Shocking Video: ਕਪਲ ਨੂੰ ਸਟੰਟ ਕਰਨਾ ਪਿਆ ਭਾਰੀ, ਸੜਕ ਦੇ ਵਿਚਕਾਰ ਇਕ ਝਟਕੇ 'ਚ ਹੀ ਦੂਰ ਹੋ ਗਿਆ ਸਾਰਾ ਹੰਕਾਰ | Couple seen doing stunt on a motor bike but it goes wrong video viral read full news details in Punjabi Punjabi news - TV9 Punjabi

Shocking Video: ਕਪਲ ਨੂੰ ਸਟੰਟ ਕਰਨਾ ਪਿਆ ਭਾਰੀ, ਸੜਕ ਦੇ ਵਿਚਕਾਰ ਇਕ ਝਟਕੇ ‘ਚ ਹੀ ਦੂਰ ਹੋ ਗਿਆ ਸਾਰਾ ਹੰਕਾਰ

Updated On: 

04 Oct 2024 12:24 PM

Shocking Video: ਇੱਕ ਜੋੜੇ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਲੋਕਾਂ ਵਿੱਚ ਚਰਚਾ ਵਿੱਚ ਹੈ। ਜਿਸ 'ਚ ਉਹ ਸੜਕ 'ਤੇ ਖੁਸ਼ੀ-ਖੁਸ਼ੀ ਸਟੰਟ ਕਰਦੇ ਨਜ਼ਰ ਆ ਰਹੇ ਹਨ। ਸ਼ਖਸ ਔਰਤ ਨੂੰ ਪਿੱਛੇ ਬਿਠਾ ਕੇ ਸਟੰਟ ਕਰ ਰਿਹਾ ਹੁੰਦਾ ਹੈ, ਪਰ ਜਿਵੇਂ ਹੀ ਉਹ ਡਿਵਾਈਡਰ 'ਤੇ ਬਾਈਕ ਚਲਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਗਲਤੀ ਕਰਦਾ ਹੈ ਅਤੇ ਆਪਣਾ ਬੈਲੇਂਸ ਗੁਆ ਲੈਂਦਾ ਹੈ ਜਿਸ ਕਾਰਨ ਕਪਲ ਬਹੁਤ ਬੁਰੀ ਤਰ੍ਹਾਂ ਡਿੱਗ ਜਾਂਦਾ ਹੈ।

Shocking Video: ਕਪਲ ਨੂੰ ਸਟੰਟ ਕਰਨਾ ਪਿਆ ਭਾਰੀ, ਸੜਕ ਦੇ ਵਿਚਕਾਰ ਇਕ ਝਟਕੇ ਚ ਹੀ ਦੂਰ ਹੋ ਗਿਆ ਸਾਰਾ ਹੰਕਾਰ

ਕਪਲ ਨੂੰ ਸਟੰਟ ਕਰਨਾ ਪਿਆ ਭਾਰੀ, ਦੇਖੋ ਖ਼ਤਰਨਾਕ Video

Follow Us On

ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਜ਼ਿਆਦਾਤਰ ਨੌਜਵਾਨ ਸਟੰਟ ਕਰਨ ਦੇ ਦੀਵਾਨੇ ਹਨ। ਇਸ ਕਾਰਨ ਸੋਸ਼ਲ ਮੀਡੀਆ ‘ਤੇ ਸਟੰਟ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਇਨ੍ਹਾਂ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਹਾਲਾਂਕਿ ਕਈ ਵਾਰ ਸਟੰਟ ਕਰਦੇ ਸਮੇਂ ਲੋਕਾਂ ਨਾਲ ਹਾਦਸੇ ਵੀ ਹੋ ਜਾਂਦੇ ਹਨ। ਅੱਜਕੱਲ੍ਹ ਲੋਕਾਂ ਵਿੱਚ ਕੁਝ ਅਜਿਹਾ ਹੀ ਚਰਚਾ ਹੈ। ਜਿੱਥੇ ਇੱਕ ਔਰਤ ਆਪਣੇ ਬੁਆਏਫ੍ਰੈਂਡ ਨਾਲ ਬਾਈਕ ‘ਤੇ ਜਾ ਰਹੀ ਹੁੰਦੀ ਹੈ। ਇਸੀ ਸਮੇਂ ਕੁਝ ਅਜਿਹਾ ਹੁੰਦਾ ਹੈ ਕਿ ਉਨ੍ਹਾਂ ਨਾਲ ਹਾਦਸਾ ਹੋ ਜਾਂਦਾ ਹੈ। ਜਿਸਦਾ ਵੀਡੀਓ ਚਰਚਾ ਵਿੱਚ ਹੈ।

ਅਸੀਂ ਸਾਰੇ ਜਾਣਦੇ ਹਾਂ ਕਿ ਬਾਈਕ ਸਟੰਟ ਕਰਨ ਲਈ ਬਹੁਤ ਜ਼ਿਆਦਾ ਪ੍ਰੈਕਟਿਸ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਬਾਅਦ ਹੀ ਅਜਿਹੇ ਸਟੰਟ ਕੀਤੇ ਜਾ ਸਕਦੇ ਹਨ। ਤਾਂ ਜੋ ਲੋਕ Impress ਹੋ ਸਕਣ। ਹਾਲਾਂਕਿ, ਬਹੁਤ ਸਾਰੇ ਲੋਕ ਅਭਿਆਸ ਕੀਤੇ ਬਿਨਾਂ ਇਸ ਗੇਮ ਨੂੰ ਸ਼ੁਰੂ ਕਰਦੇ ਹਨ। ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ। ਅਜਿਹਾ ਹੀ ਕੁਝ ਇਸ ਵੀਡੀਓ ‘ਚ ਦੇਖਣ ਨੂੰ ਮਿਲਿਆ। ਜਿੱਥੇ ਇੱਕ ਆਦਮੀ ਇੱਕ ਔਰਤ ਨਾਲ ਬੈਠ ਕੇ ਸਟੰਟ ਕਰ ਰਿਹਾ ਹੈ, ਪਰ ਜਿਵੇਂ ਹੀ ਉਹ ਡਿਵਾਈਡਰ ‘ਤੇ ਬਾਈਕ ਚਲਾਉਣ ਦੀ ਕੋਸ਼ਿਸ਼ ਕਰਦਾ ਹੈ, ਉਹ ਗਲਤੀ ਕਰਦਾ ਹੈ ਅਤੇ ਬੈਲੇਂਸ ਗੁਆ ਦਿੰਦਾ ਹੈ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਆਦਮੀ ਤੇਜ਼ ਰਫਤਾਰ ਨਾਲ ਬਾਈਕ ਚਲਾ ਰਿਹਾ ਹੈ, ਉਸ ਦੇ ਪਿੱਛੇ ਇਕ ਔਰਤ ਬੈਠੀ ਹੈ। ਜਿਸ ਤੋਂ ਬਾਅਦ ਉਹ ਅਚਾਨਕ ਬਾਈਕ ਦਾ ਅਗਲਾ ਪਹੀਆ ਚੁੱਕ ਕੇ ਉਸ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਬਾਈਕ ਨੂੰ ਡਿਵਾਈਡਰ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਇੱਥੇ ਹੀ ਗਲਤੀ ਹੋ ਜਾਂਦੀ ਹੈ ਅਤੇ ਇਸ ਕਾਰਨ ਉਹ ਦੋਵੇਂ ਹਵਾ ‘ਚ ਉੱਛਲ ਜਾਂਦੇ ਹਨ ਅਤੇ ਹੇਠਾਂ ਡਿੱਗ ਜਾਂਦੇ ਹਨ।

ਇਹ ਵੀ ਪੜ੍ਹੋ- ਕੁੱਕੜ ਨੇ ਮਗਰਮੱਛਾਂ ਦੇ ਵਿਚਕਾਰ ਦਿਖਾਇਆ ਸਵੈਗ, ਹਮਲਾ ਤਾਂ ਛੱਡੋ ਕੋਈ ਖੰਭ ਵੀ ਨਹੀਂ ਛੂਹ ਸਕਿਆ

ਇਸ ਵੀਡੀਓ ਨੂੰ X ‘ਤੇ @nikkym143 ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ 2500 ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਪ੍ਰੈਕਟਿਸ ਤੋਂ ਬਿਨਾਂ ਹੋਰ ਸਟੰਟ ਕਰੋ।’ ਦੂਜੇ ਨੇ ਲਿਖਿਆ, ‘ਇਸ ਤਰ੍ਹਾਂ ਦਾ ਸਟੰਟ ਬਿਨ੍ਹਾਂ ਪ੍ਰੈਕਟਿਸ ਦੇ ਕੌਣ ਕਰਦਾ ਹੈ।’ਤੀਜ਼ੇ ਨੇ ਲਿਖਿਆ- ਹਵਾ ਨਿਕਲ ਗਈ ਹੁਣ।

Exit mobile version