OMG! ਦੋ ਟ੍ਰੇਨਾਂ ਵਿਚਾਲੇ ਫਸੀ ਘੋੜੇ ਦੀ ਜਿੰਦਗੀ, ਕਿਵੇਂ ਬਚਾਈ ਜਾਨ? ਵੇਖੋ ਹੈਰਾਨ ਕਰਨ ਵਾਲਾ ਵੀਡੀਓ

Published: 

27 Sep 2023 17:28 PM

Viral Video: ਹਰ ਰੋਜ ਸਾਨੂੰ ਇੰਟਰਨੈੱਟ 'ਤੇ ਅਜਹਿਆਂ ਵੀਡੀਓ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਰਾਹੀਂ ਸਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਇਹ ਵੀਡੀਓ ਵੀ ਸਾਨੂੰ ਕੁਝ ਨਵਾਂ ਸਿਖਾ ਰਿਹਾ ਹੈ। ਸੋਸ਼ਲ ਮੀਡੀਆ 'ਤੇ 2 ਟ੍ਰੇਨਾਂ ਵਿਚਾਲੇ ਦੌੜਦੇ ਘੋੜ ਦੀ ਵੀਡੀਓ ਦੀ ਖੂਬ ਚਰਚਾ ਹੈ। ਲੋਕਾਂ ਵੱਲੋਂ ਵੀਡੀਓ ਖੂਬ ਵੇਖਿਆ ਅਤੇ ਸ਼ੇਅਰ ਵੀ ਕੀਤਾ ਗਿਆ ਹੈ। ਇਸ ਵੀਡੀਓ ਨੂੰ ਲੈ ਕੇ ਯੂਜਰਸ ਆਪਣੀ ਰਾਏ ਵੀ ਰੱਖ ਰਹੇ ਹਨ ਅਤੇ ਘੇੜੇ ਰਾਹੀਂ ਲੋਕਾਂ ਨੂੰ ਸਿੱਖਣ ਦੀ ਗੱਲ ਕਹਿ ਰਹੇ ਹਨ।

OMG! ਦੋ ਟ੍ਰੇਨਾਂ ਵਿਚਾਲੇ ਫਸੀ ਘੋੜੇ ਦੀ ਜਿੰਦਗੀ, ਕਿਵੇਂ ਬਚਾਈ ਜਾਨ? ਵੇਖੋ ਹੈਰਾਨ ਕਰਨ ਵਾਲਾ ਵੀਡੀਓ
Follow Us On

Shocking Video: ਸੋਸ਼ਲ ਮੀਡੀਆ ‘ਤੇ 2 ਟ੍ਰੇਨਾਂ ਵਿਚਾਲ ਭੱਜਦੇ ਇੱਕ ਘੋੜੇ ਦਾ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਲਗਾਤਾਰ ਲੋਕਾਂ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹੋ ਤਾਂ ਹੋ ਸਕਦਾ ਹੈਂ ਤੁਸੀਂ ਵੀ ਇਸ ਨੂੰ ਦੇਖਿਆ ਹੋਵੇਗਾ।

ਵਾਇਰਲ ਵੀਡੀਓ ‘ਚ ਇੱਕ ਘੋੜਾ 2 ਟ੍ਰੇਨਾਂ ਦੇ ਵਿਚਾਲੇ ਭੱਜਦਾ ਨਜ਼ਰ ਆ ਰਿਹਾ ਹੈ। ਇਹ ਘੋੜਾ ਲਗਾਤਾਰ ਦੋੜ ਰਿਹਾ ਹੈ ਅਤੇ ਇਸ ਦੇ ਦੋਵੇਂ ਪਾਸੇ ਟ੍ਰੇਨਾਂ ਦੌੜ ਰਹੀਆਂ ਹਨ। ਟ੍ਰੇਨ ‘ਚ ਬੈਠੇ ਮੁਸਾਫ਼ਰ ਵੀ ਇਸ ਨੂੰ ਦੇਖ ਰਹੇ ਹਨ ਅਤੇ ਕੁਝ ਲੋਕ ਘੇੜੇ ਨੂੰ ਵੇਖ ਕੇ ਜੋਰ-ਜੋਰ ਚੀਕਾਂ ਵੀ ਮਾਰ ਰਹੇ ਹਨ। ਹਾਲਾਂਕਿ ਇਹ ਸਾਫ ਨਹੀਂ ਹੋ ਰਿਹਾ ਹੈ ਕਿ ਇਹ ਵੀਡੀਓ ਕਿੱਥੋਂ ਦਾ ਹੈ।

ਇਸ ਵੀਡੀਓ ਨੂੰ ਇੱਕ ਆਈਏਐਸ ਅਫ਼ਸਰ ਸੰਜੇ ਕੁਮਾਰ ਵੱਲੋਂ ਆਪਣੇ ਐਕਸ ਹੈਡਲ ‘ਤੇ ਲਿਖਿਆ ਗਿਆ ਹੈ, ਦੋ ਰੇਲਗੱਡੀਆਂ ਦੇ ਵਿਚਕਾਰ ਫਸਿਆ ਘੋੜਾ ਆਪਣੇ ਆਸੇ-ਪਾਸੇ ਦੇ ਰੌਲੇ-ਰੱਪੇ ਦੇ ਬਾਵਜੂਦ ਸਿੱਧਾ ਦੌੜ ਰਿਹਾ ਹੈ। ਲੋਕਾਂ ਦੇ ਸ਼ੋਰ ਮਚਾਉਣ ਦੇ ਬਾਵਜੂਦ ਉਹ ਆਪਣਾ ਧਿਆਨ ਨਹੀਂ ਭਟਕਾ ਰਿਹਾ, ਇਸੇ ਕਰਕੇ ਉਸਦੀ ਜਾਨ ਵੀ ਬੱਚ ਗਈ। ਜ਼ਿੰਦਗੀ ਵੀ ਕੁਝ ਅਜਿਹਾ ਹੀ ਮੰਗਦੀ ਹੈ, ਜੋ ਨਹੀਂ ਭਟਕਦੇ ਉਹ ਜ਼ਿੰਦਗੀ ਦੀ ਹਰ ਮੁਸ਼ਕਲ ‘ਚੋਂ ਪਾਰ ਪਾ ਲੈਂਦੇ ਹਨ।

ਇਸ ਵੀਡੀਓ ਰਾਹੀਂ ਅਸੀਂ ਵੀ ਪ੍ਰੇਰਨਾ ਲੈ ਕੇ ਸਰਦੇ ਹਾਂ ਅਤੇ ਕਿਸੇ ਹੋਰ ਦੀਆਂ ਗੱਲਾਂ ਦਾ ਧਿਆਨ ਨਾ ਦੇ ਕੇ ਆਪਣੇ ਕੰਮ ਨੂੰ ਜਾਰੀ ਰੱਖ ਸਰਦੇ ਹਾਂ। ਇਸ ਵੀਡੀਓ ਨੂੰ ਵੀ ਲੋਕ ਸ਼ਾਈਦ ਇਸ ਕਾਰਨ ਹੀ ਪਸੰਦ ਕਰ ਰਹੇ ਹਨ ਅਤੇ ਹੋਰ ਵੀ ਕਈ ਲੋਕਾਂ ਸ਼ੇਅਰ ਕਰ ਰਹੇ ਹਨ। ਜੇਕਰ ਤੁਹਾਨੂੰ ਵੀ ਇਹ ਵੀਡੀਓ ਚੰਗਾਂ ਲੱਗਿਆ ਤਾਂ ਅਜਹਿਆਂ ਵੀਡੀਓ ਨੂੰ ਸ਼ੇਅਰ ਕਰਦੇ ਰਹੋ।