Good News: ਲਾਕਡਾਉਣ ਦੌਰਾਨ ਦੋ ਇੰਜੀਨੀਅਰ ਭਰਾਵਾਂ ਨੇ ਛੱਤ ‘ਤੇ ਉਗਾਈਆਂ ਫੁੱਲ-ਸਬਜ਼ੀਆਂ, ਹੁਣ ਕਾਰੋਬਾਰ ਤੋਂ ਕਮਾ ਰਹੇ ਮਹੀਨੇ ਦਾ 12 ਲੱਖ

Updated On: 

17 Dec 2023 17:27 PM

ਰਦਾਸਪੁਰ ਸ਼ਹਿਰ ਨਾਲ ਸਬੰਧਤ ਦੋ ਇੰਜੀਨੀਅਰ ਭਰਾਵਾਂ ਨੇ ਜੱਦੀ-ਪੁਸ਼ਤੀ ਜ਼ਮੀਨ ਨਾ ਹੋਣ ਦੇ ਬਾਵਜੂਦ ਨਾ ਸਿਰਫ਼ ਖੇਤੀ ਨੂੰ ਆਪਣਾ ਮੁੱਖ ਕਿੱਤਾ ਬਣਾਇਆ ਹੋਇਆ ਹੈ, ਸਗੋਂ ਇਨ੍ਹਾਂ ਨੌਜਵਾਨਾਂ ਨੇ ਠੇਕੇ 'ਤੇ ਜ਼ਮੀਨ ਲੈ ਕੇ ਫੁੱਲਾਂ ਦੀ ਖੇਤੀ ਕਰਨ ਵਰਗਾ ਔਖਾ ਕੰਮ ਵੀ ਸਫ਼ਲਤਾਪੂਰਵਕ ਕੀਤਾ ਹੈ ਅਤੇ ਹੁਣ ਉਹ ਠੇਕੇ ਤੇ ਜ਼ਮੀਨ ਲੈ ਕੇ ਅਤੇ ਜ਼ਮੀਨ 'ਤੇ ਫੁੱਲ ਅਤੇ ਸਬਜ਼ੀਆਂ ਉਗਾ ਕੇ ਪ੍ਰਤੀ ਮਹੀਨਾ 12 ਲੱਖ ਰੁਪਏ ਕਮਾ ਰਹੇ ਹਨ ।

Good News: ਲਾਕਡਾਉਣ ਦੌਰਾਨ ਦੋ ਇੰਜੀਨੀਅਰ ਭਰਾਵਾਂ ਨੇ ਛੱਤ ਤੇ ਉਗਾਈਆਂ ਫੁੱਲ-ਸਬਜ਼ੀਆਂ, ਹੁਣ ਕਾਰੋਬਾਰ ਤੋਂ ਕਮਾ ਰਹੇ ਮਹੀਨੇ ਦਾ 12 ਲੱਖ
Follow Us On

ਸਰਕਾਰ ਵੱਲੋਂ ਫਸਲੀ ਵਿਭਿੰਨਤਾ ਮੁਹਿੰਮ ਤਹਿਤ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੀ ਬਜਾਏ ਵੱਧ ਤੋਂ ਵੱਧ ਫਸਲਾਂ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰਨ ਦੇ ਬਾਵਜੂਦ ਕਈ ਕਿਸਾਨ ਅਜੇ ਵੀ ਰਵਾਇਤੀ ਫਸਲੀ ਚੱਕਰ ਵਿੱਚ ਫਸੇ ਹੋਏ ਹਨ। ਪਰ ਗੁਰਦਾਸਪੁਰ ਸ਼ਹਿਰ ਨਾਲ ਸਬੰਧਤ ਦੋ ਇੰਜੀਨੀਅਰ ਭਰਾਵਾਂ ਨੇ ਜੱਦੀ-ਪੁਸ਼ਤੀ ਜ਼ਮੀਨ ਨਾ ਹੋਣ ਦੇ ਬਾਵਜੂਦ ਨਾ ਸਿਰਫ਼ ਖੇਤੀ ਨੂੰ ਆਪਣਾ ਮੁੱਖ ਕਿੱਤਾ ਬਣਾਇਆ ਹੋਇਆ ਹੈ, ਸਗੋਂ ਇਨ੍ਹਾਂ ਨੌਜਵਾਨਾਂ ਨੇ ਠੇਕੇ ‘ਤੇ ਜ਼ਮੀਨ ਲੈ ਕੇ ਫੁੱਲਾਂ ਦੀ ਖੇਤੀ ਕਰਨ ਵਰਗਾ ਔਖਾ ਕੰਮ ਵੀ ਸਫ਼ਲਤਾਪੂਰਵਕ ਕੀਤਾ ਹੈ ਅਤੇ ਹੁਣ ਉਹ ਠੇਕੇ ਤੇ ਜ਼ਮੀਨ ਲੈ ਕੇ ਅਤੇ ਜ਼ਮੀਨ ‘ਤੇ ਫੁੱਲ ਅਤੇ ਸਬਜ਼ੀਆਂ ਉਗਾ ਕੇ ਪ੍ਰਤੀ ਮਹੀਨਾ 12 ਲੱਖ ਰੁਪਏ ਕਮਾ ਰਹੇ ਹਨ । ਦੱਸ ਦਈਏ ਕਿ ਇਹ ਦੋਵੇਂ ਭਰਾ ਲੋਕਡਾਊਨ ਦੌਰਾਨ ਛੱਤ ਤੇ ਸਬਜ਼ੀਆਂ ਦੀ ਖੇਤੀ ਕਰਨ ਕਰਕੇ ਵੀ ਚਰਚਾ ਵਿੱਚ ਆਏ ਸਨ।

B.tech ਆਈ.ਟੀ ਸੈਕਟਰ ‘ਚ ਕੀਤੀ ਸੀ ਪੜ੍ਹਾਈ

ਜਤਿਨ ਅਤੇ ਨਿਤਿਨ ਨਾਮ ਦੇ ਇਨ੍ਹਾਂ ਦੋ ਭਰਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੀ.ਟੈਕ ਅਤੇ ਆਈ.ਟੀ ਸੈਕਟਰ ਦੀ ਪੜ੍ਹਾਈ ਕੀਤੀ ਹੈ। ਉਨਾਂ ਨੇ ਪ੍ਰਾਈਵੇਟ ਕੰਪਨੀਆਂ ਵਿੱਚ ਕੰਮ ਕਰਨ ਜਾਂ ਵਿਦੇਸ਼ ਜਾਣ ਦੀ ਬਜਾਏ ਖੇਤੀਬਾੜੀ ਦੇ ਕੰਮਾਂ ਨੂੰ ਪਹਿਲ ਦਿੱਤੀ ਹੈ, ਜਿਸ ਤਹਿਤ ਉਨਾਂ ਨੇ ਗੁਰਦਾਸਪੁਰ ਸ਼ਹਿਰ ਤੋਂ ਬਾਹਰ ਕਰੀਬ ਡੇਢ ਏਕੜ ਜ਼ਮੀਨ ਠੇਕੇ ਤੇ ਲੈ ਕੇ ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫੁੱਲਾਂ ਦੀ ਖੇਤੀ ਦਾ ਕੋਈ ਤਜਰਬਾ ਨਹੀਂ ਹੈ। ਪਰ ਉਨ੍ਹਾਂ ਨੇ ਯੂ-ਟਿਊਬ ਤੋਂ ਜਾਣਕਾਰੀ ਅਤੇ ਸਿਖਲਾਈ ਲੈ ਕੇ ਇਸ ਕੰਮ ਦੀ ਸ਼ੁਰੂਆਤ ਕੀਤੀ ਅਤੇ ਇਸ ਨੂੰ ਸਫਲ ਬਣਾਇਆ।

ਸਫ਼ਲਤਾ ਹਾਸਲ ਕਰਨ ‘ਚ ਰਹੇ ਕਾਮਯਾਬ

ਕਰੀਬ ਦੋ ਸਾਲਾਂ ਵਿੱਚ ਉਨਾਂ ਨੇ ਫੁੱਲਾਂ ਦੇ ਬੀਜਾਂ ਤੋਂ ਪਨੀਰੀ ਤਿਆਰ ਕਰਨ ਦਾ ਕੰਮ ਵੱਡੇ ਪੱਧਰ ਤੇ ਕੀਤਾ ਹੈ ਅਤੇ ਇਸ ਵਿੱਚ ਸਫ਼ਲਤਾ ਹਾਸਲ ਕਰਨ ਤੋਂ ਬਾਅਦ ਇਸ ਦਾ ਵਿਸਥਾਰ ਕਰਨ ਦੀ ਯੋਜਨਾ ਬਣਾਈ ਹੈ। ਉਨਾਂ ਨੇ ਦੱਸਿਆ ਕਿ ਜਿੱਥੇ ਕਈ ਲੋਕ ਉਨਾਂ ਤੋਂ ਸਿੱਧੀ ਪਨੀਰੀ ਖਰੀਦਦੇ ਹਨ, ਉੱਥੇ ਕਈ ਨਰਸਰੀਆਂ ਵਾਲੇ ਵੀ ਉਨ੍ਹਾਂ ਤੋਂ ਪਨੀਰੀ ਖਰੀਦ ਕੇ ਫੁੱਲ ਅਤੇ ਪੌਦੇ ਤਿਆਰ ਕਰਕੇ ਅੱਗੇ ਵੇਚਦੇ ਹਨ।

ਉਨ੍ਹਾਂ ਕਿਹਾ ਕਿ ਫੁੱਲਾਂ ਦੀ ਖੇਤੀ ਬਹੁਤ ਸਾਵਧਾਨੀ ਨਾਲ ਕਰਨੀ ਪੈਂਦੀ ਹੈ ਜਿਸ ਕਾਰਨ ਕਿਸਾਨ ਆਮ ਤੌਰ ਤੇ ਇਸ ਨੂੰ ਸ਼ੁਰੂ ਕਰਨ ਦੀ ਹਿੰਮਤ ਨਹੀਂ ਕਰਦੇ। ਇਸ ਕਾਰਨ ਪੰਜਾਬ ਵਿੱਚ ਬਹੁਤ ਘੱਟ ਕਿਸਾਨ ਫੁੱਲਾਂ ਦੀ ਪਨੀਰੀ ਤਿਆਰ ਕਰਦੇ ਹਨ। ਗੁਰਦਾਸਪੁਰ ਸਮੇਤ ਆਸ-ਪਾਸ ਦੇ ਇਲਾਕਿਆਂ ‘ਚ ਫੁੱਲਾਂ ਦੀ ਪਨੀਰੀ ਦੀ ਸਪਲਾਈ ਨਾ ਹੋਣ ਕਾਰਨ ਜ਼ਿਆਦਾਤਰ ਨਰਸਰੀ ਮਾਲਕ ਦੂਰ-ਦੁਰਾਡੇ ਸੂਬਿਆਂ ਤੋਂ ਪਨੀਰੀ ਮੰਗਵਾਉਂਦੇ ਹਨ ਅਤੇ ਹੁਣ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਹੁਣ ਉਹ ਗੁਰਦਾਸਪੁਰ ਜ਼ਿਲੇ ‘ਚ ਹੀ ਨਹੀਂ ਸਗੋਂ ਪੂਰੇ ਪੰਜਾਬ ‘ਚ ਫੁੱਲਾਂ ਦੀ ਪਨੀਰੀ ਦੀ ਸਪਲਾਈ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਕੰਮ ਵਿੱਚ ਭਾਰੀ ਮੁਨਾਫ਼ਾ ਹੋ ਸਕਦਾ ਹੈ, ਇਸ ਲਈ ਨੌਜਵਾਨਾਂ ਨੂੰ ਵੀ ਰਵਾਇਤੀ ਫ਼ਸਲਾਂ ਦੀ ਬਜਾਏ ਫੁੱਲਾਂ ਦੀ ਖੇਤੀ ਸਮੇਤ ਹੋਰ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।