Viral Video: ਦੁਨੀਆ ਦਾ ਅਜਿਹਾ ਸ਼ਹਿਰ ਜਿੱਥੇ ਹਰ ਘਰ ਦੀ ਪਾਰਕਿੰਗ 'ਚ ਮਿਲੇਗਾ ਹਵਾਈ ਜਹਾਜ਼ , ਹਰ ਕਿਸੇ ਕੋਲ ਹੈ ਆਪਣਾ ਏਅਰਕ੍ਰਾਫਟ | viral video Cameron-air-park-located-in-california every resident of this area has own aircraft know full detail in punjabi Punjabi news - TV9 Punjabi

Viral Video: ਦੁਨੀਆ ਦਾ ਅਜਿਹਾ ਸ਼ਹਿਰ ਜਿੱਥੇ ਹਰ ਘਰ ਕੋਲ ਹੈ ਆਪਣਾ ਏਅਰਕ੍ਰਾਫਟ

Updated On: 

09 Feb 2024 14:36 PM

Viral Video: ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇੱਕ ਵੀਡੀਓ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ facttbyte ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 3.2 ਮਿਲੀਅਨ ਲੋਕ ਦੇਖ ਚੁੱਕੇ ਹਨ ਅਤੇ 1 ਲੱਖ 59 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਪਸੰਦ ਕਰ ਚੁੱਕੇ ਹਨ। ਇਹ ਵੀਡੀਓ ਆਧੁਨਿਕ ਦੁਨੀਆ ਦੀ ਵੱਡੀ ਮਿਸਾਲ ਪੇਸ਼ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।

Viral Video: ਦੁਨੀਆ ਦਾ ਅਜਿਹਾ ਸ਼ਹਿਰ ਜਿੱਥੇ ਹਰ ਘਰ ਕੋਲ ਹੈ ਆਪਣਾ ਏਅਰਕ੍ਰਾਫਟ

Viral Video: ਦੁਨੀਆ ਦਾ ਅਜਿਹਾ ਸ਼ਹਿਰ ਜਿੱਥੇ ਹਰ ਘਰ ਦੀ ਪਾਰਕਿੰਗ 'ਚ ਮਿਲੇਗਾ ਹਵਾਈ ਜਹਾਜ਼ , ਹਰ ਕਿਸੇ ਕੋਲ ਹੈ ਆਪਣਾ ਏਅਰਕ੍ਰਾਫਟ

Follow Us On

ਅੱਜ ਕੱਲ੍ਹ ਬਾਈਕ ਅਤੇ ਕਾਰਾਂ ਬਹੁਤ ਆਮ ਹੋ ਗਈਆਂ ਹਨ। ਲਗਭਗ ਹਰ ਕਿਸੇ ਕੋਲ ਆਪਣਾ ਕੋਈ ਨਾ ਕੋਈ ਵਾਹਨ ਹੁੰਦਾ ਹੈ। ਲੋਕ ਆਪਣੇ ਵਾਹਨ ਆਪਣੇ ਘਰ ਦੀ ਪਾਰਕਿੰਗ ਜਾਂ ਨੇੜੇ ਦੀ ਪਾਰਕਿੰਗ ਵਿੱਚ ਪਾਰਕ ਕਰਦੇ ਹਨ। ਪਰ ਕੀ ਤੁਸੀਂ ਕਦੇ ਅਜਿਹੇ ਸ਼ਹਿਰ ਗਏ ਹੋ ਜਿੱਥੇ ਤੁਸੀਂ ਲੋਕਾਂ ਦੇ ਘਰਾਂ ਦੇ ਬਾਹਰ ਕੋਈ ਕਾਰ ਜਾਂ ਬਾਈਕ ਖੜੀ ਨਹੀਂ ਦੇਖੀ, ਸਿਰਫ਼ ਹਵਾਈ ਜਹਾਜ਼ ਹੀ ਪਾਰਕ ਕੀਤਾ ਹੋਇਆ ਨਜ਼ਰ ਆਵੇ? ਹੈਰਾਨ ਹੋਣ ਦੀ ਲੋੜ ਨਹੀਂ, ਅਜਿਹਾ ਇੱਕ ਸ਼ਹਿਰ ਹੈ। ਆਓ ਤੁਹਾਨੂੰ ਇਸ ਬਾਰੇ ਦੱਸਦੇ ਹਾਂ।

ਕਿੱਥੇ ਸਥਿਤ ਹੈ ਅਜਿਹਾ ਸ਼ਹਿਰ ?

ਕੈਲੀਫੋਰਨੀਆ ਵਿੱਚ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਤੁਹਾਨੂੰ ਕਾਰ ਜਾਂ ਬਾਈਕ ਦੀ ਬਜਾਏ ਹਰ ਘਰ ਦੇ ਬਾਹਰ ਇੱਕ ਹਵਾਈ ਜਹਾਜ਼ ਖੜ੍ਹਾ ਦਿਖਾਈ ਦੇਵੇਗਾ। ਇਸ ਸ਼ਹਿਰ ਦਾ ਨਾਂ ਕੈਮਰੂਨ ਏਅਰ ਪਾਰਕ ਹੈ। ਇੱਥੇ ਤੁਹਾਨੂੰ ਹਰ ਘਰ ਦੇ ਬਾਹਰ ਹਵਾਈ ਜਹਾਜ਼ ਨਜ਼ਰ ਆਵੇਗਾ। ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਵਿਅਕਤੀ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਇੱਥੇ ਸਾਰੇ ਲੋਕ ਸੇਵਾਮੁਕਤ ਪਾਇਲਟ ਹਨ। ਜੇਕਰ ਕਿਸੇ ਨੇ ਬਾਹਰ ਜਾਣਾ ਹੁੰਦਾ ਹੈ ਤਾਂ ਉਹ ਆਪਣਾ ਜਹਾਜ਼ ਲੈ ਕੇ ਜਾਂਦੇ ਹਨ। ਇੱਥੇ ਬਣੀ ਸੜਕ ਰਨਵੇ ਵਾਂਗ ਚੌੜੀ ਹੈ। ਕੈਮਰੂਨ ਏਅਰ ਪਾਰਕ ਸਾਲ 1963 ਵਿੱਚ ਬਣਾਇਆ ਗਿਆ ਸੀ ਅਤੇ ਇਸ ਵਿੱਚ ਕੁੱਲ 124 ਘਰ ਹਨ।

ਇੱਥੇ ਦੇਖੋ ਵਾਇਰਲ ਵੀਡੀਓ

Exit mobile version