OMG: ਪੇਟ ‘ਚ ਤੇਜ਼ ਦਰਦ ਦੀ ਸ਼ਿਕਾਇਤ, ਡਾਕਟਰ ਕੋਲ ਪਹੁੰਚਿਆ ਸ਼ਖ਼ਸ, ਜਾਂਚ ਤੋਂ ਬਾਅਦ ਸਾਹਮਣੇ ਆਇਆ ਡਰਾਉਣਾ ਸੱਚ
ਇੱਕ ਸ਼ਖ਼ਸ ਦੇ ਪੇਟ ਵਿੱਚ ਤੇਜ਼ ਦਰਦ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਡਾਕਟਰ ਕੋਲ ਜਾਣਾ ਪਿਆ। ਡਾਕਟਰ ਨੇ ਉਸ ਦਾ ਐਕਸ-ਰੇ ਕੀਤਾ, ਜਿਸ 'ਚ ਅਜਿਹਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਪੰਜਾਬ ਦੇ ਮੋਗਾ ਤੋਂ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੋਗਾ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਲਗਾਤਾਰ 2 ਸਾਲਾਂ ਤੋਂ ਪੇਟ ਵਿੱਚ ਤੇਜ਼ ਦਰਦ ਤੋਂ ਪੀੜਤ ਸੀ। ਹਾਲਾਂਕਿ ਉਸ ਨੇ ਸੋਚਿਆ ਕਿ ਇਹ ਇੱਕ ਮਾਮੂਲੀ ਸਮੱਸਿਆ ਹੋਵੇਗੀ, ਉਹ ਕਦੇ ਵੀ ਇਸ ਦੀ ਜਾਂਚ ਕਰਵਾਉਣ ਨਹੀਂ ਗਿਆ। ਪਰ ਜਦੋਂ ਪੇਟ ਦਰਦ ਤੇਜ਼ ਹੋ ਗਿਆ ਤਾਂ ਵਿਅਕਤੀ ਨੂੰ ਡਾਕਟਰ ਕੋਲ ਜਾਣਾ ਪਿਆ। ਡਾਕਟਰ ਨੇ ਉਸ ਦਾ ਐਕਸ-ਰੇ ਕੀਤਾ, ਜਿਸ ‘ਚ ਅਜਿਹਾ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਐਕਸਰੇ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਵਿਅਕਤੀ ਦੇ ਪੇਟ ‘ਚ ਅਜੀਬ ਚੀਜ਼ਾਂ ਪਈਆਂ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਅਕਤੀ ਨੇ ਲਾਕੇਟ, ਨਟ, ਬੋਲਟ, ਚੇਨ, ਈਅਰਫੋਨ, ਪੇਚ, ਬਟਨ ਸਮੇਤ ਘੱਟੋ-ਘੱਟ 60 ਅਜਿਹੀਆਂ ਚੀਜ਼ਾਂ ਨੂੰ ਨਿਗਲ ਲਿਆ ਹੈ। ਜਦੋਂ ਡਾਕਟਰ ਨੇ ਆਦਮੀ ਦਾ ਐਕਸ-ਰੇ ਦੇਖਿਆ ਤਾਂ ਉਸ ਨੂੰ ਖੁਦ ਵੀ ਯਕੀਨ ਨਹੀਂ ਹੋਇਆ। ਵਿਅਕਤੀ ਦਾ ਨਾਂ ਕੁਲਦੀਪ ਸਿੰਘ ਹੈ, ਜਿਸ ਦੀ ਉਮਰ 35 ਸਾਲ ਦੱਸੀ ਜਾ ਰਹੀ ਹੈ। ਕੁਲਦੀਪ ਪਿਛਲੇ 2 ਸਾਲਾਂ ਤੋਂ ਪੇਟ ਦਰਦ ਤੋਂ ਪੀੜਤ ਸੀ। ਇੰਨਾ ਹੀ ਨਹੀਂ ਉਸ ਨੂੰ ਬੁਖਾਰ ਅਤੇ ਉਲਟੀਆਂ ਦੀ ਵੀ ਸਮੱਸਿਆ ਸੀ। ਜਦੋਂ ਆਦਮੀ ਆਪਣੀ ਵਿਗੜਦੀ ਸਿਹਤ ਨੂੰ ਲੈ ਕੇ ਚਿੰਤਤ ਹੋ ਗਿਆ, ਤਾਂ ਉਸ ਨੇ ਡਾਕਟਰ ਕੋਲ ਜਾਣ ਦਾ ਫੈਸਲਾ ਕੀਤਾ।
ਸ਼ਖ਼ਸ ਨੇ 60 ਤੋਂ ਵੱਧ ਚੀਜ਼ਾਂ ਨੂੰ ਨਿਗਲਿਆ
ਮਿਲੀ ਜਾਣਕਾਰੀ ਮੁਤਾਬਕ ਵਿਅਕਤੀ ਮੋਗਾ ਦੇ ਮੈਡੀਸਿਟੀ ਹਸਪਤਾਲ ‘ਚ ਗਿਆ, ਜਿੱਥੇ ਉਸ ਨੇ ਆਪਣਾ ਐਕਸਰੇ ਕਰਵਾਇਆ। ਐਕਸ-ਰੇਅ ਤੋਂ ਪਤਾ ਲੱਗਾ ਕਿ ਵਿਅਕਤੀ ਨੇ 60 ਤੋਂ ਵੱਧ ਨਾ ਖਾਣਯੋਗ ਚੀਜ਼ਾਂ ਖਾ ਲਈਆਂ ਸਨ, ਜਿਸ ਕਾਰਨ ਉਸ ਨੂੰ ਲਗਾਤਾਰ ਪੇਟ ਦਰਦ ਹੋ ਰਿਹਾ ਸੀ। ਸਮੱਸਿਆ ਦਾ ਪਤਾ ਲੱਗਣ ‘ਤੇ ਡਾਕਟਰ ਨੇ ਉਸ ਦਾ ਆਪ੍ਰੇਸ਼ਨ ਕੀਤਾ ਅਤੇ ਪੇਟ ‘ਚ ਮੌਜੂਦ ਇਨ੍ਹਾਂ ਅਜੀਬ ਚੀਜ਼ਾਂ ਨੂੰ ਬਾਹਰ ਕੱਢ ਲਿਆ। ਡਾਕਟਰ ਨੇ ਦੱਸਿਆ ਕਿ ਵਿਅਕਤੀ ਨੇ ਮੈਗਨੇਟ, ਸੇਫਟੀ ਪਿੰਨ, ਜਿਪਸ ਅਤੇ ਕਮੀਜ਼ ਦੇ ਬਟਨ ਵੀ ਖਾ ਲਏ ਸਨ।
Shocking News : In Moga After a 3-hour operation, doctors found various items in the stomach of a 40-year-old man, including Earphones, Rakhi, Nuts & Bolts, Washers, Lockets, Screws, and much more. The doctor revealed that the person had been suffering from a stomach problem for pic.twitter.com/lZyMrTIJEU
— Gagandeep Singh (@Gagan4344) September 27, 2023
ਇਹ ਵੀ ਪੜ੍ਹੋ
ਸ਼ਖ਼ਸ ਦੀ ਹਾਲਤ ਗੰਭੀਰ
ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕੱਢਣ ਅਤੇ ਆਪਰੇਸ਼ਨ ਨੂੰ ਪੂਰਾ ਕਰਨ ਵਿੱਚ ਡਾਕਟਰਾਂ ਨੂੰ ਤਿੰਨ ਘੰਟੇ ਲੱਗ ਗਏ। ਡਾਕਟਰ ਨੇ ਦੱਸਿਆ ਕਿ ਉਸ ਵਿਅਕਤੀ ਨੂੰ ‘ਪਾਇਕਾ ਡਿਸਆਰਡਰ’ ਸੀ, ਜਿਸ ਕਾਰਨ ਉਸ ਨੂੰ ਬੇਲੋੜੀਆਂ ਚੀਜ਼ਾਂ ਜਾਂ ਨਾ ਖਾਣਯੋਗ ਚੀਜ਼ਾਂ ਖਾਣ ਦੀ ਇੱਛਾ ਹੁੰਦੀ ਹੈ। ਅਸਲ ਵਿੱਚ, ਪਾਈਕਾ ਇੱਕ ਖਾਣ ਪੀਣ ਦੀ ਬਿਮਾਰੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਉਹ ਚੀਜ਼ਾਂ ਖਾਣ ਦੀ ਇੱਛਾ ਹੁੰਦੀ ਹੈ ਜੋ ਬਿਲਕੁਲ ਵੀ ਖਾਣ ਯੋਗ ਨਹੀਂ ਹਨ। ਦੱਸ ਦਈਏ ਕਿ ਕੁਲਦੀਪ ਨੇ ਕਈ ਤਿੱਖੀਆਂ ਚੀਜ਼ਾਂ ਖਾ ਲਈਆਂ ਸਨ, ਉਸ ਦੇ ਢਿੱਡ ਵਿੱਚ ਕਈ ਜ਼ਖ਼ਮ ਸਨ, ਜਿਸ ਕਾਰਨ ਉਸ ਨੂੰ ਤੇਜ਼ ਦਰਦ ਹੋ ਰਿਹਾ ਸੀ। ਡਾਕਟਰ ਨੇ ਦੱਸਿਆ ਕਿ ਕੁਲਦੀਪ ਦੀ ਸਰਜਰੀ ਸਫਲ ਰਹੀ, ਪਰ ਹੁਣ ਉਹ ਵੈਂਟੀਲੇਟਰ ‘ਤੇ ਹੈ ਅਤੇ ਉਸ ਦੀ ਹਾਲਤ ਕਾਫੀ ਗੰਭੀਰ ਹੈ।