Tattoo Man: ਨੌਜਵਾਨ ਨੇ ਪਿੱਠ ‘ਤੇ 631 ਬਹਾਦਰ ਸੈਨਿਕਾਂ ਦੇ ਨਾਮ, ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਟੈਟੂ ਬਣਵਾਏ

Updated On: 

28 Aug 2024 00:23 AM

ਅਭਿਸ਼ੇਕ ਗੌਤਮ ਨਾਂ ਦਾ ਇਹ ਨੌਜਵਾਨ ਪੇਸ਼ੇ ਤੋਂ ਆਰਕੀਟੈਕਟ ਹੈ ਪਰ ਅੱਜ ਦੇ ਨੌਜਵਾਨਾਂ ਵਾਂਗ ਆਪਣੇ ਸਰੀਰ 'ਤੇ ਬੇਫਜ਼ੂਲ ਟੈਟੂ ਬਣਵਾਉਣ ਦੀ ਬਜਾਏ ਉਸ ਨੇ ਦੇਸ਼ ਦੇ 631 ਬਹਾਦਰ ਫੌਜੀਆਂ ਅਤੇ ਸ਼ਹੀਦਾਂ ਦੇ ਨਾਂ ਅਤੇ 20 ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਟੈਟੂ ਆਪਣੀ ਪਿੱਠ ਤੇ ਉੱਕੇਰੇ ਹੋਏ ਹਨ। ਇਨ੍ਹਾਂ ਵਿੱਚ ਅਮਰ ਜਵਾਨ ਜੋਤੀ ਦੀ ਤਸਵੀਰ ਵੀ ਸ਼ਾਮਲ ਹੈ।

Tattoo Man: ਨੌਜਵਾਨ ਨੇ ਪਿੱਠ ਤੇ 631 ਬਹਾਦਰ ਸੈਨਿਕਾਂ ਦੇ ਨਾਮ, ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਟੈਟੂ ਬਣਵਾਏ

Photo Credit: Twitter

Follow Us On

ਸ਼ਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ, ਦੇਸ਼ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਜੇਕਰ ਦੂਜੇ ਪਾਸੇ ਤੋਂ ਦੇਖਿਆ ਜਾਵੇ ਤਾਂ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ‘ਤੇ ਉਨ੍ਹਾਂ ਨੂੰ ਯਾਦ ਕਰਨ ਤੋਂ ਇਲਾਵਾ ਦੇਸ਼ ਵਾਸੀਆਂ ਪਾਸੋਂ ਬਦਲੇ ‘ਚ ਕੁਝ ਨਹੀਂ ਮਿਲਦਾ, ਪਰ ਇਕ ਅਜਿਹਾ ਨੌਜਵਾਨ ਹੈ, ਜਿਸ ਦੇ ਜਜ਼ਬੇ ਨੂੰ ਸੱਚਮੁੱਚ ਸਲਾਮ ਕੀਤਾ ਜਾਣਾ ਚਾਹੀਦਾ ਹੈ।

ਅਭਿਸ਼ੇਕ ਗੌਤਮ ਨਾਂ ਦਾ ਇਹ ਨੌਜਵਾਨ ਪੇਸ਼ੇ ਤੋਂ ਆਰਕੀਟੈਕਟ ਹੈ ਪਰ ਅੱਜ ਦੇ ਨੌਜਵਾਨਾਂ ਵਾਂਗ ਆਪਣੇ ਸਰੀਰ ‘ਤੇ ਬੇਫਜ਼ੂਲ ਟੈਟੂ ਬਣਵਾਉਣ ਦੀ ਬਜਾਏ ਉਸ ਨੇ ਦੇਸ਼ ਦੇ 631 ਬਹਾਦਰ ਫੌਜੀਆਂ ਅਤੇ ਸ਼ਹੀਦਾਂ ਦੇ ਨਾਂ ਅਤੇ 20 ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਟੈਟੂ ਆਪਣੀ ਪਿੱਠ ਤੇ ਉੱਕੇਰੇ ਹੋਏ ਹਨ। ਇਨ੍ਹਾਂ ਵਿੱਚ ਅਮਰ ਜਵਾਨ ਜੋਤੀ ਦੀ ਤਸਵੀਰ ਵੀ ਸ਼ਾਮਲ ਹੈ।

ਇੰਨਾ ਹੀ ਨਹੀਂ, ਆਪਣੇ ਕਾਰੋਬਾਰ ‘ਚੋਂ ਸਮਾਂ ਕੱਢ ਕੇ ਉੱਤਰ ਪ੍ਰਦੇਸ਼ ਦੇ ਹਾਪੁੜ ਦਾ ਰਹਿਣ ਵਾਲਾ ਅਭਿਸ਼ੇਕ ਗੌਤਮ ਨਾਂ ਦਾ ਇਹ ਨੌਜਵਾਨ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਯਾਤਰਾ ‘ਤੇ ਨਿਕਲਦਾ ਹੈ ਅਤੇ ਹੁਣ ਤੱਕ 528 ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਚੁੱਕਾ ਹੈ। ਗੁਰਦਾਸਪੁਰ ਦੇ ਸ਼ਹੀਦ ਰਣਵੀਰ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਪੰਡਿਤ ਅਭਿਸ਼ੇਕ ਗੌਤਮ ਨਾਲ ਸਾਡੇ ਸਹਿਯੋਗੀ ਨੇ ਖਾਸ ਗੱਲਬਾਤ ਕੀਤੀ।

ਉੱਤਰ ਪ੍ਰਦੇਸ਼ ਦੇ ਹਾਪੁੜ ਦੇ ਇਕ ਨੌਜਵਾਨ ਨੇ ਆਪਣੇ ਸਰੀਰ ‘ਤੇ ਸ਼ਹੀਦ ਫੌਜੀਆਂ ਦੇ ਨਾਂ ਦਾ ਟੈਟੂ ਬਣਵਾਇਆ ਹੈ। ਇਸ ਨੌਜਵਾਨ ਕੋਲ 631 ਸ਼ਹੀਦ ਫੌਜੀਆਂ ਦੇ ਨਾਲ ਬਣੀਆਂ ਮਹਾਨ ਪੁਰਸ਼ਾਂ ਅਤੇ ਕ੍ਰਾਂਤੀਕਾਰੀਆਂ ਦੀਆਂ ਤਸਵੀਰਾਂ ਵੀ ਹਨ।

ਇਹ ਵੀ ਪੜ੍ਹੋ: Trending News: ਮੁੰਡੇ ਨੇ ਕੁੜੀ ਨੂੰ ਬਾਈਕ ਤੇ ਬਿਠਾ ਕੇ ਕੀਤਾ ਸਟੰਟ ਪਰ ਹੋ ਗਿਆ ਹਾਦਸਾ, Video ਹੋ ਰਿਹਾ ਵਾਇਰਲ