ਗਲੀ ‘ਚ ਹੋਈ ਦੋ ਬਲਦਾਂ ਦੀ ਲੜਾਈ, ਛੁਡਵਾਉਣ ਗਏ ਸ਼ਖਸ ਦੇ ਨਾਲ ਜਾਨਵਰ ਨੇ ਕਰ ਦਿੱਤਾ ਕਾਂਡ, ਵੀਡੀਓ ਦੇਖ ਕੇ ਹੱਸ-ਹੱਸ ਕੇ ਹੋ ਜਾਵੋਗੇ ਕਮਲੇ

tv9-punjabi
Updated On: 

01 Mar 2024 13:51 PM

ਇਸ ਕਲਿੱਪ ਨੂੰ @Dharmeshspandey ਨਾਂ ਦੇ ਅਕਾਉਂਟ ਤੋਂ ਐਕਸ 'ਤੇ ਸ਼ੇਅਰ ਕੀਤਾ ਗਿਆ ਹੈ ਅਤੇ ਇਸ ਕਲਿੱਪ ਨੂੰ ਦੇਖਣ ਤੋਂ ਬਾਅਦ ਲੋਕ ਇਸ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ 'ਚ ਲਿਖਿਆ ਹੈ ਕਿ ਇੰਨੇ ਵੀ ਸ਼ਰੀਫ ਨਾ ਬਣੋ, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ ਸ਼ਾਂਤੀ ਦੂਤ ਬਣਨ ਗਿਆ ਸੀ ਪਰ ਹਵਾ 'ਚ ਉੱਡ ਗਿਆ।

ਗਲੀ ਚ ਹੋਈ ਦੋ ਬਲਦਾਂ ਦੀ ਲੜਾਈ, ਛੁਡਵਾਉਣ ਗਏ ਸ਼ਖਸ ਦੇ ਨਾਲ ਜਾਨਵਰ ਨੇ ਕਰ ਦਿੱਤਾ ਕਾਂਡ, ਵੀਡੀਓ ਦੇਖ ਕੇ ਹੱਸ-ਹੱਸ ਕੇ ਹੋ ਜਾਵੋਗੇ ਕਮਲੇ

Photo Credit: X@Dharmeshspandey

Follow Us On

ਕਿਹਾ ਜਾਂਦਾ ਹੈ ਕਿ ਜਦੋਂ ਵੀ ਕਿਤੇ ਲੜਾਈ ਹੁੰਦੀ ਹੈ ਤਾਂ ਲੜਾਈ ਨੂੰ ਖਤਮ ਕਰਨਾ ਸਾਡੀ ਜ਼ਿੰਮੇਵਾਰੀ ਹੈ ਨਾ ਕਿ ਸਿਰਫ ਲੜਾਈ ਦੇਖ ਕੇ ਜਾਂ ਵੀਡੀਓ ਬਣਾਉਣ ਦਾ ਆਨੰਦ ਮਾਣਨਾ। ਉਂਝ, ਲੜਾਈ ਨੂੰ ਖਤਮ ਕਰਨ ਤੋਂ ਪਹਿਲਾਂ ਇਹ ਵੀ ਦੇਖ ਲੈਣਾ ਚਾਹੀਦਾ ਹੈ ਕਿ ਇਹ ਲੜਾਈ ਕਿਸ ਦੀ ਹੈ ਅਤੇ ਕਿਸ ਤਰ੍ਹਾਂ ਦੀ ਹੈ ਕਿਉਂਕਿ ਕਈ ਵਾਰ ਦਖਲ ਦੇਣ ਵਾਲਿਆਂ ਨੂੰ ਜੋਦਦਾਰ ਝਟਕਾ ਵੀ ਲੱਗ ਸਕਦਾ ਹੈ। ਇਸੇ ਨਾਲ ਜੁੜਿਆ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਓਗੇ।

ਅਕਸਰ ਜਦੋਂ ਵੀ ਦੋ ਬਲਦਾਂ ਦੀ ਆਪਸ ਵਿੱਚ ਲੜਾਈ ਹੁੰਦੀ ਹੈ ਤਾਂ ਉਸ ਜਗ੍ਹਾ ਨੂੰ ਤੁਰੰਤ ਖਾਲੀ ਕਰਵਾ ਲੈਣਾ ਚਾਹੀਦਾ ਹੈ ਜਾਂ ਦੂਰੋਂ ਹੀ ਉਹਨਾਂ ਦੀ ਲੜਾਈ ਨੂੰ ਰੋਕਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਤੁਸੀਂ ਨੇੜੇ ਜਾ ਕੇ ਭੱਲਾਲਦੇਵ ਬਣਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੀ ਹਵਾ ਜ਼ਰੂਰ ਟਾਈਟ ਹੋ ਜਾਵੇਗੀ। ਹੁਣ ਇਸ ਵੀਡੀਓ ਨੂੰ ਹੀ ਦੇਖ ਲਵੋ… ਜਿਸ ਇੱਕ ਵਿਅਕਤੀ ਨੂੰ ਲੜਾਈ ਦੌਰਾਨ ਦਖਲ ਦੇਣਾ ਥੋੜ੍ਹਾ ਭਾਰੀ ਪੈ ਗਿਆ ਅਤੇ ਫਿਰ ਉਸ ਨਾਲ ਜੋ ਹੋਇਆ, ਉਸਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਭਈ ਇਹ ਤਾਂ ਉਹੀ ਗੱਲ ਹੋ ਗਈ ਕਿ ਆ ਬੈਲ, ਮੈਨੂੰ ਮਾਰ।

ਇਹ ਵੀ ਪੜ੍ਹੋ – Selfie Podium ਤੇ ਸੱਸ ਨੇ ਨਵੀਂ ਨੂੰਹ ਨੂੰ ਦਿੱਤਾ 360 ਡਿਗਰੀ ਵਾਲਾ ਆਸ਼ੀਰਵਾਦ, ਵੀਡੀਓ ਵੇਖ ਕੇ ਨਹੀਂ ਰੁਕੇਗਾ ਹਾਸਾ

ਇੱਥੇ ਵੇਖੋ ਵੀਡੀਓ

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਗਲੀ ‘ਚ ਦੋ ਬਲਦ ਆਪਸ ‘ਚ ਲੜਦੇ ਨਜ਼ਰ ਆ ਰਹੇ ਹਨ। ਜਿੱਥੇ ਇੱਕ ਪਾਸੇ ਲੋਕ ਖੜੇ ਹੋ ਕੇ ਇਸਦੀ ਵੀਡੀਓ ਬਣਾ ਰਹੇ ਹਨ ਤਾਂ ਦੂਜੇ ਪਾਸੇ ਇੱਕ ਵਿਅਕਤੀ ਦੋਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਵਾਰ ਬਲਦ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ, ਪਰ ਇਸ ਤੋਂ ਬਾਅਦ ਬਲਦ ਉਸ ਨੂੰ ਹਵਾ ਵਿਚ ਉਛਾਲ ਕੇ ਹੇਠਾਂ ਸੁੱਟ ਦਿੰਦਾ ਹੈ, ਜੋ ਦੇਖਣ ਯੋਗ ਹੈ। ਹਾਲਾਂਕਿ, ਇਸ ਤੋਂ ਬਾਅਦ ਉਹ ਕਿਸੇ ਹੋਰ ਥਾਂ ‘ਤੇ ਜਾ ਕੇ ਲੜਾਈ ਸ਼ੁਰੂ ਕਰ ਦਿੰਦੇ ਹਨ। ਵਾਇਰਲ ਹੋ ਰਿਹਾ ਇਹ ਵੀਡੀਓ ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਜ਼ਿਲ੍ਹੇ ਦੇ ਰਾਜਪੁਰਾ ਇਲਾਕੇ ਦਾ ਦੱਸਿਆ ਜਾ ਰਿਹਾ ਹੈ।