Trending: ਭਗਵਾਨ ਰਾਮ ਦੇ ਗੀਤ ‘ਤੇ ਸਕੂਲੀ ਬੱਚਿਆਂ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਦੇਖ ਕੇ ਹੋ ਜਾਓਗੇ ਖੁਸ਼

Published: 

17 Jan 2024 18:55 PM

ਅਯੁੱਧਿਆ ਚ ਜਿੱਥੇ ਨਵੇਂ ਬਣੇ ਰਾਮ ਮੰਦਰ ਵਿੱਚ ਭਗਵਾਨ ਰਾਮ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ ਤਾਂ ਉੱਥੇ ਹੀ ਹੁਣ ਇਸ ਪ੍ਰੋਗਰਾਮ ਨੂੰ ਲੈਕੇ ਸੋਸਲ ਮੀਡੀਆ ਤੇ ਲੋਕਾਂ ਵਿੱਚ ਕਾਫ਼ੀ ਟ੍ਰੇਡ ਦੇਖਿਆ ਜਾ ਸਕਦਾ ਹੈ। ਕੀ ਜੋ ਕੇਸਰੀ ਕੇ ਲਾਲ ਗੀਤ 'ਤੇ ਸਕੂਲੀ ਬੱਚਿਆਂ ਦਾ ਡਾਂਸ ਅਯੋਧਿਆ ਰਾਮ ਮੰਦਰ ਦੀ ਵੀਡੀਓ ਵਾਇਰਲ ਹੋਈ ਵਾਇਰਲ ਵੀਡੀਓ: ਭਗਵਾਨ ਰਾਮ ਦੇ ਗੀਤ 'ਤੇ ਸਕੂਲੀ ਬੱਚਿਆਂ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਦੇਖ ਕੇ ਆਪਣੇ ਆਪ ਨੂੰ ਨੱਚਣ ਤੋਂ ਨਹੀਂ ਰੋਕ ਸਕੋਗੇ।

Trending: ਭਗਵਾਨ ਰਾਮ ਦੇ ਗੀਤ ਤੇ ਸਕੂਲੀ ਬੱਚਿਆਂ ਨੇ ਕੀਤਾ ਜ਼ਬਰਦਸਤ ਡਾਂਸ, ਵੀਡੀਓ ਦੇਖ ਕੇ ਹੋ ਜਾਓਗੇ ਖੁਸ਼

ਸਕੂਲ ਵਿੱਚ ਡਾਂਸ ਕਰਦੇ ਹੋਏ ਬੱਚੇ (pic credit: x/Panchjanya)

Follow Us On

ਅਯੁੱਧਿਆ ਦੇ ਰਾਮ ਮੰਦਿਰ ‘ਚ ਰਾਮਲਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਪ੍ਰੋਗਰਾਮ ਲਈ ਹੁਣ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਲਈ 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ‘ਚ ਪ੍ਰਾਣ ਪ੍ਰਤਿਸ਼ਠਾ ਦਾ ਪ੍ਰੋਗਰਾਮ ਹੋਣਾ ਹੈ, ਜਿਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਦੇਸ਼ ਦੇ ਵੱਖ-ਵੱਖ ਥਾਵਾਂ ‘ਤੇ ਪ੍ਰਾਣ ਪ੍ਰਤਿਸਠਾ ਦੇ ਇਸ ਪ੍ਰੋਗਰਾਮ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਕੁਝ ਸਕੂਲੀ ਬੱਚੇ ਭਗਵਾਨ ਰਾਮ ਦੇ ਗੀਤ ‘ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਚੇ ਆਪਣੇ ਸਕੂਲ ਦੇ ਮੈਦਾਨ ‘ਚ ਭਗਵਾਨ ‘ਰਾਮ’ ‘ਤੇ ਬਣੇ ਗੀਤ ‘ਕੀਜੋ ਕੇਸਰੀ ਕੇ ਲਾਲ’ ‘ਤੇ ਆਪਣੇ ਟੀਚਰ ਨਾਲ ਡਾਂਸ ਕਰ ਰਹੇ ਹਨ। ਵੀਡੀਓ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਬੱਚਿਆਂ ਨੂੰ ਇਸ ਮਿਊਜ਼ਿਕ ‘ਤੇ ਡਾਂਸ ਕਰਨਾ ਸਿਖਾਉਣ ਦੀ ਕੋਈ ਲੋੜ ਨਹੀਂ ਹੈ। ਜਿਵੇਂ ਹੀ ਸੰਗੀਤ ਸ਼ੁਰੂ ਹੁੰਦਾ ਹੈ, ਸਾਰੇ ਬੱਚੇ ਆਪਣੇ-ਆਪ ਨੱਚਣ ਲੱਗ ਪੈਂਦੇ ਹਨ। ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖੋਗੇ ਤਾਂ ਤੁਸੀਂ ਵੀ ਆਪਣੇ ਆਪ ਨੂੰ ਡਾਂਸ ਕਰਨ ਤੋਂ ਨਹੀਂ ਰੋਕ ਸਕੋਗੇ। ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਵਿਊਜ਼ ਮਿਲ ਚੁੱਕੇ ਹਨ।

ਦੇਖੋ ਵਾਇਰਲ ਵੀਡੀਓ

ਲੋਕ ਕਰ ਰਹੇ ਨੇ ਟਿੱਪਣੀਆਂ

ਵਾਇਰਲ ਹੋ ਰਹੀ ਵੀਡੀਓ ਨੂੰ ਸੋਸ਼ਲ ਮੀਡੀਆ X ਤੇ Panchjanya ਨਾਮ ਦੇ ਹੈਂਡਲ ਤੋਂ ਸਾਂਝਾ ਕੀਤਾ ਗਿਆ ਹੈ। ਵੀਡੀਓ ਦੀ ਕੈਪਸ਼ਨ ਦਿੰਦੇ ਹੋਏ Panchjanya ਨੇ ਲਿਖਿਆ- ਬਦਲਦੇ ਭਾਰਤ ਦੀ ਤਸਵੀਰ। ‘ਜੈ ਸੀਆ ਰਾਮ’ ਗੀਤ ‘ਤੇ ਨੱਚ ਰਹੇ ਬੱਚੇ।’ ਇਸ ਵੀਡੀਓ ‘ਤੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਯੂਜ਼ਰ ਨੇ ਲਿਖਿਆ, ‘ਜਿਨ੍ਹਾਂ ਨੂੰ ਮਿਰਚ ਪਸੰਦ ਹੈ, ਉਹ ਬਰਨੋਲ ਲਗਾਓ।’