Viral Video: ਮੈਡਮ ਦਾ ਟੀਚਿੰਗ ਸਟਾਈਲ ਹੈ ਕਮਾਲ, ਖੇਡ-ਖੇਡ ਵਿੱਚ ਬੱਚਿਆਂ ਨੂੰ ਪੜ੍ਹਾਇਆ ਗੁੱਡ ਤੇ ਬੈੱਡ ਟੱਚ ਦਾ ਪਾਠ | Teacher opted different style for teaching bad and good touch video viral read full news details in Punjabi Punjabi news - TV9 Punjabi

Viral Video: ਮੈਡਮ ਦਾ ਟੀਚਿੰਗ ਸਟਾਈਲ ਹੈ ਕਮਾਲ, ਖੇਡ-ਖੇਡ ਵਿੱਚ ਬੱਚਿਆਂ ਨੂੰ ਪੜ੍ਹਾਇਆ ਗੁੱਡ ਤੇ ਬੈੱਡ ਟੱਚ ਦਾ ਪਾਠ

Published: 

05 Oct 2024 12:07 PM

Viral Video: ਇਨ੍ਹੀਂ ਦਿਨੀਂ ਛੋਟੇ ਬੱਚਿਆਂ ਨਾਲ ਭਰੇ ਇੱਕ ਕਲਾਸ ਰੂਮ ਵਿੱਚ ਗੁੱਡ ਟੱਚ-ਬੈਡ ਟੱਚ ਦਾ ਪਾਠ ਪੜ੍ਹਾ ਰਹੇ ਅਧਿਆਪਕ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਮੈਡਮ ਦੇ ਪੜ੍ਹਾਉਣ ਦੇ ਸਟਾਈਲ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Viral Video: ਮੈਡਮ ਦਾ ਟੀਚਿੰਗ ਸਟਾਈਲ ਹੈ ਕਮਾਲ, ਖੇਡ-ਖੇਡ ਵਿੱਚ ਬੱਚਿਆਂ ਨੂੰ ਪੜ੍ਹਾਇਆ ਗੁੱਡ ਤੇ ਬੈੱਡ ਟੱਚ ਦਾ ਪਾਠ

ਮੈਡਮ ਨੇ ਬੱਚਿਆਂ ਨੂੰ ਖੇਡ-ਖੇਡ 'ਚ ਪੜ੍ਹਾਇਆ ਗੁੱਡ ਤੇ ਬੈੱਡ ਟੱਚ ਦਾ ਪਾਠ

Follow Us On

ਜਿਨਸੀ ਹਿੰਸਾ ਦੀਆਂ ਘਟਨਾਵਾਂ ਬੱਚਿਆਂ ਦੇ ਮਨਾਂ ‘ਤੇ ਡੂੰਘਾ ਪ੍ਰਭਾਵ ਛੱਡਦੀਆਂ ਹਨ। ਅਜਿਹੀ ਘਟਨਾ ਬੱਚੇ ਦੇ ਮਨ ‘ਤੇ ਜ਼ਿੰਦਗੀ ਭਰ ਦਾਗ਼ ਛੱਡ ਜਾਂਦੇ ਹਨ। ਇਸ ਨਾਲ ਉਨ੍ਹਾਂ ਦੇ ਭਾਵਨਾਤਮਕ, ਸਰੀਰਕ ਅਤੇ ਮਾਨਸਿਕ ਵਿਕਾਸ ‘ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਸਭ ਤੋਂ ਬਚਾਉਣ ਲਈ ਉਨ੍ਹਾਂ ਨੂੰ ਬੈਡ ਟੱਚ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੂੰ ਗੁੱਡ ਟੱਚ ਅਤੇ ਬੈਡ ਟਚ ਸਿਖਾ ਕੇ, ਉਹ ਆਪਣੀ ਰੱਖਿਆ ਕਰਨ ਦੇ ਯੋਗ ਹੋਣਗੇ ਅਤੇ ਪ੍ਰਤੀਕੂਲ ਸਥਿਤੀਆਂ ਵਿੱਚ ਆਪਣੇ ਮਾਪਿਆਂ ਤੋਂ ਮਦਦ ਲੈਣ ਦੀ ਹਿੰਮਤ ਵੀ ਜੁਟਾ ਸਕਣਗੇ। ਛੋਟੀ ਉਮਰ ਵਿੱਚ ਹੀ ਗੁੱਡ ਟੱਚ-ਬੈੱਡ ਟੱਚ ਸਿਖਾਉਣਾ ਜ਼ਰੂਰੀ ਹੈ ਅਤੇ ਅਜਿਹਾ ਹੀ ਕੁਝ ਨੇਪਾਲ ਦੇ ਇੱਕ ਸਕੂਲ ਵਿੱਚ ਕੀਤਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਛੋਟੇ ਬੱਚਿਆਂ ਨਾਲ ਭਰੇ ਇੱਕ ਕਲਾਸ ਰੂਮ ਵਿੱਚ ਗੁੱਡ ਟੱਚ-ਬੈਡ ਟੱਚ ਦਾ ਪਾਠ ਪੜ੍ਹਾ ਰਹੇ ਅਧਿਆਪਕ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਆਰਟਿਸਟਿਕ ਨੇਪਾਲ ਨਾਮ ਦੇ ਇੱਕ ਇੰਸਟਾਗ੍ਰਾਮ ਚੈਨਲ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਬੱਚਿਆਂ ਨਾਲ ਭਰਿਆ ਇੱਕ ਕਲਾਸਰੂਮ ਦਿਖਾਈ ਦੇ ਰਿਹਾ ਹੈ। ਸਾਰੇ ਬੱਚੇ ਆਪੋ-ਆਪਣੇ ਸਥਾਨਾਂ ‘ਤੇ ਖੜ੍ਹੇ ਹੋ ਕੇ ਅਧਿਆਪਕ ਦੀ ਕਹੀ ਗੱਲ ਨੂੰ ਦੁਹਰਾਉਂਦੇ ਨਜ਼ਰ ਆਉਂਦੇ ਹਨ। ਕਲਾਸ ਵਿੱਚ ਮੌਜੂਦ ਅਧਿਆਪਕ ਸੰਗੀਤਕ ਅੰਦਾਜ਼ ਵਿੱਚ ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਹਨ। ਪ੍ਰਾਈਵੇਟ ਪਾਰਟਸ ਤੇ ਉਨ੍ਹਾਂ ਨੂੰ ਅਣਉਚਿਤ ਤਰੀਕੇ ਨਾਲ ਛੂਨ ਤੋਂ ਲੈ ਕੇ ਮਾਪਿਆਂ ਅਤੇ ਅਧਿਆਪਕਾਂ ਨੂੰ ਸੂਚਿਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਅਧਿਆਪਕ ਨੇਪਾਲੀ ਭਾਸ਼ਾ ਵਿੱਚ ਵੀ ਬੱਚਿਆਂ ਨੂੰ ਕੁਝ ਸਮਝਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ ਅਤੇ ਹਰ ਬੱਚੇ ਨੂੰ ਇਸ ਸਿੱਖਿਆ ਦਿੱਤੀ ਜਾਣ ਦੀ ਜ਼ਰੂਰਤ ਨੂੰ ਪੁਆਈਂਟ ਆਊਟ ਕਰ ਰਹੇ ਹਨ।

ਇਹ ਵੀ ਪੜ੍ਹੋ- ਮੈਟਰੋ ਚ ਬਿਪਾਸ਼ਾ ਬਾਸੂ ਦੇ ਸੁਪਰਹਿੱਟ ਗੀਤ ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ

ਨੇਪਾਲ ਦੇ ਸਕੂਲ ਦਾ ਇਹ ਵੀਡੀਓ ਜਿਸ ਵਿੱਚ ਬੱਚਿਆਂ ਨੂੰ ਗੁੱਡ ਟੱਚ-ਬੈਡ ਟੱਚ ਦਾ ਪਾਠ ਪੜ੍ਹਾਏ ਜਾਣ ਦਾ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜੋਕੇ ਸਮੇਂ ਵਿੱਚ ਹਰ ਬੱਚੇ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇਣ ਦੀ ਲੋੜ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਹੁਣ ਤੱਕ 1.5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਨੂੰ 8.4 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ। ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, “ਬਹੁਤ ਵਧੀਆ! ਸਾਨੂੰ ਇਹ ਗੱਲ ਆਪਣੇ ਛੋਟੇ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਹੈ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਇਹ ਹਰ ਬੱਚੇ ਲਈ ਜ਼ਰੂਰੀ ਹੈ।”

Related Stories
Viral Video: ਹੋਣ ਵਾਲੀ ਪਤਨੀ ਦਾ ਡਾਂਸ ਦੇਖ ਕੇ ਲਾੜੇ ਨੂੰ ਆਈ ਸ਼ਰਮ, ਨਹੀਂ ਸਹਿ ਪਾਇਆ ਕੂਲ ਅੰਦਾਜ਼, ਲੋਕਾਂ ਨੇ ਕਿਹਾ- 7 ਜਨਮਾਂ ਤੱਕ ਨਹੀਂ ਭੁੱਲ ਪਾਵੇਗਾ ਵਿਆਹ
Viral Video: ਟੁੱਟੀ ਹੋਈ ਸਾਈਕਲ ‘ਤੇ ਸ਼ਖਸ ਨੇ ਬੈਲੇਂਸ ਦਾ ਖੇਡ ਦਿਖਾ ਕੇ ਲੋਕਾਂ ਨੂੰ ਕੀਤਾ ਹੈਰਾਨ, ਯੂਜ਼ਰਸ ਟੈਲੇਂਟ ਦੀ ਕਰ ਰਹੇ ਤਾਰੀਫ
Viral Video: ਇਨਸਾਨ ਦੀ ਇਸ ਹਰਕਤ ਤੋਂ ਪਰੇਸ਼ਾਨ ਹੋ ਗਿਆ ਉੱਲੂ, ਕਰਨ ਲੱਗਾ ਕੁਝ ਅਜਿਹਾ, 1 ਕਰੋੜ ਤੋਂ ਵੱਧ ਲੋਕਾਂ ਨੇ ਦੇਖਿਆ ਵੀਡੀਓ
Viral Metro Dance: ਮੈਟਰੋ ‘ਚ ਬਿਪਾਸ਼ਾ ਬਾਸੂ ਦੇ ਸੁਪਰਹਿੱਟ ਗੀਤ ‘ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, ਲੋਕ ਬੋਲੇ- ਸ਼ਰਮ ਸਾਨੂੰ ਆ ਗਈ
Viral Video: ਮਾਂ ਨੇ ਲਾਇਆ ਕਮਾਲ ਦਾ ਦਿਮਾਗ, ਘਰੋਂ ਧੀ ਨੂੰ ਡਿਲੀਵਰ ਕੀਤੇ ਏਅਰਪੌਡ, ਤਰੀਕਾ ਜਾਣ ਕੇ ਯੂਜ਼ਰਸ ਹੋਏ Impress
Viral Video: ਸਕਰਟ ਨੂੰ ਅੱਗ ਲਗਾ ਕੇ ਕੁੜੀ ਨੇ ਕੀਤਾ ਕਮਾਲ ਦਾ ਡਾਂਸ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼
Exit mobile version