Viral Jugaadu Cycle: ਅੰਕਲ ਨੇ ਬਣਾਈ ਡੱਬਲ ਡੈਕਰ ਸਾਈਕਲ, ਦੇਖ ਕੇ ਹੋ ਜਾਓਗੇ ਹੈਰਾਨ, ਵੀਡੀਓ

Published: 

02 Nov 2024 19:00 PM

Viral Jugaadu Cycle: ਜੁਗਾੜ ਦੀਆਂ ਕਈ ਤਰ੍ਹਾਂ ਦੀਆਂ ਵੀਡੀਓਜ਼ ਤੁਸੀਂ ਰੋਜ਼ ਇੰਟਰਨੈੱਟ 'ਤੇ ਜ਼ਰੂਰ ਦੇਖਦੇ ਹੀ ਹੋਵੋਗੇ। ਸੋਸ਼ਲ ਮੀਡੀਆ ਤੇ ਆਏ ਦਿਨ ਅਜਿਹੀ ਕਈ ਜੁਗਾੜ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜਿਨ੍ਹਾਂ ਨੂੰ ਦੇਖ ਕੇ ਤੁਹਾਨੂੰ ਵੀ ਲੱਗਦਾ ਹੋਵੇਗਾ ਕੀ ਇਹ ਕਿਵੇਂ Possible ਹੈ। ਸੋਸ਼ਲ ਮੀਡੀਆ 'ਤੇ ਇਸ ਸਮੇਂ ਜੋ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਹੁਣ ਤੱਕ ਦੀ ਸਭ ਤੋਂ ਅਨੋਖੀ ਸਾਈਕਲ ਦਿਖਾਈ ਦੇ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ।

Viral Jugaadu Cycle: ਅੰਕਲ ਨੇ ਬਣਾਈ ਡੱਬਲ ਡੈਕਰ ਸਾਈਕਲ, ਦੇਖ ਕੇ ਹੋ ਜਾਓਗੇ ਹੈਰਾਨ, ਵੀਡੀਓ
Follow Us On

ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਦੋਂ ਕੀ ਵਾਇਰਲ ਹੋਵੇਗਾ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਹੈ। ਹਰ ਰੋਜ਼ ਲੋਕ ਸੋਸ਼ਲ ਮੀਡੀਆ ਦੇ ਪਲੇਟਫਾਰਮਾਂ ‘ਤੇ ਵੱਖ-ਵੱਖ ਵੀਡੀਓਜ਼ ਪੋਸਟ ਕਰਦੇ ਰਹਿੰਦੇ ਹਨ ਅਤੇ ਜੋ ਵੀਡੀਓਜ਼ ਸਭ ਤੋਂ ਵਿਲੱਖਣ ਜਾਂ ਲੋਕਾਂ ਦਾ ਧਿਆਨ ਖਿੱਚਦੀਆਂ ਹਨ, ਉਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀਆਂ ਹਨ। ਹੁਣ ਤੱਕ ਤੁਸੀਂ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਵਾਇਰਲ ਵੀਡੀਓਜ਼ ਦੇਖੇ ਹੋਣਗੇ। ਅਜੇ ਵੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਜੇਕਰ ਤੁਸੀਂ ਇਸ ਨਵੀਂ ਵਾਇਰਲ ਵੀਡੀਓ ਨੂੰ ਦੇਖੋਗੇ ਹੋ ਤਾਂ ਤੁਹਾਡੇ ਦਿਮਾਗ ‘ਚ ਕੁਝ ਸਵਾਲ ਜ਼ਰੂਰ ਉੱਠਣਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ਵਿੱਚ ਕੀ ਨਜ਼ਰ ਆ ਰਿਹਾ ਹੈ।

ਤੁਸੀਂ ਸੜਕਾਂ ‘ਤੇ ਕਈ ਤਰ੍ਹਾਂ ਦੀਆਂ ਸਾਈਕਲਾਂ ਦੇਖੀਆਂ ਹੋਣਗੀਆਂ ਅਤੇ ਕਦੇ ਨਾ ਕਦੇ ਤਾਂ ਚਲਾਈਆਂ ਵੀ ਹੋਣਗੀਆਂ। ਛੋਟੀ ਤੋਂ ਲੈ ਕੇ ਵੱਡੀ ਤੱਕ ਤੁਸੀਂ ਸਾਰੀਆਂ ਸਾਈਕਲਾਂ ਚਲਾਈਆਂ ਹੋਣਗੀਆਂ। ਪਰ ਕੀ ਤੁਸੀਂ ਕਦੇ ਡਬਲ ਡੇਕਰ ਸਾਈਕਲ ਚਲਾਇਆ ਹੈ? ਇਕ ਅੰਕਲ ਨੇ ਆਮ ਸਾਈਕਲ ਦੇ ਉੱਪਰ ਦੂਜੇ ਸਾਈਕਲ ਦੇ ਡੰਡੇ ਰੱਖ ਕੇ ਇਸ ਨੂੰ ਦੁੱਗਣੀ ਉਚਾਈ ਦਿੱਤੀ ਹੈ ਅਤੇ ਉੱਪਰ ਬੈਠ ਕੇ ਚਲਾਉਂਦੇ ਵੀ ਨਜ਼ਰ ਆਏ। ਵਾਇਰਲ ਵੀਡੀਓ ਦੇਖ ਕੇ ਤੁਹਾਡੇ ਦਿਮਾਗ ‘ਚ ਸਵਾਲ ਉੱਠੇਗਾ ਕਿ ਇਹ ਉਸ ‘ਤੇ ਕਿਵੇਂ ਚੜ੍ਹੇ ਹੋਣਗੇ ਅਤੇ ਕਿਵੇਂ ਉੱਤਰਣਗੇ।

ਇਹ ਵੀ ਪੜ੍ਹੋ- ਲਾੜੀ ਦੀ ਐਂਟਰੀ ਤੇ ਲਾੜੇ ਨੇ ਕੀਤਾ ਅਜਿਹਾ ਡਾਂਸ ਕੀ ਸ਼ਰਮਾ ਗਈ ਕੁੜੀ

ਵਾਇਰਲ ਹੋ ਰਿਹਾ ਵੀਡੀਓ X ਪਲੇਟਫਾਰਮ ‘ਤੇ @ArvindKumar32G ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 3 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਡੱਬਲ ਡੇਕਰ ਬੱਸ ਬਾਰੇ ਸੁਣਿਆ ਸੀ, ਪਹਿਲੀ ਵਾਰ ਡਬਲ ਡੈੱਕ ਸਾਈਕਲ ਦੇਖੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਅੰਕਲ ਹੈਵੀ ਡਰਾਈਵਰ ਨਿਕਲੇ। ਤੀਜੇ ਯੂਜ਼ਰ ਨੇ ਲਿਖਿਆ- ਅੰਕਲ ਸਾਡੇ ਲਈ ਵੀ ਅਜਿਹੀ ਸਾਈਕਲ ਬਣਾ ਦਓ। ਚੌਥੇ ਯੂਜ਼ਰ ਨੇ ਲਿਖਿਆ- ਅੰਕਲ ਇੰਨੀ ਉੱਚੀ ਕਿਵੇਂ ਚੜ੍ਹੇ ਹੋਣਗੇ? ਇਕ ਹੋਰ ਯੂਜ਼ਰ ਨੇ ਲਿਖਿਆ- ਅੰਕਲ ਦੀ ਕਾਢ ਦੇਖ ਕੇ ਹੈਰਾਨ ਹਾਂ, ਹੁਣ ਹੇਠਾਂ ਉਤਰਨ ਦਾ ਕਰਿਸ਼ਮਾ ਦਿਖਾਉਣ ਦੀ ਵਾਰੀ ਹੈ।

Exit mobile version