Viral Video: ਹੋਣ ਵਾਲੀ ਪਤਨੀ ਦਾ ਡਾਂਸ ਦੇਖ ਕੇ ਲਾੜੇ ਨੂੰ ਆਈ ਸ਼ਰਮ, ਨਹੀਂ ਸਹਿ ਪਾਇਆ ਕੂਲ ਅੰਦਾਜ਼, ਲੋਕਾਂ ਨੇ ਕਿਹਾ- 7 ਜਨਮਾਂ ਤੱਕ ਨਹੀਂ ਭੁੱਲ ਪਾਵੇਗਾ ਵਿਆਹ | Bride weird dance for groom expressions video viral read full news details in Punjabi Punjabi news - TV9 Punjabi

Viral Video: ਹੋਣ ਵਾਲੀ ਪਤਨੀ ਦਾ ਡਾਂਸ ਦੇਖ ਕੇ ਲਾੜੇ ਨੂੰ ਆਈ ਸ਼ਰਮ, ਨਹੀਂ ਸਹਿ ਪਾਇਆ ਕੂਲ ਅੰਦਾਜ਼, ਲੋਕਾਂ ਨੇ ਕਿਹਾ- 7 ਜਨਮਾਂ ਤੱਕ ਨਹੀਂ ਭੁੱਲ ਪਾਵੇਗਾ ਵਿਆਹ

Published: 

05 Oct 2024 14:50 PM

Viral Video: ਵਿਆਹ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਲਾੜੀ ਦਾ ਡਾਂਸ ਦੇਖ ਕੇ ਲਾੜਾ ਹੈਰਾਨ ਰਹਿ ਗਿਆ। ਉਹ ਵਿਸ਼ਵਾਸ ਨਹੀਂ ਕਰ ਪਾ ਰਿਹਾ ਹੈ ਕਿ ਉਸ ਨਾਲ ਕੀ ਹੋ ਰਿਹਾ ਹੈ। ਵੀਡੀਓ ਦੇਖ ਲੋਕ ਲਾੜੇ ਦੇ ਬਹੁਤ ਮਜ਼ੇ ਲੈ ਰਹੇ ਹਨ।

Viral Video: ਹੋਣ ਵਾਲੀ ਪਤਨੀ ਦਾ ਡਾਂਸ ਦੇਖ ਕੇ ਲਾੜੇ ਨੂੰ ਆਈ ਸ਼ਰਮ, ਨਹੀਂ ਸਹਿ ਪਾਇਆ ਕੂਲ ਅੰਦਾਜ਼, ਲੋਕਾਂ ਨੇ ਕਿਹਾ- 7 ਜਨਮਾਂ ਤੱਕ ਨਹੀਂ ਭੁੱਲ ਪਾਵੇਗਾ ਵਿਆਹ

ਹੋਣ ਵਾਲੀ ਪਤਨੀ ਦਾ ਡਾਂਸ ਦੇਖ ਕੇ ਲਾੜੇ ਨੂੰ ਆਈ ਸ਼ਰਮ, ਨਹੀਂ ਸਹਿ ਪਾਇਆ ਕੂਲ ਅੰਦਾਜ਼

Follow Us On

ਸੋਸ਼ਲ ਮੀਡੀਆ ਇੱਕ ਅਜਿਹੀ ਕੁੰਜੀ ਹੈ, ਜਦੋਂ ਤੁਸੀਂ ਇਸ ਦਾ ਤਾਲਾ ਖੋਲ੍ਹਦੇ ਹੋ ਤਾਂ ਖੁਸ਼ੀਆਂ ਦਾ ਖਜ਼ਾਨਾ ਵਰ੍ਹਦਾ ਹੈ। ਅੱਜਕਲ, ਲਾੜੇ ਦੇ ਰੋਮਾਂਟਿਕ ਅੰਦਾਜ਼ ਤੋਂ ਲੈ ਕੇ ਦੁਲਹਨਾਂ ਦੇ ਆਪਣੇ ਹੀ ਵਿਆਹ ਵਿੱਚ ਡਾਂਸ ਕਰਦੇ ਹੋਏ ਕਈ ਤਰ੍ਹਾਂ ਦੀਆਂ ਵੀਡੀਓਜ਼ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ। ਵਿਆਹਾਂ ਵਿਚ ਬ੍ਰਾਈਡਲ ਡਾਂਸ ਇਕ ਰੁਝਾਨ ਬਣ ਰਿਹਾ ਹੈ। ਪਰ ਅੱਜ ਅਸੀਂ ਤੁਹਾਡੇ ਨਾਲ ਵਿਆਹ ਦੀ ਅਜਿਹੀ ਵੀਡੀਓ ਸ਼ੇਅਰ ਕਰਨ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਵੋਗੇ। ਵੀਡੀਓ ‘ਚ ਲਾੜੀ ਬਹੁਤ ਹੀ ਕੂਲ ਅੰਦਾਜ਼ ‘ਚ ਲਾੜੇ ਦੇ ਸਾਹਮਣੇ ਡਾਂਸ ਕਰ ਰਹੀ ਹੈ ਪਰ ਉਸ ਨੂੰ ਦੇਖ ਕੇ ਲਾੜੇ ਦੀ ਇਹ ਹਾਲਤ ਦੇਖ ਤੁਹਾਡਾ ਹਾਸਾ ਨਹੀਂ ਰੁਕੇਗਾ।

ਅੱਜ ਅਸੀਂ ਤੁਹਾਨੂੰ ਜੋ ਵੀਡੀਓ ਦਿਖਾਉਣ ਜਾ ਰਹੇ ਹਾਂ, ਉਸ ਵੀਡੀਓ ‘ਚ ਲਾੜੇ ਦੀ ਹਾਲਤ ਦੇਖ ਕੇ ਤੁਹਾਨੂੰ ਜ਼ਰੂਰ ਉਸ ‘ਤੇ ਤਰਸ ਆਵੇਗਾ। ਦਰਅਸਲ, ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਘਰਾਤੀ ਅਤੇ ਬਾਰਾਤੀ ਦੇ ਵਿਚਕਾਰ ਖੜ੍ਹੇ ਲਾੜੇ ਦਾ ਸਵਾਗਤ ਕਰਨ ਲਈ ‘ਮੇਰੇ ਸਾਈਆਂ ਸੁਪਰਸਟਾਰ’ ਗੀਤ ‘ਤੇ ਲਾੜੀ ਬਹੁਤ ਹੀ ਕੂਲ ਅੰਦਾਜ਼ ‘ਚ ਡਾਂਸ ਕਰ ਰਹੀ ਹੈ। ਇਕ ਪਾਸੇ ਲਾੜੀ ਆਪਣੇ ਸਾਈਂ ਨੂੰ ਸੁਪਰਸਟਾਰ ਕਹਿ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ, ਉਥੇ ਹੀ ਦੂਜੇ ਪਾਸੇ ਇਹ ਸਭ ਦੇਖ ਕੇ ਲਾੜੇ ਦਾ ਬੁਰਾ ਹਾਲ ਹੈ। ਉਸ ਦਾ ਚਿਹਰਾ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਉਹ ਮਨ ਹੀ ਮਨ ਵਿਚ ਸੋਚ ਰਿਹਾ ਹੋਵੇ, ‘ਮੈਂ ਕਿੱਥੇ ਫਸ ਗਿਆ ਹਾਂ?’ ਲਾੜਾ ਨਾ ਤਾਂ ਮੁਸਕਰਾ ਸਕਦਾ ਹੈ ਅਤੇ ਨਾ ਹੀ ਕਿਸੇ ਨਾਲ ਅੱਖ ਮਿਲਾ ਸਕਦਾ ਹੈ। ਲਾੜੀ ਦੇ ਡਾਂਸ ਨਾਲੋਂ ਲਾੜੇ ਦੇ ਐਕਸਪ੍ਰੈਸ਼ਨ ਤੁਹਾਨੂੰ ਜ਼ਿਆਦਾ ਹੱਸਣ ਲਈ ਮਜ਼ਬੂਰ ਕਰ ਦੇਣਗੇ।

ਇਹ ਵੀ ਪੜ੍ਹੋ- ਟੁੱਟੀ ਹੋਈ ਸਾਈਕਲ ਤੇ ਸ਼ਖਸ ਨੇ ਬੈਲੇਂਸ ਦਾ ਖੇਡ ਦਿਖਾ ਕੇ ਲੋਕਾਂ ਨੂੰ ਕੀਤਾ ਹੈਰਾਨ

ਇਹ ਮਜ਼ਾਕੀਆ ਵੀਡੀਓ Idivoficial Insta ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਸਿਰਫ ਅਸੀਂ ਇੰਟਰੋਵਰਟਸ ਹੀ ਲਾੜੇ ਦੇ ਦਰਦ ਨੂੰ ਸਮਝ ਸਕਦੇ ਹਾਂ।’ ਵੀਡੀਓ ‘ਤੇ ਲੋਕਾਂ ਨੇ ਕਾਫੀ ਮਜ਼ੇਦਾਰ ਟਿੱਪਣੀਆਂ ਕੀਤੀਆਂ ਹਨ। ਇਕ ਨੇ ਲਿਖਿਆ- ਲਾੜਾ ਕਹਿ ਰਿਹਾ ਹੈ ਕਿ ਉਹ ਮੇਰੇ ਨਾਲ ਨਹੀਂ ਹੈ, ਮੈਂ ਉਸ ਨੂੰ ਨਹੀਂ ਜਾਣਦਾ। ਇਕ ਹੋਰ ਨੇ ਲਿਖਿਆ, ‘ਇਹ ਡਾਂਸ ਮੈਨੂੰ ਸ਼ਰਮਸਾਰ ਕਰ ਰਿਹਾ ਹੈ’। ਕਿਸੇ ਨੇ ਲਿਖਿਆ, ‘ਮੈਂ ਅਜੇ ਵੀ ਸੋਚ ਰਿਹਾ ਹਾਂ ਕਿ ਜੇ ਮੇਰੇ ਕੋਲ ਅਜੇ ਵੀ ਸਮਾਂ ਹੈ ਤਾਂ ਮੈਂ ਕੀ ਕਹਾਂ’। ਕੁਮੈਂਟ ਕਰਦੇ ਹੋਏ ਇਕ ਹੋਰ ਇੰਟਰਨੈੱਟ ਯੂਜ਼ਰ ਨੇ ਲਿਖਿਆ, ‘ਜੇਕਰ ਮੇਰੇ ਨਾਲ ਅਜਿਹਾ ਹੋਇਆ ਤਾਂ ਮੈਂ ਵਿਆਹ ਤੋਂ ਪਹਿਲਾਂ ਹੀ ਤਲਾਕ ਲੈ ਲਵਾਂਗਾ।’ ਇੱਕ ਹੋਰ ਵਿਅਕਤੀ ਲਿਖਦਾ ਹੈ, ‘ਭਾਬੀ ਜੀ ਦਾ ਅਜਿਹਾ ਡਾਂਸ 7 ਜਨਮਾਂ ਤੱਕ ਨਹੀਂ ਭੁੱਲਣਗੇ’।

Related Stories
Exit mobile version