Trending News:ਪਾਣੀ ਨਾਲ ਭਰੀ ਸੜਕ ਵਿਚਕਾਰ ਸ਼ਰਾਬ ਦੀ ਦੁਕਾਨ 'ਤੇ ਪਹੁੰਚੇ ਦੋ ਬਜ਼ੁਰਗ, ਵੀਡੀਓ ਹੋਈ ਵਾਇਰਲ | Old mens seen at liquor shop in heavy rain video viral read full news details in Punjabi Punjabi news - TV9 Punjabi

Trending News:ਪਾਣੀ ਨਾਲ ਭਰੀ ਸੜਕ ਵਿਚਕਾਰ ਸ਼ਰਾਬ ਦੀ ਦੁਕਾਨ ‘ਤੇ ਪਹੁੰਚੇ ਦੋ ਬਜ਼ੁਰਗ, ਵੀਡੀਓ ਹੋਈ ਵਾਇਰਲ

Published: 

16 Sep 2024 08:54 AM

Trending News: ਇਸ ਸਮੇਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਲੋਕ ਖੂਬ ਮਜ਼ੇ ਲੈ ਰਹੇ ਹਨ। ਲੋਕਾਂ ਨੇ ਕਮੈਂਟ ਸੈਕਸ਼ਨ 'ਚ ਕਾਫੀ ਦਿਲਚਸਪ ਟਿੱਪਣੀਆਂ ਕੀਤੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਵੀਡੀਓ ਵਿੱਚ ਕੀ ਹੈ।

Trending News:ਪਾਣੀ ਨਾਲ ਭਰੀ ਸੜਕ ਵਿਚਕਾਰ ਸ਼ਰਾਬ ਦੀ ਦੁਕਾਨ ਤੇ ਪਹੁੰਚੇ ਦੋ ਬਜ਼ੁਰਗ, ਵੀਡੀਓ ਹੋਈ ਵਾਇਰਲ

ਪਾਣੀ ਨਾਲ ਭਰੀ ਸੜਕ ਵਿਚਕਾਰ ਸ਼ਰਾਬ ਦੀ ਦੁਕਾਨ 'ਤੇ ਪਹੁੰਚੇ ਦੋ ਬਜ਼ੁਰਗ

Follow Us On

ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਦੋਂ ਕੀ ਵਾਇਰਲ ਹੋਵੇਗਾ, ਇਸ ਬਾਰੇ ਕੋਈ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਹੈ। ਜੇਕਰ ਤੁਸੀਂ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਐਕਟਿਵ ਹੋ, ਤਾਂ ਤੁਹਾਨੂੰ ਵੀ ਕਈ ਵਾਇਰਲ ਵੀਡੀਓਜ਼ ਤੁਹਾਡੀ ਫੀਡ ਵਿੱਚ ਦੇਖਣ ਨੂੰ ਮਿਲਦੀ ਹੋਵੇਗੀ। ਕਿਸੇ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਖੂਬ ਗੁੱਸਾ ਆਇਆ ਹੋਵੇਗਾ ਅਤੇ ਕਿਸੇ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁੱਕਦਾ ਹੋਵੇਗਾ। ਅਜਿਹੇ ਕਈ ਵੀਡੀਓਜ਼ ਆਏ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਇਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਲੋਕ ਕਾਫੀ ਮਜ਼ੇਦਾਰ ਕਮੈਂਟ ਕਰ ਰਹੇ ਹਨ।

ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਮੀਂਹ ਤੋਂ ਬਾਅਦ ਸੜਕ ‘ਤੇ ਹਰ ਪਾਸੇ ਪਾਣੀ ਹੀ ਪਾਣੀ ਖੜ੍ਹਾ ਹੋ ਗਿਆ ਹੈ। ਪਾਣੀ ਇੰਨਾ ਭਰਿਆ ਹੋਇਆ ਹੈ ਕਿ ਤੁਹਾਡੇ ਪੈਰ ਕੁਝ ਹੱਦ ਤੱਕ ਡੁੱਬ ਜਾਣਗੇ। ਇਸ ਸੜਕ ‘ਤੇ ਦੋ ਬਜ਼ੁਰਗ ਪਾਣੀ ਦੇ ਵਿਚਕਾਰ ਚੱਲਦੇ ਹੋਏ ਦਿਖਾਈ ਦਿੰਦੇ ਹਨ, ਪਰ ਉਹ ਕਿਸ ਜਗ੍ਹਾ ‘ਤੇ ਜਾਂਦੇ ਹਨ, ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ, ਇੱਕ ਵਿਅਕਤੀ ਨੇ ਉਸੇ ਪਾਣੀ ਦੇ ਵਿਚਕਾਰ ਸਥਿਤ ਆਪਣੀ ਸ਼ਰਾਬ ਦੀ ਦੁਕਾਨ ਖੋਲ੍ਹੀ ਹੋਈ ਹੈ ਅਤੇ ਇਹ ਦੋਵੇਂ ਬਜ਼ੁਰਗ ਹੌਲੀ-ਹੌਲੀ ਚੱਲਦੇ ਹਨ ਅਤੇ ਉਸੇ ਦੁਕਾਨ ਤੱਕ ਪਹੁੰਚਦੇ ਹਨ। ਇਸ ਕਾਰਨ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਕੋਲਕਾਤਾ ਮੈਟਰੋ ਚ ਧੱਕਾ-ਮੁੱਕੀ ਨੂੰ ਲੈ ਕੇ ਹੋਇਆ ਕਲੇਸ਼, ਮੌਕਾ ਦੇਖ ਕੇ ਚਾਚੇ ਨੇ ਜੜ ਦਿੱਤੇ ਥੱਪੜ

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ nsworld06 ਨਾਂ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ, ਕੈਪਸ਼ਨ ਲਿਖਿਆ ਹੈ, ‘ਸਭ ਤੋਂ ਵੱਧ ਮੰਗ ਵਾਲਾ ਪ੍ਰੋਡਕਟ।’ ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ। ਇਕ ਯੂਜ਼ਰ ਨੇ ਲਿਖਿਆ- ਕਲੋਨੀ ‘ਚ ਅੱਗ ਲੱਗਣ ‘ਤੇ ਵੀ ਬਾਬਾ ਮਸਤੀ ‘ਚ ਰਹਿੰਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਸ ਸਥਿਤੀ ਵਿਚ ਉਸ ਨੇ ਆਪਣੀ ਦੁਕਾਨ ਕਿਵੇਂ ਖੋਲ੍ਹੀ? ਤੀਜੇ ਯੂਜ਼ਰ ਨੇ ਲਿਖਿਆ- ਜਾਨ ਜਾਵੇਂ ਪਰ ਦਾਰੂ ਨਾ ਜਾਵੇ।

Exit mobile version