Viral Video: ਪੈੱਨ ਵੇਚਣ ਵਾਲੇ ਬੱਚੇ ਨੂੰ ਪਹਿਲੀ ਵਾਰ ਵਿਅਕਤੀ ਲੈ ਕੇ ਗਿਆ ਮਾਲ, ਮਾਸੂਮ ਦੀ ਖੁਸ਼ੀ ਵੇਖ ਨਹੀਂ ਰੁੱਕਣਗੇ ਹੰਝੂ

Published: 

15 Dec 2023 13:46 PM

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਬੱਚਾ ਮਾਲ ਦੇ ਬਾਹਰ ਪੈੱਨ ਵੇਚ ਰਿਹਾ ਸੀ। ਫਿਰ ਇੱਕ ਆਦਮੀ ਉਸ ਬੱਚੇ ਨੂੰ ਦੇਖਦਾ ਹੈ ਅਤੇ ਮਾਸੂਮ ਬੱਚੇ ਨੂੰ ਆਪਣੇ ਨਾਲ ਮਾਲ ਵਿੱਚ ਖਰੀਦਦਾਰੀ ਕਰਨ ਲਈ ਲੈ ਜਾਂਦਾ ਹੈ। ਬੱਚਾ ਮਾਲ ਤੋਂ ਕੁਝ ਜੋੜੇ ਕੱਪੜੇ, ਜੁੱਤੀਆਂ ਅਤੇ ਇੱਕ ਬੈਲਟ ਖਰੀਦਦਾ ਹੈ। ਇਸ ਤੋਂ ਬਾਅਦ ਉਹ ਵਿਅਕਤੀ ਬੱਚੇ ਨੂੰ ਖਾਣ ਲਈ ਕੁਝ ਖਰੀਦ ਕੇ ਦਿੰਦਾ ਹੈ ਅਤੇ ਬਾਅਦ ਵਿੱਚ ਉਹ ਬੱਚੇ ਨੂੰ 500 ਰੁਪਏ ਦਾ ਨੋਟ ਵੀ ਦਿੰਦਾ ਹੈ।

Viral Video: ਪੈੱਨ ਵੇਚਣ ਵਾਲੇ ਬੱਚੇ ਨੂੰ ਪਹਿਲੀ ਵਾਰ ਵਿਅਕਤੀ ਲੈ ਕੇ ਗਿਆ ਮਾਲ, ਮਾਸੂਮ ਦੀ ਖੁਸ਼ੀ ਵੇਖ ਨਹੀਂ ਰੁੱਕਣਗੇ ਹੰਝੂ
Follow Us On

ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਦੇਖ ਕੇ ਅੱਖਾਂ ‘ਚੋਂ ਹੰਝੂ ਵਹਿਣ ਲੱਗ ਪੈਂਦੇ ਹਨ। ਇੱਕ ਵਾਰ ਫਿਰ ਅਜਿਹੀ ਹੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੱਚਾ ਮਾਲ ਦੇ ਬਾਹਰ ਪੈੱਨ ਵੇਚਦਾ ਨਜ਼ਰ ਆ ਰਿਹਾ ਹੈ। ਅਚਾਨਕ ਇੱਕ YouTuber ਬੱਚੇ ਨੂੰ ਨੋਟਿਸ ਕਰਦਾ ਹੈ। ਇਸ ਤੋਂ ਬਾਅਦ ਉਹ ਬੱਚੇ ਨੂੰ ਆਪਣੇ ਨਾਲ ਮਾਲ ਵਿੱਚ ਲੈ ਜਾਂਦਾ ਹੈ ਅਤੇ ਬੱਚੇ ਨੂੰ ਉਹ ਸਾਰੀਆਂ ਚੀਜ਼ਾਂ ਖਰੀਦ ਕੇ ਦਿੰਦਾ ਹੈ ਜੋ ਉਹ ਖਰੀਦਣਾ ਚਾਹੁੰਦਾ ਹੈ।

ਵਿਅਕਤੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ ‘ਚ ਲਿਖਿਆ ਹੈ ਕਿ ਬੱਚਾ ਜ਼ਿੰਦਗੀ ‘ਚ ਪਹਿਲੀ ਵਾਰ ਮਾਲ ਗਿਆ ਸੀ ਅਤੇ ਉਸ ਦੀ ਖੁਸ਼ੀ ਦੀ ਕੋਈ ਠਿਕਾਨਾ ਨਹੀਂ ਰਿਹਾ।

ਬੱਚੇ ਨੂੰ ਖਰੀਦਦਾਰੀ ਲਈ ਲੈ ਗਿਆ ਵਿਅਕਤੀ

ਵਾਇਰਲ ਹੋ ਰਹੀ ਵੀਡੀਓ ਵਿੱਚ ਕਿਹਾ ਗਿਆ ਹੈ ਕਿ ਬੱਚੇ ਦੇ ਪਿਤਾ ਦੀ ਮੌਤ ਹੋ ਗਈ ਹੈ। ਉਹ ਰੋਜ਼ੀ-ਰੋਟੀ ਕਮਾਉਣ ਲਈ ਹਰ ਰੋਜ਼ ਮਾਲ ਦੇ ਬਾਹਰ ਪੈੱਨ ਵੇਚਦਾ ਹੈ। ਮੁਸ਼ਕਲ ਨਾਲ ਉਹ ਰੋਜ਼ਾਨਾ 100-150 ਰੁਪਏ ਕਮਾ ਲੈਂਦਾ ਹੈ। ਵੀਡੀਓ ਵਿੱਚ ਵਿਅਕਤੀ ਬੱਚੇ ਨੂੰ ਪੁੱਛਦਾ ਹੈ ਕਿ ਉਹ ਕੀ ਚਾਹੁੰਦਾ ਹੈ? ਜਵਾਬ ਵਿੱਚ ਬੱਚਾ ਕਹਿੰਦਾ ਹੈ ਕਿ ਉਸਨੂੰ ਨਵੇਂ ਕੱਪੜੇ ਅਤੇ ਕੁੱਝ ਖਾਣਾ ਚਾਹੀਦਾ ਹੈ। ਫਿਰ ਵਿਅਕਤੀ ਬੱਚੇ ਨੂੰ ਮਾਲ ਦੇ ਅੰਦਰ ਲੈ ਜਾਂਦਾ ਹੈ। ਫਿਰ ਬੱਚਾ ਜੋ ਵੀ ਕਹਿੰਦਾ ਹੈ, ਉਹ ਵਿਅਕਤੀ ਖਰੀਦ ਕੇ ਉਸ ਨੂੰ ਦਿੰਦਾ ਹੈ।

ਬੱਚੇ ਦੀ ਖੁਸ਼ੀ ਦੀ ਹੱਦ ਨਹੀਂ

ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਮਾਸੂਮ ਬੱਚਾ ਉਸ ਦਿਨ ਨੂੰ ਲੈ ਕੇ ਕਿੰਨਾ ਖੁਸ਼ ਹੈ। ਉਸ ਬੱਚੇ ਦੀ ਖੁਸ਼ੀ ਦੇਖ ਕੇ ਤੁਹਾਡੀਆਂ ਅੱਖਾਂ ਵਿੱਚ ਵੀ ਪਾਣੀ ਆ ਜਾਵੇਗਾ। ਇਸ ਨੇਕ ਕੰਮ ਲਈ ਇੰਟਰਨੈੱਟ ‘ਤੇ YouTuber ਦੀ ਕਾਫੀ ਤਾਰੀਫ ਹੋ ਰਹੀ ਹੈ। ਕਮੈਂਟ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ ਕਿ ਇਸ ਦੁਨੀਆ ਨੂੰ ਤੁਹਾਡੇ ਵਰਗੇ ਲੋਕਾਂ ਦੀ ਲੋੜ ਹੈ। ਇੱਕ ਹੋਰ ਨੇ ਲਿਖਿਆ – ਦੂਜਿਆਂ ਦੀ ਖੁਸ਼ੀ ਲਈ ਜਿਉਣ ਵਾਲੇ ਜਿੰਨਾ ਮਹਾਨ ਕੋਈ ਹੋਰ ਨਹੀਂ ਹੈ।

ਉਥੇ ਹੀ ਕੁਝ ਹੋਰ ਲੋਕਾਂ ਨੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਵਿਅਕਤੀ ਦੀ ਇਸ ਕਾਰਵਾਈ ਨੂੰ ਸਿਰਫ ਦਿਖਾਵਾ ਕਰਾਰ ਦਿੱਤਾ ਹੈ। ਕਈਆਂ ਨੇ ਲਿਖਿਆ ਕਿ ਚੰਗਾ ਕੰਮ ਕਰਨਾ ਚੰਗਾ ਹੈ ਪਰ ਦਿਖਾਵਾ ਕਰਨਾ ਗਲਤ ਹੈ। ਕਈ ਹੋਰਾਂ ਨੇ ਕਿਹਾ ਕਿ ਅਜਿਹੇ ਲੋਕ ਅਜਿਹੇ ਵੀਡੀਓ ਰਾਹੀਂ ਆਪਣੇ ਆਪ ਦੀ ਬ੍ਰਾਂਡਿੰਗ ਕਰਦੇ ਹਨ।