Viral Video: 1954 ਦੇ ਕੁੰਭ ਮੇਲੇ ‘ਚ ਕੁਝ ਅਜਿਹਾ ਸੀ ਕੁੰਭ ਮੇਲੇ ਦਾ ਦ੍ਰਿਸ਼, ਦੇਖ ਕੇ ਲੋਕ ਬੋਲੇ- ‘ਹਰ-ਹਰ ਗੰਗੇ’

Updated On: 

13 Jan 2025 19:28 PM

1954 Kumbh Mela Video: ਇਹ ਵੀਡੀਓ ਇੰਸਟਾਗ੍ਰਾਮ ਹੈਂਡਲ @p.suraj.pandey ਦੇ ਇੰਸਟਾਗ੍ਰਾਮ ਤੋਂ ਸ਼ੇਅਰ ਕੀਤਾ ਗਿਆ ਹੈ। ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਕੰਢੇ 'ਤੇ ਕੁੰਭ ਦਾ ਆਯੋਜਨ ਹੋਇਆ ਸੀ, ਜਿਸ ਵਿੱਚ ਯੂਪੀ ਸਰਕਾਰ ਅਤੇ ਭਾਰਤ ਸਰਕਾਰ ਨੇ ਇਸਨੂੰ ਸਫਲ ਬਣਾਉਣ ਲਈ ਆਪਣੀਆਂ ਪੂਰੀ ਤਾਕਤ ਲਗਾ ਦਿੱਤੀ ਸੀ।।

Viral Video: 1954 ਦੇ ਕੁੰਭ ਮੇਲੇ ਚ ਕੁਝ ਅਜਿਹਾ ਸੀ ਕੁੰਭ ਮੇਲੇ ਦਾ ਦ੍ਰਿਸ਼, ਦੇਖ ਕੇ ਲੋਕ ਬੋਲੇ- ਹਰ-ਹਰ ਗੰਗੇ

1954 ਦੇ ਕੁੰਭ ਮੇਲੇ 'ਦਾ ਇਤਿਹਾਸਕ ਦ੍ਰਿਸ਼ ਦੇਖ ਕੇ ਲੋਕ ਬੋਲੇ- 'ਹਰ-ਹਰ ਗੰਗੇ'

Follow Us On

‘ਮਹਾਕੁੰਭ 2025’ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ 13 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ, ਜੋ 26 ਫਰਵਰੀ ਤੱਕ ਜਾਰੀ ਰਹੇਗਾ। ਇਸ ਵਾਰ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਮੇਲੇ ਵਿੱਚ 40 ਤੋਂ 45 ਕਰੋੜ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਤੁਸੀਂ ਇਸ ਸਾਲ ਦੇ ਮਹਾਂਕੁੰਭ ​​ਮੇਲੇ ਦੀਆਂ ਝਲਕੀਆਂ ਤਾਂ ਤੁਸੀ ਦੇਖ ਹੀ ਰਹੇ ਹੋ, ਹੁਣ ਆਓ ਤੁਹਾਨੂੰ ਆਜ਼ਾਦ ਭਾਰਤ ਦਾ ਪਹਿਲਾ ਕੁੰਭ ਮੇਲਾ ਦਿਖਾਉਂਦੇ ਹਾਂ ਜੋ 70 ਸਾਲ ਪਹਿਲਾਂ, ਯਾਨੀ 1954 ਵਿੱਚ ਆਯੋਜਿਤ ਹੋਇਆ ਸੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਮਹਾਂਕੁੰਭ ​​ਆਸਥਾ, ਅਧਿਆਤਮਿਕਤਾ ਅਤੇ ਸੱਭਿਆਚਾਰ ਦਾ ਇੱਕ ਮਹਾਨ ਸੰਗਮ ਹੈ। ਦੁਨੀਆ ਭਰ ਤੋਂ ਸ਼ਰਧਾਲੂ ਇੱਕ ਮਹੀਨੇ ਲਈ ਪ੍ਰਯਾਗਰਾਜ ਆਉਂਦੇ ਹਨ ਅਤੇ ਤ੍ਰਿਵੇਣੀ ਸੰਗਮ ਦੇ ਕੰਢੇ ‘ਤੇ ਡੁਬਕੀ ਲਗਾ ਕੇ ਆਪਣੀ ਆਸਥਾ ਦਾ ਪ੍ਰਗਟਾਵਾ ਕਰਦੇ ਹਨ। ਇਸ ਵੇਲੇ ਇਸ ਪ੍ਰਾਚੀਨ ਪਰੰਪਰਾ ਨਾਲ ਸਬੰਧਤ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜੋ ਕਿ 70 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਇਹ 1954 ਵਿੱਚ ਹੋਏ ਕੁੰਭ ਮੇਲੇ ਦੀਆਂ ਝਲਕੀਆਂ ਦਰਸਾਉਂਦਾ ਹੈ।

ਵਾਇਰਲ ਹੋ ਰਹੇ ਵੀਡੀਓ ਵਿੱਚ, ਤਤਕਾਲੀ ਮੁੱਖ ਮੰਤਰੀ ਗੋਵਿੰਦ ਵੱਲਭ ਪੰਤ ਨੂੰ ਕਿਸ਼ਤੀ ‘ਤੇ ਸਵਾਰ ਹੋ ਕੇ ਅਤੇ ਹਰ ਜਗ੍ਹਾ ਦਾ ਖੁਦ ਨਿਰੀਖਣ ਕਰਦੇ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ, ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ, ਜਵਾਹਰ ਲਾਲ ਨਹਿਰੂ ਖੁਦ ਕੁੰਭ ਮੇਲੇ ਦਾ ਜਾਇਜ਼ਾ ਲੈ ਰਹੇ ਹਨ। ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਘੋੜਿਆਂ ‘ਤੇ ਗਸ਼ਤ ਕਰ ਰਹੀ ਹੈ ਅਤੇ ਸਾਰੇ ਅਖਾੜੇ ਮਾਣ ਨਾਲ ਮੇਲੇ ਵਿੱਚ ਹਿੱਸਾ ਲੈ ਰਹੇ ਹਨ। ਉਦੋਂ ਲਗਭਗ ਇੱਕ ਕਰੋੜ ਸ਼ਰਧਾਲੂ ਇਕੱਠੇ ਹੋਏ ਸਨ। ਸੀਮਤ ਪ੍ਰਬੰਧਾਂ ਦੇ ਬਾਵਜੂਦ, ਸ਼ਰਧਾਲੂਆਂ ਵਿੱਚ ਉਤਸ਼ਾਹ ਦੀ ਕੋਈ ਕਮੀ ਨਹੀਂ ਸੀ।

ਇਸ ਵੀਡੀਓ ਨੂੰ ਪੰਡਿਤ ਸੂਰਜ ਪਾਂਡੇ ਨਾਮ ਦੇ ਇੱਕ ਯੂਜ਼ਰ ਨੇ ਇੰਸਟਾ ਹੈਂਡਲ @p.suraj.pandey ਤੋਂ ਸ਼ੇਅਰ ਕੀਤਾ ਗਿਆ ਹੈ। ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਕੰਢੇ ‘ਤੇ ਕੁੰਭ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿੱਚ ਯੂਪੀ ਸਰਕਾਰ ਅਤੇ ਭਾਰਤ ਸਰਕਾਰ ਨੇ ਇਸਨੂੰ ਸਫਲ ਬਣਾਉਣ ਲਈ ਆਪਣੀਆਂ ਸਾਰੀ ਵਾਹ ਾ ਦਿੱਤੀ ਸੀ। ਇਸ ਵੀਡੀਓ ‘ਤੇ ਨੇਟੀਜ਼ਨ ਆਪਣਾ ਪਿਆਰ ਦੇ ਰਹੇ ਹਨ। ਲੋਕ ਕੁਮੈਂਟ ਬਾਕਸ ਵਿੱਚ ਹਰ-ਹਰ ਗੰਗੇ, ਜੈ ਸ਼੍ਰੀ ਰਾਮ, ਹਰ-ਹਰ ਮਹਾਦੇਵ ਲਿਖ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ।