OMG! ਹੁਸ਼ਿਆਰਪੁਰ ‘ਚ 68 ਸਾਲਾਂ ਬਜ਼ੁਰਗ ਦੀ ਨਿਕਲੀ ਕਰੋੜਾਂ ਦੀ ਲਾਟਰੀ, ਘਰ ‘ਚ ਬਣਿਆ ਵਿਆਹ ਦਾ ਮਹੌਲ

Updated On: 

29 Apr 2025 16:10 PM IST

Hoshiarpur Eleder Man Got 6 Crore Lottery: ਤਰਸੇਮ ਲਾਲ ਨੇ ਦੱਸਿਆ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਲਾਟਰੀ ਪਾ ਰਹੇ ਸਨ। ਉਸ ਨੂੰ ਪੂਰਾ ਯਕੀਨ ਸੀ ਕਿ ਇੱਕ ਦਿਨ ਉਸ ਦੀ ਲਾਟਰੀ ਜ਼ਰੂਰ ਨਿਕਲੇਗੀ। ਉਨ੍ਹਾਂ ਕਿਹਾ ਕਿ ਉਹ ਕਿਰਾਏ ਦੇ ਮਕਾਨ 'ਤੇ ਰਹਿੰਦੇ ਹਨ ਅਤੇ ਸਭ ਤੋਂ ਪਹਿਲਾਂ ਉਹ ਆਪਣਾ ਘਰ ਬਣਾਉਣਗੇ।

Follow Us On

ਹੁਸ਼ਿਆਰਪੁਰ ਦੇ ਪਿੰਡ ਕੱਕੋਂ ਅਧੀਨ ਆਉਂਦੀ ਅਰੋੜਾ ਕਲੋਨੀ ਦੇ ਰਹਿਣ ਵਾਲੇ ਇੱਕ 68 ਸਾਲਾ ਬਜ਼ੁਰਗ ਤਰੇਸਮ ਲਾਲ ਦੀ ਜ਼ਿੰਦਗੀ ਅਚਾਨਕ ਬਦਲ ਗਈ। ਤਰਸੇਮ ਲਾਲ ਵੱਲੋਂ ਵਿਸਾਖੀ ਬੰਪਰ ਮੌਕੇ ਪਾਈ 6 ਕਰੋੜ ਦੀ ਲਾਟਰੀ ਨਿਕਲ ਆਈ। ਜਿਵੇਂ ਹੀ ਤਰਸੇਮ ਸਿੰਘ ਨੂੰ ਇਸ ਦਾ ਪਤਾ ਲੱਗਿਆ ਤਾਂ ਉਸ ਨੂੰ ਪਹਿਲਾਂ ਤਾਂ ਯਕੀਨ ਹੀ ਨਹੀਂ ਹੋਇਆ। ਦੂਸੇ ਪਾਸੇ ਪਰਿਵਾਰ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਪਰਿਵਾਰ ਵੀ ਖੁਸ਼ੀ ‘ਚ ਝੂਮ-ਉੱਠਿਆ ਅਤੇ ਘਰ ‘ਚ ਵਿਆਹ ਵਰਗਾ ਮਾਹੌਲ ਬਣ ਗਿਆ।

ਇਸ ਦੌਰਾਨ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਨੇ ਕਿਹਾ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਇਹ ਲਾਟਰੀ ਪਾ ਰਹੇ ਸਨ। ਉਸ ਨੂੰ ਪੂਰਾ ਯਕੀਨ ਸੀ ਕਿ ਇੱਕ ਦਿਨ ਉਸ ਦੀ ਲਾਟਰੀ ਜ਼ਰੂਰ ਨਿਕਲੇਗੀ। ਉਨ੍ਹਾਂ ਕਿਹਾ ਕਿ ਉਹ ਕਿਰਾਏ ਦੇ ਮਕਾਨ ‘ਤੇ ਰਹਿੰਦੇ ਹਨ ਅਤੇ ਸਭ ਤੋਂ ਪਹਿਲਾਂ ਉਹ ਆਪਣਾ ਘਰ ਬਣਾਉਣਗੇ। ਫਿਰ ਉਨ੍ਹਾਂ ਦੇ ਬੱਚਿਆਂ ਵਲੋਂ ਬੈਂਕ ਪਾਸੋਂ ਜੋ ਲੋਨ ਲਏ ਹੋਏ ਹਨ ਅਤੇ ਉਨ੍ਹਾਂ ਨੂੰ ਖਤਮ ਕਰਵਾਉਣਗੇ।

ਪੰਜਾਬ ਸਰਕਾਰ ਕਰਦੀ ਹੈ ਐਲਾਨ

ਪੰਜਾਬ ਰਾਜ ਵਿਸਾਖੀ ਬੰਪਰ ਇੱਕ ਵਿਸ਼ੇਸ਼ ਲਾਟਰੀ ਡਰਾਅ ਹੈ ਜੋ ਪੰਜਾਬ ਸਰਕਾਰ ਦੁਆਰਾ ਹਰ ਸਾਲ ਵਿਸਾਖੀ ਦੇ ਮੌਕੇ ‘ਤੇ ਆਯੋਜਿਤ ਕੀਤਾ ਜਾਂਦਾ ਹੈ। ਇਸ ਬੰਪਰ ਲਾਟਰੀ ਵਿੱਚ ਲੱਖਾਂ ਲੋਕ ਹਿੱਸਾ ਲੈਂਦੇ ਹਨ ਅਤੇ ਕਰੋੜਾਂ ਰੁਪਏ ਦੇ ਇਨਾਮ ਜਿੱਤਣ ਦਾ ਮੌਕਾ ਪ੍ਰਾਪਤ ਕਰਦੇ ਹਨ। ਵਿਸਾਖੀ ਬੰਪਰ ਦਾ ਪਹਿਲਾ ਇਨਾਮ ਅਕਸਰ 2 ਰੁਪਏ ਤੋਂ 6 ਕਰੋੜ ਰੁਪਏ ਤੱਕ ਹੁੰਦਾ ਹੈ, ਜਿਸ ਕਾਰਨ ਇਹ ਬਹੁਤ ਮਸ਼ਹੂਰ ਹੁੰਦਾ ਹੈ। ਟਿਕਟਾਂ ਦੀ ਕੀਮਤ ਨਿਸ਼ਚਿਤ ਹੈ ਅਤੇ ਪੰਜਾਬ ਭਰ ਦੇ ਅਧਿਕਾਰਤ ਵਿਕਰੇਤਾਵਾਂ ਤੋਂ ਖਰੀਦੀ ਜਾ ਸਕਦੀ ਹੈ।