ਇਹ ਹੈ ਦੁਨੀਆ ਦੀ ਸਭ ਤੋਂ ਖ਼ਤਰਨਾਕ ਡਿਸ, ਹਰ ਸਾਲ 20 ਹਜ਼ਾਰ ਲੋਕਾਂ ਦੀ ਲੈਂਦੀ ਹੈ ਜਾਨ

tv9-punjabi
Updated On: 

24 Jul 2024 12:10 PM

ਥਾਈਲੈਂਡ ਅਤੇ ਲਾਓਸ 'ਚ ਲੋਕ 'ਕੋਈ ਪਲਾ' ਨਾਂ ਦੀ ਡਿਸ਼ ਬੜੇ ਚਾਅ ਨਾਲ ਖਾਂਦੇ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਡਿਸ਼ ਨੂੰ ਦੁਨੀਆ ਦੀ ਸਭ ਤੋਂ ਘਾਤਕ ਡਿਸ਼ ਵੀ ਕਿਹਾ ਜਾਂਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਕੱਲੇ ਥਾਈਲੈਂਡ ਵਿੱਚ ਹੀ ਇਸ ਪਕਵਾਨ ਨੂੰ ਖਾਣ ਨਾਲ ਹਰ ਸਾਲ 20 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ।

ਇਹ ਹੈ ਦੁਨੀਆ ਦੀ ਸਭ ਤੋਂ ਖ਼ਤਰਨਾਕ ਡਿਸ, ਹਰ ਸਾਲ 20 ਹਜ਼ਾਰ ਲੋਕਾਂ ਦੀ ਲੈਂਦੀ ਹੈ ਜਾਨ

ਸਭ ਤੋਂ ਖ਼ਤਰਨਾਕ ਡਿਸ (Image Credit source: Marco Vacca/Photodisc/Getty Images)

Follow Us On

ਦੁਨੀਆ ‘ਚ ਕਈ ਅਜਿਹੇ ਪਕਵਾਨ ਹਨ, ਜਿਨ੍ਹਾਂ ਨੂੰ ਲੋਕ ਬੜੇ ਚਾਅ ਨਾਲ ਪਸੰਦ ਕਰਦੇ ਹਨ ਅਤੇ ਖਾਂਦੇ ਹਨ। ਹਾਲਾਂਕਿ ਕੁਝ ਅਜਿਹੇ ਪਕਵਾਨ ਹਨ ਜਿਨ੍ਹਾਂ ਨੂੰ ਖਤਰਨਾਕ ਮੰਨਿਆ ਜਾਂਦਾ ਹੈ ਅਤੇ ਮੌਤ ਦਾ ਖਤਰਾ ਹੁੰਦਾ ਹੈ ਪਰ ਫਿਰ ਵੀ ਲੋਕ ਇਨ੍ਹਾਂ ਚੀਜ਼ਾਂ ਨੂੰ ਖਾਣ ਤੋਂ ਪਿੱਛੇ ਨਹੀਂ ਹਟਦੇ। ਅਜਿਹਾ ਹੀ ਇੱਕ ਖ਼ਤਰਨਾਕ ਪਕਵਾਨ ਥਾਈਲੈਂਡ ਅਤੇ ਲਾਓਸ ਵਿੱਚ ਵੀ ਪਾਇਆ ਜਾਂਦਾ ਹੈ, ਜਿਸ ਨੂੰ ਉੱਥੋਂ ਦੇ ਪ੍ਰਸਿੱਧ ਰਵਾਇਤੀ ਪਕਵਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਪਕਵਾਨ ਹਰ ਸਾਲ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ।

ਇਸ ਡਿਸ਼ ਦਾ ਨਾਂ ‘ਕੋਈ ਪਲਾ’ ਹੈ। ਲਾਓਸ ਅਤੇ ਥਾਈਲੈਂਡ ਦੇ ਇਸਾਨ ਖੇਤਰ ਦੇ ਲੋਕ ਇਸਨੂੰ ਇੱਕ ਸਲਾਦ ਮੰਨਦੇ ਹਨ ਜਿਸ ਵਿੱਚ ਕੱਟੀਆਂ ਕੱਚੀਆਂ ਮੱਛੀਆਂ, ਨਿੰਬੂ ਦਾ ਰਸ, ਜੜੀ-ਬੂਟੀਆਂ ਅਤੇ ਮਸਾਲੇ ਹੁੰਦੇ ਹਨ। ਓਡੀਟੀ ਸੈਂਟਰਲ ਨਾਮ ਦੀ ਇੱਕ ਵੈਬਸਾਈਟ ਦੇ ਅਨੁਸਾਰ, ਇਸ ਡਿਸ਼ ਵਿੱਚ ਸਮੱਸਿਆ ਪੈਦਾ ਕਰਨ ਵਾਲੀ ਸਮੱਗਰੀ ਮੱਛੀ ਹੈ। ਦਰਅਸਲ, ਇਸ ਮੱਛੀ ਵਿੱਚ ਰਹਿਣ ਵਾਲੇ ਪਰਜੀਵੀ ਲੋਕਾਂ ਨੂੰ ਬੀਮਾਰ ਕਰ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।

ਇਹ ਡਿਸ਼ ਪਰਜੀਵੀ ਨਾਲ ਸੰਕਰਮਿਤ

‘ਕੋਈ ਪਲਾ’ ਡਿਸ਼ ਆਮ ਤੌਰ ‘ਤੇ ਮੇਕਾਂਗ ਬੇਸਿਨ ਵਿੱਚ ਪਾਈਆਂ ਜਾਣ ਵਾਲੀਆਂ ਤਾਜ਼ੇ ਪਾਣੀ ਦੀਆਂ ਮੱਛੀਆਂ ਨਾਲ ਬਣਾਈ ਜਾਂਦੀ ਹੈ, ਜੋ ਅਕਸਰ ਫਲੈਟਵਰਮ ਪਰਜੀਵੀਆਂ ਨਾਲ ਸੰਕਰਮਿਤ ਹੁੰਦੀਆਂ ਹਨ, ਜਿਨ੍ਹਾਂ ਨੂੰ ਲਾਈਵ ਫਲੂਕਸ ਕਿਹਾ ਜਾਂਦਾ ਹੈ। ਇਹ ਪਰਜੀਵੀ ਮਨੁੱਖਾਂ ਵਿੱਚ ਕੈਂਸਰ, ਕੋਲੈਂਜੀਓਕਾਰਸੀਨੋਮਾ ਜਾਂ ਬਾਇਲ ਡੈਕਟ ਕੈਂਸਰ ਪੈਦਾ ਕਰਨ ਲਈ ਜਾਣੇ ਜਾਂਦੇ ਹਨ, ਜੋ ਇਕੱਲੇ ਥਾਈਲੈਂਡ ਵਿੱਚ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਦਾ ਕਾਰਨ ਬਣਦੇ ਹਨ।

ਲੋਕ ਕੈਂਸਰ ਦੇ ਸ਼ਿਕਾਰ ਹੋ ਜਾਂਦੇ ਹਨ

ਥਾਈਲੈਂਡ ਦੀ ਖੋਨ ਕੇਨ ਯੂਨੀਵਰਸਿਟੀ ਦੇ ਲਿਵਰ ਸਰਜਨ ਨਾਰੋਂਗ ਖੁੰਟਿਕਿਓ ਨੇ 2017 ਵਿੱਚ ਇੱਕ ਇੰਟਰਵਿਊ ਵਿੱਚ ਕਿਹਾ ਸੀ, ‘ਇਹ ਇੱਥੇ ਇੱਕ ਵੱਡੀ ਸਿਹਤ ਸਮੱਸਿਆ ਹੈ, ਪਰ ਇਸ ਬਾਰੇ ਕੋਈ ਨਹੀਂ ਜਾਣਦਾ, ਕਿਉਂਕਿ ਉਹ ਰੁੱਖ ਦੇ ਪੱਤਿਆਂ ਦੀ ਤਰ੍ਹਾਂ ਡਿੱਗਦੇ ਹਨ’। ਡਾਕਟਰ ਨਾਰੋਂਗ ਨੇ ਦੱਸਿਆ ਸੀ ਕਿ ਇਸ ਡਿਸ਼ ਨੂੰ ਖਾਣ ਨਾਲ ਉਸ ਦੇ ਮਾਤਾ-ਪਿਤਾ ਦੋਵਾਂ ਦੀ ਮੌਤ ਡੈਕਟ ਕੈਂਸਰ ਨਾਲ ਹੋ ਗਈ ਸੀ। ਇਸ ਲਈ ਡਾ: ਨਾਰੋਂਗ ਨੇ ਆਪਣੀ ਪੂਰੀ ਜ਼ਿੰਦਗੀ ਥਾਈਲੈਂਡ ਦੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਸ ਖ਼ਤਰਨਾਕ ਪਕਵਾਨ ਬਾਰੇ ਚੇਤਾਵਨੀ ਦਿੰਦੇ ਹੋਏ ਬਿਤਾਈ ਕਿ ਇਹ ਖ਼ਤਰਨਾਕ ਹੈ ਅਤੇ ਇਸਨੂੰ ਨਹੀਂ ਖਾਣਾ ਚਾਹੀਦਾ।

ਇਹ ਕਿਹਾ ਜਾਂਦਾ ਹੈ ਕਿ ਕੋਈ ਪਲਾ ਦਾ ਸਿਰਫ ਥੋੜੀ ਮਾਤਰਾ ਹੀ ਤਕਨੀਕੀ ਤੌਰ ‘ਤੇ ਬਾਇਲ ਡੈਕਟ ਕੈਂਸਰ ਪੈਦਾ ਕਰਨ ਲਈ ਕਾਫੀ ਹੈ। ਇਸ ਨੂੰ ‘ਸਾਈਲੈਂਟ ਕਿਲਰ’ ਵਜੋਂ ਜਾਣਿਆ ਜਾਂਦਾ ਹੈ। ਇਸ ਬਿਮਾਰੀ ਵਿੱਚ, ਸਰਜਰੀ ਤੋਂ ਬਿਨਾਂ ਬਚਣ ਦੀ ਸੰਭਾਵਨਾ ਹੋਰ ਬਿਮਾਰੀਆਂ ਦੇ ਮੁਕਾਬਲੇ ਘੱਟ ਹੁੰਦੀ ਹੈ।