Viral Video: ਅਜਿਹਾ ਖ਼ਤਰਨਾਕ ਸਟੰਟ ਦੇਖਿਆ ਹੈ ਕਦੇ? ਵੀਡੀਓ ਦੇਖ ਕੇ ਭੜਕੇ ਲੋਕ ਬੋਲੇ, “ਇਹ ਕਿਹੋ ਜਿਹਾ ਪਾਗਲਪਨ?
Viral Video: ਕੁਝ ਲੋਕ ਅਸਾਧਾਰਨ ਕਾਰਨਾਮੇ ਕਰਨ ਦੇ ਇੰਨੇ ਜਨੂੰਨੀ ਹੁੰਦੇ ਹਨ ਕਿ ਉਹ ਆਪਣੀ ਜਾਨ ਤਕ ਜੋਖਮ ਵਿੱਚ ਪਾ ਦਿੰਦੇ ਹਨ। ਹੁਣ ਬਾਈਕ ਤੇ ਸਵਾਰ ਇਸ ਬੰਦੇ ਨੂੰ ਹੀ ਦੇਖ ਲਓ, ਉਸਨੇ ਬਾਈਕ ਦੇ ਪਹੀਏ ਵਿੱਚ ਅੱਗ ਲਗਾ ਕੇ ਅਜਿਹਾ ਖ਼ਤਰਨਾਕ ਸਟੰਟ ਕੀਤਾ ਕਿ ਲੋਕ ਡਰ ਗਏ।
Viral Video: ਖ਼ਤਰਨਾਕ ਸਟੰਟ ਦੀ ਵੀਡੀਓ ਦੇਖਣ ਤੋਂ ਬਾਅਦ ਭੜਕੇ ਲੋਕ (Image Credit source: X/@adnanadviser)
ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲਈ ਲੋਕ ਕੀ ਕੁਝ ਨਹੀਂ ਕਰਦੇ, ਕਈ ਵਾਰ ਤਾਂ ਉਹ ਪਾਗਲਪਨ ਵਾਲੇ ਕੰਮ ਵੀ ਕਰਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨਾਲ ਲੋਕ ਹੈਰਾਨ ਅਤੇ ਗੁੱਸੇ ਦੋਵੇਂ ਹੋ ਰਹੇ ਹਨ। ਇਸ ਵੀਡੀਓ ਵਿੱਚ, ਇੱਕ ਆਦਮੀ ਬਾਈਕ ‘ਤੇ ਇੱਕ ਖ਼ਤਰਨਾਕ ਸਟੰਟ ਕਰਦਾ ਦਿਖਾਈ ਦੇ ਰਿਹਾ ਹੈ ਜਿਸ ਨੂੰ ਦੇਖ ਕੇ ਲੋਕ ਡਰ ਗਏ ਸਨ। ਕੁਝ ਸਕਿੰਟਾਂ ਦੇ ਇਸ ਵੀਡੀਓ ਨੇ ਹੁਣ ਇੰਟਰਨੈੱਟ ‘ਤੇ ਬਹਿਸ ਛੇੜ ਦਿੱਤੀ ਹੈ ਕਿ ਇਹ ਕੋਈ ਟੈਲੇਂਟ ਹੈ ਜਾਂ ਸਿਰਫ਼ ਪਾਗਲਪਨ।
ਵੀਡੀਓ ਦੇ ਸ਼ੁਰੂ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਬੰਦਾ ਬਾਈਕ ਤੇ ਬੈਠਾ ਹੈ ਅਤੇ ਉਸ ਦੇ ਨੇੜੇ ਇੱਕ ਮੁੰਡਾ ਖੜ੍ਹਾ ਹੈ ਜਿਸ ਨੇ ਮਾਚਿਸ ਦੀ ਤੀਲੀ ਫੜੀ ਹੋਈ ਹੈ। ਫਿਰ ਉਹ ਮਾਚਿਸ ਦੀ ਤੀਲੀ ਜਗਾ ਕੇ ਉਸ ਨੂੰ ਬਾਈਕ ਦੇ ਪਿਛਲੇ ਟਾਇਰ ‘ਤੇ ਸੁੱਟ ਦਿੰਦਾ ਹੈ। ਫਿਰ ਟਾਇਰ ਵਿੱਚ ਇੰਝ ਅੱਗ ਲੱਗ ਜਾਂਦੀ ਹੈ ਜਿਵੇਂ ਕਿਸੇ ਨੇ ਇਸ ‘ਤੇ ਪੈਟਰੋਲ ਪਾ ਦਿੱਤਾ ਹੋਵੇ। ਸਿਰਫ ਇਹਨਾਂ ਹੀ ਨਹੀਂ, ਬਾਈਕ ‘ਤੇ ਬੈਠਾ ਬੰਦਾ ਵਾਰ-ਵਾਰ ਐਕਸੀਲੇਟਰ ਦਬਾ ਰਿਹਾ ਹੈ, ਜਿਸ ਨਾਲ ਅੱਗ ਹੋਰ ਵੱਧ ਜਾਂਦੀ ਹੈ। ਹਾਲਾਂਕਿ ਹੌਲੀ-ਹੌਲੀ ਕੁਝ ਸਕਿੰਟਾਂ ਬਾਅਦ ਅੱਗ ਬੁਝ ਵੀ ਜਾਂਦੀ ਹੈ, ਜਿਸ ਨਾਲ ਖ਼ਤਰਾ ਟਲ ਜਾਂਦਾ ਹੈ, ਪਰ ਇਹ ਜੋ ਹਰਕਤ ਸੀ ਉਹ ਆਪਣੇ ਆਪ ਵਿੱਚ ਖ਼ਤਰਨਾਕ ਸੀ। ਇਸ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਸੀ, ਪਰ ਖੁਸ਼ਕਿਸਮਤੀ ਰਹੀ ਕੀ ਕੁਝ ਨਹੀਂ ਹੋਇਆ।
ਸਟੰਟ ਦੇ ਚੱਕਰ ਵਿੱਚ ਹੋ ਜਾਂਦਾ ਵੱਡਾ ਹਾਦਸਾ
ਇਸ ਖ਼ਤਰਨਾਕ ਸਟੰਟ ਦੀ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @adnanadviser ਯੂਜ਼ਰਨੇਮ ਦੁਆਰਾ ਸਾਂਝੀ ਕੀਤੀ ਗਈ ਸੀ, ਜਿਸਦੇ ਕੈਪਸ਼ਨ ਵਿੱਚ ਲਿਖਿਆ ਸੀ, “ਕੀ ਅੱਗ ਨਾਲ ਅਜਿਹਾ ਕਰਨਾ ਠੀਕ ਹੈ? ਉਹ ਭਾਵੇ ਹੀ ਇਹ ਮਜ਼ਾਕ ਵਿੱਚ ਕਰ ਰਿਹਾ ਹੋਵੇ, ਪਰ ਇਸ ਨਾਲ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ। ਤੁਸੀ ਕੀ ਕਹਿਣਾ ਚਾਹੋਗੇ ਉਸਦੀ ਇਸ ਸ਼ਰਾਰਤ ਤੇ?”
ਮਹਿਜ 12-ਸਕਿੰਟ ਦੇ ਵੀਡੀਓ ਨੂੰ ਅਜੇ ਤਕ ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ਵਿੱਚ ਬਹੁਤ ਸਾਰੇ ਯੂਜਰਸ ਨੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਂਝੀਆਂ ਕੀਤੀਆਂ ਹਨ। ਇੱਕ ਨੇ ਟਿੱਪਣੀ ਕੀਤੀ, “ਅਜਿਹਾ ਮਜ਼ਾਕ ਮਹਿੰਗਾ ਸਾਬਤ ਹੋ ਸਕਦਾ ਹੈ; ਇੱਕ ਛੋਟੀ ਜਿਹੀ ਗਲਤੀ ਜ਼ਿੰਦਗੀ ਭਰ ਪਛਤਾਵੇ ਦਾ ਕਾਰਨ ਬਣ ਸਕਦੀ ਹੈ।” ਇੱਕ ਹੋਰ ਨੇ ਅੱਗੇ ਕਿਹਾ, “ਮਜਾਕ ਆਪਣੀ ਜਗ੍ਹਾ ਠੀਕ ਹੈ, ਪਰ ਅੱਗ ਨਾਲ ਖੇਡਣਾ ਬਿਲਕੁਲ ਮੂਰਖਤਾ ਹੈ।” ਇਸੇ ਤਰ੍ਹਾਂ, ਇੱਕ ਹੋਰ ਯੂਜਰਸ ਨੇ ਲਿਖਿਆ, “ਜਾਨ ਨੂੰ ਇਸ ਤਰ੍ਹਾਂ ਜੋਖਮ ਵਿੱਚ ਨਹੀਂ ਪਾਉਣਾ ਚਾਹੀਦਾ; ਅਜਿਹਾ ਸਟੰਟ ਕਰਨ ਦਾ ਕੋਈ ਮਤਲਬ ਨਹੀਂ ਹੈ।”
ਇੱਥੇ ਦੇਖੋ ਵੀਡੀਓ
क्या आग 🔥 के साथ ऐसा करना सही है??
भले ये मजाक में कर रहा हो लेकिन उससे कोई बड़ा हादसा हो सकता है।। क्या कहना चाहेंगे इसके इस बदमाशी पर ?? pic.twitter.com/x7B8x6FnQB — Salaar (@adnanadviser) February 4, 2026ਇਹ ਵੀ ਪੜ੍ਹੋ
