Viral Video: ਟਾਈਗਰ ਨਾਲ ਲੈ ਰਿਹਾ ਸੀ ਪੰਗਾ ਫਿਰ ਜੋ ਹੋਇਆ ਦੇਖ ਕੇ ਹੋ ਜਾਓਗੇ ਹੈਰਾਨ | Person was trying to play but tiger attacked video viral read full news details in Punjabi Punjabi news - TV9 Punjabi

Viral Video: ਟਾਈਗਰ ਨਾਲ ਲੈ ਪੰਗਾ ਰਿਹਾ ਸੀ ਸ਼ਖਸ, ਫਿਰ ਜੋ ਹੋਇਆ…ਵੇਖ ਕੇ ਕੰਬ ਜਾਵੇਗੀ ਰੂਹ

Updated On: 

20 Sep 2024 10:36 AM

Viral Video: ਜਿੰਨਾ ਜ਼ਿਆਦਾ ਤੁਸੀਂ ਖਤਰਨਾਕ ਜਾਨਵਰਾਂ ਤੋਂ ਦੂਰ ਰਹੋਗੇ, ਓਨਾ ਹੀ ਚੰਗਾ ਹੈ। ਪਰ ਲੋਕ ਰੀਲ ਦੇ ਨਾਂ 'ਤੇ ਆਪਣੀ ਜਾਨ ਦਾਅ 'ਤੇ ਲਾਉਣ ਤੋਂ ਪਹਿਲਾਂ ਇਕ ਵਾਰ ਵੀ ਨਹੀਂ ਸੋਚਦੇ। ਅਜਿਹਾ ਹੀ ਇਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਵਿਅਕਤੀ ਟਾਈਗਰ ਨਾਲ ਮਸਤੀ ਕਰਦਾ ਨਜ਼ਰ ਆ ਰਿਹਾ ਹੈ। ਪਰ ਅੰਤ ਵਿੱਚ ਕੁਝ ਅਜਿਹਾ ਹੁੰਦਾ ਹੈ ਜੋ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ।

Viral Video: ਟਾਈਗਰ ਨਾਲ ਲੈ ਪੰਗਾ ਰਿਹਾ ਸੀ ਸ਼ਖਸ, ਫਿਰ ਜੋ ਹੋਇਆ...ਵੇਖ ਕੇ ਕੰਬ ਜਾਵੇਗੀ ਰੂਹ

ਟਾਈਗਰ ਨਾਲ ਪੰਗਾ ਲੈਣਾ ਪਿਆ ਭਾਰੀ, ਮਸਾ ਬਚਾਈ ਜਾਨ

Follow Us On

ਸ਼ੇਰ, ਚੀਤਾ ਅਤੇ ਬਾਘ ਵਰਗੇ ਆਦਮਖੋਰ ਜਾਨਵਰਾਂ ਨਾਲ ਖੇਡਣਾ ਜਾਂ ਮਸਤੀ ਕਰਨਾ ਮੁਸੀਬਤ ਨੂੰ ਸੱਦਾ ਦੇਣ ਦੇ ਬਰਾਬਰ ਹੈ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਵਿਅਕਤੀ ਬਾਘ ਨਾਲ ਖੇਡਦਾ ਨਜ਼ਰ ਆ ਰਿਹਾ ਹੈ। ਪਰ ਸਿਰਫ 3 ਸਕਿੰਟਾਂ ਬਾਅਦ ਟਾਈਗਰ ਗੁੱਸੇ ‘ਚ ਆ ਜਾਂਦਾ ਹੈ ਅਤੇ ਉਸ ‘ਤੇ ਹਮਲਾ ਕਰ ਦਿੰਦਾ ਹੈ। ਬਾਘ ਜਿਸ ਤਰ੍ਹਾਂ ਗੁੱਸੇ ਨਾਲ ਮੁੰਡੇ ਵੱਲ ਛਾਲ ਮਾਰਦਾ ਹੈ, ਉਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁੰਡੇ ਦੀ ਹਾਲਤ ਕਿਹੋ ਜਿਹੀ ਹੋ ਸਕਦੀ ਸੀ।

ਪਰ ਟਾਈਗਰ ਦੇ ਗਾਈਡ ਨੇ ਬੜੀ ਮੁਸ਼ਕਲ ਨਾਲ ਲੜਕੇ ਨੂੰ ਬਚਾਇਆ। ਯੂਜ਼ਰਸ ਇਸ ਵੀਡੀਓ ‘ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ ਅਤੇ ਜਾਨ ਨਾਲ ਖੇਡਨ ਵਾਲੇ ਵਿਅਕਤੀ ਦੀ ਆਲੋਚਨਾ ਕਰ ਰਹੇ ਹਨ। ਹੁਣ ਤੱਕ ਇਸ ਵੀਡੀਓ ਨੂੰ ਕਰੋੜਾਂ ਵਾਰ ਦੇਖਿਆ ਜਾ ਚੁੱਕਾ ਹੈ।

ਇਸ ਰੀਲ ‘ਚ ਇਕ ਸ਼ਖਸ ਨੂੰ ਟਾਈਗਰ ਨਾਲ ਮਸਤੀ ਕਰਦੇ ਦੇਖਿਆ ਜਾ ਸਕਦਾ ਹੈ। ਮੌਜ-ਮਸਤੀ ਕਰਨ ਵਾਲਾ ਲੜਕਾ ਟਾਈਗਰ ਦਾ ਮੂੰਹ ਫੜਨ ਦੀ ਕੋਸ਼ਿਸ਼ ਕਰ ਰਿਹਾ ਹੈ ਜਦੋਂ ਟਾਈਗਰ ਗੁੱਸੇ ‘ਚ ਆ ਕੇ ਉਸ ‘ਤੇ ਛਾਲ ਮਾਰ ਦਿੰਦਾ ਹੈ। ਟਾਈਗਰ ਦਾ ਹਮਲਾ ਇੰਨਾ ਜ਼ੋਰਦਾਰ ਹੁੰਦਾ ਹੈ ਕਿ ਲੜਕਾ ਜ਼ਮੀਨ ‘ਤੇ ਡਿੱਗ ਜਾਂਦਾ ਹੈ। ਜਿਸ ਤੋਂ ਬਾਅਦ ਟਾਈਗਰ ਇਸ ਦਾ ਸ਼ਿਕਾਰ ਕਰਨ ਵਾਲਾ ਹੀ ਹੁੰਦਾ ਹੈ ਪਰ ਉਸ ਦਾ ਮਾਲਕ ਉਸ ਨੂੰ ਅਜਿਹਾ ਕਰਨ ਤੋਂ ਰੋਕ ਦਿੰਦਾ ਹੈ।

ਨੌਮਾਨ ਹਸਨ ਨਾਮ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਦੇ 26 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਹ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਟਾਈਗਰ ਨਾਲ ਆਪਣੀ ਰੀਲ ਪੋਸਟ ਕਰਦਾ ਰਹਿੰਦਾ ਹੈ। ਉਸ ਨੇ ਇਸ ਟਾਈਗਰ ਨੂੰ ਪਾਲਤੂ ਜਾਨਵਰ ਦੀ ਤਰ੍ਹਾਂ ਪਾਲਿਆ ਹੋਇਆ ਹੈ। ਜਿਸ ਨਾਲ ਉਹ ਹਰ ਰੋਜ਼ ਰੀਲਾਂ ਪੋਸਟ ਕਰਦੇ ਰਹਿੰਦੇ ਹਨ।

ਕਮੈਂਟ ਸੈਕਸ਼ਨ ‘ਚ ਯੂਜ਼ਰਸ ਟਾਈਗਰ ਨਾਲ ਮਸਤੀ ਕਰਨ ਵਾਲੇ ਸ਼ਖਸ ਦੇ ਮਜ਼ੇ ਲੈ ਰਹੇ ਹਨ। ਇਕ ਵਿਅਕਤੀ ਨੇ ਲਿਖਿਆ- ਕਈ ਵਾਰ ਅਜਿਹਾ ਮਜ਼ਾ ਤੁਹਾਡੀ ਜਾਨ ਵੀ ਲੈ ਸਕਦਾ ਹੈ। ਦੂਜੇ ਵਿਅਕਤੀ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ ਲਿਆ -ਯਮਰਾਜ ਆਸ਼ੀਰਵਾਦ ਦੇ ਕੇ ਚਲੇ ਗਏ। ਤੀਸਰੇ ਨੇ ਲਿਖਿਆ, “ਯਾਰ, ਇੱਕ ਰੀਲ ਵਿੱਚ ਤੇਰਾ ਹੱਥ ਉਸਦੇ ਜਬਾੜੇ ਵਿੱਚ ਆ ਜਾਂਦਾ ਅਤੇ ਫਿਰ ਮੋਏ ਮੋਏ ਹੋ ਜਾਂਦਾ ।” ਇਕ ਹੋਰ ਯੂਜ਼ਰ ਨੇ ਕਿਹਾ ਕਿ ਅਜਿਹਾ ਜੋਖਮ ਲੈਣਾ ਜਿਸ ਦੀ ਜ਼ਰੂਰਤ ਨਹੀਂ ਹੈ, ਬਹਾਦਰੀ ਦਾ ਕੰਮ ਨਹੀਂ ਹੈ।

ਇਹ ਵੀ ਪੜ੍ਹੋ- ਅੱਧੀ ਰਾਤ ਨੂੰ ਸਵਿਗੀ ਤੇ ਔਰਤ ਨੇ ਦਿੱਤਾ ਅਜਿਹਾ ਆਰਡਰ, ਡਿਲੀਵਰੀ ਬੁਆਏ ਵੀ ਰਹਿ ਗਏ ਹੈਰਾਨ

ਇਸ ਰੀਲ ਨੂੰ @nouman.hassan1 ਨਾਮ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਪੋਸਟ ਕੀਤਾ ਹੈ। ਜਿਸ ਨੂੰ ਹੁਣ ਤੱਕ 2 ਕਰੋੜ 42 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਇਸ ਪੋਸਟ ਨੂੰ ਕਰੀਬ 3.5 ਲੱਖ ਯੂਜ਼ਰਜ਼ ਨੇ ਲਾਈਕ ਵੀ ਕੀਤਾ ਹੈ। ਜਦੋਂ ਕਿ ਹੁਣ ਤੱਕ ਇਸ ਰੀਲ ‘ਤੇ 1000 ਤੋਂ ਵੱਧ ਕਮੈਂਟਸ ਆ ਚੁੱਕੇ ਹਨ।

Exit mobile version