Viral Video: ਗਧੇ ਨਾਲ ਕੁੱਟਮਾਰ ਕਰ ਰਿਹਾ ਸੀ ਸ਼ਖਸ, ਜਾਨਵਰ ਨੇ ਭੰਬੀਰੀ ਬਣਾ ਕੇ ਜ਼ਮੀਨ ‘ਤੇ ਘੁਮਾਇਆ

tv9-punjabi
Published: 

23 May 2025 10:00 AM

Viral Video: ਵਾਇਰਲ ਹੋ ਰਹੀ ਵੀਡੀਓ ਵਿੱਚ ਆਦਮੀ ਇੱਕ ਬੇਜ਼ੁਬਾਨ ਗਧੇ ਨਾਲ ਬੇਰਹਿਮੀ ਨਾਲ ਪੇਸ਼ ਆਉਂਦਾ ਨਜ਼ਰ ਆਇਆ। ਉਸ ਨੇ ਕਥਿਤ ਤੌਰ ਤੇ ਸ਼ਰਾਬ ਦੇ ਨਸ਼ੇ ਵਿੱਚ ਜਾਨਵਰ ਨਾਲ ਕੁੱਟਮਾਰ ਕੀਤੀ। ਕਈ ਵਾਰ ਉਹ ਗਧੇ ਨੂੰ ਥੱਪੜ ਮਾਰਦਾ ਹੈ ਅਤੇ ਕਈ ਵਾਰ ਉਸ 'ਤੇ ਚੜ੍ਹ ਕੇ ਬੈਠ ਜਾਂਦਾ। ਪਰ ਅਗਲੇ ਹੀ ਪਲ ਖੇਡ ਬਦਲ ਗਿਆ ਤੇ ਸ਼ਖਸ ਨੂੰ ਉਸ ਦੇ ਕੀਤੇ ਦਾ ਸਬਕ ਮਿਲ ਗਿਆ।

Viral Video: ਗਧੇ ਨਾਲ ਕੁੱਟਮਾਰ ਕਰ ਰਿਹਾ ਸੀ ਸ਼ਖਸ, ਜਾਨਵਰ ਨੇ ਭੰਬੀਰੀ ਬਣਾ ਕੇ ਜ਼ਮੀਨ ਤੇ ਘੁਮਾਇਆ
Follow Us On

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਹਿਲਾਂ ਗੁੱਸਾ ਆਵੇਗਾ ਅਤੇ ਫਿਰ ਹੱਸਣ ਲਈ ਮਜ਼ਬੂਰ ਹੋ ਜਾਓਗੇ। ਇਹ ਵੀਡੀਓ ਇੱਕ ਸ਼ਖਸ ਨਾਲ ਜੁੜਿਆ ਹੈ। ਜੋ ਸਿਰਫ਼ ਆਪਣੇ Entertainment ਲਈ ਇੱਕ ਗਧੇ ਨੂੰ ਬੇਰਹਿਮੀ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ। ਪਰ ਅਗਲੇ ਹੀ ਪਲ ਹਾਲਾਤ ਬਦਲ ਜਾਂਦੇ ਹਨ, ਅਤੇ ਫਿਰ ਗਧਾ ਆਦਮੀ ਨੂੰ ਅਜਿਹਾ ਸਬਕ ਸਿਖਾਉਂਦਾ ਹੈ ਕਿ ਉਹ ਪੂਰੀ ਜ਼ਿੰਦਗੀ ਉਸ ਨੂੰ ਕਦੇ ਨਹੀਂ ਭੁੱਲੇਗਾ।

ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਦਮੀ ਇੱਕ ਗਧੇ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ। ਕਈ ਵਾਰ ਉਹ ਜਾਨਵਰ ਦੇ ਮੂੰਹ ‘ਤੇ ਥੱਪੜ ਮਾਰਦਾ ਹੈ, ਅਤੇ ਕਈ ਵਾਰ ਉਸ ‘ਤੇ ਬੈਠ ਕੇ ਉਸ ਨੂੰ ਲੱਤਾਂ ਮਾਰਦਾ ਹੈ। ਇਸ ਦੌਰਾਨ ਗਧਾ ਚੁੱਪਚਾਪ ਸਭ ਕੁਝ ਸਹਿ ਰਿਹਾ ਸੀ। ਪਰ ਅਗਲੇ ਹੀ ਪਲ ਅਜਿਹਾ ਸੀਨ ਹੁੰਦਾ ਹੈ ਕਿ ਗੱਧਾ ਗੁੱਸੇ ਵਿੱਚ ਆ ਜਾਂਦਾ ਹੈ।

ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ ਜਾਨਵਰ ਨੂੰ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ, ਆਦਮੀ ਉਸ ‘ਤੇ ਸਵਾਰ ਹੋਣ ਦੀ ਕੋਸ਼ਿਸ਼ ਕਰਦਾ ਹੈ। ਅਗਲੇ ਹੀ ਪਲ ਸਾਰਾ ਖੇਡ ਬਦਲ ਜਾਂਦਾ ਹੈ, ਅਤੇ ਫਿਰ ਗਧਾ ਆਪਣੇ ਦੰਦਾਂ ਨਾਲ ਉਸਦੀ ਲੱਤਾਂ ਫੜ ਲੈਂਦਾ ਹੈ ਅਤੇ ਉਸਨੂੰ ਜ਼ਮੀਨ ‘ਤੇ ਘਸੀਟਣਾ ਸ਼ੁਰੂ ਕਰ ਦਿੰਦਾ ਹੈ। ਯਾਨੀ, ਜੋ ਵਿਅਕਤੀ ਕੁਝ ਦੇਰ ਪਹਿਲਾਂ ਜਾਨਵਰ ਨੂੰ ਕੁੱਟ ਰਿਹਾ ਸੀ, ਅਗਲੇ ਹੀ ਪਲ ਮਦਦ ਲਈ ਚੀਕਣ ਲੱਗ ਪਿਆ।

ਇਹ ਵੀ ਪੜ੍ਹੋ- ਬਾਈਕ ਤੇ ਖੜ੍ਹਾ ਹੋ ਕੇ ਸਟੰਟ ਕਰ ਰਿਹਾ ਸੀ ਸ਼ਖਸ, ਪਰ ਦੂਜੇ ਮੁੰਡੇ ਲਈ ਬਣ ਗਈ ਸਜ਼ਾ

ਇਸ ਵੀਡੀਓ ਨੂੰ ਸੋਸ਼ਲ ਸਾਈਟ X ‘ਤੇ @KnowIedg3 ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਲਗਭਗ ਇੱਕ ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੇ ਨਾਲ ਹੀ, ਜਨਤਾ ਕਮੈਂਟ ਸੈਕਸ਼ਨ ਵਿੱਚ ਉਸ ਵਿਅਕਤੀ ਦਾ ਮਜ਼ਾਕ ਉਡਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕੀਤਾ, ਗਧੇ ਨੇ ਕਿੰਨਾ ਵੱਡਾ ਬਦਲਾ ਲਿਆ। ਇੱਕ ਹੋਰ ਯੂਜ਼ਰ ਨੇ ਲਿਖਿਆ, ਇਸਨੂੰ ਕਰਮਾ ਕਹਿੰਦੇ ਹਨ। ਇੱਕ ਹੋਰ ਯੂਜ਼ਰ ਨੇ ਕਿਹਾ, ਉਹ ਮੁੰਡਾ ਇਸ ਸਜ਼ਾ ਦਾ ਹੱਕਦਾਰ ਸੀ। ਇੱਕ ਹੋਰ ਯੂਜ਼ਰ ਨੇ ਕਿਹਾ, ਜਾਨਵਰ ਨੇ ਸ਼ਖਸ ਦੀ ਬੈਂਡ ਵਜਾ ਦਿੱਤੀ।