Russian Girl Wants Indian Groom: ਭਾਰਤੀ ਲਾੜੇ ਦੀ ਤਲਾਸ਼ ‘ਚ ਰੂਸੀ ਕੁੜੀ, ਸ਼ਰਤਾਂ ਸੁਣ ਕੇ ਉੱਡ ਜਾਣਗੇ ਹੋਸ਼, ਦੇਖੋ ਵੀਡੀਓ
Russian Girl Wants Indian Groom: ਅਕਸਰ ਵਿਦੇਸ਼ੀ ਕੁੜੀਆਂ ਦਾ ਵੀਡੀਓ ਵਾਇਰਲ ਹੁੰਦਾ ਹੈ ਜਿਸ ਵਿੱਚ ਉਹ ਭਾਰਤੀ ਮੁੰਡੇ ਦੀ ਵਿਆਹ ਲਈ ਤਲਾਸ਼ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਦੀਆਂ ਹਨ। ਇਸ ਹੀ ਲੜੀ ਵਿੱਚ ਇਕ ਰੂਸੀ ਕੁੜੀ ਦਾ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਭਾਰਤੀ ਮੁੰਡੇ ਦੀ ਭਾਲ ਕਰ ਰਹੀ ਹੈ। ਪਰ ਕੁੜੀ ਨੇ ਜੋ ਆਪਣੇ To be husband ਲਈ ਸ਼ਰਤਾਂ ਰੱਖੀਆਂ ਹਨ, ਉਹ ਸੁਣ ਕੇ ਮੁੰਡੇ ਹੈਰਾਨ ਰਹਿ ਗਏ ਹਨ।
ਤੁਸੀਂ ਅਕਸਰ ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਦੇਖੇ ਹੋਣਗੇ ਜਿਸ ਵਿੱਚ ਵਿਦੇਸ਼ੀ ਔਰਤਾਂ ਜੋ ਜ਼ਿਆਦਾਤਰ ਇੰਫਲੂਐਂਸਰ ਹੁੰਦੀਆਂ ਹਨ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਭਾਰਤੀ ਮੁੰਡੇ ਦੀ ਤਲਾਸ਼ ਨੂੰ ਲੈ ਕੇ ਵੀਡੀਓਜ਼ ਸ਼ੇਅਰ ਕਰਦੀਆਂ ਹਨ। ਜਿਸ ਵਿੱਚ ਉਹ ਦੱਸਦੀਆਂ ਹਨ ਕਿ ਉਨ੍ਹਾਂ ਨੂੰ ਆਪਣਾ To be husband ਇੰਡੀਅਨ ਚਾਹੀਦਾ ਹੈ। ਇਸ ਲੜੀ ਵਿੱਚ ਹੀ ਇਕ ਰੂਸੀ Influencer ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਲੋਕਾਂ ਵੱਲੋਂ ਖੂਬ ਦੇਖਿਆ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਰੂਸੀ ਇੰਫਲੂਐਂਸਰ ਦਾ ਨਾਮ ਨੇਲੀ ਹੈ। ਨੇਲੀ ਦੇ ਇੰਸਟਾ ਪ੍ਰੋਫਾਈਲ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਹਾਲ ਦੀ ਘੜੀ ਦੁਬਈ ਵਿੱਚ ਰਹਿ ਰਹੀ ਹੈ। 18 18 ਅਕਤੂਬਰ ਨੂੰ ਜੋ ਉਸਨੇ ਵੀਡੀਓ ਸ਼ੇਅਰ ਕੀਤਾ ਹੈ ਉਸ ਵਿੱਚ ਉਸ ਨੇ ਕਿਹਾ ਹੈ ਕਿ ਉਹ ਭਾਰਤੀ ਮੁੰਡਾ ਲੱਭ ਰਹੀ ਹੈ। ਜਿਸ ਨਾਲ ਉਹ ਵਿਆਹ ਕਰਵਾ ਸਕੇ। ਪਰ ਜਿਵੇਂ ਹੀ ਕੁੜੀ ਦੀਆਂ ਸ਼ਰਤਾਂ ਸੁਣੀਆਂ ਤਾਂ ਉਹ ਹੈਰਾਨ ਰਹਿ ਗਏ।
ਹਾਲਾਂਕਿ ਕੁੜੀ ਨੇ ਇਸ ਦੇ ਨਾਲ ਅਜਿਹੀਆਂ ਸ਼ਰਤਾਂ ਵੀ ਰੱਖ ਦਿੱਤੀਆਂ ਹਨ ਕਿ ਭਾਰਤੀ ਇਹ ਸੁਣ ਕੇ ਹੈਰਾਨ ਰਹਿ ਗਏ ਹਨ ਅਤੇ ਕਹਿ ਰਹੇ ਹਨ- ਫਿਰ ਤਾਂ ਮੁੰਡਾ ਮਿਲਣਾ ਬਹੁਤ ਔਖਾ ਹੈ ਭੈਣ। ਉਸ ਮੁਤਾਬਕ ਮੁੰਡੇ ਦਾ ਕੱਦ ਛੇ ਫੁੱਟ ਤੋਂ ਵੱਧ, ਅੱਖਾਂ ਹਰੀਆਂ ਹੋਣੀਆਂ ਚਾਹੀਦੀਆਂ ਹਨ। ਮਿਊਜ਼ਿਕ ਲਵਰ ਤਾਂ ਹੋਵੇ ਹੀ ਨਾਲ ਡਾਂਸ ਆਉਣਾ ਜ਼ਰੂਰੀ ਹੈ। ਘੁੰਮਣ ਦਾ ਵੀ ਸ਼ੌਕ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਹਰਿਆਣਵੀ ਗੀਤ ਤੇ ਦਿਓਰ ਤੇ ਭਰਜਾਈ ਨੇ ਲਗਾਏ ਜਬਰਦਸਤ ਠੁਮਕੇ, ਡਾਂਸ ਵੀਡੀਓ ਤੇ ਆਇਆ Comments ਦਾ ਹੜ੍ਹ
ਪੋਸਟ ਦੇਖ ਕੇ ਯੂਜ਼ਰ ਕਾਫੀ ਕਮੈਂਟ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਭੈਣ ਤੁਹਾਨੂੰ ਭਾਰਤੀ ਮੁੰਡੇ ਦੇ ਰੂਪ ਵਿੱਚ ਬੇਨ 10 ਚਾਹੀਦਾ ਹਾਂ। ਇਕ ਹੋਰ ਯੂਜ਼ਰ ਨੇ ਲਿਖਿਆ- ਬੱਸ ਹਰੀਆਂ ਅੱਖਾਂ ਤੋਂ ਰਹਿ ਗਏ ਭਰਾ। ਤੀਜ਼ੇ ਯੂਜ਼ਰ ਨੇ ਲਿਖਿਆ- ਮੈਂ ਛੇ ਫੁੱਟ ਤੋਂ ਜ਼ਿਆਦਾ ਲੰਬਾ ਹਾਂ। ਰੂਸ ਵੀ ਪਸੰਦ ਹੈ। ਕੀ ਮੈਂ ਹਰੇ ਲੈਂਸ ਪਾ ਸਕਦਾ ਹਾਂ? ਹੋਰ ਵੀ ਕਈ ਮਜ਼ੇਦਾਰ ਕਮੈਂਟਸ ਲੋਕਾਂ ਨੇ ਕੀਤੇ ਹਨ।