ਜਲਾਲਾਬਾਦ ਦੇ ਕਿਸਾਨ ਨੇ ਇੱਕ ਏਕੜ ਵਿੱਚ ਉਗਾਏ 20 ਤੋਂ ਵੱਧ ਕਿਸਮਾਂ ਦੇ ਫਰੂਟ

Updated On: 

16 Jan 2023 14:01 PM

ਪੰਜਾਬ ਦੇ ਸਰਹੱਦੀ ਇਲਾਕੇ ਜਲਾਲਾਬਾਦ ਦੇ ਕਿਸਾਨ ਨੇ ਇੱਕ ਏਕੜ ਵਿੱਚ ਉਗਾਏ 20 ਤੋਂ ਵੱਧ ਕਿਸਮਾਂ ਦੇ ਫਰੂਟ.

ਜਲਾਲਾਬਾਦ ਦੇ ਕਿਸਾਨ ਨੇ ਇੱਕ ਏਕੜ ਵਿੱਚ ਉਗਾਏ 20 ਤੋਂ ਵੱਧ ਕਿਸਮਾਂ ਦੇ ਫਰੂਟ
Follow Us On

ਪੰਜਾਬ ਦੇ ਜ਼ਿਲਾ ਫਾਜ਼ਿਲਕਾ ਦੇ ਸਰਹੱਦੀ ਸ਼ਹਿਰ ਜਲਾਲਾਬਾਦ ਦਾ ਪਿੰਡ ਕਾਲੂ ਵਾਲਾ ਜਿੱਥੇ 70 ਸਾਲਾਂ ਦੀ ਉਮਰ ਵਿੱਚ ਕਿਸਾਨ ਖਰੈਤ ਲਾਲ ਕਿਸਾਨਾਂ ਲਈ ਮਿਸਾਲ ਬਣਿਆ ਇਸ ਕਿਸਾਨ ਨੇ ਮਹਿਜ਼ ਇੱਕ ਏਕੜ ਜ਼ਮੀਨ ਦੇ ਵਿੱਚ ਨਾ ਕੇਵਲ ਵੀ ਤਰ੍ਹਾਂ ਦੇ ਫਰੂਟ ਆਏ ਹਨ ਬਲਕਿ ਸਬਜ਼ੀਆਂ ਦੇ ਨਾਲ਼-ਨਾਲ਼ ਫੁੱਲਾਂ ਦੀ ਖੇਤੀ ਵੀ ਕੀਤੀ ਹੈ ਅੰਜੀਰ ਅੰਬ ਅਮਰੂਦ ਫਾਲਸਾ ਪਪੀਤਾ ਅਮਰੂਦ ਸੇਬ ਜਾਮਣ ਬੇਰ ਕਿਨੂੰ ਨਾਸ਼ਪਾਤੀ ਅਨਾਰ ਲਾਵਾ ਆਲੂ ਗੋਭੀ ਮੂਲ਼ੀ ਪਿਆਜ ਟਮਾਟਰ ਮਿਰਚ ਆਦਿ ਮੁੱਖ ਤੌਰ ਤੇ ਲਗਾਏ ਜਾ ਰਹੇ ਹਨ

ਕਿਸਾਨ ਖਰੈਤ ਲਾਲ ਨੇ 4 ਕਨਾਲਾਂ ‘ਤੇ ਕੀਤੀ ਫੁੱਲਾਂ ਦੀ ਖੇਤੀ

ਕਿਸਾਨ ਖਰੈਤ ਲਾਲ ਨੇ ਦੱਸਿਆ ਕਿ ਮਹਿਜ਼ 4 ਕਨਾਲਾਂ ਦੇ ਵਿੱਚ ਉਸਦੇ ਵੱਲੋਂ ਫੁੱਲਾਂ ਦੀ ਖੇਤੀ ਕੀਤੀ ਗਈ ਜਿਸ ਤੋਂ ਉਸ ਨੇ ਇੱਕ ਲੱਖ ਰੁਪਿਆ ਕਮਾਇਆ ਹੈ ਇਸ ਕਿਸਾਨ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਦੇ ਵਿਚ ਇਹ ਕਮਾਲ ਦੀ ਖੇਤੀ ਦੀ ਸ਼ੁਰੂਆਤ ਕੀਤੀ ਹੈ ਤੇ ਨਾਲ ਹੀ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕੀ ਉਹ ਆਪਣੀ ਜ਼ਮੀਨ ਦੇ ਵਿੱਚੋ ਇੱਕ ਜਾਂ ਦੋ ਏਕੜ ਜ਼ਮੀਨ ਦੇ ਵਿਚ ਫਲ ਫਰੂਟ ਅਤੇ ਫੁੱਲਾਂ ਦੀ ਖੇਤੀ ਜਰੂਰ ਕਰਨ ਵੱਡੀ ਗੱਲ ਹੈ ਕਿ ਇਸ ਕਿਸਾਨ ਦੇ ਵੱਲੋਂ ਜੋ ਖੇਤੀ ਕੀਤੀ ਜਾ ਰਿਹਾ ਪੂਰੀ ਤਰਾਂ ਦੇ ਨਾਲ ਆਰਗੈਨਿਕ ਤਰੀਕੇ ਨਾਲ ਕੀਤੀ ਜਾ ਰਹੀ ਹੈ ਕਿਸਾਨ ਦਾ ਦਾਅਵਾ ਹੈ ਕਿ ਉਸਦੇ ਵੱਲੋਂ ਕਿਸੇ ਤਰ੍ਹਾਂ ਦੀ ਵੀ ਕੀਟਨਾਸ਼ਕ ਦੀ ਵਰਤੋਂ ਨਹੀਂ ਕੀਤੀ ਜਾਂਦੀ ਕਿਸਾਨ ਨੇ ਦਾਅਵਾ ਕੀਤਾ ਕਿ ਜੇਕਰ ਮਿਹਨਤ ਕੀਤੀ ਜਾਵੇ ਤਾਂ ਇਕ ਏਕੜ ਵਿਚੋਂ 5 ਲੱਖ ਰੁਪਏ ਤੱਕ ਦੀ ਫੁੱਲਾਂ ਦੀ ਅਤੇ ਫਲ ਫਰੂਟ ਦੀ ਖੇਤੀ ਕੀਤੀ ਜਾ ਸਕਦੀ ਹੈ । ਇਸ ਕਿਸਮ ਦੇ ਚਰਚੇ ਦੂਰ-ਦੂਰ ਤੱਕ ਹੋ ਰਹੇ ਹਨ ।

Exit mobile version