25 ਸਾਲ ਪਹਿਲਾਂ ਲਾਪਤਾ ਹੋ ਗਈ ਸੀ ਮਾਂ,ਕਰ ਦਿੱਤਾ ਸੀ ਅੰਤਿਮ ਸਸਕਾਰ, ਫਿਰ ਅਚਾਨਕ ਏਅਰਪੋਰਟ ‘ਤੇ ਇਸ ਹਾਲਤ ‘ਚ ਨਜ਼ਰ ਆਈ ਜ਼ਿੰਦਾ…
25 ਸਾਲ ਪਹਿਲਾਂ ਕਰਨਾਟਕ ਦੀ ਇੱਕ ਮਹਿਲਾ ਅਚਾਨਕ ਘਰੋਂ ਗਾਇਬ ਹੋ ਗਈ ਸੀ। ਉਹ ਹਿਮਾਚਲ ਪ੍ਰਦੇਸ਼ ਪਹੁੰਚ ਗਈ। ਪਰਿਵਾਰ ਨੇ ਥਾਣੇ 'ਚ ਮਹਿਲਾ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ। ਇਸ ਦੌਰਾਨ ਪੁਲਿਸ ਨੂੰ ਇੱਕ ਲਾਸ਼ ਮਿਲੀ। ਮਹਿਲਾ ਦੇ ਬੱਚਿਆਂ ਨੇ ਸੋਚਿਆ ਕਿ ਸ਼ਾਇਦ ਇਹ ਉਨ੍ਹਾਂ ਦੀ ਮਾਂ ਦੀ ਲਾਸ਼ ਹੈ। ਆਪਣੀ ਮਾਂ ਨੂੰ ਮ੍ਰਿਤਕ ਸਮਝ ਕੇ ਉਹਨਾਂ ਨੇ ਅੰਤਿਮ ਸਸਕਾਰ ਕਰ ਦਿੱਤਾ।
ਕਰਨਾਟਕ ਦੇ ਬੇਲਾਰੀ ‘ਚ ਰਹਿਣ ਵਾਲੀ ਇਕ ਮਹਿਲਾ ਆਪਣੇ ਪਤੀ ਅਤੇ ਚਾਰ ਬੱਚਿਆਂ ਨੂੰ ਛੱਡ ਕੇ 25 ਸਾਲ ਪਹਿਲਾਂ ਕਿੱਥੇ ਚਲੀ ਗਈ ਸੀ। ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ। ਪਰ ਮਹਿਲਾ ਬਾਰੇ ਕੁੱਝ ਪਤਾ ਨਹੀਂ ਲੱਗ ਸਕਿਆ। ਮਹਿਲਾ ਮਾਨਸਿਕ ਤੌਰ ‘ਤੇ ਕਮਜ਼ੋਰ ਸੀ। ਕਿਸੇ ਅਣਹੋਣੀ ਦੇ ਡਰੋਂ ਉਸ ਦੇ ਪਰਿਵਾਰ ਨੇ ਉਸ ਨੂੰ ਮ੍ਰਿਤਕ ਸਮਝ ਲਿਆ। ਫਿਰ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ। ਪਰ ਇੱਕ ਦਿਨ ਅਚਾਨਕ 25 ਸਾਲ ਬਾਅਦ ਮਹਿਲਾ ਫਿਰ ਆਪਣੇ ਪਰਿਵਾਰ ਨੂੰ ਮਿਲੀ। ਫਿਲਮ ਦੀ ਸਕ੍ਰਿਪਟ ਵਾਂਗ ਕਹਾਣੀ ਬਹੁਤ ਦਿਲਚਸਪ ਹੈ।
ਸਕੰਮਾ ਦਾ ਵਿਆਹ ਕੇਂਚੀਨਾ ਬਾਂਡੀ ਪਿੰਡ ਦੇ ਨਾਗੇਸ਼ ਨਾਲ ਹੋਇਆ ਸੀ। ਉਸ ਦੇ ਚਾਰ ਬੱਚੇ ਵੀ ਸਨ। ਉਨ੍ਹਾਂ ਵਿੱਚੋਂ ਇੱਕ ਦੀ ਬਾਅਦ ਵਿੱਚ ਮੌਤ ਹੋ ਗਈ। ਇੱਕ ਦਿਨ ਅਚਾਨਕ ਸਕੰਮਾ ਘਰੋਂ ਨਿਕਲ ਕੇ ਟਰੇਨ ਵਿੱਚ ਚੜ੍ਹ ਗਈ। ਫਿਰ ਉਹ ਕਿਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੀ ਮੰਡੀ ਪਹੁੰਚ ਗਈ। ਉਹ ਇੱਥੇ ਮਾੜੀ ਜ਼ਿੰਦਗੀ ਬਤੀਤ ਕਰ ਰਹੀ ਸੀ। ਸਾਲ 2018 ਵਿੱਚ, ਸਕੰਮਾ ਹਿਮਾਚਲ ਵਿੱਚ ਲਾਵਾਰਿਸ ਹਾਲਾਤ ਵਿੱਚ ਪਾਈ ਗਈ ਸੀ।। ਸਥਾਨਕ ਪ੍ਰਸ਼ਾਸਨ ਨੇ ਉਸ ਨੂੰ ਬਿਰਧ ਆਸ਼ਰਮ ਵਿੱਚ ਰਖਵਾ ਦਿੱਤਾ ਸੀ।
ਮੌਜੂਦਾ ਸਮੇਂ ਦੇ ਵਿੱਚ ਸਕੰਮਾ ਭੰਗਾਰੋਟੂ ਬਿਰਧ ਆਸ਼ਰਮ ਵਿੱਚ ਰਹਿ ਰਹੀ ਸੀ। ਮੰਡੀ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਸਮੇਂ-ਸਮੇਂ ‘ਤੇ ਅਜਿਹੇ ਸਾਰੇ ਬਿਰਧ ਆਸ਼ਰਮਾਂ ਦਾ ਦੌਰਾ ਕਰਦੇ ਹਨ ਅਤੇ ਉਥੇ ਮੌਜੂਦ ਸਹੂਲਤਾਂ ਦਾ ਜਾਇਜ਼ਾ ਲੈਂਦੇ ਹਨ। 18 ਦਸੰਬਰ ਨੂੰ ਜਦੋਂ ਮੰਡੀ ਦੇ ਸਹਾਇਕ ਡਿਪਟੀ ਕਮਿਸ਼ਨਰ ਰੋਹਿਤ ਰਾਠੌਰ ਭੰਗਰੋਟੂ ਬਿਰਧ ਆਸ਼ਰਮ ਪਹੁੰਚੇ ਤਾਂ ਉਨ੍ਹਾਂ ਨੇ ਇੱਥੇ ਸਕੰਮਾ ਨੂੰ ਦੇਖਿਆ। ਉਨ੍ਹਾਂ ਨੂੰ ਪਤਾ ਲੱਗਾ ਕਿ 70 ਸਾਲਾ ਔਰਤ ਹਿੰਦੀ ਨਹੀਂ ਜਾਣਦੀ ਸੀ ਅਤੇ ਕਰਨਾਟਕ ਦੀ ਰਹਿਣ ਵਾਲੀ ਸੀ।
ਪਾਲਮਪੁਰ ਦੇ ਐਸਡੀਐਮ ਤੋਂ ਮਦਦ ਲਈ ਗਈ
ਇਹ ਵੀ ਪੜ੍ਹੋ
ਮੰਡੀ ਦੇ ਏਡੀਸੀ ਰੋਹਿਤ ਰਾਠੌਰ ਨੇ ਕੰਨੜ ਭਾਸ਼ਾ ਵਿੱਚ ਸਕੰਮਾ ਨਾਲ ਗੱਲ ਕਰਨ ਲਈ ਪਾਲਮਪੁਰ ਦੇ ਐਸਡੀਐਮ ਨੇਤਰਾ ਮੈਟੀ ਨਾਲ ਸੰਪਰਕ ਕੀਤਾ। ਨੇਤਰਾ ਕਰਨਾਟਕ ਦੀ ਰਹਿਣ ਵਾਲੀ ਹੈ। ਉਸਨੇ ਸਕੰਮਾ ਨਾਲ ਕੰਨੜ ਭਾਸ਼ਾ ਵਿੱਚ ਫ਼ੋਨ ‘ਤੇ ਗੱਲ ਕੀਤੀ ਅਤੇ ਉਸਦੇ ਘਰ ਅਤੇ ਪਰਿਵਾਰ ਬਾਰੇ ਜਾਣਕਾਰੀ ਇਕੱਠੀ ਕੀਤੀ। ਇਸ ਤੋਂ ਬਾਅਦ ਨੇਤਰਾ ਮੈਟੀ ਨੇ ਮੰਡੀ ਜ਼ਿਲ੍ਹੇ ਵਿੱਚ ਕੰਮ ਕਰਦੇ ਕਰਨਾਟਕ ਦੇ ਰਹਿਣ ਵਾਲੇ ਆਈਪੀਐਸ ਪ੍ਰੋਬੇਸ਼ਨਰ ਰਵੀ ਨੰਦਨ ਨੂੰ ਭੰਗਰੋਟੂ ਬਿਰਧ ਆਸ਼ਰਮ ਵਿੱਚ ਭੇਜਿਆ। ਉਸ ਨੇ ਸਕੰਮਾ ਨਾਲ ਆਪਣੀ ਗੱਲਬਾਤ ਦਾ ਵੀਡੀਓ ਬਣਾ ਕੇ ਕਰਨਾਟਕ ਸਰਕਾਰ ਨਾਲ ਸਾਂਝਾ ਕੀਤਾ।
ਸਕੰਮਾ ਦੇ ਪਰਿਵਾਰ ਨੂੰ ਲੱਭਿਆ
ਮੰਡੀ ਦੇ ਡਿਪਟੀ ਕਮਿਸ਼ਨਰ ਨੇ ਕਿਹਾ- ਹਿਮਾਚਲ ਪ੍ਰਦੇਸ਼ ਸਰਕਾਰ, ਅਧਿਕਾਰੀਆਂ ਅਤੇ ਕਰਨਾਟਕ ਸਰਕਾਰ ਦੀ ਮਦਦ ਨਾਲ ਸਕੰਮਾ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ 25 ਸਾਲ ਪਹਿਲਾਂ ਸਕੰਮਾ ਨੂੰ ਮ੍ਰਿਤਕ ਸਮਝ ਕੇ ਸਸਕਾਰ ਕਰ ਦਿੱਤਾ ਸੀ। ਪਰਿਵਾਰ ਨੇ ਸਕੰਮਾ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਇਸ ਤੋਂ ਕੁਝ ਦਿਨ ਬਾਅਦ ਕਰਨਾਟਕ ‘ਚ ਇਕ ਹਾਦਸੇ ‘ਚ ਇਕ ਮਹਿਲਾ ਦੀ ਕੱਟੀ ਹੋਈ ਲਾਸ਼ ਮਿਲੀ ਸੀ। ਪੁਲਿਸ ਨੇ ਸਕੰਮਾ ਦੇ ਪਰਿਵਾਰ ਨੂੰ ਸੂਚਿਤ ਕੀਤਾ। ਸਕੰਮਾ ਨੂੰ ਮਰਿਆ ਸਮਝ ਕੇ, ਉਹਨਾਂ ਨੇ ਉਸਦਾ ਸਸਕਾਰ ਕਰ ਦਿੱਤਾ ਸੀ।
ਮਾਂ ਨੂੰ ਦੇਖ ਕੇ ਰੋ ਪਏ ਤਿੰਨੋਂ ਬੱਚੇ
ਸਕੰਮਾ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਸਕੰਮਾ ਨੂੰ 25 ਸਾਲ ਪਹਿਲਾਂ ਦੀਆਂ ਗੱਲਾਂ ਹੀ ਯਾਦ ਹਨ ਅਤੇ ਉਹ ਕੰਨੜ ਭਾਸ਼ਾ ਵਿੱਚ ਕਹਿੰਦੀ ਹੈ ਕਿ ਉਸਦੇ ਛੋਟੇ ਬੱਚੇ ਹਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦੇ ਛੋਟੇ ਬੱਚੇ ਹੁਣ ਮਾਪੇ ਬਣ ਗਏ ਹਨ। ਸਕੰਮਾ ਦੇ ਚਾਰ ਬੱਚੇ ਸਨ, ਜਿਨ੍ਹਾਂ ਵਿੱਚੋਂ ਤਿੰਨ ਜਿੰਦਾ ਹਨ। ਉਨ੍ਹਾਂ ਦੇ ਦੋ ਪੁੱਤਰ ਅਤੇ ਇੱਕ ਬੇਟੀ ਹੈ। ਇਨ੍ਹਾਂ ਸਾਰਿਆਂ ਦਾ ਵਿਆਹ ਹੋ ਚੁੱਕਿਆ ਹੈ।
ਇਹ ਵੀ ਪੜ੍ਹੋਂ- Santa ਨੇ ਰਾਜਸਥਾਨੀ ਰਾਗਨੀ ਤੇ ਕੀਤਾ ਮਜ਼ੇਦਾਰ ਡਾਂਸ, ਵੀਡੀਓ ਹੋ ਰਹੀ ਵਾਇਰਲ,ਦੇਖੋ
ਕਰਨਾਟਕ ਸਰਕਾਰ ਨੇ ਸਕੰਮਾ ਨੂੰ ਮੰਡੀ ਤੋਂ ਵਾਪਸ ਲਿਆਉਣ ਲਈ ਤਿੰਨ ਅਧਿਕਾਰੀਆਂ ਨੂੰ ਇੱਥੇ ਭੇਜਿਆ। ਫਿਰ ਸਕੰਮਾ ਨੂੰ ਵਾਪਸ ਕਰਨਾਟਕ ਲਿਆਂਦਾ ਗਿਆ। ਸਕੰਮਾ ਦੇ ਬੱਚਿਆਂ ਵਿਕਰਮ, ਬੋਧਰਾਜ ਅਤੇ ਲਕਸ਼ਮੀ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੇ ਆਪਣੀ ਮਾਂ ਨੂੰ ਏਅਰਪੋਰਟ ‘ਤੇ ਦੇਖਿਆ ਤਾਂ ਉਨ੍ਹਾਂ ਨੂੰ ਆਪਣੀਆਂ ਅੱਖਾਂ ‘ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਤਿੰਨੋਂ ਬੱਚੇ ਮਾਂ ਨੂੰ ਜੱਫੀ ਪਾ ਕੇ ਰੋਣ ਲੱਗੇ। ਸਕੰਮਾ ਹੁਣ ਦਾਦੀ ਵੀ ਬਣ ਗਈ ਹੈ। ਉਹ ਵੀ ਆਪਣੇ ਪਰਿਵਾਰ ਦੇ ਵਿੱਚ ਵਾਪਸ ਆ ਕੇ ਬਹੁਤ ਖੁਸ਼ ਹੈ।