ਰੀਲ ਬਣਾਉਣ ਦਾ ਚੱਕਰ ਮੁੰਡੇ ਨੂੰ ਪਿਆ ਭਾਰੀ, ਖ਼ਤਰਨਾਕ ਸਟੰਟ ਨੇ ਪਹੁੰਚਾਇਆ ਹਸਪਤਾਲ, Viral Video
Bike Stunt Viral Video: ਇੰਟਰਨੈੱਟ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ 'ਚ ਇੱਕ ਮੁੰਡਾ ਖਾਲੀ ਸੜਕ 'ਤੇ ਬਾਈਕ 'ਤੇ 'ਸਟਾਪੀ' (ਇੱਤ ਪ੍ਰਕਾਰ ਦਾ ਸਟੰਟ) ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਵੀਡੀਓ 'ਚ ਉਸ ਨੇ ਅਗਲੀ ਬ੍ਰੇਕ ਲਗਾ ਕੇ ਪਿਛਲਾ ਟਾਇਰ ਹਵਾ 'ਚ ਚੁੱਕ ਦਿੱਤਾ, ਪਰ ਇਸ ਦੀ ਕੋਸ਼ਿਸ਼ ਉਸ 'ਤੇ ਭਾਰੀ ਪੈ ਗਈ।
ਸਟੰਟ ਕਰਦੇ ਹੋਏ ਮੁੰਡੇ ਦਾ ਹੋਇਆ ਐਕਸੀਡੈਂਟ (Image Credit Source: X/ @NazneenAkhtar23)
ਸੋਸ਼ਲ ਮੀਡੀਆ ਦੀ ਦੁਨੀਆਂ ‘ਚ ਜਿੱਥੇ ਹਰ ਕੋਈ ਮਸ਼ਹੂਰ ਹੋਣ ਦੀ ਦੌੜ ‘ਚ ਲੱਗਾ ਹੋਇਆ ਹੈ, ਉੱਥੇ ਕਈ ਨੌਜਵਾਨ ਇਸ ਪਿੱਛੇ ਆਪਣੀ ਜ਼ਿੰਦਗੀ ਨੂੰ ਖਤਰੇ ‘ਚ ਪਾਉਣ ਤੋਂ ਵੀ ਪਿੱਛੇ ਨਹੀਂ ਹਟਦੇ। ਅਜਿਹਾ ਹੀ ਇੱਕ ਮਾਮਲਾ ਹਾਲ ਹੀ ‘ਚ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਨੌਜਵਾਨ ਨੇ ਬਾਈਕ ਸਟੰਟ ਕਰਦਿਆਂ ਆਪਣੇ ਆਪ ਨੂੰ ਗੰਭੀਰ ਜ਼ਖ਼ਮੀ ਕਰ ਲਿਆ।
ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ‘ਚ ਇੱਕ ਮੁੰਡਾ ਖਾਲੀ ਸੜਕ ‘ਤੇ ਬਾਈਕ ‘ਤੇ ‘ਸਟਾਪੀ’ (ਇੱਤ ਪ੍ਰਕਾਰ ਦਾ ਸਟੰਟ) ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਵੀਡੀਓ ‘ਚ ਉਸ ਨੇ ਅਗਲੀ ਬ੍ਰੇਕ ਲਗਾ ਕੇ ਪਿਛਲਾ ਟਾਇਰ ਹਵਾ ‘ਚ ਚੁੱਕ ਦਿੱਤਾ, ਪਰ ਇਸ ਦੀ ਕੋਸ਼ਿਸ਼ ਉਸ ‘ਤੇ ਭਾਰੀ ਪੈ ਗਈ। ਪਿਛਲਾ ਟਾਇਰ ਹੱਦ ਤੋਂ ਵੱਧ ਉੱਠ ਗਿਆ ਤੇ ਉਹ ਡਿੱਗ ਪਿਆ। ਬਾਈਕ ਉਸ ਦੀ ਪਿੱਠ ‘ਤੇ ਆ ਡਿੱਗੀ, ਜਿਸ ਕਾਰਨ ਉਸ ਦੇ ਸੱਟ ਲੱਗ ਗਈ।
ਵੀਡੀਓ ਦੇ ਅਗਲੇ ਹਿੱਸੇ ‘ਚ ਉਹ ਨੌਜਵਾਨ ਹਸਪਤਾਲ ਦੇ ਬੈੱਡ ‘ਤੇ ਲੇਟਿਆ ਹੋਇਆ ਦਿਖਾਈ ਦਿੰਦਾ ਹੈ। ਇਹ ਵੀਡੀਓ ਐਕਸ ‘ਤੇ @NazneenAkhtar23 ਨਾਂ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ ‘ਤੇ ਕਈ ਲੋਕ ਵੀਡੀਓ ‘ਤੇ ਟਿੱਪਣੀਆਂ ਕਰ ਰਹੇ ਹਨ।
रील के चक्कर में रीढ़ की हड्डी तोड़ ली.. स्टंट करने का नतीजा यही होता है, सफल कम सफाया ज्यादा कर देता है😄 pic.twitter.com/smnj3RcqdH
— Adv.Nazneen Akhtar (@NazneenAkhtar23) July 23, 2025
ਇਹ ਵੀ ਪੜ੍ਹੋ
ਕਿਸੇ ਨੇ ਲਿਖਿਆ, “ਇਹ ਕੰਮ ਕਰਨ ਤੋਂ ਪਹਿਲਾਂ ਸ਼ਾਇਦ ਕਿਸੇ ਨੇ ਜ਼ਰੂਰ ਰੋਕਣ ਦੀ ਕੋਸ਼ਿਸ਼ ਕੀਤੀ ਹਵੇਗੀ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਇਸ ਦੀ ਲਾਪਰਵਾਹੀ ਦਾ ਨਤੀਜਾ ਉਸਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੋਵੇਗਾ।”
