Viral: ਸ਼ਖਸ ਨੇ ਜੰਗਲ ‘ਚ Sloths ਨਾਲ ਲਈ ਸੈਲਫੀ, ਤਸਵੀਰ ਨੇ ਜਿੱਤਿਆ ਸਭ ਦਾ ਦਿਲ
Funny Viral Video: Sloths ਜ਼ਿਆਦਾਤਰ ਮੱਧ ਅਤੇ ਦੱਖਣੀ ਅਮਰੀਕਾ ਦੇ ਜੰਗਲਾਂ ਵਿੱਚ ਪਾਏ ਜਾਂਦੇ ਹਨ ਅਤੇ ਉਹ ਰੁੱਖਾਂ 'ਤੇ ਰਹਿੰਦੇ ਹਨ। Sloths ਦਿਨ ਦਾ ਜ਼ਿਆਦਾਤਰ ਸਮਾਂ ਸੌਂਦੇ ਜਾਂ ਆਰਾਮ ਕਰਦੇ ਹੋਏ ਬਿਤਾਉਂਦੇ ਹਨ ਅਤੇ ਸਿਰਫ ਥੋੜ੍ਹੇ ਸਮੇਂ ਲਈ ਦਰੱਖਤਾਂ ਤੋਂ ਹੇਠਾਂ ਆਉਂਦੇ ਹਨ। ਉਨ੍ਹਾਂ ਦੀ ਮੁਸਕਰਾਹਟ ਅਤੇ ਸ਼ਾਂਤ ਸੁਭਾਅ ਉਨ੍ਹਾਂ ਨੂੰ Cute ਬਣਾਉਂਦਾ ਹੈ।
ਹਰ ਰੋਜ਼ ਸਾਨੂੰ ਸੋਸ਼ਲ ਮੀਡੀਆ ‘ਤੇ ਕੁਝ ਨਾ ਕੁਝ ਅਨੋਖਾ ਦੇਖਣ ਨੂੰ ਮਿਲਦਾ ਹੈ, ਅਤੇ ਹਾਲ ਹੀ ਵਿੱਚ ਇੱਕ ਅਜਿਹੀ ਹੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਨੇ ਲੋਕਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆ ਦਿੱਤੀ ਹੈ। ਇਸ ਫੋਟੋ ਵਿੱਚ ਵਿਅਕਤੀ ਜੰਗਲ ਵਿੱਚ ਘੁੰਮਣ ਲਈ ਆਇਆ ਹੈ। ਉਹ ਆਦਮੀ ਇੱਕ ਜਗ੍ਹਾ ਰੁਕਦਾ ਹੈ ਅਤੇ ਆਪਣੀ ਸੈਲਫੀ ਸਟਿੱਕ ਕੱਢਦਾ ਹੈ। ਜਿੱਥੇ ਉਸਦੇ ਬਿਲਕੁਲ ਉੱਪਰ ਇੱਕ Sloth ਦਰੱਖਤ ਦੀ ਟਾਹਣੀ ਨਾਲ ਲਟਕਿਆ ਦਿਖਾਈ ਦਿੰਦਾ ਹੈ। ਉਸ ਵਿਅਕਤੀ ਨੇ ਇਹ ਦ੍ਰਿਸ਼ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਜਿਸਦੀ ਤਸਵੀਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
ਵਾਇਰਲ ਫੋਟੋ ਵਿੱਚ ਆਦਮੀ ਨੂੰ ਇੱਕ ਦਰੱਖਤ ਹੇਠਾਂ ਖੜ੍ਹਾ ਦੇਖਿਆ ਜਾ ਸਕਦਾ ਹੈ। ਜਿਸ ਦੇ ਹੱਥ ਵਿੱਚ ਸੈਲਫੀ ਸਟਿੱਕ ਫੜੀ ਹੋਈ ਹੈ। ਨਾਲ ਹੀ ਇਕ Sloth ਅਰਾਮ ਨਾਲ ਕੈਮਰੇ ਵਿੱਚ ਪੋਜ਼ ਦਿੰਦੇ ਹੋਏ ਦਿਖਾਈ ਦੇ ਰਿਹਾ ਹੈ। ਫੋਟੋ ਵਿੱਚ Sloth ਨੂੰ ਮੁਸਕਰਾਉਂਦੇ ਹੋਏ ਅਤੇ ਕੈਮਰੇ ਵੱਲ ਵੇਖਦੇ ਹੋਏ ਦੇਖਿਆ ਜਾ ਸਕਦਾ ਹੈ। Sloth ਦਾ ਇਹ ਅੰਦਾਜ਼ ਇੰਨਾ ਪਿਆਰਾ ਹੈ ਕਿ ਤਸਵੀਰ ਦੇਖ ਕੇ ਹਰ ਕਿਸੇ ਦਾ ਦਿਲ ਪਿਘਲ ਜਾਵੇ। ਇੰਝ ਲੱਗਦਾ ਹੈ ਜਿਵੇਂ Sloth ਵੀ ਇਸ ਸੈਲਫੀ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਸੀ। ਇਹ Cute ਪਲ ਕੈਮਰੇ ਵਿੱਚ ਕੈਦ ਹੋ ਗਿਆ ਅਤੇ ਕੁਝ ਹੀ ਸਮੇਂ ਵਿੱਚ ਇੰਟਰਨੈੱਟ ‘ਤੇ ਵਾਇਰਲ ਹੋ ਗਿਆ।
This is the one of the best selfies of all time. 😂 pic.twitter.com/QErpMImOxd
— The Figen (@TheFigen_) April 11, 2025
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਹਾਥੀ ਨੇ 20 ਸ਼ੇਰਾਂ ਨੂੰ ਚਖਾਇਆ ਮਜ਼ਾ, ਦੱਸ ਦਿੱਤਾ ਜੰਗਲ ਦਾ ਅਸਲੀ ਕਿੰਗ ਕੌਣ!
ਜਿਵੇਂ ਹੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਲੋਕਾਂ ਨੇ ਇਸ ‘ਤੇ ਕਮੈਂਟ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਕਈਆਂ ਨੇ ਇਸਨੂੰ “ਸਭ ਤੋਂ ਪਿਆਰੀ ਸੈਲਫੀ” ਕਿਹਾ। ਬਹੁਤ ਸਾਰੇ ਲੋਕ Sloth ਨੂੰ ਸਭ ਤੋਂ ਕਿਊਟ ਜਾਨਵਰ ਦੱਸਿਆ। ਇੱਕ ਯੂਜ਼ਰ ਨੇ ਲਿਖਿਆ, “Sloth ਦੀ ਇਸ ਮੁਸਕਰਾਹਟ ਨੇ ਮੇਰਾ ਦਿਲ ਜਿੱਤ ਲਿਆ ਹੈ!” ਜਦੋਂ ਕਿ ਇੱਕ ਹੋਰ ਨੇ ਲਿਖਿਆ: “ਲੱਗਦਾ ਹੈ ਕਿ Sloth ਨੇ ਵੀ ਸੈਲਫੀ ਲੈਣਾ ਸਿੱਖ ਲਿਆ ਹੈ!” ਕਿਹਾ ਜਾਂਦਾ ਹੈ ਕਿ ਸਲੋਥ, ਜਿਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਆਲਸੀ ਜਾਨਵਰ ਵੀ ਕਿਹਾ ਜਾਂਦਾ ਹੈ, ਆਪਣੀ ਧੀਮੀ ਗਤੀ ਅਤੇ ਪਿਆਰੇ ਅੰਦਾਜ਼ ਲਈ ਜਾਣੇ ਜਾਂਦੇ ਹਨ।