Viral Video: ਜੈਪੁਰ ‘ਚ ਰੂਸੀ ਮਹਿਲਾ ਸੈਲਾਨੀ ਨਾਲ ਛੇੜਛਾੜ, ਪੈਟਰੋਲ ਪੰਪ ਦੇ ਕਰਮਚਾਰੀਆਂ ‘ਤੇ ਲੱਗੇ ਗੰਭੀਰ ਇਲਜ਼ਾਮ

Updated On: 

21 Dec 2023 07:00 AM

Jaipur Viral Video: ਇੱਕ ਰੂਸੀ ਔਰਤ ਇੱਕ ਭਾਰਤੀ ਬਲਾਗਰ ਨਾਲ ਡਿਨਰ ਕਰਨ ਆਈ ਸੀ। ਦੋਵੇਂ ਪੈਟਰੋਲ ਪੰਪ 'ਤੇ ਪੈਟਰੋਲ ਭਰਨ ਲਈ ਰੁਕੇ ਸਨ। ਫਿਰ ਪੈਟਰੋਲ ਪੰਪ ਦੇ ਕਰਮਚਾਰੀ ਨੇ ਪਿੱਛੇ ਬੈਠੀ ਵਿਕਟੋਰੀਆ ਨੂੰ ਅਣਉਚਿਤ ਤਰੀਕੇ ਨਾਲ ਛੂਹਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਤੋਂ ਮੁਆਫੀ ਮੰਗਵਾਈ। ਵੀਡੀਓ ਜ਼ਰੀਏ ਵਿਅਕਤੀ ਨੇ ਸਵਾਲ ਉਠਾਇਆ ਕਿ ਕੀ ਰਾਜਸਥਾਨ 'ਚ ਵਿਦੇਸ਼ੀ ਮਹਿਲਾ ਸੈਲਾਨੀ ਸੁਰੱਖਿਅਤ ਹਨ? ਇਸ ਦੇ ਨਾਲ ਹੀ ਹੁਣ ਇਸ ਸ਼ਖਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਹੋ ਰਹੀ ਹੈ।

Viral Video: ਜੈਪੁਰ ਚ ਰੂਸੀ ਮਹਿਲਾ ਸੈਲਾਨੀ ਨਾਲ ਛੇੜਛਾੜ, ਪੈਟਰੋਲ ਪੰਪ ਦੇ ਕਰਮਚਾਰੀਆਂ ਤੇ ਲੱਗੇ ਗੰਭੀਰ ਇਲਜ਼ਾਮ

Photo Credit: @gharkekalesh

Follow Us On

Rajasthan Viral Video: ਹਰ ਸਾਲ ਵੱਡੀ ਗਿਣਤੀ ‘ਚ ਵਿਦੇਸ਼ੀ ਸੈਲਾਨੀ ਰਾਜਸਥਾਨ ਆਉਂਦੇ ਹਨ। ਹਾਲਾਂਕਿ ਇਨ੍ਹਾਂ ਸੈਲਾਨੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਵਾਰ ਸਵਾਲ ਖੜ੍ਹੇ ਹੋ ਚੁੱਕੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਭਾਰਤੀ ਵਿਅਕਤੀ ਆਪਣੇ ਰੂਸੀ ਦੋਸਤ ਨਾਲ ਨਜ਼ਰ ਆ ਰਿਹਾ ਹੈ। ਇਲਜ਼ਾਮ ਇਹ ਹੈ ਕਿ ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਔਰਤ ਨਾਲ ਛੇੜਛਾੜ ਕੀਤੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਭਾਰਤੀ ਵਿਅਕਤੀ ਨੇ ਇਸ ਸਾਰੀ ਘਟਨਾ ਦੀ ਵੀਡੀਓ ਵੀ ਬਣਾ ਕੇ ਇੰਟਰਨੈੱਟ ‘ਤੇ ਸ਼ੇਅਰ ਕੀਤੀ ਹੈ।

ਵਿਕਟੋਰੀਆ ਨਾਮ ਦੀ ਇੱਕ ਰੂਸੀ ਔਰਤ ਇੱਕ ਭਾਰਤੀ ਬਲਾਗਰ ਨਾਲ ਡਿਨਰ ਕਰਨ ਜੈਪੁਰ ਆਈ ਸੀ। ਦੋਵੇਂ ਪੈਟਰੋਲ ਪੰਪ ‘ਤੇ ਪੈਟਰੋਲ ਭਰਨ ਲਈ ਰੁਕੇ ਸਨ। ਫਿਰ ਪੈਟਰੋਲ ਪੰਪ ਦੇ ਕਰਮਚਾਰੀ ਨੇ ਪਿੱਛੇ ਬੈਠੀ ਵਿਕਟੋਰੀਆ ਨੂੰ ਅਣਉਚਿਤ ਤਰੀਕੇ ਨਾਲ ਛੂਹਣਾ ਸ਼ੁਰੂ ਕਰ ਦਿੱਤਾ। ਵਿਕਟੋਰੀਆ ਨੇ ਇਸ ਦੀ ਸੂਚਨਾ ਆਪਣੇ ਭਾਰਤੀ ਦੋਸਤ ਨੂੰ ਦਿੱਤੀ। ਜਦੋਂ ਉਸ ਨੇ ਪੈਟਰੋਲ ਪੰਪ ਦੇ ਮੁਲਾਜ਼ਮ ਨੂੰ ਪੁੱਛਿਆ ਤਾਂ ਉਹ ਮੁਆਫੀ ਮੰਗਣ ਲੱਗਾ। ਉਸ ਨੇ ਕਿਹਾ ਕਿ ਉਸ ਨੇ ਅਜਿਹਾ ਗਲਤੀ ਨਾਲ ਕੀਤਾ ਹੈ। ਪਰ ਲੜਕੇ ਨੇ ਇਨਕਾਰ ਕਰ ਦਿੱਤਾ ਅਤੇ ਪੁਲਿਸ ਨੂੰ ਬੁਲਾਇਆ।

ਪੁਲਿਸ ਨੇ ਮੁਲਜ਼ਾਮ ਨੂੰ ਲਗਾਈ ਫਟਕਾਰ

ਲੜਕੇ ਨੇ ਪੁਲਿਸ ਨੂੰ ਕਈ ਵਾਰ ਫ਼ੋਨ ਕੀਤਾ ਪਰ ਉਸ ਦਾ ਕੋਈ ਜਵਾਬ ਨਹੀਂ ਮਿਲਿਆ। ਪਰ ਉਹ ਕੋਸ਼ਿਸ਼ ਕਰਦਾ ਰਿਹਾ। ਜਦੋਂ ਪੁਲਿਸ ਆਈ ਤਾਂ ਲੜਕੇ ਨੇ ਕਿਹਾ ਕਿ ਮੁਲਜ਼ਮ ਨੂੰ ਸਖ਼ਤ ਫਟਕਾਰ ਲਗਾਈ ਜਾਵੇ ਕਿਉਂਕਿ ਉਹ ਕੱਲ੍ਹ ਨੂੰ ਕਿਸੇ ਹੋਰ ਨਾਲ ਅਜਿਹਾ ਹੀ ਕਰੇਗਾ। ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਤੋਂ ਮੁਆਫੀ ਮੰਗਵਾਈ। ਵੀਡੀਓ ਜ਼ਰੀਏ ਵਿਅਕਤੀ ਨੇ ਸਵਾਲ ਉਠਾਇਆ ਕਿ ਕੀ ਰਾਜਸਥਾਨ ‘ਚ ਵਿਦੇਸ਼ੀ ਮਹਿਲਾ ਸੈਲਾਨੀ ਸੁਰੱਖਿਅਤ ਹਨ? ਇਸ ਦੇ ਨਾਲ ਹੀ ਹੁਣ ਇਸ ਸ਼ਖਸ ਦੀ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫ ਹੋ ਰਹੀ ਹੈ।