Viral Dance: ‘ਮੌਜਾਂ ਹੀ ਮੌਜਾਂ’ ਗੀਤ ‘ਤੇ ਬੱਚੀ ਨੇ ਕੀਤਾ ਜਬਰਦਸਤ ਡਾਂਸ , ਲੋਕਾਂ ਨੇ ਲੁਟਾਇਆ ਰੱਜ ਕੇ ਪਿਆਰ

tv9-punjabi
Updated On: 

19 May 2025 19:17 PM

Dance Video Viral: ਇਨ੍ਹੀਂ ਦਿਨੀਂ ਛੋਟੀ ਬੱਚੀ ਦਾ ਇੱਕ ਮਜ਼ੇਦਾਰ ਡਾਂਸ ਵੀਡੀਓ ਲੋਕਾਂ ਵਿੱਚ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਕਈ ਫੇਮਸ ਡਾਂਸ ਸਟੈਪਸ Copy ਕਰਦੀ ਨਜ਼ਰ ਆ ਰਹੀ ਹੈ। ਉਸਦੀ Energy ਅਤੇ ਸ਼ਾਨਦਾਰ Expressions ਦੇ ਕਾਰਨ, ਇਹ Performance ਬਹੁਤ ਖਾਸ ਬਣ ਗਈ ਹੈ ਅਤੇ ਲੋਕ ਇਸਨੂੰ ਤੇਜ਼ੀ ਨਾਲ ਸ਼ੇਅਰ ਕਰ ਰਹੇ ਹਨ।

Viral Dance: ਮੌਜਾਂ ਹੀ ਮੌਜਾਂ ਗੀਤ ਤੇ ਬੱਚੀ ਨੇ ਕੀਤਾ ਜਬਰਦਸਤ ਡਾਂਸ , ਲੋਕਾਂ ਨੇ ਲੁਟਾਇਆ ਰੱਜ ਕੇ ਪਿਆਰ
Follow Us On

ਬੱਚਿਆਂ ਨਾਲ ਜੁੜੀਆਂ ਵੀਡੀਓ ਅਜਿਹੇ ਹੁੰਦੇ ਹਨ ਜੋ ਲੋਕਾਂ ਤੱਕ ਪਹੁੰਚਦੇ ਹੀ ਵਾਇਰਲ ਹੋ ਜਾਂਦੇ ਹਨ ਕਿਉਂਕਿ ਯੂਜ਼ਰਸ ਉਨ੍ਹਾਂ ਦੀਆਂ ਵੀਡੀਓਜ਼ ‘ਤੇ ਬਹੁਤ ਪਿਆਰ ਬਰਸਾਉਂਦੇ ਹਨ। ਛੋਟੇ ਬੱਚੇ ਆਪਣੇ ਕਿਊਟ Expressions ਅਤੇ ਸ਼ਾਨਦਾਰ ਸਟੈਪਸ ਕਾਰਨ ਕਾਫੀ ਵਾਇਰਲ ਹੋ ਜਾਂਦੇ ਹਨ। ਹਾਲ ਹੀ ਵਿੱਚ ਇੱਕ ਛੋਟੀ ਬੱਚੀ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਮੌਜਾਂ ਹੀ ਮੌਜਾਂ ਗਾਣੇ… ‘ਤੇ ਖੁਸ਼ੀ ਨਾਲ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਉਸਦੀ ਪ੍ਰਫਾਰਮੈਂਸ ਇੰਨੀ ਸ਼ਾਨਦਾਰ ਹੈ ਕਿ ਲੋਕ ਉਸ ਉੱਤੇ ਰੱਜ ਕੇ ਪਿਆਰ ਲੁਟਾ ਰਹੇ ਹਨ।

ਬੱਚਿਆਂ ਬਾਰੇ ਇੱਕ ਗੱਲ ਹਮੇਸ਼ਾ ਕਹੀ ਜਾਂਦੀ ਹੈ ਕਿ ਉਹ ਆਪਣੇ ਮਨ ਦੇ ਮਾਲਕ ਹੁੰਦੇ ਹਨ। ਉਹ ਕਦੋਂ ਕੀ ਕਰ ਜਾਣ ਇਸ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ। ਅਕਸਰ ਉਨ੍ਹਾਂ ਦੀਆਂ ਹਰਕਤਾਂ ਲੋਕਾਂ ਦੇ ਦਿਲ ਜਿੱਤ ਲੈਂਦੇ ਹਨ। ਹੁਣ ਉਸ ਬੱਚੀ ਦੀ ਵੀਡੀਓ ਹੀ ਦੇਖ ਲਓ ਜੋ ਸਾਹਮਣੇ ਆਈ ਹੈ ਜਿਸ ਵਿੱਚ ਬੱਚੀ ਦਾ ਪਿਆਰਾ ਡਾਂਸ ਵਾਇਰਲ ਹੋ ਰਿਹਾ ਹੈ। ਇਸਨੂੰ ਦੇਖਣ ਤੋਂ ਬਾਅਦ, ਤੁਹਾਡਾ ਦਿਨ ਜ਼ਰੂਰ ਬਣ ਜਾਵੇਗਾ ਅਤੇ ਸਾਡਾ ਦਾਅਵਾ ਹੈ ਕਿ ਤੁਸੀਂ ਇਸ ਵੀਡੀਓ ਨੂੰ ਨਾ ਸਿਰਫ਼ ਦੇਖੋਗੇ ਬਲਕਿ ਇਸਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਸ਼ੇਅਰ ਕਰੋਗੇ।

ਵੀਡੀਓ ਵਿੱਚ ਬੱਚੀ ਨੂੰ ਘਰ ਦੇ ਹਾਲ ਵਿੱਚ ਖੁਸ਼ੀ ਨਾਲ ਨੱਚਦੇ ਦੇਖਿਆ ਜਾ ਸਕਦਾ ਹੈ। ਉਸਦੇ Energetic Expressions ਅਤੇ ਕੂਲ ਸਟੈਪਸ ਇੱਕ ਪੇਸ਼ੇਵਰ ਡਾਂਸਰ ਵਾਂਗ ਲੱਗ ਰਹੇ ਹਨ। ਕੁੜੀ ਨੇ ਗਾਣੇ ਦੀਆਂ ਛੋਟੀ-ਛੋਟੀ ਬੀਟਸ ਨੂੰ ਵੀ ਫੜ ਲਿਆ ਹੈ ਅਤੇ ਖੁਸ਼ੀ ਨਾਲ ਇਸ ‘ਤੇ ਨੱਚਦੀ ਦਿਖਾਈ ਦੇ ਰਹੀ ਹੈ। ਇਸ ਪ੍ਰਰਫਾਰਮੈਂਸ ਦੌਰਾਨ ਬੱਚੀ ਕਈ ਮੁਸ਼ਕਲ ਸਟੈਪਸ ਵੀ ਕਰਦੀ ਹੈ। ਇਹ ਦੇਖਣ ਤੋਂ ਬਾਅਦ, ਲੋਕ ਕਾਫ਼ੀ ਹੈਰਾਨ ਹੋ ਰਹੇ ਹਨ। ਉਸਦੇ ਚਿਹਰੇ ਦੇ Expressions ਇੰਨੇ ਪਿਆਰੇ ਅਤੇ ਆਤਮਵਿਸ਼ਵਾਸ ਨਾਲ ਭਰੇ ਹੋਏ ਹਨ ਕਿ ਦਰਸ਼ਕ ਵੀਡੀਓ ਨੂੰ ਵਾਰ-ਵਾਰ ਦੇਖਣ ਲਈ ਮਜ਼ਬੂਰ ਹੋ ਰਹੇ ਹਨ।

ਇਹ ਵੀ ਪੜ੍ਹੋ- ਜੰਗਲ ਦੇ ਬੇਰਹਿਮ ਸ਼ਿਕਾਰੀ ਨੇ ਮੱਝ ਦੇ ਵੱਛੇ ਨੂੰ ਬਣਾਇਆ ਸ਼ਿਕਾਰ, ਮਾਂ ਸਾਹਮਣੇ ਤੜਫਦਾ ਰਿਹਾ ਮਾਸੂਮ

ਇਸ ਵੀਡੀਓ ਨੂੰ ਇੰਸਟਾ ‘ਤੇ tomader.mehu ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ, ਹਜ਼ਾਰਾਂ ਲੋਕ ਇਸਨੂੰ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੇ Reactions ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ‘ਇਸ ਕੁੜੀ ਦੇ ਡਾਂਸ ਨੇ ਸੱਚਮੁੱਚ ਮੇਰਾ ਦਿਨ ਬਣਾ ਦਿੱਤਾ।’ ਜਦੋਂ ਕਿ ਇੱਕ ਹੋਰ ਯੂਜ਼ਰ ਨੇ ਕਿਹਾ, ‘ਇਹ ਕੁੜੀ ਕਿੰਨੀ ਪਿਆਰੀ ਹੈ।’ ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ ਛੋਟਾ ਪੈਕੇਟ,ਵੱਡਾ ਧਮਾਕਾ। ਇਸ ਤਰ੍ਹਾਂ, ਲੋਕ ਕੁੜੀ ‘ਤੇ ਲਗਾਤਾਰ ਆਪਣਾ ਪਿਆਰ ਵਰ੍ਹਾ ਰਹੇ ਹਨ।