਾਇਰਲ ਹੋ ਰਹੀ ਵੀਡੀਓ ਵਿੱਚ, ਅਨਾਇਸ ਮਲੇਸ਼ੀਆ ਵਿੱਚ ਇੱਕ ਪ੍ਰਸਿੱਧ ਸਥਾਨ ਦਾ ਦੌਰਾ ਕਰਦੀ ਦਿਖਾਈ ਦੇ ਰਹੀ ਹੈ ਜਿੱਥੇ ਲੋਕ ਤਾਮਿਲ ਭਗਵਾਨ ਮੁਰੂਗਨ ਦੀ ਪੂਜਾ ਕਰਨ ਆਉਂਦੇ ਹਨ। ਵੀਡੀਓ ‘ਚ ਵਿਦੇਸ਼ੀ ਔਰਤ ਨੂੰ ਮੁਰੂਗਨ ਦੀ ਉੱਚੀ ਮੂਰਤੀ ਦੇ ਸਾਹਮਣੇ ਸਾੜੀ ‘ਚ ਡਾਂਸ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

ਰੀਲ ਨੂੰ ਮਿਲ ਚੁੱਕੇ ਹਨ 1 ਕਰੋੜ ਤੋਂ ਵੱਧ ਵਿਊਜ਼

9 ਸਤੰਬਰ ਨੂੰ ਇੰਸਟਾਗ੍ਰਾਮ ‘ਤੇ ਅਪਲੋਡ ਕੀਤੀ ਗਈ ਇਹ ਵੀਡੀਓ ਕਲਿੱਪ ਕੁਝ ਹੀ ਦੇਰ ‘ਚ ਵਾਇਰਲ ਹੋ ਗਈ। ਇਸ ਡਾਂਸ ਰੀਲ ਨੂੰ ਸੋਸ਼ਲ ਮੀਡੀਆ ਸਾਈਟ ‘ਤੇ ਹੁਣ ਤੱਕ 1 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਕਈ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ।

ਇੱਥੇ ਦੇਖੋ ਵੀਡੀਓ, ਜਦੋਂ ਸਾੜੀ ਪਾ ਕੇ ਦੇਸੀ ਗੀਤ ‘ਤੇ ਥਿਰਕੀ ਵਿਦੇਸ਼ੀ ਔਰਤ

ਇਸ ਕਾਰਨ ਲੋਕਾਂ ਨੂੰ ਪਸੰਦ ਨਹੀਂ ਆਈ ਵੀਡੀਓ

ਹਾਲਾਂਕਿ, ਬਹੁਤ ਸਾਰੇ ਯੂਜ਼ਰਸ ਨੂੰ ਅਨਾਇਸ ਦੇ ਇਸ ਡਾਂਸ ਵੀਡੀਓ ਨੂੰ ਪਸੰਦ ਨਹੀਂ ਆਇਆ, ਕਿਉਂਕਿ ਉਨ੍ਹਾਂ ਨੂੰ ਮੁਰੂਗਨ ਦੀ ਮੂਰਤੀ ਦੇ ਸਾਹਮਣੇ ਇੱਕ ਰੋਮਾਂਟਿਕ ਗੀਤ ‘ਤੇ ਮੂਵ ਦਿਖਾਉਣਾ ਇਤਰਾਜ਼ਯੋਗ ਲੱਗਿਆ।

ਲੋਕਾਂ ਨੇ ਦਿੱਤੀ ਇਹ ਸਲਾਹ

ਲੋਕਾਂ ਨੇ ਉਸ ਨੂੰ ਭਗਵਾਨ ਦੇ ਸਾਹਮਣੇ ਅਜਿਹੇ ਗੀਤਾਂ ‘ਤੇ ਨਾ ਨੱਚਣ ਦੀ ਸਲਾਹ ਦਿੱਤੀ ਹੈ। ਨਾਲ ਹੀ ਕਈ ਹੋਰਨਾਂ ਨੇ ਉਨ੍ਹਾਂ ਦੀ ਪਰਫਾਰਮੇਂਸ ‘ਤੇ ਪਿਆਰ ਦੀ ਵਰਖਾ ਕਰਦੇ ਹੋਏ ਲਿਖਿਆ, ਭਾਰਤ ਤੋਂ ਤੁਹਾਨੂੰ ਬਹੁਤ ਸਾਰਾ ਪਿਆਰ।

Related Stories
Video: ਪਾਕਿਸਤਾਨੀ ਟੀਵੀ ਸ਼ੋਅ ‘ਚ ਔਰਤ ਨੇ ਕੀਤੀ ਕੰਗਨਾ ਰਣੌਤ ਦੀ Mimicry, ਲੋਕ ਬੋਲੇ- ਸ਼ਾਨਦਾਰ ਐਕਟਿੰਗ!
Shocking News: ਚਲਦੀ ਟਰੇਨ ਦੇ ਦਰਵਾਜ਼ੇ ‘ਤੇ ਲਟਕ ਕੇ ‘ਸ਼ਕਤੀਮਾਨ’ ਬਣਨ ਲੱਗੇ ਚਾਚਾ, ਵਾਇਰਲ ਵੀਡੀਓ ਦੇਖ ਕੇ ਯੂਜ਼ਰ ਨੇ ਕਿਹਾ- ਉੱਡਤਾ ਤੀਰ ਚਾਚਾ ਨਿਕਲਿਆ ਵੀਰ
Cute Video: ਛੋਟੀ ਜਿਹੀ ‘Performer’ ਨੇ ਕੀਤਾ ਸਭ ਨੂੰ ਹੈਰਾਨ, ਡਾਂਸ ਵੀਡੀਓ ਦੇਖ ਕੇ ਯੂਜ਼ਰਸ ਬੋਲੇ- ਛੋਟਾ ਪੈਕੇਟ, ਵੱਡਾ ਧਮਾਕਾ
Shocking: ਸ਼ਖਸ ਭੀੜ ਦਾ ਫਾਇਦਾ ਉਠਾਉਂਦੇ ਹੋਏ ਔਰਤ ਨੂੰ ਗਲਤ ਤਰੀਕੇ ਨਾਲ ਕਰ ਰਿਹਾ ਸੀ Touch, ਹੈਦਰਾਬਾਦ ਪੁਲਿਸ ਨੇ ਵੀਡੀਓ ਕੀਤੀ ਵਾਇਰਲ
ਮੈਡਮ ਤੁਹਾਡਾ ਵਿਆਹ ਹੋ ਗਿਆ? ਔਨਲਾਈਨ ਕਲਾਸ ਵਿੱਚ ਵਿਦਿਆਰਥੀ ਨੇ ਟੀਚਰ ਨੂੰ ਕੀਤਾ ਪ੍ਰਪੋਜ਼; VIDEO ਵਾਇਰਲ
Shakira: ਮਨਾ ਕਰਨ ਦੇ ਬਾਵਜੂਦ ਸ਼ਕੀਰਾ ਦੀ ਡਰੈੱਸ ਦੇ ਹੇਠਾਂ ਤੋਂ ਵੀਡੀਓ ਬਣਾਉਂਦਾ ਰਿਹਾ ਸ਼ਖਸ, ਨਾਰਾਜ਼ ਸਿੰਗਰ ਨੇ ਅੱਧ ਵਿਚਾਲੇ ਛੱਡਿਆ ਸ਼ੋਅ
Exit mobile version