Fighting Video Viral:ਸੜਕ 'ਤੇ ਝੁੰਡਮ-ਝੁੰਡੀ ਹੁੰਦੀਆਂ ਦਿਖੀ ਸਕੂਲ ਦੀਆਂ ਕੁੜੀਆਂ, ਹਾਈ ਵੋਲਟੇਜ Drama | School girls fighting of Noida video viral read full news details in Punjabi Punjabi news - TV9 Punjabi

ਸੜਕ ‘ਤੇ ਵਿਦਿਆਰਥਣਾਂ ਦਾ ਹਾਈ ਵੋਲਟੇਜ Drama, ਹੋਈਆਂ ਜੂੰਡਮ-ਜੂੰਡੀ, ਲੋਕ ਬੋਲੇ – ਕਿਸਦੇ ਬੁਆਏਫ੍ਰੈਂਡ ਨੂੰ ਕਿਸ ਨੇ ਚੁਰਾਇਆ

Updated On: 

22 Oct 2024 12:38 PM

Girls Fighting Video Viral: : ਤੁਸੀਂ ਅਕਸਰ ਸਕੂਲ ਜਾਂ ਕਾਲਜ ਦੀ ਕੁੜੀਆਂ ਦੀ ਲੜਾਈ ਦੀਆਂ ਵੀਡੀਓਜ਼ ਜ਼ਰੂਰ ਦੇਖੀਆਂ ਹੋਣਗੀਆਂ। ਇਸ ਲੜੀ ਵਿੱਚ ਹੀ ਨੋਇਡਾ ਦੇ ਇਕ ਸਕੂਲ ਦੇ ਬਾਹਰ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਕੂਲ ਦੀਆਂ ਦੋ ਕੁੜੀਆਂ ਲੜਾਈ ਕਰਦੇ ਨਜ਼ਰ ਆ ਰਹੀਆਂ ਹਨ। ਆਲੇ-ਦੁਆਲੇ ਵਾਲੀ ਕੁੜੀਆਂ ਦੋਵਾਂ ਨੂੰ ਛੜਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਪਰ ਦੋਵੇਂ ਹੱਟਣ ਦਾ ਨਾਮ ਨਹੀਂ ਲੈ ਰਹੀਆਂ।

ਸੜਕ ਤੇ ਵਿਦਿਆਰਥਣਾਂ ਦਾ ਹਾਈ ਵੋਲਟੇਜ Drama, ਹੋਈਆਂ ਜੂੰਡਮ-ਜੂੰਡੀ, ਲੋਕ ਬੋਲੇ - ਕਿਸਦੇ ਬੁਆਏਫ੍ਰੈਂਡ ਨੂੰ ਕਿਸ ਨੇ ਚੁਰਾਇਆ
Follow Us On

Fighting Video Viral: ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕਦੋਂ ਕੀ ਵਾਇਰਲ ਹੋ ਜਾਵੇ ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਹੈ। ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋ ਤਾਂ ਫਿਰ ਤੁਹਾਨੂੰ ਇਹ ਤਾਂ ਪਤਾ ਹੀ ਹੋਵੇਗਾ ਕਿ ਹਰ ਦਿਨ ਕਿੰਨੇ ਅਤੇ ਕਿਵੇਂ ਦੇ ਵੀਡੀਓਜ਼ ਵਾਇਰਲ ਹੁੰਦੇ ਹਨ। ਕਿਸੇ ਦਿਨ ਜੁਗਾੜ ਦਾ ਜ਼ਬਰਦਸਤ ਵੀਡੀਓ ਵਾਇਰਲ ਹੋ ਜਾਂਦਾ ਹੈ ਤਾਂ ਕਿਸੇ ਵੀਡੀਓ ਵਿੱਚ ਖ਼ਤਰਨਾਕ ਸਟੰਟ ਨਜ਼ਰ ਆਉਂਦਾ ਹੈ। ਇਸ ਤੋਂ ਇਲਾਵਾ ਵੀ ਕਈ ਤਰ੍ਹਾਂ ਦੇ ਵੀਡੀਓਜ਼ ਵਾਇਰਲ ਹੁੰਦੇ ਹਨ। ਜਿੰਨ੍ਹਾਂ ਵਿੱਚੋਂ ਇਕ ਵੀਡੀਓ ਲੜਾਈ ਨਾਲ ਵੀ ਜੁੜੇ ਹੁੰਦੇ ਹਨ। ਹਾਲ ਹੀ ਵਿੱਚ ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ ਉਸ ਵਿੱਚ ਨਜ਼ਰ ਆ ਰਿਹਾ ਹੈ ਕਿ ਦੋ ਕੁੜੀਆਂ ਸੜਕ ‘ਤੇ ਬੁਰੀ ਤਰ੍ਹਾਂ ਨਾਲ ਲੜਾਈ ਕਰ ਰਹੀਆਂ ਹਨ। ਉੱਥੇ ਹੀ ਕੁਝ ਹੋਰ ਕੁੜੀਆਂ ਵੀ ਖੜੀ ਨਜ਼ਰ ਆ ਰਹੀਆਂ ਹਨ ਜੋ ਉਨ੍ਹਾਂ ਨੂੰ ਹਟਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਪਰ ਕੋਈ ਸਫ਼ਲ ਨਹੀਂ ਹੋ ਪਾ ਰਹੀਆਂ। ਲੜਾਈ ਕਰਨ ਵਾਲੀਆਂ ਦੋਵੇਂ ਕੁੜੀਆਂ ਇਕ-ਦੂਜੇ ਦੇ ਵਾਲਾਂ ਨੂੰ ਬੁਰੀ ਤਰ੍ਹਾਂ ਨਾਲ ਖਿੱਚ ਰਹੀਆਂ ਹਨ ਅਤੇ ਲੜਾਈ ਕਰ ਰਹੀਆਂ ਹਨ। ਦੋਵੇਂ ਲੜਾਈ ਕਰਦੇ-ਕਰਦੇ ਸੜਕ ਨੇ ਥੱਲੇ ਡਿੱਗ ਜਾਂਦੀਆਂ ਹਨ ਪਰ ਲੜਾਈ ਨਹੀਂ ਬੰਦ ਕਰਦੀਆਂ। ਦੋਵਾਂ ਵਿਚਾਲੇ ਲੜਾਈ ਕਿਸ ਗੱਲ ਕਾਰਨ ਹੋ ਰਹੀ ਹੈ ਇਸ ਬਾਰੇ ਕੋਈ ਜਾਨਕਾਰੀ ਨਹੀਂ ਮਿਲ ਪਾਈ ਪਰ ਵੀਡੀਓ ਉੱਤਰ ਪ੍ਰਦੇਸ਼ ਦੇ ਨੋਇਡਾ ਦਾ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਮਹਾਦੇਵ ਦੀ ਭਗਤੀ ਚ ਲੀਨ ਹੋਈਆਂ ਕਿਊਟ Sisters, ਮਾਂ ਨੇ ਸਿਖਾਈ ਪੂਜਾ ਕਰਨੀ

ਇਸ ਵੀਡੀਓ ਨੂੰ ਐਕਸ ਪਲੇਟਫਾਰਮ ‘ਤੇ @gharkakalesh ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਨੂੰ ਪੋਸਟ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ- ਸੜਕ ‘ਤੇ ਕੁੜੀਆਂ ਦੇ ਦੋ ਗਰੂਪ ਵਿੱਚ ਕਲੇਸ਼। ਖ਼ਹਰ ਲਿਖੇ ਜਾਣ ਤੱਕ ਵੀਡੀਓ ਨੂੰ 89 ਹਜ਼ਾਰ ਤੋਂ ਵੱਧ ਵਾਰ ਲੋਕਾਂ ਨੇ ਦੇਖ ਲਿਆ ਹੈ। ਵੀਡੀਓ ਦੇਖਣ ਤੋਂ ਬਾਅਦ ਇਕ ਯੂਜ਼ਰ ਨੇ ਲਿਖਿਆ- ਮੈਟਰ ਕਰਵਾਚੌਥ ਨੂੰ ਲੈ ਕੇ ਤਾਂ ਨਹੀਂ ਹੋ ਰਿਹਾ। ਦੂਜੇ ਯੂਜ਼ਰ ਨੇ ਲਿਖਿਆ- ਹੱਥ ਫੱਸ ਗਏ ਵਾਲਾਂ ਵਿੱਚ ਲੱਗਦਾ। ਤੀਜ਼ੇ ਨੇ ਲਿਖਿਆ- ਕਿਸਦੇ ਬੁਆਏਫ੍ਰੈਂਡ ਨੂੰ ਕਿਸ ਨੇ ਚੁਰਾਇਆ। ਚੌਥੇ ਨੇ ਲਿਖਿਆ- ਛੋਰੀਆਂ ਛੋਰੋ ਸੇ ਕਮ ਹੈ ਕੇ।

Exit mobile version