ਕੁੱਤੇ ਦੇ ਪੈਰ ‘ਚ ਲੱਗੀ ਸੱਟ, ਪਹੁੰਚਿਆ ਹਸਪਤਾਲ, ਫਿਰ ਦੇਖੋ ਕੀ ਹੋਇਆ?

Published: 

07 Nov 2025 11:01 AM IST

Viral Video: ਇਸ ਖੂਬਸੂਰਤ ਵੀਡਿਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ @gunsnrosesgirl3'ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ। ਸਿਰਫ 56 ਸੈਕਿੰਡ ਦੇ ਇਸ ਵੀਡਿਓ ਨੂੰ ਹੁਣ ਤੱਕ 37 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ,ਜਦਕਿ ਸੈਂਕੜੇ ਲੋਕਾਂ ਨੇ ਇਸ ਵੀਡਿਓ ਨੂੰ ਲਾਈਕ ਕੀਤਾ ਹੈ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਕੁੱਤੇ ਦੇ ਪੈਰ ਚ ਲੱਗੀ ਸੱਟ, ਪਹੁੰਚਿਆ ਹਸਪਤਾਲ, ਫਿਰ ਦੇਖੋ ਕੀ ਹੋਇਆ?

Photo: TV9 Hindi

Follow Us On

ਮਨੁੱਖਾਂ ਵਾਂਗ ਪਸ਼ੂਆਂ ਨੂੰ ਵੀ ਦੁੱਖ ਹੁੰਦਾ ਹੈ, ਉਨ੍ਹਾਂ ਨੂੰ ਵੀ ਸੱਟ ਲਗਦੀ ਹੈ। ਫਰਕ ਸਿਰਫ ਇੰਨਾ ਹੈ ਕਿ ਜਦੋਂ ਇਨਸਾਨ ਨੂੰ ਸੱਟ ਲੱਗਦੀ ਹੈ ਤਾਂ ਉਹ ਡਾਕਟਰ ਕੋਲ ਜਾਂਦੇ ਹਨ। ਆਪਣੀ ਸਮੱਸਿਆ ਸਮਝਾਉਂਦੇ ਹਨ ਅਤੇ ਇਲਾਜ ਕਰਵਾਉਂਦੇ ਹਨ ਪਰ ਜਾਨਵਰ ਅਜਿਹਾ ਨਹੀਂ ਕਰ ਪਾਉਂਦੇ ਹਨ ਪਰ ਅੱਜ ਕੱਲ੍ਹ ਇੱਕ ਅਜਿਹੀ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਦਰਅਸਲ ਇਸ ਵੀਡਿਓ ਵਿੱਚ ਇੱਕ ਜ਼ਖਮੀ ਕੁੱਤਾ ਹਸਪਤਾਲ ਜਾ ਰਿਹਾ ਹੈ। ਕਿਉਂਕਿ ਕੁੱਤੇ ਬੇਜ਼ਬਾਨ ਹੁੰਦੇ ਹਨ,ਉਹ ਬੋਲ ਨਹੀਂ ਸਕਦੇ,ਪਰ ਫਿਰ ਵੀ ਇਹ ਕੁੱਤਾ ਆਪਣੀ ਸੱਟ ਦਾ ਇਲਾਜ ਕਰਵਾਉਣ ਲਈ ਡਾਕਟਰ ਕੋਲ ਗਿਆ ਅਤੇ ਬਿਨਾਂ ਬੋਲੇ ​​ਦੱਸਿਆ ਕਿ ਉਸ ਨੂੰ ਸੱਟ ਲੱਗੀ ਹੈ। ਇਸ ਵੀਡਿਓ ਨੇ ਹਜ਼ਾਰਾਂ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ।

ਵੀਡਿਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕੁੱਤਾ ਲੰਗੜਾ ਕੇ ਆਉਂਦਾ ਹੈ ਅਤੇ ਚੁੱਪਚਾਪ ਹਸਪਤਾਲ ਦੇ ਗੇਟ ‘ਤੇ ਬੈਠ ਜਾਂਦਾ ਹੈ। ਇਸ ਤੋਂ ਬਾਅਦ ਰਿਸੈਪਸ਼ਨ ‘ਤੇ ਮੌਜੂਦ ਇਕ ਔਰਤ ਉਸ ਕੋਲ ਜਾਂਦੀ ਹੈ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਦੀ ਹੈ ਕਿ ਉਸ ਨੂੰ ਕਿੱਥੇ ਸੱਟ ਲੱਗੀ ਹੈ ਅਤੇ ਕਿੰਨੀ ਸੱਟ ਲੱਗੀ ਹੈ। ਫਿਰ ਉਸ ਨੂੰ ਡਾਕਟਰ ਕੋਲ ਲਿਜਾਇਆ ਜਾਂਦਾ ਹੈ, ਜਿੱਥੇ ਇਕ ਮਹਿਲਾ ਡਾਕਟਰ ਉਸ ਦਾ ਇਲਾਜ ਕਰਦੀ ਹੈ।

ਇਹ ਦ੍ਰਿਸ਼ ਸੱਚਮੁੱਚ ਦਿਲ ਨੂੰ ਛੂਹ ਲੈਣ ਵਾਲਾ ਹੈ। ਇਸ ਦੇ ਨਾਲ ਹੀ ਕੁੱਤੇ ਦੀ ਮਾਸੂਮੀਅਤ ਵੀ ਦੇਖਣਯੋਗ ਹੈ। ਉਹ ਬਿਨਾਂ ਕਿਸੇ ਰੌਲੇ-ਰੱਪੇ ਜਾਂ ਡਰ ਦੇ ਚੁੱਪਚਾਪ ਬੈਠ ਜਾਂਦਾ ਹੈ ਅਤੇ ਆਪਣੇ ਇਲਾਜ ਦੀ ਉਡੀਕ ਕਰਦਾ ਹੈ। ਸੀਸੀਟੀਵੀ ਕੈਮਰੇ ‘ਚ ਕੈਦ ਇਹ ਦ੍ਰਿਸ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਹਜ਼ਾਰਾਂ ਵਾਰ ਦੇਖੀ ਗਈ ਵੀਡਿਓ

ਇਸ ਖੂਬਸੂਰਤ ਵੀਡਿਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ @gunsnrosesgirl3’ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ। ਸਿਰਫ 56 ਸੈਕਿੰਡ ਦੇ ਇਸ ਵੀਡਿਓ ਨੂੰ ਹੁਣ ਤੱਕ 37 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ,ਜਦਕਿ ਸੈਂਕੜੇ ਲੋਕਾਂ ਨੇ ਇਸ ਵੀਡਿਓ ਨੂੰ ਲਾਈਕ ਕੀਤਾ ਹੈ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ।

ਵੀਡਿਓ ਦੇਖਣ ਤੋਂ ਬਾਅਦ ਕਿਸੇ ਨੇ ਕਿਹਾ,ਕੁਦਰਤ ਦੇ ਜੀਵ ਵੀ ਜਾਣਦੇ ਹਨ ਕਿ ਦੁਆ ਕਿੱਥੇ ਮਿਲਦੀ ਹੈ। ਇਹ ਦੇਖ ਕੇ ਅੱਖਾਂ ਨਮ ਹੋ ਗਈਆਂ। ਜਦੋਂ ਕਿ ਕੋਈ ਕਹਿ ਰਿਹਾ ਹੈ ਕਿ ਇਹ ਹੈ ਮਨੁੱਖਤਾ ਦਾ ਅਸਲੀ ਚਿਹਰਾ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਕਿਹਾ ਕਿ ਇਨਸਾਨੀਅਤ ਸਿਰਫ ਇਨਸਾਨਾਂ ‘ਚ ਹੀ ਨਹੀਂ ਹੈ,ਕਈ ਵਾਰ ਜ਼ਖਮੀ ਜਾਨਵਰ ਵੀ ਸਾਨੂੰ ਇਹ ਸਿਖਾਉਂਦਾ ਹੈ ਕਿ ਵਿਸ਼ਵਾਸ ਅਤੇ ਪਿਆਰ ਸਭ ਤੋਂ ਵੱਡੀ ਤਾਕਤ ਹੈ।