OMG! ਫਲਾਈਟ ‘ਚ 13 ਘੰਟਿਆਂ ਤੱਕ ਗੈਸ ਛੱਡਦਾ ਰਿਹਾ ਕੁੱਤਾ, ਬਦਬੂ ਤੋਂ ਪਰੇਸ਼ਾਨ ਜੋੜੇ ਨੇ ਠੋਕਿਆ ਏਅਰਲਾਈਂਸ ‘ਤੇ ਮੁਕੱਦਮਾ ਤਾਂ ਮਿਲਿਆ ਏਨਾ ਮੁਆਵਜ਼ਾ
ਆਮ ਤੌਰ ਤੇ ਪਲੇਨ ਵਿੱਚ ਪਾਲਤੂ ਜਾਨਵਰਾਂ ਨੂੰ ਲੈ ਜਾਣ ਦੀ ਇਜਾਜ਼ਤ ਨਹੀਂ ਹੁੰਦੀ, ਪਰ ਕੋਈ-ਕੋਈ ਏਅਰਲਾਈਂਸ ਟਿਕਟ ਦੇ ਕੇ ਪੈਟ੍ਸ ਨੂੰ ਨਾਲ ਲੈ ਜਾਣ ਦੀ ਪਰਮਿਸ਼ਨ ਦੇ ਵੀ ਦਿੰਦੀਆਂ ਹਨ। ਹਾਲਾਂਕਿ, ਇਸ ਦੌਰਾਨ ਸਹਿ ਯਾਤਰੀਆਂ ਦੀ ਸਹੂਲਤ ਦਾ ਧਿਆਨ ਰੱਖਣ ਦੀ ਜਿੰਮੇਦਾਰੀ ਜਾਨਵਰ ਦੇ ਮਾਲਕ ਦੀ ਹੁੰਦੀ ਹੈ। ਇਨ੍ਹੀਂ ਦਿਨੀ ਸੋਸ਼ਲ ਮੀਡੀਆ ਤੇ ਇੱਕ ਬੜਾ ਹੀ ਦਿਲਚਸਪ ਕਿੱਸਾ ਤੇਜੀ ਨਾਲ ਵਾਇਰਲ ਹੋ ਰਿਹਾ ਹੈ, ਜਿਸਨੂੰ ਸੁਣ ਕੇ ਲੋਕਾਂ ਨੂੰ ਜਿੱਥੇ ਹਾਸਾ ਆ ਰਿਹਾ ਹੈ ਤਾਂ ਉੱਥੇ ਹੀ ਹੈਰਾਨੀ ਵੀ ਹੋ ਰਹੀ ਹੈ।
ਜਾਣਕਾਰੀ ਮੁਤਾਬਕ, ਇੱਕ ਕੱਪਲ ਨੇ ਪੈਰਿਸ ਤੋਂ ਸਿੰਗਾਪੁਰ ਜਾਣ ਦੀ ਟਿਕਟ ਲਈ ਸੀ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਜਿਹੜੀ ਸੀਟ ਉਨ੍ਹਾਂ ਨੂੰ ਅਲਾਟ ਹੋਈ ਹੈ ਉਸਦੇ ਨਾਲ ਵਾਲੀ ਸੀਟ ਤੇ ਇੱਕ ਅਜਿਹਾ ਆਦਮੀ ਆਪਣੇ ਪਾਲਤੂ ਕੁੱਤੇ ਨਾਲ ਯਾਤਰਾ ਕਰ ਰਿਹਾ ਹੈ। ਇਸ ਫਲਾਈਟ ਦਾ ਸਫਰ 13 ਘੰਟੇ ਦਾ ਸੀ। ਹਵਾਈ ਸਫਰ ਦੇ ਲੰਬੇ ਸਫਰ ਨੂੰ ਵੀ ਆਮ ਤੌਰ ‘ਤੇ ਬਹੁਤ ਆਰਾਮਦਾਇਕ ਅਤੇ ਵਧੀਆ ਮੰਨਿਆ ਜਾਂਦਾ ਹੈ ਪਰ ਇਸ ਜੋੜੇ ਲਈ ਇਹ 13 ਘੰਟੇ ਦਾ ਸਫਰ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਫਰ ਬਣ ਗਿਆ।
ਗਿੱਲ ਅਤੇ ਵਾਰਨ ਪ੍ਰੈਸ ਨਾਂ ਦਾ ਇਹ ਕੱਪਲ ਬਹੁਤ ਖੁਸ਼ੀ ਨਾਲ ਸਿੰਗਾਪੁਰ ਲਈ ਰਵਾਨਾ ਹੋਇਆ ਸੀ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਸ ਕੱਪਲ ਦਾ ਸਫ਼ਰ ਉਸ ਸਮੇਂ ਬੁਰੇ ਸੁਫਨੇ ਵਿੱਚ ਬਦਲਣ ਲੱਗ ਪਿਆ, ਜਦੋਂ ਉਨ੍ਹਾਂ ਦੇ ਕੋਲ ਬੈਠੇ ਕੁੱਤੇ ਨੇ ਗੈਸ ਛੱਜਣੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਨੱਕ ਅਤੇ ਮੂੰਹ ਵਿੱਚੋਂ ਹਵਾ ਅਤੇ ਆਵਾਜ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਹਵਾ ਅਤੇ ਆਵਾਜ਼ਾਂ ਨੂੰ ਬਾਹਰ ਕੱਢਣ ਤੱਕ ਤਾਂ ਠੀਕ ਸੀ, ਪਰ ਕੁੱਤੇ ਵੱਲੋਂ ਵਾਰ-ਵਾਰ ਗੈਸ ਛੱਡਣਾ ਇਸ ਜੋੜੇ ਲਈ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਸਬਬ ਬਣ ਗਿਆ।
13 ਘੰਟੇ ਗੈਸ ਛੱਡਦਾ ਰਿਹਾ ਕੁੱਤਾ
ਜੋੜੇ ਦਾ ਇਲਜ਼ਾ ਹੈ ਕਿ ਕੁੱਤੇ ਨੇ ਉਨ੍ਹਾਂ ਦਾ ਸਫ਼ਰ ਮੁਸ਼ਕਲ ਕਰ ਦਿੱਤਾ। ਉਹ ਆਪਣੇ ਇਸ ਸਫਰ ਨੂੰ ਬਹੁਤ ਰੋਮਾਂਟਿਕ ਬਣਾਉਣਾ ਚਾਹੁੰਦੇ ਸਨ, ਪਰ ਕੁੱਤੇ ਨੇ ਉਨ੍ਹਾਂ ਦੇ ਮੂਡ ਨੂੰ ਇੰਨੀ ਬੁਰੀ ਤਰਾਂ ਨਾਲ ਖ਼ਰਾਬ ਕਰ ਦਿੱਤਾ ਕਿ ਉਨ੍ਹਾਂ ਲਈ ਇਹ 13 ਘੰਟੇ ਨਰਕ ਤੋਂ ਵੀ ਵੱਧ ਖਰਾਬ ਨਿਕਲੇ। ਇਸ ਤੋਂ ਨਾਰਾਜ਼ ਹੋ ਕੇ ਜੋੜੇ ਨੇ ਹੁਣ ਸਿੰਗਾਪੁਰ ਏਅਰਲਾਈਨਜ਼ ਦੇ ਖਿਲਾਫ ਮੁਕੱਦਮਾ ਦਾਇਰ ਕੀਤਾ ਹੈ ਅਤੇ ਉਨ੍ਹਾਂ ਨੂੰ ਫਲਾਈਟ ਦਾ ਕਿਰਾਇਆ ਵਾਪਸ ਕਰਨ ਦੀ ਮੰਗ ਵੀ ਕੀਤੀ ਹੈ।
ਸਿੰਗਾਪੁਰ ਏਅਰਲਾਈਨਜ਼ ਨੇ ਦਿੱਤਾ ਮੁਆਵਜ਼ਾ
ਗਿੱਲ ਨੇ ਦੱਸਿਆ ਕਿ ਏਅਰਲਾਈਨ ਨੂੰ ਸ਼ਿਕਾਇਤ ਕਰਨ ਦੇ ਹਫ਼ਤਿਆਂ ਬਾਅਦ, ਜੋੜੇ ਨੂੰ ਜੋ ਮੁਆਵਜ਼ਾ ਮਿਲਿਆ ਉਹ 9,854 ਰੁਪਏ (£95) ਦਾ ਇੱਕ ਯਾਤਰਾ ਵਾਊਚਰ ਸੀ। ਜੋੜੇ ਨੇ ਇਸ ਮੁਆਵਜ਼ੇ ‘ਤੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਕਿਹਾ ਕਿ ਇਹ ਉਨ੍ਹਾਂ ਨੂੰ ਫਲਾਈਟ ਵਿਚ ਹੋਣ ਵਾਲੀ ਅਸੁਵਿਧਾ ਲਈ ਕਾਫੀ ਨਹੀਂ ਹੈ। ਇਸ ਤੋਂ ਬਾਅਦ ਸਿੰਗਾਪੁਰ ਏਅਰਲਾਈਨਜ਼ ਨੇ ਮੁਆਫੀ ਮੰਗੀ ਅਤੇ ਸਾਰੇ ਯਾਤਰੀਆਂ ਨੂੰ ਕਿਹਾ ਕਿ ਜੇਕਰ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਏਅਰਲਾਈਜ਼ ਕਰੂ ਉਨ੍ਹਾਂ ਦੀ ਮਦਦ ਲਈ ਖੜਾ ਰਹੇਗਾ।