Viral Video: ਸਕਰਟ ਨੂੰ ਅੱਗ ਲਗਾ ਕੇ ਕੁੜੀ ਨੇ ਕੀਤਾ ਕਮਾਲ ਦਾ ਡਾਂਸ, ਵੀਡੀਓ ਦੇਖ ਕੇ ਹੋ ਜਾਓਗੇ ਹੋਸ਼ | Chinese girls perform folk stunt "Fire Skirt". The moment when the skirt is lifted up is so shocking Punjabi news - TV9 Punjabi

Viral Video: ਸਕਰਟ ਨੂੰ ਅੱਗ ਲਗਾ ਕੇ ਕੁੜੀ ਨੇ ਕੀਤਾ ਕਮਾਲ ਦਾ ਡਾਂਸ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼

Updated On: 

04 Oct 2024 20:19 PM

Viral Video: ਚੀਨ ਦੀ ਇੱਕ ਕੁੜੀ ਨੇ ਉੱਥੇ ਲੋਕ ਨਾਚ ਕੀਤਾ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦੇਖਿਆ ਜਾ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕੁਝ ਸਮੇਂ ਲਈ ਹੈਰਾਨ ਰਹਿ ਜਾਓਗੇ। ਇਕ ਕੋਈ ਆਮ ਡਾਂਸ ਨਹੀਂ ਸਗੋਂ ਬਹੁਤ ਖ਼ਤਰਨਾਕ ਡਾਂਸ ਹੈ।

Viral Video: ਸਕਰਟ ਨੂੰ ਅੱਗ ਲਗਾ ਕੇ ਕੁੜੀ ਨੇ ਕੀਤਾ ਕਮਾਲ ਦਾ ਡਾਂਸ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼

ਸਕਰਟ ਨੂੰ ਅੱਗ ਲਗਾ ਕੇ ਕੁੜੀ ਨੇ ਕੀਤਾ ਕਮਾਲ ਦਾ ਡਾਂਸ, ਦੇਖੋ Video

Follow Us On

ਅੱਜ ਦੇ ਸਮੇਂ ਵਿੱਚ, ਤੁਹਾਨੂੰ ਬਹੁਤ ਘੱਟ ਲੋਕ ਮਿਲ ਜਾਣਗੇ ਜਿਨ੍ਹਾਂ ਕੋਲ ਸਮਾਰਟ ਫੋਨ ਨਹੀਂ ਹੁੰਦਾ। ਅੱਜ-ਕੱਲ੍ਹ ਜ਼ਿਆਦਾਤਰ ਲੋਕ ਸਮਾਰਟ ਫ਼ੋਨ ਦੀ ਵਰਤੋਂ ਕਰਦੇ ਹਨ ਅਤੇ ਜਿਹੜੇ ਲੋਕ ਸਮਾਰਟ ਫ਼ੋਨ ਦੀ ਵਰਤੋਂ ਕਰਦੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਸੋਸ਼ਲ ਮੀਡੀਆ ‘ਤੇ ਐਕਟਿਵ ਪਾਏ ਜਾਣਗੇ। ਕੋਈ ਇੰਸਟਾਗ੍ਰਾਮ ‘ਤੇ ਐਕਟਿਵ ਹੋਵੇਗਾ, ਕੋਈ ਫੇਸਬੁੱਕ ‘ਤੇ, ਕੋਈ ਟਵਿਟਰ ‘ਤੇ ਅਤੇ ਕੁਝ ਲੋਕ ਇਨ੍ਹਾਂ ਸਾਰੇ ਪਲੇਟਫਾਰਮਾਂ ‘ਤੇ ਐਕਟਿਵ ਪਾਏ ਜਾਣਗੇ। ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਉਹੀ ਵੀਡੀਓਜ਼ ਵਾਇਰਲ ਹੁੰਦੀਆਂ ਹਨ ਜੋ ਜਾਂ ਤਾਂ ਯੂਨੀਕ ਹੁੰਦੀਆਂ ਹਨ ਜਾਂ ਅਜੀਬੋ-ਗਰੀਬ।

ਸੋਸ਼ਲ ਮੀਡੀਆ ‘ਤੇ ਇਸ ਸਮੇਂ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਕੁੜੀ ਨੇ ਲਾਲ ਰੰਗ ਦੀ ਡਰੈੱਸ ਪਾਈ ਹੋਈ ਹੈ ਅਤੇ ਉਹ ਜ਼ਮੀਨ ‘ਤੇ ਬੈਠੀ ਹੈ। ਉਸ ਦੇ ਪਹਿਰਾਵੇ ਤੋਂ ਕੁਝ ਦੂਰੀ ‘ਤੇ ਇਕ ਚੱਕਰ ਵਿਚ ਅੱਗ ਵੀ ਬਲ ਰਹੀ ਹੈ। ਪਹਿਲਾਂ ਤਾਂ ਅਜਿਹਾ ਲੱਗਦਾ ਹੈ ਕਿ ਲੜਕੀ ਅੱਗ ਦੇ ਗੋਲੇ ਦੇ ਅੰਦਰ ਬੈਠੀ ਹੈ, ਪਰ ਕੁਝ ਦੇਰ ਨੱਚਣ ਤੋਂ ਬਾਅਦ, ਜਦੋਂ ਉਹ ਉੱਠਦੀ ਹੈ, ਤਾਂ ਪਤਾ ਚਲਦਾ ਹੈ ਕਿ ਅੱਗ ਉਸ ਦੀ ਸਕਰਟ ‘ਤੇ ਹੀ ਲੱਗੀ ਹੋਈ ਸੀ। ਉਸ ਦੀ ਸਕਰਟ ਨੂੰ ਵੱਖਰੇ ਢੰਗ ਨਾਲ ਡਿਜ਼ਾਈਨ ਕੀਤਾ ਗਿਆ ਹੈ। ਆਪਣੀ ਸਕਰਟ ਨੂੰ ਅੱਗ ਲਗਾ ਕੇ ਕੁੜੀ ਦੇ ਸ਼ਾਨਦਾਰ ਡਾਂਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜੋ ਚੀਨ ਦੀ ਦੱਸੀ ਜਾ ਰਹੀ ਹੈ। ਵੀਡੀਓ ਦੇ ਅੰਤ ‘ਚ ਕੁਝ ਲੋਕ ਅੱਗ ਬੁਝਾਉਂਦੇ ਵੀ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- ਕਰਵਾ ਚੌਥ ਦਾ ਵਰਤ ਖੋਲ੍ਹਣ ਦਾ ਕਪਲ ਨੇ ਅਪਣਾਇਆ ਵੱਖਰਾ ਤਰੀਕਾ

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ amazingtaishun ਨਾਮ ਦੇ ਪੇਜ ਤੋਂ ਪੋਸਟ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਪ੍ਰਿੰਸੈਸ ਆਫ ਫਾਇਰ। ਇਕ ਹੋਰ ਯੂਜ਼ਰ ਨੇ ਲਿਖਿਆ- ਉਮੀਦ ਹੈ ਉਸ ਦੀ ਡਰੈੱਸ ਫਾਇਰਪਰੂਫ ਹੋਵੇਗੀ। ਕਈ ਯੂਜ਼ਰਸ ਨੇ ਡਾਂਸ ਦੀ ਤਾਰੀਫ ਕਰਦੇ ਹੋਏ ਫਾਇਰ ਇਮੋਜੀ ਸ਼ੇਅਰ ਕੀਤੇ ਹਨ।

Exit mobile version