Trending News: ‘ਜਲੇਬੀ ਤਿਆਰ ਹੈ?’: ਹਰਿਆਣਾ ‘ਚ ਐਗਜ਼ਿਟ ਪੋਲ ਦੇ ਉਲਟ ਆਏ ਨਤੀਜੇ ਤਾਂ ਇੰਟਰਨੈਟ ਤੇ ਟ੍ਰੈਂਡ ਹੋਈ ਜਲੇਬੀ ਫੈਕਟਰੀ

Updated On: 

08 Oct 2024 15:47 PM

Jalebi Trending on Social Media: ਐਗਜ਼ਿਟ ਪੋਲ ਦੀ ਭਵਿੱਖਬਾਣੀ ਦੇ ਬਿਲਕੁਲ ਉਲਟ ਜਿਵੇਂ ਹੀ ਹਰਿਆਣਾ ਵਿਚ ਵੋਟਾਂ ਦੀ ਗਿਣਤੀ ਨੇ ਦਿਲਚਸਪ ਮੋੜ ਲਿਆਲ ਤਾਂ ਇੰਟਰਨੈਟ ਤੇ ਮੀਮਜ਼ ਦਾ ਹੜ੍ਹ ਆ ਗਿਆ। ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਟ੍ਰੈਡਿੰਗ ਵਰਡ 'ਜਲੇਬੀ' ਚੱਲ ਰਿਹਾ ਹੈ।

Trending News: ਜਲੇਬੀ ਤਿਆਰ ਹੈ?: ਹਰਿਆਣਾ ਚ ਐਗਜ਼ਿਟ ਪੋਲ ਦੇ ਉਲਟ ਆਏ ਨਤੀਜੇ ਤਾਂ ਇੰਟਰਨੈਟ ਤੇ ਟ੍ਰੈਂਡ ਹੋਈ ਜਲੇਬੀ ਫੈਕਟਰੀ

ਹਰਿਆਣਾ 'ਚ Exit Poll ਦੇ ਉਲਟ ਆਏ ਨਤੀਜੇ ਤਾਂ ਸੋਸ਼ਲ ਮੀਡੀਆ ਤੇ ਟ੍ਰੈਂਡ ਹੋਈ ਜਲੇਬੀ

Follow Us On

ਸੋਸ਼ਲ ਮੀਡੀਆ ਸਾਈਟ ਐਕਸ ਤੇ ‘ਜਲੇਬੀ’ ਸ਼ਬਦ ਇਸ ਵੇਲ੍ਹੇ ਟਾਪ ਤੇ ਟ੍ਰੈਂਡ ਕਰ ਰਿਹਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਹਰਿਆਣਾ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਉੱਘੇ ਕਾਰੋਬਾਰੀ ਅਡਾਨੀ ਅਤੇ ਅੰਬਾਨੀ ਤੇ ਤਿੱਖਾ ਹਮਲਾ ਬੋਲਦਿਆਂ ਇੱਕ ਰੈਲੀ ਦੌਰਾਨ ਸਥਾਨਕ ਜਲੇਬੀ ਦੀ ਪ੍ਰਸ਼ੰਸਾ ਕੀਤੀ ਸੀ। ਉਨ੍ਹਾਂ ਨੇ ਮਜ਼ਾਕਿਆਂ ਲਹਿਜੇ ਵਿ4ਚ ਸੁਝਾਅ ਦਿੱਤਾ ਸੀ ਕਿ ਇੱਥੋਂ ਦੀ ਜਲੇਬੀ ਨੂੰ ਜਾਪਾਨ ਅਤੇ ਅਮਰੀਕਾ ਵਰਗੇ ਦੇਸ਼ਾਂ ਸਮੇਤ ਵਿਸ਼ਵ ਪੱਧਰ ‘ਤੇ ਨਿਰਯਾਤ ਕੀਤਾ ਜਾਣਾ ਚਾਹੀਦਾ ਹੈ।

ਇੱਕ ਯੂਜ਼ਰ ਨੇ ਬਹੁਤ ਮਸ਼ਹੂਰ ਮੀਮ ‘ਹਲਤ ਬਦਲ ਗਏ, ਜ਼ਸਬਾਤ ਬਦਲ ਗਏ’ ਨੂੰ ਸਾਂਝਾ ਕੀਤਾ ਕਿਉਂਕਿ ਐਗਜ਼ਿਟ ਪੋਲ ਕਰਨ ਵਾਲੇ ਪ੍ਰਮੁੱਖ ਪੋਲਸਟਰਾਂ ਨੇ ਹਰਿਆਣਾ ਵਿੱਚ ਕਾਂਗਰਸ ਲਈ ਪੂਰਨ ਬਹੁਮਤ ਦੀ ਭਵਿੱਖਬਾਣੀ ਕੀਤੀ ਸੀ। ਤਾਜ਼ਾ ਰੁਝਾਨਾਂ ਅਨੁਸਾਰ 90 ਮੈਂਬਰੀ ਹਰਿਆਣਾ ਵਿਧਾਨ ਸਭਾ ਵਿੱਚ ਭਾਜਪਾ 46 ਦੇ ਬਹੁਮਤ ਦਾ ਅੰਕੜਾ ਪਾਰ ਕਰਕੇ ਰਿਕਾਰਡ ਤੀਜੀ ਵਾਰ ਸਰਕਾਰ ਬਣਾ ਰਹੀ ਹੈ।

ਕੇਂਦਰੀ ਮੰਤਰੀ ਜੇਪੀ ਨੱਡਾ ਨੇ ਲਾਡਵਾ ਸੀਟ ਤੋਂ ਜਿੱਤ ਗਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਫੋਨ ਕਰਕੇ ਵਧਾਈ ਦਿੱਤੀ। ਚੋਣ ਪ੍ਰਚਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਭਾਜਪਾ ਨੇ ਸੈਣੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਸੀ। ਇਸ ਦੌਰਾਨ ਮਨੋਹਰ ਲਾਲ ਖੱਟਰ ਦੀ ਰਿਹਾਇਸ਼ ‘ਤੇ ਅਹਿਮ ਮੀਟਿੰਗ ਵੀ ਹੋਈ ਹੈ।

Exit mobile version