Viral Video: 3 ਕਰੋੜ ਦੇ ਨੋਟਾਂ ਅਤੇ ਸਿੱਕਿਆਂ ਨਾਲ ਸਜਾਇਆ ਗਿਆ ਗਣਪਤੀ ਜੀ ਦਾ ਪੰਡਾਲ, ਵੇਖੋ ਹੈਰਾਨ ਕਰਨ ਵਾਲਾ ਵੀਡੀਓ

kusum-chopra
Published: 

19 Sep 2023 18:06 PM

Ganesh Chaturthi 2023: ਗਣੇਸ਼ ਚਤੁਰਥੀ ਦਾ ਤਿਉਹਾਰ ਹਿੰਦੂ ਕੈਲੰਡਰ ਦੇ ਭਾਦਰਪਦ ਮਹੀਨੇ ਵਿੱਚ ਆਉਂਦਾ ਹੈ ਅਤੇ ਸ਼ਿਵ ਅਤੇ ਪਾਰਵਤੀ ਦੇ ਪੁੱਤਰ ਭਗਵਾਨ ਗਣੇਸ਼ ਦੇ ਜਨਮ ਦਿਨ ਨੂੰ ਦਰਸਾਉਂਦਾ ਹੈ। ਇਸ ਦੌਰਾਨ ਪੂਰੇ ਦੇਸ਼ ਵਿੱਚ ਲੋਕ ਗਣੇਸ਼ ਜੀ ਦਾ ਵੱਖ-ਵੱਖ ਤਰੀਕਿਆਂ ਨਾਲ ਸਵਾਗਤ ਕਰਦੇ ਹਨ।

Viral Video: 3 ਕਰੋੜ ਦੇ ਨੋਟਾਂ ਅਤੇ ਸਿੱਕਿਆਂ ਨਾਲ ਸਜਾਇਆ ਗਿਆ ਗਣਪਤੀ ਜੀ ਦਾ ਪੰਡਾਲ, ਵੇਖੋ ਹੈਰਾਨ ਕਰਨ ਵਾਲਾ ਵੀਡੀਓ
Follow Us On

Viral Video: ਮੰਗਲਵਾਰ ਤੋਂ ਗਣਪਤੀ ਬੱਪਾ ਦਾ ਤਿਊਹਾਰ ਸ਼ੁਰੂ ਹੋ ਚੁੱਕਾ ਹੈ। ਪੂਰੇ ਦੇਸ਼ ਵਿੱਚ ਇਸ ਤਿਊਹਾਰ ਦੀ ਧੂੰਮ ਵੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਵੀ ਭਗਵਾਨ ਗਣੇਸ਼ ਦੀਆਂ ਕਈ ਖੂਬਸੂਰਤ ਵੀਡੀਓਜ਼ ਸ਼ੇਅਰ ਕੀਤੀਆ ਜਾ ਰਹੀਆਂ ਹਨ। ਇਸ ਦੌਰਾਨ, ਬੈਂਗਲੁਰੂ ਤੋਂ ਵੀ ਇੱਕ ਵੀਡੀਓ ਵਾਇਰਲ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਗਣਪਤੀ ਜੀ ਦੀ ਸਥਾਪਨਾ ਤੋਂ ਪਹਿਲਾਂ ਦਾ ਲੱਗ ਰਿਹਾ ਹੈ। ਬੱਪਾ ਦੇ ਭਗਤਾਂ ਨੇ ਉਨ੍ਹਾਂ ਦੇ ਸਵਾਗਤ ਲਈ 2 ਕਰੋੜ ਰੁਪਏ ਦੇ ਕਰੰਸੀ ਨੋਟਾਂ ਅਤੇ ਸਿੱਕਿਆਂ ਨਾਲ ਪੂਰੇ ਪੰਡਾਲ ਨੂੰ ਸਜਾਇਆ ਹੈ। ਜਿਧਰ ਵੀ ਨਜ਼ਰ ਮਾਰੋ, ਬੱਸ ਨੋਟ ਹੀ ਨੋਟ ਵੇਖਣ ਨੂੰ ਮਿਲ ਰਹੇ ਹਨ।

ਬੈਂਗਲੁਰੂ ਦੇ ਜੇਪੀ ਨਗਰ ਵਿੱਚ ਸਥਿਤ ਸ਼੍ਰੀ ਸੱਤਿਆ ਗਣਪਤੀ ਮੰਦਿਰ ਹਰ ਸਾਲ ਗਣੇਸ਼ ਪੂਜਾ ਤਿਉਹਾਰ ਦੇ ਦੌਰਾਨ ਇਸਦੇ ਪੰਡਾਲ ਨੂੰ ਇੱਕ ਵਿਲੱਖਣ ਤਰੀਕੇ ਨਾਲ ਸਜਾਉਣ ਲਈ ਜਾਣਿਆ ਜਾਂਦਾ ਹੈ। ਮੂਰਤੀ ਨੂੰ 10 ਰੁਪਏ ਤੋਂ ਲੈ ਕੇ 500 ਰੁਪਏ ਤੱਕ ਦੇ ਸੈਂਕੜੇ ਸਿੱਕਿਆਂ ਅਤੇ ਕਰੰਸੀ ਨੋਟਾਂ ਦੀ ਵਰਤੋਂ ਕਰਕੇ ਸਜਾਇਆ ਗਿਆ ਹੈ। ਮੰਦਿਰ ਦੀ ਸਜਾਵਟ ਲਈ 2.18 ਕਰੋੜ ਰੁਪਏ ਦੇ ਕਰੰਸੀ ਨੋਟ ਅਤੇ 70 ਲੱਖ ਰੁਪਏ ਦੇ ਸਿੱਕਿਆਂ ਦੀ ਵਰਤੋਂ ਕੀਤੀ ਗਈ ਹੈ।

ਮੰਦਰ ਦੇ ਟਰੱਸਟੀ ਮੋਹਨ ਰਾਜੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਪੰਡਾਨ ਨੂੰ ਤਿਆਰ ਕਰਨ ‘ਚ ਤਿੰਨ ਮਹੀਨੇ ਲੱਗੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਸਿੱਕੇ ਅਤੇ ਕਰੰਸੀ ਨੋਟ ਵਰਤੇ ਗਏ ਹਨ, ਉਹ ਮੰਦਿਰ ਨੂੰ ਦਾਨ ਕਰਨ ਵਾਲਿਆਂ ਨੂੰ ਵਾਪਸ ਕਰ ਦਿੱਤੇ ਜਾਣਗੇ। ਸਾਲਾਂ ਤੋਂ ਮੰਦਿਰ ਨੇ ਗਣੇਸ਼ ਚਤੁਰਥੀ ਦੇ ਜਸ਼ਨਾਂ ਦੇ ਹਿੱਸੇ ਵਜੋਂ ਗਣਪਤੀ ਦੀ ਮੂਰਤੀ ਨੂੰ ਸਜਾਉਣ ਲਈ ਫੁੱਲ, ਮੱਕੀ ਅਤੇ ਕੱਚੇ ਕੇਲੇ ਵਰਗੀਆਂ ਵਾਤਾਵਰਣ-ਅਨੁਕੂਲ ਚੀਜ਼ਾਂ ਦੀ ਵਰਤੋਂ ਵੀ ਕੀਤੀ ਹੈ।