Shocking News: ਅੰਮ੍ਰਿਤਸਰ ‘ਚ ਨਸ਼ੇ ਦੀ ਵਾਇਰਲ VIDEO, 3 ਨੌਜਵਾਨ ਆਪਣੀਆਂ ਨਸਾਂ ‘ਚ ਲਗਾ ਰਹੇ ਨਸ਼ੇ ਦਾ ਟੀਕਾ

Updated On: 

20 Dec 2023 15:10 PM

ਇਸ ਵਾਇਰਲ ਹੋ ਰਹੀ ਵੀਡੀਓ 'ਚ ਸਾਫ ਦੇਖਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨਾਂ ਦੇ ਸਾਹਮਣੇ ਇੱਕ ਬੋਤਲ ਪਈ ਹੈ, ਜਿਸ 'ਚੋਂ ਉਹ ਸਰਿੰਜ ਭਰ ਕੇ ਆਪਣੀਆਂ ਨਾੜੀਆਂ 'ਚ ਟੀਕਾ ਲੱਗਾ ਰਹੇ ਹਨ। ਇਸ ਸਭ ਦੀ ਸਾਹਮਣੇ ਖੜਾ ਇੱਕ ਵਿਅਕਤੀ ਵੀਡੀਓ ਬਣਾ ਰਿਹਾ ਹੈ। ਨਸ਼ੇ ਦੇ ਆਦੀ ਨੌਜਵਾਨ ਨੇ ਦੱਸਿਆ ਕਿ ਉਸ ਕੋਲ 100 ਕਿੱਲੇ ਜ਼ਮੀਨ ਸੀ, ਜੋ ਉਹ ਇਸੇ ਕੰਮ ਵਿੱਚ ਖੋਹ ਬੈਠਾ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਨਸ਼ਾ ਕਿੱਥੋਂ ਲਿਆਉਂਦਾ ਹੈ ਤਾਂ ਦੂਜੇ ਨੇ ਦੱਸਿਆ ਕਿ ਨੇੜਲੇ ਪਿੰਡ ਭੈਣੀ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ।

Follow Us On

ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ 3 ਨੌਜਵਾਨਾਂ ਦਾ ਸ਼ਰੇਆਮ ਨਸ਼ਾ ਕਰਨ ਦਾ ਵੀਡੀਓ ਲਗਾਤਾਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਤਿੰਨੋਂ ਨੌਜਵਾਨ ਆਪਣੀ ਨਸਾਂ ਵਿੱਚ ਨਸ਼ੇ ਦਾ ਟੀਕਾ ਲਗਾ ਰਹੇ ਹਨ। ਵੀਡੀਓ ਬਣਾਉਣ ਵਾਲਾ ਵਿਅਕਤੀ ਆਪਣੇ ਆਪ ਨੂੰ ਫੌਜੀ ਦੱਸ ਰਿਹਾ ਹੈ। ਅਕਸਰ ਹੀ ਤੁਸੀਂ ਸੋਸ਼ਲ ਮੀਡਆ ਤੇ ਵਾਇਰਲ ਵੀਡੀਓ ਦੇਖਦੇ ਹੋ ਪਰ ਇਹ ਤਸਵੀਰ ਸਭ ਨੂੰ ਹੈਰਨ ਕਰ ਦੇਵੇਗੀ।

ਪਿੰਡ ਭੈਣੀ ਵਿੱਚ ਸ਼ਰੇਆਮ ਵਿਕਦਾ ਹੈ ਨਸ਼ਾ

ਇਸ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਤਿੰਨਾਂ ਨੌਜਵਾਨਾਂ ਦੇ ਸਾਹਮਣੇ ਇੱਕ ਬੋਤਲ ਪਈ ਹੈ, ਜਿਸ ‘ਚੋਂ ਉਹ ਸਰਿੰਜ ਭਰ ਕੇ ਆਪਣੀਆਂ ਨਾੜੀਆਂ ‘ਚ ਟੀਕਾ ਲਗਾ ਰਹੇ ਹਨ। ਇਸ ਸਭ ਦੀ ਸਾਹਮਣੇ ਖੜਾ ਇੱਕ ਵਿਅਕਤੀ ਵੀਡੀਓ ਬਣਾ ਰਿਹਾ ਹੈ। ਨਸ਼ੇ ਦੇ ਆਦੀ ਨੌਜਵਾਨ ਨੇ ਦੱਸਿਆ ਕਿ ਉਸ ਕੋਲ 100 ਕਿੱਲੇ ਜ਼ਮੀਨ ਸੀ, ਜੋ ਉਹ ਇਸੇ ਕੰਮ ਵਿੱਚ ਖੋਹ ਬੈਠਾ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਨਸ਼ਾ ਕਿੱਥੋਂ ਲਿਆਉਂਦਾ ਹੈ ਤਾਂ ਦੂਜੇ ਨੇ ਦੱਸਿਆ ਕਿ ਨੇੜਲੇ ਪਿੰਡ ਭੈਣੀ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ। ਉਨ੍ਹਾਂ ਨੇ ਦੱਸਿਆ ਕਿ ਨਸ਼ਾ ਲੈ ਕੇ ਲੋਕ ਸੜਕਾਂ ‘ਤੇ ਖੜ੍ਹੇ ਹਨ, ਉਹ ਜਿੰਨਾ ਚਾਹੇ ਖਰੀਦ ਸਕਦੇ ਹਨ।

ਭੈਣੀ ਪਿੰਡ ‘ਚੋ ਪਹਿਲਾਂ ਵੀ ਸਾਹਮਣੇ ਆਇਆ ਮਾਮਲਾ

ਵੀਡੀਓ ਬਣਾਉਂਦੇ ਸਮੇਂ ਉਨ੍ਹਾਂ ਨੇ ਕਿਸੇ ਹੋਰ ਨੂੰ ਪਿੱਛਿਓਂ ਆਉਂਦੇ ਸੁਣਿਆ ਅਤੇ ਨਸ਼ੇੜੀਆਂ ਨੇ ਕਿਹਾ ਕਿ ਫੌਜ ਆ ਗਈ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਵੀ ਇੱਕ ਫੌਜੀ ਹੈ। ਫਿਰ ਪੁਲਿਸ ਪਾਰਟੀ ਦੀ ਗਸ਼ਤ ਦੀ ਆਵਾਜ਼ ਆਉਣ ਲੱਗੀ। ਭੈਣੀ ਪਿੰਡ ਵਿੱਚ ਖੁੱਲ੍ਹੇਆਮ ਨਸ਼ਾ ਵੇਚਣ ਦਾ ਮਾਮਲਾ ਪਹਿਲਾਂ ਵੀ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ ਵੀ ਭੈਣੀ ‘ਚ ਇੱਕ ਨੌਜਵਾਨ ਨੇ ਨਸ਼ਾ ਖਰੀਦਣ ਦੀ ਖੁੱਲ੍ਹ ਕੇ ਗੱਲ ਕੀਤੀ ਸੀ। ਉਸ ਨੇ ਇਹ ਵੀ ਕਿਹਾ ਕਿ ਕੋਈ ਉਥੋਂ ਜਿੰਨੀ ਚਾਹੇ ਨਸ਼ੇ ਖਰੀਦ ਸਕਦਾ ਹੈ।