Shocking News: ਮਾਦਾ ਟਾਈਗਰ ਕਰਨ ਜਾ ਰਹੀ ਸੀ ਮੋਰ ਦਾ ਸ਼ਿਕਾਰ ਪਰ ਹੋ ਗਈ ਖੇਡ, ਵੀਡੀਓ ਦੇਖ ਕੇ ਰਹਿ ਜਾਵੋਗੇ ਹੈਰਾਨ

Updated On: 

10 Sep 2024 18:37 PM IST

Shocking News: ਇੰਸਟਾਗ੍ਰਾਮ 'ਤੇ ਇਕ ਹੈਰਾਨੀਜਨਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਮੋਰ ਅਤੇ ਮਾਦਾ ਟਾਈਗਰ ਦਾ ਰੋਮਾਂਚਕ ਟਕਰਾਅ ਦਿਖਾਇਆ ਗਿਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੰਗਲ 'ਚ ਘੁੰਮ ਰਹੇ ਇਕ ਮੋਰ 'ਤੇ ਮਾਦਾ ਟਾਈਗਰ ਨੇ ਅਚਾਨਕ ਹਮਲਾ ਕਰ ਦਿੱਤਾ। ਪਰ ਐਨ ਟਾਈਮ 'ਤੇ ਪੂਰੀ ਗੇਮ ਹੀ ਬਦਲ ਜਾਂਦੀ ਹੈ।

Shocking News: ਮਾਦਾ ਟਾਈਗਰ ਕਰਨ ਜਾ ਰਹੀ ਸੀ ਮੋਰ ਦਾ ਸ਼ਿਕਾਰ ਪਰ ਹੋ ਗਈ ਖੇਡ, ਵੀਡੀਓ ਦੇਖ ਕੇ ਰਹਿ ਜਾਵੋਗੇ ਹੈਰਾਨ

ਮੋਰ ਦਾ ਸ਼ਿਕਾਰ ਕਰਨ ਜਾ ਰਹੀ ਸੀ ਸਾਧਾ ਟਾਈਗਰ, ਪਰ ਘੁੰਮ ਗਈ ਗੇਮ

Follow Us On

ਇੰਸਟਾਗ੍ਰਾਮ ‘ਤੇ ਇਕ ਹੈਰਾਨੀਜਨਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਮੋਰ ਅਤੇ ਸਾਦਾ ਟਾਈਗਰ ਦਾ ਰੋਮਾਂਚਕ ਟਕਰਾਅ ਦਿਖਾਇਆ ਗਿਆ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੰਗਲ ‘ਚ ਘੁੰਮ ਰਹੇ ਇਕ ਮੋਰ ‘ਤੇ ਸਾਦਾ ਟਾਈਗਰ ਨੇ ਅਚਾਨਕ ਹਮਲਾ ਕਰ ਦਿੱਤਾ। ਇਹ ਵੀਡੀਓ ਉਨ੍ਹਾਂ ਲੋਕਾਂ ਨੂੰ ਹੈਰਾਨ ਕਰ ਰਹੀ ਹੈ ਜੋ ਮੰਨਦੇ ਸਨ ਕਿ ਮੋਰ ਉੱਡ ਨਹੀਂ ਸਕਦੇ। ਦਰਅਸਲ, ਮੋਰ ਖ਼ਤਰੇ ਤੋਂ ਬਚਣ ਲਈ ਥੋੜ੍ਹੀ ਦੂਰੀ ਤੱਕ ਉੱਡ ਸਕਦੇ ਹਨ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ 27 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਇਸ ਨੂੰ @rawrszn ਇੰਸਟਾ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ।

ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਇਕ ਮੋਰ ਜੰਗਲ ‘ਚ ਘੁੰਮ ਰਿਹਾ ਸੀ ਕਿ ਅਚਾਨਕ ਝਾੜੀਆਂ ‘ਚੋਂ ਸਾਦਾ ਟਾਈਗਰ ਨੇ ਉਸ ‘ਤੇ ਹਮਲਾ ਕਰ ਦਿੱਤਾ। ਦੋਹਾਂ ਵਿਚਕਾਰ ਕੁਝ ਇੰਚ ਦੀ ਦੂਰੀ ਹੈ ਪਰ ਅਚਾਨਕ ਮੋਰ ਤੇਜ਼ੀ ਨਾਲ ਉੱਡ ਜਾਂਦਾ ਹੈ। ਸਾਦਾ ਟਾਈਗਰ ਨੇ ਆਪਣੇ ਪੰਜੇ ਨਾਲ ਮੋਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਮੋਰ ਦਰੱਖਤ ਦੀ ਉਚਾਈ ‘ਤੇ ਪਹੁੰਚ ਚੁੱਕਾ ਸੀ। ਵੀਡੀਓ ਦਾ ਕੈਪਸ਼ਨ ਹੈ- ਲੋੜ ਪੈਣ ‘ਤੇ ਮੋਰ ਵੀ ਉੱਡ ਸਕਦੇ ਹਨ। ਸ਼ਿਕਾਰ ਵਿੱਚ ਅਸਫਲ ਹੋਣ ਤੋਂ ਬਾਅਦ, ਸਾਦਾ ਟਾਈਗਰ ਆਪਣੇ ਚਾਰ ਸ਼ਾਵਕਾਂ ਕੋਲ ਵਾਪਸ ਆ ਜਾਂਦੀ ਹੈ।

ਇਹ ਵੀ ਪੜ੍ਹੋ- ਕੈਮਰੇ ਵੱਲ ਕਿਊਟ ਅੰਦਾਜ਼ ਚ ਘੂਰਦੇ ਨਜ਼ਰ ਆਏ ਸ਼ੇਰ ਦੇ ਬੱਚੇ

ਇਸ ਦਿਲਚਸਪ ਵੀਡੀਓ ‘ਤੇ ਲੋਕਾਂ ਦੇ ਕਮੈਂਟਸ ਵੀ ਆ ਰਹੇ ਹਨ। ਕੋਈ ਕਹਿੰਦਾ ਹੈ ਕਿ ਹੁਣ ਮੈਨੂੰ ਪਤਾ ਲੱਗਾ ਕਿ ਮੋਰ ਵੀ ਉੱਡ ਸਕਦੇ ਹਨ। ਕੁਝ ਕਹਿੰਦੇ ਹਨ ਕਿ ਭਾਰਤ ਦਾ ਰਾਸ਼ਟਰੀ ਜਾਨਵਰ ਅਤੇ ਪੰਛੀ ਇੱਕੋ ਫਰੇਮ ਵਿੱਚ ਹਨ। ਅਤੇ ਕੋਈ ਇਹ ਕਮੈਂਟ ਕਰ ਰਿਹਾ ਹੈ ਕਿ ਕੀ ਸਾਦਾ ਟਾਈਗਰ ਇੱਕ ਮੋਰ ਦਾ ਸ਼ਿਕਾਰ ਵੀ ਨਹੀਂ ਕਰ ਸਕਦੀ ?