ਪਿਟਬੁੱਲ ਨੇ ਸਟ੍ਰੀਟ ਡੌਗ ‘ਤੇ ਕੀਤਾ ਹਮਲਾ, ਤੜਫਦਾ ਰਿਹਾ ਕੁੱਤਾ, ਨਹੀਂ ਛੱਡੀ ਗਰਦਨ, ਦੇਖੋ ਖੌਫ਼ਨਾਕ ਵੀਡੀਓ

Updated On: 

09 Oct 2023 15:04 PM

Pitbull Attack on Street Dog: ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਨੋਇਡਾ ਦੇ ਸੈਕਟਰ-53 ਦਾ ਹੈ। ਇੰਟਰਨੈੱਟ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਸੂਚਨਾ ਮਿਲਣ 'ਤੇ ਥਾਣਾ ਇੰਚਾਰਜ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ |

ਪਿਟਬੁੱਲ ਨੇ ਸਟ੍ਰੀਟ ਡੌਗ ਤੇ ਕੀਤਾ ਹਮਲਾ, ਤੜਫਦਾ ਰਿਹਾ ਕੁੱਤਾ, ਨਹੀਂ ਛੱਡੀ ਗਰਦਨ, ਦੇਖੋ ਖੌਫ਼ਨਾਕ ਵੀਡੀਓ
Follow Us On

Pit Bull Attack On Stray Dog: ਪਿਛਲੇ ਕੁਝ ਮਹੀਨਿਆਂ ਵਿੱਚ ਦੇਸ਼ ਭਰ ਵਿੱਚ ਪਿਟਬੁੱਲ ਦੇ ਹਮਲੇ ਦੇ ਕਈ ਮਾਮਲੇ ਵੇਖਣ ਅਤੇ ਸੁਣਨ ਵਿੱਤ ਆਏ ਹਨ। ਇਨ੍ਹਾਂ ਮਾਮਲਿਆਂ ਚ ਕੁਝ ਲੋਕਾਂ ਦੀ ਤਾਂ ਜਾਨ ਵੀ ਚਲੀ ਗਈ ਹੈ। ਅਜਿਹੀ ਹੀ ਇੱਕ ਇਨ੍ਹੀ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਨੋਇਡਾ ਦੀ ਦੱਸੀ ਜਾ ਰਹੀ ਹੈ। ਵੀਡੀਓ ਵਿੱਚ ਇੱਕ ਪਿਟਬੁੱਲ ਇਲਾਕੇ ਵਿੱਚ ਘੁੰਮ ਰਹੇ ਇੱਕ ਆਵਾਰਾ ਕੁੱਤੇ ‘ਤੇ ਬੁਰੀ ਤਰ੍ਹਾਂ ਹਮਲਾ ਕਰ ਦਿੰਦਾ। ਹਮਲਾ ਇਨ੍ਹਾਂ ਜਬਰਦਸਤ ਹੁੰਦਾ ਹੈ ਕਿ ਕੁੱਤਾ ਉਸਦੀ ਪਕੜ ਚੋਂ ਖੁਦ ਨੂੰ ਛੁਡਾ ਹੀ ਨਹੀਂ ਸਕਦਾ। ਪਿਟਬੁੱਲ ਨੇ ਕੁੱਤੇ ਦੀ ਗਰਦਨ ਨੂੰ ਆਪਣੇ ਜਬਾੜੇ ਨੂੰ ਇੰਨੀ ਬੁਰੀ ਤਰ੍ਹਾਂ ਜਕੜ ਲਿਆ ਕਿ ਕੁੱਤਾ ਚਾਹੇ ਵੀ ਆਪਣੇ ਆਪ ਨੂੰ ਆਜ਼ਾਦ ਨਹੀਂ ਕਰ ਸਕਿਆ। ਉਹ ਬਸ ਦਰਦ ਨਾਲ ਚੀਕਦਾ ਰਿਹਾ।

ਇਸ ਘਟਨਾ ਦੀ ਇਕ ਵੀਡੀਓ ਵੀ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਕਈ ਡੌਗ ਪ੍ਰੇਮੀ ਪਿੱਟਬੁਲ ਦੇ ਮਾਲਿਕ ‘ਤੇ ਭੜਕ ਰਹੇ ਹਨ। ਕਈ ਲੋਕਾਂ ਨੇ ਸਵਾਲ ਉਠਾਇਆ ਹੈ ਕਿ ਲੋਕ ਅਜਿਹੇ ਖਤਰਨਾਕ ਕੁੱਤਿਆਂ ਨੂੰ ਕਿਉਂ ਪਾਲਦੇ ਹਨ ਅਤੇ ਉਨ੍ਹਾਂ ਨੂੰ ਖੁੱਲ੍ਹੇ ‘ਚ ਛੱਡ ਕੇ ਦੂਜਿਆਂ ਦੀ ਜਾਨ ਨੂੰ ਖਤਰੇ ‘ਚ ਕਿਉਂ ਪਾਉਂਦੇ ਹਨ। ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

ਪਿਟਬੁੱਲ ਦੇ ਮਾਲਕ ਨੇ ਕੁੱਤੇ ਨੂੰ ਬਚਾਉਣ ਦੀ ਕੀਤੀ ਕੋਸ਼ਿਸ਼

ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਿਟਬੁਲ ਨੇ ਆਪਣੇ ਦੰਦਾਂ ਨਾਲ ਕੁੱਤੇ ਦੀ ਗਰਦਨ ਦਬਾਈ ਹੋਈ ਹੈ। ਕੁੱਤਾ ਸੰਘਰਸ਼ ਕਰਦਾ ਹੈ ਅਤੇ ਮਦਦ ਲਈ ਆਲੇ-ਦੁਆਲੇ ਦੇਖਦਾ ਹੈ। ਪਿਟਬੁੱਲ ਦਾ ਮਾਲਕ ਉਸਦੀ ਮਦਦ ਲਈ ਆਉਂਦਾ ਹੈ। ਮਾਲਕ ਪਿਟਬੁੱਲ ਨੂੰ ਚੇਨ ਨਾਲ ਮਾਰਦਾ ਹੈ, ਤਾਂ ਜੋ ਇਹ ਕੁੱਤੇ ਨੂੰ ਛੱਡ ਦੇਵੇ,ਪਰ ਪਿਟਬੁਲ ਕੁੱਤੇ ਨੂੰ ਇੱਕ ਵਾਰ ਵੀ ਨਹੀਂ ਛੱਡਦਾ।

ਦਰਦ ਨਾਲ ਤੜਫਦਾ ਰਿਹਾ ਕੁੱਤਾ

ਆਵਾਰਾ ਕੁੱਤੇ ‘ਤੇ ਪਿਟਬੁੱਲ ਵੱਲੋਂ ਹਮਲਾ ਦੇਖ ਕੇ ਇਲਾਕੇ ‘ਚ ਮੌਜੂਦ ਹੋਰ ਕੁੱਤੇ ਭੌਂਕਣ ਲੱਗ ਪਏ। ਬਹੁਤ ਸਾਰੇ ਲੋਕ ਵੀ ਆਲੇ-ਦੁਆਲੇ ਇਕੱਠੇ ਹੋ ਜਾਂਦੇ ਹਨ। ਪਰ ਕੋਈ ਕੁਝ ਨਹੀਂ ਕਰ ਸਕਦਾ। ਕੁੱਤੇ ਨੂੰ ਪਿਟਬੁਲ ਦੇ ਚੁੰਗਲ ਤੋਂ ਛੁਡਾ ਨਹੀਂ ਪਾਉਂਦੇ ਹਨ।