Viral News: ਸ਼ਖਸ ਨੇ ਆਪਣੇ ਪੈਸਿਆਂ ਨਾਲ ਬਣਵਾਇਆ ਪੁਲ, ਤਾਰੀਫ਼ ਦੀ ਬਜਾਏ ਹੋ ਗਈ ਦੋ ਸਾਲ ਦੀ ਜੇਲ੍ਹ, ਜਾਣੋ ਕਿਉਂ? | man-builds-pantoon-bridge-for-isolated-village-get toll tax court send him for -two-years-in-prison detail in punjabi Punjabi news - TV9 Punjabi

Viral News: ਸ਼ਖਸ ਨੇ ਆਪਣੇ ਪੈਸਿਆਂ ਨਾਲ ਬਣਵਾਇਆ ਪੁਲ, ਤਾਰੀਫ਼ ਦੀ ਬਜਾਏ ਹੋ ਗਈ ਦੋ ਸਾਲ ਦੀ ਜੇਲ੍ਹ, ਜਾਣੋ ਕਿਉਂ?

Updated On: 

18 Sep 2024 14:43 PM

China Viral News: ਚੀਨ ਵਿੱਚ ਵਾਪਰੀ ਇਸ ਘਟਨਾ ਨੇ ਇੱਕ ਵੱਡੀ ਸਮਾਜਿਕ ਅਤੇ ਕਾਨੂੰਨੀ ਬਹਿਸ ਨੂੰ ਜਨਮ ਦੇ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਨੇ ਨਾਜਾਇਜ਼ ਤੌਰ 'ਤੇ ਪੁਲ ਦਾ ਨਿਰਮਾਣ ਕੀਤਾ ਸੀ, ਇਸ ਲਈ ਇਹ ਕਾਰਵਾਈ ਕੀਤੀ ਗਈ। ਸ਼ੋਸ਼ਲ ਮੀਡੀਆ ਯੂਜ਼ਰਸ ਦਾ ਕਹਿਣਾ ਹੈ ਕਿ ਸਮਾਜ ਦੀ ਸੇਵਾ ਕਰਨ ਦਾ ਫਲ ਆਦਮੀ ਨੂੰ ਭੁਗਤਣਾ ਪਿਆ ਹੈ।

Viral News: ਸ਼ਖਸ ਨੇ ਆਪਣੇ ਪੈਸਿਆਂ ਨਾਲ ਬਣਵਾਇਆ ਪੁਲ, ਤਾਰੀਫ਼ ਦੀ ਬਜਾਏ ਹੋ ਗਈ ਦੋ ਸਾਲ ਦੀ ਜੇਲ੍ਹ, ਜਾਣੋ ਕਿਉਂ?

ਪੀਪਾ ਪੁੱਲ (ਸੰਕੇਤਕ ਤਸਵੀਰ)

Follow Us On

ਇਕ ਵਿਅਕਤੀ ਨੇ ਆਪਣੇ ਪੈਸਿਆਂ ਨਾਲ ਇਕ ਅੱਲਗ ਪਏ ਪਿੰਡ ਲਈ ਪੈਂਟੂਨ ਪੁਲ ਯਾਨੀ ਪੀਪਾ ਪੁਲ ਬਣਵਾਇਆ, ਤਾਂ ਜੋ ਸਥਾਨਕ ਲੋਕਾਂ ਨੂੰ ਰਾਹਤ ਮਿਲ ਸਕੇ। ਪਰ ਇਸ ਕੰਮ ਦੀ ਪ੍ਰਸ਼ੰਸਾ ਮਿਲਣ ਦੀ ਬਜਾਏ ਉਸ ਨੂੰ ਦੋ ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲ ਗੈਰ-ਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ, ਇਸ ਲਈ ਇਹ ਕਾਰਵਾਈ ਕੀਤੀ ਗਈ। ਚੀਨ ਵਿੱਚ ਵਾਪਰੀ ਇਸ ਘਟਨਾ ਨੇ ਇੱਕ ਵੱਡੀ ਸਮਾਜਿਕ ਅਤੇ ਕਾਨੂੰਨੀ ਬਹਿਸ ਨੂੰ ਜਨਮ ਦੇ ਦਿੱਤਾ ਹੈ।

ਓਡੀਟੀ ਸੈਂਟਰਲ ਦੀ ਰਿਪੋਰਟ ਮੁਤਾਬਕ 2005 ਤੋਂ ਪਹਿਲਾਂ ਉੱਤਰੀ ਚੀਨ ਦੇ ਜਿਲਿਨ ਸੂਬੇ ਦਾ ਝੇਨਲਿਨ ਪਿੰਡ ਤਾਓਰ ਨਦੀ ਤੋਂ ਪੂਰੀ ਤਰ੍ਹਾਂ ਕੱਟਿਆ ਗਿਆ ਸੀ। ਸਥਾਨਕ ਲੋਕਾਂ ਨੂੰ ਨਜ਼ਦੀਕੀ ਪੁਲ ਤੱਕ ਪਹੁੰਚਣ ਲਈ ਕਰੀਬ 70 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ। ਹਾਲਾਂਕਿ, ਸਭ ਕੁਝ ਬਦਲ ਗਿਆ ਜਦੋਂ ਹੁਆਂਗ ਦੇਈ ਨਾਮ ਦੇ ਇੱਕ ਵਿਅਕਤੀ ਨੇ ਅਜਿਹਾ ਕਰਨ ਦਾ ਫੈਸਲਾ ਕੀਤਾ ਜੋ ਖੇਤਰੀ ਅਧਿਕਾਰੀ ਨਹੀਂ ਕਰਨਾ ਚਾਹੁੰਦੇ ਸਨ: ਅਤੇ ਉਹ ਸੀ ਨਦੀ ਉੱਤੇ ਇੱਕ ਬੈਰਲ ਪੁਲ ਬਣਾਉਣਾ।

ਪੀਪਾ ਪੁਲ ਦੇ ਨਿਰਮਾਣ ਦਾ ਸਥਾਨਕ ਲੋਕਾਂ ਦੁਆਰਾ ਸਵਾਗਤ ਕੀਤਾ ਗਿਆ ਅਤੇ ਉਹ ਇਸਦੀ ਵਰਤੋਂ ਲਈ ਹੁਆਂਗ ਨੂੰ ਇੱਕ ਛੋਟਾ ਜਿਹਾ ਟੋਲ ਦੇਣ ਲਈ ਵੀ ਸਹਿਮਤ ਹੋ ਗਏ ਸਨ। ਕਿਉਂਕਿ ਪੁਲ ਬਣਨ ਨਾਲ ਉਨ੍ਹਾਂ ਨੂੰ ਹੁਣ 70 ਕਿਲੋਮੀਟਰ ਦਾ ਬੇਲੋੜਾ ਸਫ਼ਰ ਨਹੀਂ ਕਰਨਾ ਪਵੇਗਾ। 2014 ਵਿੱਚ, ਹੁਆਂਗ ਨੇ 17 ਹੋਰ ਪਿੰਡ ਵਾਸੀਆਂ ਨਾਲ ਮਿਲ ਕੇ 13 ਧਾਤ ਦੀਆਂ ਕਿਸ਼ਤੀਆਂ ਨੂੰ ਵੈਲਡਿੰਗ ਕਰਕੇ ਪੁਲ ਨੂੰ ਮਜ਼ਬੂਤ ​​ਕੀਤਾ ਤਾਂ ਜੋ ਭਾਰੀ ਵਾਹਨ ਇਸ ਉੱਤੇ ਜਾ ਸਕਣ।

ਪਰ ਸਿਰਫ਼ ਚਾਰ ਸਾਲ ਬਾਅਦ, ਤਾਓਨਾਨ ਵਾਟਰ ਅਫੇਅਰ ਅਥਾਰਟੀ ਨੇ ਪੁਲ ਨੂੰ ਢਾਹੁਣ ਦਾ ਹੁਕਮ ਸੁਣਾ ਦਿੱਤਾ। ਹੁਆਂਗ ਅਤੇ ਉਸ ਦੇ ਪਰਿਵਾਰ ‘ਤੇ ਪੁਲ ਤੋਂ ਗੈਰ-ਕਾਨੂੰਨੀ ਕਮਾਈ ਦਾ ਵੀ ਆਰੋਪ ਲਗਾਇਆ। ਹੁਆਂਗ ਨੇ ਦਲੀਲ ਦਿੱਤੀ ਕਿ ਉਸ ਨੇ ਅਜਿਹਾ ਸਿਰਫ ਸਥਾਨਕ ਲੋਕਾਂ ਦੀ ਮਦਦ ਲਈ ਕੀਤਾ ਹੈ। ਇਸ ਦੇ ਨਾਲ ਹੀ ਟੋਲ ਵਸੂਲੀ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਅਖੌਤੀ ਮੁਨਾਫੇ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ। ਪਰ ਅਦਾਲਤ ਨੇ ਉਸ ਦੀ ਦਲੀਲ ਨੂੰ ਰੱਦ ਕਰ ਦਿੱਤਾ।

ਹੁਆਂਗ ਨੇ ਜੂਨ 2023 ਵਿੱਚ ਆਪਣੀ ਸਜ਼ਾ ਵਿਰੁੱਧ ਦੂਜੀ ਅਪੀਲ ਦਾਇਰ ਕੀਤੀ ਸੀ, ਜੋ ਅਜੇ ਅਦਾਲਤ ਵਿੱਚ ਵਿਚਾਰ ਅਧੀਨ ਹੈ। ਪਰ ਉਸਦੀ ਕਹਾਣੀ ਨੇ ਹਾਲ ਹੀ ਵਿੱਚ ਚੀਨੀ ਸੋਸ਼ਲ ਮੀਡੀਆ ‘ਤੇ ਇੱਕ ਗਰਮਾ-ਗਰਮ ਬਹਿਸ ਛੇੜ ਦਿੱਤੀ ਹੈ, ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਹੁਆਂਗ ਅਤੇ ਉਸਦੇ ਪਰਿਵਾਰ ਨੂੰ ਪੁਲ ਰਾਹੀਂ ਗੈਰ-ਕਾਨੂੰਨੀ ਤੌਰ ‘ਤੇ ਟੋਲ ਇਕੱਠਾ ਕਰਨ ਲਈ ਸਜ਼ਾ ਦਿੱਤੀ ਗਈ ਸੀ, ਜਦੋਂ ਕਿ ਦੂਸਰੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਮਾਜ ਦੀ ਸੇਵਾ ਕਰਨ ਦੇ ਨਤੀਜੇ ਭੁਗਤਣੇ ਪਏ ਹਨ।

ਦੂਜੇ ਪਾਸੇ ਖੇਤਰੀ ਅਧਿਕਾਰੀਆਂ ਵੱਲੋਂ ਨਵਾਂ ਪੁਲ ਬਣਾਉਣ ਦਾ ਕੀਤਾ ਗਿਆ ਵਾਅਦਾ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ, ਜੋ ਕਿ ਸਰਕਾਰੀ ਯੋਜਨਾਵਾਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਿੱਚ ਦੇਰੀ ਵੱਲ ਇਸ਼ਾਰਾ ਕਰਦਾ ਹੈ।

Exit mobile version