ਮੈਟਰੋ 'ਚ ਬਿਪਾਸ਼ਾ ਬਾਸੂ ਦੇ ਸੁਪਰਹਿੱਟ ਗੀਤ 'ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ | Girl dance on bipasha basu song billo rani video viral in metro read full news details in Punjabi Punjabi news - TV9 Punjabi

Viral Metro Dance: ਮੈਟਰੋ ‘ਚ ਬਿਪਾਸ਼ਾ ਬਾਸੂ ਦੇ ਸੁਪਰਹਿੱਟ ਗੀਤ ‘ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, ਲੋਕ ਬੋਲੇ- ਸ਼ਰਮ ਸਾਨੂੰ ਆ ਗਈ

Updated On: 

05 Oct 2024 11:11 AM

Viral Metro Dance: ਦਿੱਲੀ ਮੈਟਰੋ ਤੋਂ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਕੋਈ ਵੀਡੀਓ ਡਾਂਸ ਦੀ ਹੁੰਦੀ ਹੈ ਤਾਂ ਕਿਸੇ ਵਿੱਚ ਲੜਾਈ ਕਰਦੇ ਲੋਕ ਨਜ਼ਰ ਆਉਂਦੇ ਹਨ। ਇਨ੍ਹੀਂ ਦਿਨੀਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਾੜ੍ਹੀ ਪਹਿਨੀ ਇੱਕ ਕੁੜੀ ਦਿੱਲੀ ਮੈਟਰੋ ਵਿੱਚ ਬਿਪਾਸ਼ਾ ਬਾਸੂ ਦੇ ਗੀਤ 'ਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ।

Viral Metro Dance: ਮੈਟਰੋ ਚ ਬਿਪਾਸ਼ਾ ਬਾਸੂ ਦੇ ਸੁਪਰਹਿੱਟ ਗੀਤ ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, ਲੋਕ ਬੋਲੇ- ਸ਼ਰਮ ਸਾਨੂੰ ਆ ਗਈ

ਮੈਟਰੋ 'ਚ ਬਿਪਾਸ਼ਾ ਬਾਸੂ ਦੇ ਸੁਪਰਹਿੱਟ ਗੀਤ 'ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ

Follow Us On

ਅੱਜ ਕੱਲ੍ਹ ਲੋਕ ਵਾਇਰਲ ਹੋਣ ਲਈ ਵੱਖ-ਵੱਖ ਤਰੀਕੇ ਲੱਭਦੇ ਹਨ। ਜਨਤਕ ਥਾਵਾਂ ‘ਤੇ ਅਜੀਬੋ-ਗਰੀਬ ਹਰਕਤਾਂ ਕਰਕੇ ਮਸ਼ਹੂਰ ਹੋਣ ਦਾ ਸਿਲਸਿਲਾ ਦਿਨ-ਬ-ਦਿਨ ਰੁਝਾਨ ਬਣਦਾ ਜਾ ਰਿਹਾ ਹੈ। ਇਸ ਰੁਝਾਨ ਨੂੰ ਅਪਣਾਉਂਦੇ ਹੋਏ, ਕੁਝ ਲੋਕ ਜਨਤਕ ਥਾਵਾਂ ‘ਤੇ ਨੱਚਣਾ ਸ਼ੁਰੂ ਕਰ ਦਿੰਦੇ ਹਨ ਜਦੋਂ ਕਿ ਕੁਝ ਗਾਉਂਦੇ ਜਾਂ ਹੋਰ ਟੈਲੇਂਟ ਸ਼ੋਅ ਕਰਦੇ ਦਿਖਾਈ ਦਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਾੜ੍ਹੀ ਪਹਿਨੀ ਇੱਕ ਕੁੜੀ ਦਿੱਲੀ ਮੈਟਰੋ ਵਿੱਚ ਬਿਪਾਸ਼ਾ ਬਾਸੂ ਦੇ ਗੀਤ ‘ਤੇ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦਿੱਲੀ ਮੈਟਰੋ ‘ਚ ਇਸ ਤਰ੍ਹਾਂ ਦੇ ਡਾਂਸ ਵੀਡੀਓ ਪਹਿਲਾਂ ਵੀ ਦੇਖੇ ਜਾ ਚੁੱਕੇ ਹਨ ਅਤੇ ਲੋਕਾਂ ਨੇ ਇਸ ਦੀ ਆਲੋਚਨਾ ਵੀ ਕੀਤੀ ਹੈ।

ਇਸ ਵੀਡੀਓ ਨੂੰ ਸਵਾਤੀ ਸ਼ਰਮਾ ਯੂਜ਼ਰ ਨੇ ਆਪਣੇ ਅਕਾਊਂਟ ਤੋਂ ਸ਼ੇਅਰ ਕੀਤੀ ਹੈ। ਵੀਡੀਓ ‘ਚ ਬ੍ਰਾਊਨ ਰੰਗ ਦੀ ਸਾੜ੍ਹੀ ਪਹਿਨੀ ਇਕ ਕੁੜੀ ਪੋਲ ਫੜ ਕੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਹ ਬਿਪਾਸ਼ਾ ਬਾਸੂ ਦੇ ਬਿਲੋ ਰਾਣੀ ਗੀਤ ‘ਤੇ ਫਿਲਮੀ ਅੰਦਾਜ਼ ‘ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਸ ਦੇ ਮੂਵਜ਼ ਕਾਫੀ ਅਜੀਬ ਹਨ। ਕੁਝ ਯੂਜ਼ਰਸ ਨੇ ਇਸ ਦੀ ਤੁਲਨਾ ਮੁਜਰੇ ਨਾਲ ਵੀ ਕੀਤੀ ਜਦਕਿ ਕੁਝ ਨੇ ਇਸ ਨੂੰ ਬਹੁਤ ਅਸ਼ਲੀਲ ਦੱਸਿਆ।

ਇਹ ਵੀ ਪੜ੍ਹੋ- ਮਾਂ ਨੇ ਲਾਇਆ ਕਮਾਲ ਦਾ ਦਿਮਾਗ, ਘਰੋਂ ਧੀ ਨੂੰ ਡਿਲੀਵਰ ਕੀਤੇ ਏਅਰਪੌਡ, ਤਰੀਕਾ ਜਾਣ ਕੇ ਯੂਜ਼ਰਸ ਹੋਏ Impress

ਵੀਡੀਓ ਨੂੰ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਇਸ ਪੋਸਟ ਨੂੰ 13 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਇਹ ਛਪਰੀ ਲੋਕ ਕਿਤੇ ਵੀ ਸ਼ੁਰੂ ਕਰਦੇ ਹਨ। ਜਦੋਂ ਕਿ ਇਕ ਹੋਰ ਨੇ ਲਿਖਿਆ, ਹਲਕਾ ਡਾਂਸ ਤਾਂ ਠੀਕ ਹੈ ਪਰ ਉਸ ਨੇ ਮੈਟਰੋ ‘ਚ ਪੂਰਾ ਮੁਜਰਾ ਕੀਤਾ, ਬੁਰਾ ਲੱਗ ਰਿਹਾ ਹੈ। ਇੱਕ ਹੋਰ ਨੇ ਲਿਖਿਆ, ਸੱਚੀ ਅਜਿਹਾ ਡਾਂਸ ਮੈਟਰੋ ਵਿੱਚ ਨਹੀਂ ਕਿਸੇ ਸ਼ੋਅ ਵਿੱਚ ਕਰਨਾ ਠੀਕ ਹੈ।

Exit mobile version