Viral Video: ਪਹਾੜੀ ਬੱਕਰੀ ਨੇ ਟ੍ਰੈਕਿੰਗ ਕਰਨ ਆਏ ਲੋਕਾਂ ਨੂੰ ਦਿੱਤਾ Surprize Visit, ਖੂਬਸੂਰਤੀ ਨੇ ਕੀਤਾ ਸਭ ਨੂੰ ਹੈਰਾਨ | Hikers beautiful encounter with a Majestic Mountain goat video viral read full news details in Punjabi Punjabi news - TV9 Punjabi

Viral Video: ਪਹਾੜੀ ਬੱਕਰੀ ਨੇ ਟ੍ਰੈਕਿੰਗ ਕਰਨ ਆਏ ਲੋਕਾਂ ਨੂੰ ਦਿੱਤਾ Surprise Visit, ਖੂਬਸੂਰਤੀ ਨੇ ਕੀਤਾ ਸਭ ਨੂੰ ਹੈਰਾਨ

Updated On: 

22 Oct 2024 12:39 PM

Viral Video: ਪਹਾੜੀ ਬੱਕਰੀ ਨੇ ਟ੍ਰੈਕਿੰਗ ਕਰਨ ਆਏ ਲੋਕਾਂ ਨੂੰ ਸਰਪ੍ਰਾਈਜ਼ ਦਿੱਤਾ ਜਿਸਦੀ ਅਦਭੁਤ ਖੂਬਸੂਰਤੀ ਨੇ ਸੈਲਾਨੀਆਂ ਨੂੰ ਹੈਰਾਨ ਕਰ ਦਿੱਤਾ। ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਪਿਆਰੀ ਵੀਡੀਓ ਨੂੰ ਦੇਖੋ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਹਾਈਕਿੰਗ ਦੌਰਾਨ ਇੱਕ ਟਰੈਕਰ ਦਾ ਸਾਹਮਣਾ ਪਹਾੜੀ ਬੱਕਰੀ ਨਾਲ ਹੋ ਗਿਆ।

Viral Video: ਪਹਾੜੀ ਬੱਕਰੀ ਨੇ ਟ੍ਰੈਕਿੰਗ ਕਰਨ ਆਏ ਲੋਕਾਂ ਨੂੰ ਦਿੱਤਾ Surprise Visit, ਖੂਬਸੂਰਤੀ ਨੇ ਕੀਤਾ ਸਭ ਨੂੰ ਹੈਰਾਨ

ਪਹਾੜੀ ਬੱਕਰੀ ਨੇ ਟ੍ਰੈਕਿੰਗ ਕਰਨ ਆਏ ਲੋਕਾਂ ਨੂੰ ਦਿੱਤਾ Surprize Visit

Follow Us On

ਟ੍ਰੈਕ ਕਰਨ ਵਾਲਿਆਂ ਅਤੇ ਹਾਈਕਰਾਂ ਨੂੰ ਕਈ ਵਾਰ ਅਜੀਬ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਪਹਾੜਾਂ ਦੇ ਲੋਕਾਂ ਦਾ ਜੀਵਨ ਬਿਲਕੁਲ ਵੱਖਰਾ ਹੁੰਦਾ ਹੈ, ਜਿਸ ਬਾਰੇ ਬਹੁਤ ਸਾਰੇ ਲੋਕ ਬਹੁਤ ਘੱਟ ਜਾਣਦੇ ਹਨ। ਉਥੋਂ ਦੇ ਭੋਜਨ ਵਿਚ ਅਤੇ ਜਾਨਵਰਾਂ ਦੀ ਸਰੀਰਕ ਬਣਤਰ ਵਿਚ ਵੀ ਬਹੁਤ ਭਿੰਨਤਾ ਹੈ। ਹੁਣੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖੋ। ਜਿਸ ਵਿੱਚ ਦਿਖਾਇਆ ਗਿਆ ਹੈ ਕਿ ਹਾਈਕਿੰਗ ਦੌਰਾਨ ਟਰੈਕਰ ਦਾ ਸਾਹਮਣਾ ਪਹਾੜੀ ਬੱਕਰੀ ਨਾਲ ਹੋ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਵਾਇਰਲ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਮਹਿਲਾ ਟਰੈਕਰ ਦੇ ਸਾਹਮਣੇ ਅਚਾਨਕ ਇਕ ਪਹਾੜੀ ਬੱਕਰੀ ਆ ਜਾਂਦੀ ਹੈ। ਜੋ ਕਿ ਆਮ ਬੱਕਰੀਆਂ ਵਾਂਗ ਬਿਲਕੁਲ ਵੀ ਨਹੀਂ ਹੈ। ਇਸ ਦੀ ਗਰਦਨ ‘ਤੇ ਘੋੜੇ ਵਰਗੇ ਵਾਲ ਹਨ ਅਤੇ ਇਹ ਪੂਰੀ ਤਰ੍ਹਾਂ ਨਾਲ ਸਫੇਦ ਹੈ ਅਤੇ ਦੇਖਣ ਵਿਚ ਬਹੁਤ ਸੁੰਦਰ ਹੈ। ਇਸ ਦੀ ਲੰਬਾਈ ਵੀ ਆਮ ਬੱਕਰੀਆਂ ਵਰਗੀ ਨਹੀਂ ਹੈ,ਉਨ੍ਹਾਂ ਨਾਲੋ ਥੋੜੀ ਲੰਬਾਈ ਜ਼ਿਆਦਾ ਹੈ। ਬੱਕਰੀ ਟਰੈਕਰ ਦੇ ਨੇੜਿਓਂ ਲੰਘਦੀ ਹੈ ਅਤੇ ਔਰਤ ਉਸ ਨੂੰ ਦੇਖਦੀ ਰਹਿ ਜਾਂਦੀ ਹੈ। ਇਸ ਵੀਡੀਓ ਨੂੰ @AMAZlNGNATURE ਨਾਮ ਦੇ ਅਕਾਊਂਟ ਤੋਂ X ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ 5 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ- ਸੜਕ ਤੇ ਜੁੰਡਮ-ਜੁੰਡੀ ਹੁੰਦੀਆਂ ਦਿਖੀਆਂ ਕੁੜੀਆਂ, ਹਾਈ ਵੋਲਟੇਜ Drama

ਵੀਡੀਓ ਦੀ ਕੈਪਸ਼ਨ ‘ਚ ਲਿਖਿਆ ਹੈ- ਰਸਤੇ ‘ਚ ਪਹਾੜੀ ਬੱਕਰੀ ਨਾਲ ਹਾਈਕਰਜ਼ ਦਾ ਹੋਇਆ Encounter। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਪਹਾੜੀ ਬੱਕਰੀ ਪਹਿਲਾਂ ਕਦੇ ਨਹੀਂ ਦੇਖੀ। ਇਕ ਯੂਜ਼ਰ ਨੇ ਕਮੈਂਟ ‘ਚ ਲਿਖਿਆ- ਕਿੰਨੀ ਕਮਾਲ ਦੀ ਖੂਬਸੂਰਤੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਪਹਾੜੀ ਬੱਕਰੀ ਬਹੁਤ ਜਾਦੂਈ ਲੱਗ ਰਹੀ ਹੈ। ਤੀਜੇ ਯੂਜ਼ਰ ਨੇ ਲਿਖਿਆ- ਇਨ੍ਹਾਂ ਨੂੰ ਦੇਖਣਾ ਕਿੰਨਾ ਦੁਰਲੱਭ ਹੈ। ਲੋਕ ਇਸ ਵੀਡੀਓ ਨੂੰ ਇੰਨਾ ਪਸੰਦ ਕਰ ਰਹੇ ਹਨ ਕਿ ਉਹ ਇਸ ਨੂੰ ਵਾਰ-ਵਾਰ ਦੇਖ ਰਹੇ ਹਨ।

Exit mobile version